Sunday, September 25, 2011

ਭ੍ਰਿਸ਼ਟਾਚਾਰ ਨੂੰ ਲੋਕਾਂ ਦੀ ਲਡ਼ਾਈ ਹੀ ਖਤਮ ਕਰੇਗੀ--ਮੁਹੰਮਦ ਆਮੀਨ

ਕਾ.ਸੁਰਜੀਤ ਦਰਵੇਸ਼ ਸਿਆਸਤਦਾਨ ਸਨ-ਮਨਪ੍ਰੀਤ ਸਿੰਘ ਬਾਦਲ
ਨੂਰਮਹਿਲ, 25 ਸਤੰਬਰ:ਪੰਜਾਬ ਵਿਧਾਨ ਸਭਾ ਨੇੜੇ ਆਉਣ ਦੇ ਨਾਲ ਹੀ ਪੰਜਾਬ ਦੀ ਰਾਜਨੀਤਕ ਤਸਵੀਰ ਵੀ ਹੋਰ ਸਪਸ਼ਟ ਹੁੰਦੀ ਜਾ ਰਹੀ ਹੈ.   ਦੇਸ਼ ਦੀ ਰਾਜਨੀਤੀ ਏ ਚਾਣਕ੍ਯ ਕਹੈ ਜਾਂਦੇ ਕਾ. ਹਰਕਿਸ਼ਨ ਸਿੰਘ ਸੁਰਜੀਤ ਦੀ ਤੀਜੀ ਬਰਸੀ ਮੌਕੇ ਇਹ ਤਸਵੀਰ ਕਾਫੀ ਉਘੜ ਕੇ ਸਾਹਮਣੇ ਆਈ. ਕਬੀਲੇ ਜ਼ਿਕਰ ਹੈ ਕਿ ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਸਾਬਕਾ ਪੋਲਿਤ ਬਿਊਰੋ ਮੈਂਬਰ ਅਤੇ ਸਕੱਤਰ ਜਨਰਲ ਕਾ. ਹਰਕਿਸ਼ਨ ਸਿੰਘ ਸੁਰਜੀਤ ਦੀ ਤੀਜੀ ਬਰਸੀ ਮੌਕੇ ਵੱਖ-ਵੱਖ ਪਾਰਟੀਆਂ ਵਲੋਂ ਅੱਜ ਪਿੰਡ ਬੰਡਾਲਾ 'ਚ ਇੱਕ ਵਿਸ਼ਾਲ ਇਕਠ ਹੋਇਆ ਜਿਸ ਵਿਚ ਉਹਨਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ.  
ਸੀ. ਪੀ. ਆਈ. (ਐੱਮ.) ਦੇ ਪੋਲਿਟ ਬਿਊਰੋ ਦੇ ਮੈਂਬਰ ਮੁਹੰਮਦ ਆਮੀਨ ਨੇ ਇਸ ਵਿਸ਼ਾਲ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ 'ਚ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਜਿਸ ਢੰਗ ਨਾਲ ਸਿਆਸਤ ਚਲ ਰਹੀ ਹੈ ਉਸ ਨਾਲ ਕੇਂਦਰ 'ਚ ਯੂ. ਪੀ. ਏ. ਤੋਂ ਐੱਨ. ਡੀ. ਏ. ਵੱਲ ਨੂੰ ਰੁਝਾਨ ਬਣਦਾ ਹੀ ਨਜਰ ਆ ਰਿਹਾ ਹੈਜੋ ਕਿ ਦੇਸ਼ ਲਈ ਬਹੁਤ ਹੀ ਖ਼ਤਰਨਾਕ ਸਿੱਧ ਹੋਵੇਗਾ. ਅੰਨਾ ਹਜਾਰੇ ਅਤੇ ਇਸ ਤਰਾਂ ਦੇ ਹੋਰ ਅੰਦੋਲਨਾਂ  ਦਾ ਨਾਂ ਲੈ ਬਿਨਾ ਉਹਨਾ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਜਿੰਨੇ ਮਰਜ਼ੀ ਕਾਨੂੰਨ ਬਣਾ ਲਏ ਜਾਣ ਪਰ ਇਸ ਨੂੰ ਲੋਕਾਂ ਦੀ ਲਡ਼ਾਈ ਹੀ ਖਤਮ ਕਰ ਸਕਦੀ ਹੈ. ਸਾਮਰਾਜ ਦੇ ਦਿਨੋੰ ਦਿਨ ਡੂੰਘੇ ਹੋ ਰਹੇ ਸੰਕਟ ਬਾਰੇ ਉਨ੍ਹਾਂ ਕਿਹਾ ਕਿ ਅੱਜ ਵੱਡੇ-ਵੱਡੇ ਦੇਸ਼ ਏਸ ਸੰਕਟ ਕਾਰਣ ਹੀ ਮੁਸ਼ਕਲਾਂ 'ਚ ਫਸੇ ਨਜ਼ਰ ਆ ਰਹੇ ਹਨ ਅਤੇ ਉਹ ਮੁਸ਼ਕਲਾਂ 'ਚੋਂ ਨਿਕਲਣ ਲਈ ਬੁਰੀ ਤਰ੍ਹਾਂ ਹੱਥ-ਪੈਰ ਮਾਰ ਰਹੇ ਹਨ. ਸੰਕਟ ਦੇ ਹਲ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਇਸ ਦਾ ਹੱਲ ਕਾ. ਸੁਰਜੀਤ ਦੀ ਸੋਚ ਅਨੁਸਾਰ ਹੀ ਕੀਤਾ ਜਾ ਸਕਦਾ ਹੈ.  
ਇਸ ਮੌਕੇ 'ਤੇ ਪੀਪਲਜ਼ ਪਾਰਟੀ ਦੇ ਮੁਖੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਇਸ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾ. ਸੁਰਜੀਤ ਦਰਵੇਸ਼ ਸਿਆਸਤਦਾਨ ਸਨ ਅਤੇ ਉਨ੍ਹਾਂ ਦੇ ਜਾਣ ਮਗਰੋਂ ਪੈਦਾ ਹੋਇਆ ਖਲਾਅ ਕਦੇ ਵੀ ਨਹੀਂ ਭਰਿਆ ਜਾ ਸਕਦਾ. ਖਟਕਡ਼ ਕਲਾਂ ਵਾਲੀ ਸਹੁੰ ਨੂੰ ਯਾਦ ਕਰਦਿਆਂ ਉਨ੍ਹਾਂ ਫਿਰ ਕਿਹਾ ਕਿ ਉਹ ਹੁਣ ਫਿਰ ਕਸਮ ਖ਼ਾਂਦੇ ਹਨ ਕਿ ਉਹ ਪੰਜਾਬ ਅਤੇ ਪੰਜਾਬ ਦੇ ਭਲੇ ਲੈ ਕਦੇ ਵੀ ਪਿਛੇ ਨਹੀਂ ਹਟਣਗੇ. ਉਹਨਾਂ ਕਿਹਾ ਕਿ ਹੁਣ ਲੋਕ ਸੰਘਰਸ਼ ਦੇ ਰਸਤੇ 'ਤੇ ਇੱਕਜੁੱਟ ਹੋ ਕੇ ਤੁਰ ਪਾਏ ਹਨ ਇਸ ਲੈ ਹੁਣ ਲਾਜ਼ਮੀ ਤੌਰ 'ਤੇ ਰੱਬ ਖੁਸ਼ਹਾਲੀ ਨੂੰ ਲੋਕਾਂ ਦੇ ਪੈਰਾਂ 'ਚ ਰੱਖ ਦੇਵੇਗਾ. ਇਸ ਸਮਾਗਮ ਦੀ ਇੱਕ ਖਾਸ ਗੱਲ ਇਹ ਵੀ ਰਹੀ ਕਿ ਮਨਪ੍ਰੀਤ ਸਿੰਘ ਬਾਦਲ ਨੇ ਕਾ. ਸੁਰਜੀਤ ਨਾਲ ਆਪਣੀਆਂ ਪੁਰਾਣੀਆਂ ਸਾਂਝਿਆਂ ਕੀਤਾ. ਇਹਨਾਂ ਸਾਂਝਾਂ ਨੂੰ ਯਾਦ ਕਰਦਿਆਂ ਉਹਨਾਂ ਕਿਹਾ ਕਿ ਉਹ ਕਮਿਊਨਿਸਟਾਂ ਨਾਲ ਸਮਝੌਤਾ ਕਰਕੇ ਮਾਣ-ਫਖ਼ਰ ਮਹਿਸੂਸ ਕਰਦੇ ਹਨ.
ਸੀ ਪੀ ਆਈ (ਐੱਮ) ਦੇ ਸੂਬਾ ਸਕੱਤਰ ਚਰਨ ਸਿੰਘ ਵਿਰਦੀ, ਹਰਕਿਸ਼ਨ ਸਿੰਘ ਸੁਰਜੀਤ ਦੇ ਬੇਟੇ ਪਰਮਜੀਤ ਸਿੰਘ ਯੂ. ਕੇ., ਲੋਕ ਭਲਾਈ ਪਾਰਟੀ ਦੇ ਮੁਖੀ ਬਲਵੰਤ ਸਿੰਘ ਰਾਮੂਵਾਲੀਆ, ਦੇਸ਼ ਭਗਤ ਯਾਦਗਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਰਘਬੀਰ ਕੌਰ, ਸੀ. ਪੀ. ਆਈ. ਦੇ ਕੇਂਦਰੀ ਕਾਰਜਕਾਰਨੀ ਮੈਂਬਰ ਡਾ. ਜੁਗਿੰਦਰ ਦਿਆਲ,  ਪੀਪਲਜ਼ ਪਾਰਟੀ ਦੇ ਆਗੂ ਅਤੇ ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸੰਧੂ, ਅਤੇ ਲਹਿੰਬਰ ਸਿੰਘ ਤੱਗਡ਼ ਨੇ ਸੰਬੋਧਨ ਕਰਦਿਆਂ ਸ਼ਰਧਾਂਜ਼ਲੀਆਂ ਭੇਟ ਕੀਤੀਆਂ. ਇਸ ਮੌਕੇ ਰਘੂਨਾਥ ਸਿੰਘ, ਵਿਜੈ ਮਿਸ਼ਰਾ, ਗੁਰਮੇਸ਼ ਸਿੰਘ ਤੇ ਜਗਬੀਰ ਸਿੰਘ ਬਰਾਡ਼ ਆਦਿ ਵੀ ਉਚੇਚੇ ਤੌਰ 'ਤੇ ਹਾਜ਼ਰ ਸਨ. ਸਮਾਗਮ ਦੌਰਾਨ ਬਜ਼ੁਰਗ ਕਮਿਊਨਿਸਟ ਆਗੂ ਮਹਿੰਦਰ ਸਿੰਘ ਗੁਣਾਚੌਰ ਦਾ ਸਨਮਾਨ ਵੀ ਕੀਤਾ ਗਿਆ.ਲੋਕਾਂ ਨੇ ਆਪਣੇ ਮਹਿਬੂਬ ਆਗੂਆਂ ਨੂੰ ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ਸੁਣਿਆ.

No comments: