Friday, September 23, 2011

ਇੱਕ ਹੋਰ ਬੱਚੀ ਨੂੰ ਮਿਲੀ ਭੰਗੂੜੇ ਰਾਹੀਂ ਨਵੀਂ ਗੋਦ

47ਵੇਂ ਬੱਚੇ ਦੀ ਜਾਨ ਬਚਾਉਣ ਵਿੱਚ ਸਫਲ ਪੰਘੂੜਾ                                                  ਅੰਮ੍ਰਿਤਸਰ 22  ਸਤੰਬਰ: (ਗਜਿੰਦਰ ਸਿੰਘ ਕਿੰਗ):
ਪ੍ਰਸ਼ਾਸਨ ਦੇ ਉਪਰਾਲੇ ਸਦਕਾ ਅੱਜ ਜ਼ਿਲਾ ਰੈੱਡ ਕਰਾਸ ਵਿਖੇ ਸਥਾਪਤ ਪੰਘੂੜੇ ਵਿੱਚ 47ਵੇਂ ਬੱਚੇ ਦੀ ਜਾਨ ਬਚਾਉਣ ਵਿੱਚ ਸਫਲ ਰਿਹਾ ਹੈ। ਹਾਸਪੀਟਲ ਵੈਲਫੇਅਰ ਸੈਕਸ਼ਨ ਜ੍ਹਿਲਾ ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਦੀ ਚੇਅਰਪਰਸਨ ਮੈਡਮ ਰਿਤੂ ਅਗਰਵਾਲ ਨੇ ਦੱਸਿਆ ਕਿ 20 ਸਤੰਬਰ ਦੀ ਸ਼ਾਮ 5:30 ਵਜੇ ਇੱਕ ਲੜਕੀ ਜਿਸ ਦੀ ਉਮਰ ਤਕਰੀਬਨ ਦੋ-ਤਿੰਨ ਦਿਨ ਲੱਗਦੀ ਹੈ ਪੰਘੂੜੇ ਵਿੱਚ ਆਈ ਹੈ। ਇਸ ਬੱਚੀ ਨੂੰ ਮੁੱਢਲੀ ਸਹਾਇਤਾ ਲਈ ਈ:ਐਮ:ਸੀ ਹਸਪਤਾਲ ਰਣਜੀਤ ਐਵੀਨਿਊ ਦਾਖਲ ਕਰਵਾਇਆ ਗਿਆ। ਇਹ ਬੱਚੀ ਬਿਲਕੁਲ ਠੀਕ ਠਾਕ ਹੈ ਅਤੇ ਬੱਚੀ ਨੁੰ ਪਾਲਣ ਪੋਸ਼ਣ ਅਤੇ ਕਾਨੂੰਨੀ ਅਡਾਪਸ਼ਨ ਹਿੱਤ ਸਰਕਾਰ ਵੱਲੋਂ ਘੋਸ਼ਿਤ ਕੀਤੀਆਂ ਸੰਸਥਾਵਾਂ (ਲੀਗਲ ਅਡਾਪਸ਼ਨ ਅਤੇ ਪਲੇਸਮੈਂਟ ਏਜੰਸੀ) ਵਿੱਚੋਂ ਕਿਸੇ ਇਕ ਸੰਸਥਾ ਵਿੱਚ ਪ੍ਰਵਰਿਸ਼ ਲਈ ਤਬਦੀਲ ਕਰ ਦਿੱਤਾ ਜਾਵੇਗਾ। ਜਿਥੇ ਪਹਿਲਾਂ ਭੇਜੇ ਗਏ ਬੱਚਿਆਂ ਵਾਂਗ ਸਰਕਾਰ ਵੱਲੋਂ ਨਿਰਧਾਰਤ ਪ੍ਰਕਿਰਿਆ ਪੂਰੀ ਕਰਨ ਉਪਰੰਤ ਇਸ ਬੱਚੀ ਦੀ ਅਡਾਪਸ਼ਨ ਕਰਵਾਈ ਜਾਵੇਗੀ।  
         ਸ਼੍ਰੀਮਤੀ ਰਿਤੂ ਅਗਰਵਾਲ ਨੇ ਕਿਹਾ ਕਿ ਹੁਣ ਤੱਕ ਇਸ ਪੰਘੂੜੇ ਵਿੱਚ 46 ਬੱਚੇ ਆ ਚੁੱਕੇ ਹਨ, ਹੁਣ ਪੰਘੂੜੇ ਵਿੱਚ ਇਸ ਬੱਚੇ ਦੇ ਆਉਣ ਨਾਲ ਗਿਣਤੀ 47 ਹੋ  ਗਈ ਹੈ।  ਜਿਕਰਯੋਗ ਹੈ ਕਿ ਪੰਘੂੜੇ ਵਿੱਚ ਪਹੁੰਚੇ ਬੱÎਚਿਆਂ ਵਿੱਚੋਂ 30 ਬੱਚਿਆਂ ਦੀ ਕਾਨੂੰਨੀ ਅਡਾਪਸ਼ਨ ਹੋ ਚੁੱਕੀ ਹੈ ਅਤੇ ਉਹ ਮਾਂ-ਬਾਪ ਦੇ ਸਾਏ ਹੇਠ ਜਿੰਦਗੀ ਬਸਰ ਕਰ ਰਹੇ ਹਨ।
         ਇਸ ਮੌਕੇ ਸ੍ਰੀਮਤੀ ਰਿਤੂ ਅਗਰਵਾਲ ਦੇ ਨਾਲ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਮਾਤਾ ਜੀ  ਸ੍ਰੀਮਤੀ ਮੰਜੂ ਅਗਰਵਾਲ ਵੀ ਸਨ। 

No comments: