Thursday, September 22, 2011

ਪਾਕਿਸਤਾਨ ਵਿੱਚ ਹਿੰਦੂਆਂ ਤੋਂ ਬਾਅਦ ਹੁਣ ਸਿੱਖਾਂ ਵਿਰੁਧ ਵੀ ਦਮਨ ਚੱਕਰ

ਉਘੇ ਸਿੱਖ ਆਗੂ ਬਿਸ਼ਨ ਸਿੰਘ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ
ਪਾਕਿਸਤਾਨ ਵਿੱਚ ਪਹਿਲਾਂ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਹੁਣ ਸਿੱਖ ਪਰਿਵਾਰਾਂ ਨੂੰ ਇਹ ਅਹਿਸਾਸ ਕਰਾਇਆ ਜਾ ਰਿਹਾ ਹੈ ਕਿ ਪਾਕਿਸਤਾਨ ਵਿੱਚ ਉਹਨਾਂ ਲਈ ਕੋਈ ਥਾਂ ਨਹੀਂ.ਮੈਨੂੰ ਪਿਛਲੇ ਕਈ ਦਿਨਾਂ ਤੋਂ ਇੱਕ  ਪਤਰਕਾਰ ਦੋਸਤ ਦਾ ਸੁਨੇਹਾ ਆ ਰਿਹਾ ਸੀ ਕਿ ਪਾਕਿਸਤਾਨ ਵਿੱਚ ਹਿੰਦੂ ਪਰਿਵਾਰਾਂ ਨਾਲ ਬਹੁਤ ਹੀ ਬੁਰਾ ਸਲੂਕ ਹੋ ਰਿਹਾ ਹੈ. ਹੁਣ ਇਸ ਗੱਲ ਦੀ ਪੁਸ਼ਟੀ ਪਾਕਿਸਤਾਨ ਦੇ ਇੱਕ ਉਘੇ ਸਿੱਖ ਆਗੂ ਨੇ ਵੀ ਕਰ ਦਿੱਤੀ ਹੈ.
ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਨੇ ਇਸ ਮੁੱਦੇ ਤੇ ਵੀ ਖੁੱਲ ਕੇ ਗੱਲ ਕੀਤੀ ਹੈ. ਖਬਰ ਏਜੰਸੀ ਭਾਸ਼ਾ ਨੇ ਲਾਹੌਰ ਡੇਟਲਾਈਨ ਨਾਲ ਜਾਰੀ ਇੱਕ ਖਬਰ ਵਿੱਚ ਦੱਸਿਆ ਹੈ ਕਿ    - ਪਾਕਿਸਤਾਨ ਦੇ ਇਸ ਪ੍ਰਮੁੱਖ ਸਿੱਖ ਨੇਤਾ ਨੂੰ ਅਣਪਛਾਤੇ ਲੋਕਾਂ ਨੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ.  ਧਮਕੀਆਂ ਦੇਣ ਵਾਲੇ ਇਹ ਲੋਕ ਇਸ ਸਿੱਖ ਨੇਤਾ ਦੇ ਵਪਾਰ ਨੂੰ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਆਪਣਾ ਨਿਸ਼ਾਨਾ ਬਣਾ ਰਹੇ ਹਨ. ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਸਰਦਾਰ ਬਿਸ਼ਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਹਨ ਕਿ ਉਹ ਕੁਝ ਮੁੱਦਿਆਂ 'ਤੇ ਚੁੱਪ ਰਹਿਣ ਨਹੀਂ ਤਾਂ ਉਨ੍ਹਾਂ ਦੀ ਜਾਨ-ਮਾਲ ਨੂੰ ਨੁਕਸਾਨ ਹੋ ਸਕਦਾ ਹੈ. ਕਾਬਿਲੇ ਜ਼ਿਕਰ ਹੈ ਕਿ ਬਿਸ਼ਨ ਸਿੰਘ ਵੱਲੋਂ ਹਮੇਸ਼ਾ ਹੀ ਸਿੱਖਾਂ ਖਿਲਾਫ ਜ਼ੁਲਮ ਦੇ ਵਿਰੋਧ 'ਚ ਆਵਾਜ਼ ਉਠਾਈ ਜਾਂਦੀ ਰਹੀ ਹੈ. ਜ਼ਿਕਰ ਯੋਗ ਹੈ ਕਿ ਉਹ ਲਾਹੌਰ ਦੇ ਆਲੇ-ਦੁਆਲੇ ਦੇ ਇਲਾਕੇ 'ਚ ਮਹਿੰਗੇ ਵਿਦੇਸ਼ੀ ਕੱਪਡ਼ੇ ਦਾ ਵਪਾਰ ਕਰਦੇ ਹਨ ਜਿਸ ਦੀ ਮੰਗ ਪਾਕਿਸਤਾਨ ਵਿੱਚ ਹਮੇਸ਼ਾਂ ਹੀ ਕਾਫੀ ਰਹੀ ਹੈ. ਜਦੋਂ ਧਮਕੀਆਂ ਦੇ ਇਸ ਮਾਮਲੇ ਵਿੱਚ ਪਾਣੀ ਸਿਰ ਤੋਂ ਟੱਪਦਾ ਨਜਰ ਆਇਆ ਤਾਂ ਬਿਸ਼ਨ ਸਿੰਘ ਨੇ ਉਥੋਂ ਦੀ ਇੱਕ ਪ੍ਰਸਿਧ ਅਤੇ ਵਕਾਰੀ ਅਖਬਾਰ  'ਐਕਸਪ੍ਰੈੱਸ ਟ੍ਰਿਬਿਊਨ' ਨੂੰ ਦੱਸਿਆ ਕਿ ਜਾਨ ਤੋਂ ਮਾਰਨ ਦੀ ਧਮਕੀ ਤੋਂ ਇਲਾਵਾ ਉਸਦੀ ਦੁਕਾਨ 'ਚੋਂ 70 ਲੱਖ ਰੁਪਏ ਦੇ ਕੱਪਡ਼ੇ ਵੀ ਲੁੱਟ ਲਏ ਗਏ ਹਨ ਅਤੇ ਇਕ ਹੋਰ ਦੁਕਾਨ ਨੂੰ ਬੰਦ ਵੀ ਕਰਵਾ ਦਿੱਤਾ ਗਿਆ ਹੈ. ਇਸ ਦਾਮਾਂ ਚੱਕਰ ਵਿੱਚ ਉਹਨਾਂ ਦੀ ਦੁਕਾਨ ਦੇ ਮਾਲਿਕ ਨੇ ਵੀ ਕਈ ਸਾਜਿਸ਼ਾਂ ਕੀਤੀਆਂ. ਉਨ੍ਹਾਂ ਦੱਸਿਆ ਕਿ ਜਦੋਂ ਦੁਕਾਨ ਨੂੰ ਬੰਦ ਕੀਤੇ ਜਾਣ ਸੰਬੰਧੀ ਉਨ੍ਹਾਂ ਪੁਲਸ ਨੂੰ ਸੂਚਨਾ ਦਿੱਤੀ ਤਾਂ ਪੁਲਸ ਨੇ ਵੀ ਉਨ੍ਹਾਂ ਨੂੰ ਕੋਈ ਸਹਿਯੋਗ ਨਹੀਂ ਦਿੱਤਾ. ਪੁਲਸ ਨੇ ਉਹਨਾਂ ਦੀ ਰਿਪੋਰਟ ਦਰਜ ਕਰਨ ਦੀ ਥਾਂ ਉਲਟਾ ਉਸਦੇ ਭਾਰਤੀ ਜਾਂ ਪਾਕਿਸਤਾਨੀ ਮੂਲ ਦਾ ਹੋਣ 'ਤੇ ਸਵਾਲ ਉਠਾਉਣਾ ਸ਼ੁਰੂ ਕਰ ਦਿੱਤਾ. ਜਦੋਂ ਉਨ੍ਹਾਂ ਇਸ ਸੰਬੰਧੀ ਮਾਡਲ ਟਾਊਨ ਪੁਲਸ ਅਧਿਕਾਰੀ ਮਲਿਕ ਉਬੈਸ  ਅਤੇ ਪੰਜਾਬ ਪ੍ਰਾਂਤ ਦੇ ਉਪ ਸਕੱਤਰ ਕਾਨੂੰਨ ਵਿਵਸਥਾ ਨਾਲ ਗੱਲ ਕਰਨੀ ਚਾਹੀਦੀ ਤਾਂ ਉਨ੍ਹਾਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ. ਹੁਣ ਸੂਬੇ ਦੇ ਰਾਜਪਾਲ ਲਤੀਫ ਖੋਸਾ ਨੇ ਉਨ੍ਹਾਂ ਨੂੰ ਨਿਜੀ ਤੌਰ 'ਤੇ ਮਿਲਣ ਲਈ ਬੁਲਾਇਆ ਹੈ. ਬਿਸ਼ਨ ਸਿੰਘ ਦਾ ਕਹਿਣਾ ਹੈ ਕਿ ਜੇਕਰ ਪਾਕਿ ਸਰਕਾਰ ਉਸਦੀ ਜਾਨ ਅਤੇ ਵਪਾਰ ਦੀ ਰੱਖਿਆ ਨਹੀਂ ਕਰ ਸਕਦੀ ਤਾਂ ਉਨ੍ਹਾਂ ਨੂੰ ਇਹ ਦੇਸ਼ ਛੱਡ ਕੇ ਜਾਣ ਦੀ ਇਜਾਜ਼ਤ ਦਿੱਤੀ ਜਾਏ. ਇਸ ਬਾਰੇ ਪਾਕਿਸਤਾਨ ਦੀ ਸਰਕਾਰ ਕਿ ਕਦਮ ਚੁੱਕਦੀ ਹੈ ਇਸ ਬਾਰੇ ਤਾਂ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗ ਸਕੇਗਾ ਪਰ ਇੱਕ ਗੱਲ ਸਾਫ਼ ਹੋ ਗਈ ਹੈ ਕਿ 1947 ਦੀ ਵੰਡ ਵੇਲੇ ਜਿਹਨਾਂ ਸਿੱਖ ਲੀਡਰਾਂ ਨੇ ਸਿੱਖ ਕੌਮ ਦੀ ਕਿਸਮਤ ਪਾਕਿਸਤਾਨ ਨਾਲ ਜੋੜਾਂ ਤੋਂ ਇਨਕਾਰ ਕਰ ਦਿੱਤਾ ਸੀ ਉਹਨਾਂ ਨੇ ਘੱਟ ਗਿਣਤੀਆਂ ਨੂੰ ਪੇਸ਼ ਆਉਣ ਵਾਲੇ ਅਜਿਹੇ ਖਤਰਿਆਂ ਨੂੰ ਉਦੋਂ ਹੀ ਭਾਂਪ ਲਿਆ ਸੀ. 

No comments: