Thursday, September 15, 2011

ਜਨਗਣਨਾ ਸਬੰਧੀ ਸੁਪਰਵਾਈਜਰਾਂ ਨੂੰ ਟਰੇਨਿੰਗ ਦੇਣ ਲਈ ਹੋਈ ਵਿਸ਼ੇਸ ਮੀਟਿੰਗ

ਅੰਮ੍ਰਿਤਸਰ - (ਗਜਿੰਦਰ ਸਿੰਘ) ਸਥਾਨਕ ਬੱਚਤ ਭਵਨ ਵਿਖੇ ਜ਼ਿਲ੍ਹੇ ਵਿੱਚ ਸਮਾਜਿਕ -ਆਰਥਕ ਅਤੇ ਜਾਤੀ ਦੀ ਮਰਦਮਸ਼ੁਮਾਰੀ 2011-ਦਿਹਾਤੀ ਤਹਿਤ ਜਨਗਣਨਾ ਕਰਵਾਉਣ ਲਈ ਸਬੰਧਿਤ ਸੁਪਰਵਾਈਜਰਾਂ ਨੂੰ ਟਰੇਨਿੰਗ ਦੇਣ ਹਿੱਤ ਜ਼ਿਲਾ ਵਿਕਾਸ ਅਤੇ ਪੰਚਾਇਤ ਅਫ਼ਸਰ ਗੁਰਪ੍ਰਤਾਪ ਸਿੰਘ ਨਾਗਰਾ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ ਮੀਟਿੰਗ ਬੁਲਾਈ ਗਈ, ਜਿਸ ਵਿੱਚ ਜ਼ਿਲ੍ਹੇ ਦੇ ਸਾਰੇ ਬਲਾਕਾਂ ਦੇ ਸੁਪਰਵਾਈਜ਼ਰਾਂ ਨੇ ਭਾਗ ਲਿਆ। ਇਹਨਾਂ ਸਾਰੇ ਸੁਪਰਵਾਈਜਰਾਂ ਨੂੰ ਮਰਦਮ ਸ਼ੁਮਾਰੀ ਦੀ ਅਹਿਮੀਅਤ ਅਤੇ ਇਸਦੀਆਂ ਬਾਰੀਕੀਆਂ  ਦੀ ਬੜੇ ਹੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਸੁਪਰਵਾਈਜ਼ਰਾਂ ਨੇ ਵੀ ਇਹਨਾਂ ਸਾਰੀਆਂ ਬਾਰੀਕੀਆਂ ਨੂੰ ਬਹੁਤ ਹੀ ਧਿਆਨ ਨਾਲ ਸਮਝਿਆ। ਮੀਟਿੰਗ ਵਿੱਚ ਇਸ ਦੇ ਸਾਰੇ ਪੱਖਾਂ ਤੇ ਪੂਰੇ ਵਿਸਥਾਰ ਨਾਲ ਗੱਲਬਾਤ ਹੋਈ ਤਾਂ ਕੀ ਕਿਸੇ ਨੂੰ ਵੀ ਇਸ ਦੇ ਕਿਸੇ ਨੁਕਤੇ ਬਾਰੇ ਜਰਾ ਜਿੰਨਾ ਵੀ ਸ਼ੱਕ ਨਾ ਰਹਿ  ਜਾਵੇ 
20 ਸਤੰਬਰ ਤੋਂ 31 ਅਕਤੂਬਰ 2011 ਤੱਕ ਕਰਵਾਈ ਜਾ ਰਹੀ ਇਸ ਮਰਦਮਸ਼ੁਮਾਰੀ ਲਈ ਜ਼ਿਲ੍ਹਾਂ ਪੱਧਰੀ ਟਰੇਨਰ ਡਾ. ਸੁਮਨ, ਸਹਾਇਕ ਨਿਰਦੇਸ਼ਕ ਪਸ਼ੂ-ਪਾਲਣ ਵਿਭਾਗ ਅਤੇ ਡਾ. ਸੁਖਰਾਜਬੀਰ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਨੇ ਆਏ ਹੋਏ ਸਾਰੇ ਸੁਪਰਵਾਈਜਰਾਂ ਨੂੰ ਜਨਗਣਨਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
       ਇਸ ਮੌਕੇ ਜਾਣਕਾਰੀ ਦਿੰਦਿਆਂ ਸ੍ਰ. ਨਾਗਰਾ ਨੇ ਦੱਸਿਆ ਕਿ ਹਰ ਇੱਕ ਸੁਪਰਵਾਈਜਰ ਨਾਲ 6 ਗਿਣਤੀਕਾਰ ਹੋਣਗੇ ਜੋ ਕਿ ਗਣਨਾ ਬਲਾਕ ਵਿੱਚ ਜਾ ਕੇ ਹਰ ਇੱਕ ਪਰਿਵਾਰ ਨਾਲ ਸਬੰਧਿਤ ਪੂਰੀ ਜਾਣਕਾਰੀ ਇਕੱਠੀ ਕਰਨਗੇ ਅਤੇ ਉਸ ਨੂੰ ਬਣੇ ਹੋਏ ਪ੍ਰੋਫਾਰਮੇ ਵਿੱਚ ਦਰਜ ਕਰਨ ਦੇ ਨਾਲ-ਨਾਲ ਕੰਪਿਊਟਰ ਵਿੱਚ ਵੀ ਫੀਡ ਕਰਨਗੇ, ਇਸ ਲਈ ਕੇਰਲਾ ਦੀ ਕੰਪਨੀ ਆਈ. ਟੀ. ਆਈ. ਦਾ ਕੰਪਿਊਟਰ ਆਪਰੇਟਰ ਵੀ ਗਿਣਤੀਕਾਰਾਂ ਦੇ ਨਾਲ ਹੋਵੇਗਾ। 

ਉਹਨਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਬਲਾਕਾਂ, ਜੰਡਿਆਲਾ ਗੁਰੂ ਨੂੰ ਛੱਡ ਕੇ ਦੇ ਗਿਣਤੀਕਾਰਾਂ ਨੂੰ 16 ਸਤੰਬਰ ਨੂੰ ਬਲਾਕ ਪੰਚਾਇਤ ਅਤੇ ਵਿਕਾਸ ਦਫ਼ਤਰ ਵਿੱਚ ਜਨਗਣਨਾ ਕਰਨ ਸਬੰਦੀ ਟਰੇਨਿੰਗ ਦਿੱਤੀ ਜਾਵੇਗੀ।
       ਉਨ੍ਹਾਂ ਸੁਪਰਵਾਈਜਰਾਂ ਨੂੰ ਅਪੀਲ ਕੀਤੀ ਕਿ ਉਹ ਗਿਣਤੀਕਾਰਾਂ ਨਾਲ ਪੂਰਾ- ਪੂਰਾ ਤਾਲ-ਮੇਲ ਰੱਖਣ ਅਤੇ ਹਰ ਪਰਿਵਾਰ ਨਾਲ ਸਬੰਧਿਤ ਸਹੀ ਜਾਣਕਾਰੀ ਇਕੱਠੀ ਕਰਨ. ਇਸਦੇ ਨਾਲ ਹੀ 10 ਫੀਸਦੀ ਘਰਾਂ ਦੀ ਆਪ ਜਾ ਕੇ ਚੈਕਿੰਗ ਕਰਨ ਤਾਂ ਜੋ ਪਤਾ ਲੱਗ ਸਕੇ ਕਿ ਗਿਣਤੀਕਾਰਾਂ ਵੱਲੋਂ ਸਹੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਜਾਂ ਫੇਰ ਕਿਤੇ ਕੋਈ ਕਮੀ ਤਾਂ ਨਹੀਂ ਰਹਿ ਗਈ।
       ਇਸ ਕੰਮ ਲਈ ਸੁਪਰਵਾਈਜਰਾਂ ਅਤੇ ਗਿਣਤੀਕਾਰਾਂ ਨੂੰ ਵਿਸ਼ੇਸ ਵਿੱਤੀ ਭੱਤਾ ਵੀ ਦਿੱਤਾ ਜਾ ਰਿਹਾ ਹੈ।

No comments: