Saturday, September 24, 2011

ਨਵਜੋਤ ਸਿੰਘ ਸਿੱਧੂ ਨੇ ਕੀਤਾ ਵਿਕਾਸ ਕਾਰਜਾਂ ਦਾ ਉਦਘਾਟਨ

 ਅੰਮ੍ਰਿਤਸਰ 23  ਸਤੰਬਰ:(ਗਜਿੰਦਰ ਸਿੰਘ ਕੰਗ)  
ਮੈਂਬਰ ਪਾਰਲੀਮੈਂਟ ਨਵਜੋਤ ਸਿੰਘ ਸਿੱਧੂ ਨੇ ਅੱਜ ਅੰਮ੍ਰਿਤਸਰ -ਮਹਿਤਾ-ਸ਼੍ਰੀ ਹਰਗੋਬਿੰਦਪੁਰ ਰੋਡ (ਮਕਬੂਲਪੁਰਾ-ਮਹਿਤਾ ਸੜਕ) ਜੋ ਅੰਮ੍ਰਿਤਸਰ ਨਗਰ ਨਿਗਮ ਦੀ ਹੱਦ ਅੰਦਰ ਆਉਂਦੀ ਹੈ, ਦੀ ਮੁਰੰਮਤ ਦਾ ਉਦਘਾਟਨ  ਕੀਤਾ।
               ਇਸ ਮੌਕੇ ਉਨ੍ਹਾਂ ਦੱਸਿਆ ਕਿ (ਮਕਬੂਲਪੁਰਾ-ਮਹਿਤਾ ਸੜਕ) ਸੜਕ ਨੂੰ ਬਣਾਉਣ ਲਈ 6 ਕਰੋੜ ਰੁਪਏ ਖਰਚੇ ਜਾ ਰਹੇ ਹਨ, ਜਿਨ੍ਹਾਂ ਵਿੱਚੋਂ 4 ਕਰੋੜ ਰੁਪਏ ਪੰਜਾਬ ਸਰਕਾਰ ਵੱਲੋਂ ਅਤੇ ਬਾਕੀ 2 ਕਰੋੜ ਰੁਪਏ ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਵੱਲੋਂ ਦਿੱਤੇ ਜਾ ਰਹੇ ਹਨ।
       ਇਸ ਮੌਕੇ ਅੰਮ੍ਰਿਤਸਰ ਪੂਰਬੀ ਹਲਕੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਸ੍ਰ. ਸਿੱਧੂ ਨੇ ਕਿਹਾ ਕਿ ਮਕਬੂਲਪੁਰਾ ਸੜਕ ਬਹੁਤ ਦੇਰ ਤੋਂ ਟੁੱਟੀ ਹੋਈ ਸੀ ਤੇ ਇਸ ਵਿੱਚ ਬਹੁਤ ਵੱਡੇ- ਵੱਡੇ ਟੋਏ ਪਏ ਹੋਏ ਸਨ ਜੋ ਅੰਮ੍ਰਿਤਸਰ ਵਾਸੀਆ ਲਈ ਬੜੀ ਸਮੱਸਿਆ ਦਾ ਕਾਰਨ ਸਨ, ਹੁਣ ਇਸ ਸੜਕ ਦੇ ਨਿਰਮਾਣ ਦਾ ਕੰਮ ਬੜੀ ਜਲਦੀ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਇਹ ਸੜਕ ਆਉਂਦੇ ਦੋ ਮਹੀਨਿਆਂ ਵਿੱਚ ਬਣ ਕੇ ਤਿਆਰ ਹੋ ਜਾਵੇਗੀ।
       ਸ੍ਰ ਸਿੱਧੂ ਨੇ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ ਦੀਆਂ ਸੜਕਾਂ ਦੇ ਨਿਰਮਾਣ ਲਈ ਸਾਲ 2010 ਦੌਰਾਨ ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੁਆਰਾ  ਕਰੋੜਾਂ ਰੁਪਏ ਖਰਚੇ ਗਏ ਹਨ।
       ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸਤੋਂ ਇਲਾਵਾ ਰਣਜੀਤ ਐਵੀਨਿਊ ਦੇ ਬਲਾਕ ਸੀ, ਬਲਾਕ ਡੀ ਅਤੇ ਬਲਾਕ ਈ ਵਿੱਚ ਚਲ ਰਹੇ ਕਮਰਸ਼ੀਅਲ ਕੰਪਲੈਕਸਾਂ ਦੀ ਪਾਰਕਿੰਗ ਏਰੀਆ ਵਿੱਚ ਲਗਭਗ 3.50 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦੇ ਨਿਰਮਾਣ ਲਈ ਹੋਣ ਵਾਲੇ ਕੰਮਾਂ ਨੂੰ ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਵੱਲੋਂ ਮਨਜੂਰੀ ਦੇ ਦਿੱਤੀ ਹੈ, ਇਸ ਤੋਂ ਇਲਾਵਾ ਰਣਜੀਤ ਐਵੀਨਿਊ ਦੇ ਬਲਾਕ ਏ ਅਤੇ ਬਲਾਕ ਬੀ ਦੇ ਰਹਾਇਸ਼ੀ ਇਲਾਕਿਆ ਵਿੱਚ ਲਗਭਗ 87 ਲੱਖ ਰੁਪਏ ਦੀ ਲਾਗਤ ਨਾਲ ਸੜਕਾਂ ਦੇ ਨਿਰਮਾਣ ਦਾ ਕੰਮ ਵੀ ਜਲਦੀ ਸ਼ੁਰੂ ਕੀਤਾ ਜਾਵੇਗਾ।
       ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਪੂਰਬੀ ਵਿੱਚ ਪੈਂਦੇ ਵਾਰਡ ਨੰਬਰ 18,19,21,26,29,31 ਅਤੇ ਵਾਰਡ ਨੰਬਰ 32 ਵਿੱਚ ਵੀ ਲਗਭਗ 1.60 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਸੜਕਾਂ ਦੇ ਨਿਰਮਾਣ ਦਾ ਕੰਮ ਵੀ ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੁਆਰਾ ਜਲਦੀ ਸ਼ੁਰੂ ਕੀਤਾ ਜਾ ਰਿਹਾ ਹੈ।
       ਇਸ ਮੌਕੇ ਉਨ੍ਹਾਂ ਨਾਲ ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਸ੍ਰੀ ਸੰਜੀਵ ਖੰਨਾ, ਮੇਅਰ ਨਗਰ ਨਿਗਮ ਅੰਮ੍ਰਿਤਸਰ, ਇੰਜ: ਸ਼ਵੇਤ ਮਲਿਕ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਸਥਾਨਕ ਨੇਤਾ ਵੀ ਹਾਜ਼ਰ ਸਨ।

No comments: