Saturday, September 24, 2011

ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸੁਣੀਆਂ ਪੀੜਿਤ ਔਰਤਾਂ ਦੀਆਂ ਸਮੱਸਿਆਵਾਂ

ਅਜੇ ਵੀ ਪੀੜਿਤ ਔਰਤਾਂ ਦੇ ਜ਼ਿਆਦਾਤਰ ਕੇਸ ਦਾਜ,ਬਲਾਤਕਾਰ,ਘਰੇਲੂ ਝਗੜੇ ਅਤੇ ਜਾਇਦਾਦ ਨਾਲ ਸਬੰਧਿਤਅੰਮ੍ਰਿਤਸਰ 23 ਸਤੰਬਰ: (ਗਜਿੰਦਰ ਸਿੰਘ ਕਿੰਗ): 
ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਮੈਨ ਸ਼੍ਰੀਮਤੀ ਗੁਰਦੇਵ ਕੌਰ ਸੰਘਾ ਅੰਮ੍ਰਿਤਸਰ, ਗੁਰਦਾਸਪੁਰ ਅਤੇ ਤਰਨਤਾਰਨ ਜ਼ਿਲ੍ਹਿਆ ਦੀਆਂ ਪੀੜਿਤ ਔਰਤਾਂ ਦੀਆਂ ਸਮੱਸਿਆਵਾਂ ਸੁਣਨ ਲਈ ਅੱਜ ਸਥਾਨਕ ਸਰਕਟ ਹਾਊਸ ਵਿਖੇ ਪਹੁੰਚੇ।
       ਉਨ੍ਹਾਂ ਵੱਲੋਂ ਅੱਜ ਇੱਥੇ ਸਬੰਧਿਤ ਜ਼ਿਲ੍ਹਿਆਂ ਦੇ 40 ਕੇਸਾਂ ਦੀ ਸੁਣਵਾਈ ਕੀਤੀ ਗਈ, ਇਸ ਸਮੇਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਮੈਂਬਰ ਸ਼੍ਰੀਮਤੀ ਕਿਰਨਜੋਤ ਕੌਰ ਵੀ ਹਾਜ਼ਰ ਸਨ।
       ਇਸ ਮੌਕੇ ਸ਼੍ਰੀਮਤੀ ਸੰਘਾ ਨੇ ਦੱਸਿਆ ਕਿ ਇਸ ਸਾਲ ਕਮਿਸ਼ਨ ਕੋਲ ਪੀੜਿਤ ਮਹਿਲਾਵਾਂ ਦੇ ਕੁੱਲ 879 ਕੇਸ ਆਏ ਹਨ ਜਿਨ੍ਹਾਂ ਵਿੱਚੋਂ 454 ਕੇਸਾਂ ਨੂੰ ਦੋਹਾਂ ਧਿਰਾਂ ਦੀ ਸਹਿਮਤੀ ਨਾਲ ਹੱਲ ਕਰ ਦਿੱਤਾ ਗਿਆ ਹੈ।
       ਉਨ੍ਹਾਂ ਦੱਸਿਆ ਕਿ ਕਮਿਸ਼ਨ ਕੋਲ  ਆਦਿ ਸਬੰਧੀ ਆਉਂਦੇ ਹਨ ਅਤੇ ਇਸ ਲਈ ਕਮਿਸ਼ਨ ਵੱਲੋਂ ਦੋਹਾਂ ਧਿਰਾਂ ਦੀ ਸਾਹਮਣੇ ਬਿਠਾ ਕੇ ਸੁਣਵਾਈ ਕੀਤੀ ਜਾਂਦੀ ਹੈ ਅਤੇ ਕੋਸ਼ਿਸ ਕੀਤੀ ਜਾਂਦੀ ਹੈ ਕਿ ਦੋਹਾਂ ਧਿਰਾਂ ਦੀਆਂ ਸਮੱਸਿਆਵਾਂ ਸੁਣ ਕੇ ਕੋਈ ਵਾਜਬ ਹੱਲ ਕੱਢਿਆ ਜਾ ਸਕੇ।
       ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਲੋਕ ਝਗੜੇ ਹੋਣ ਦੀ ਸੂਰਤ ਵਿੱਚ ਵਕੀਲਾਂ ਕੋਲ ਜਾ ਕੇ ਫਸ ਜਾਂਦੇ ਹਨ ਅਤੇ ਉਨ੍ਹਾਂ ਦੇ ਕੇਸ ਵੀ ਲੰਬੇ ਚਲਦੇ ਰਹਿੰਦੇ ਹਨ ਅਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਇਹ ਪਹਿਲ ਕੀਤੀ ਹੈ ਕਿ ਪਿੰਡਾਂ ਵਿੱਚ ਜਾ ਕੇ ਪੀੜਿਤ ਔਰਤਾਂ ਦੀਆਂ ਸਮੱਸਿਆਵਾਂ ਸੁਣੀਆ ਜਾਣ ਅਤੇ ਇਸ ਲਈ ਲੋਕਾਂ ਨੂੰ ਜਾਗ੍ਰਿਤ ਕਰਨ ਲਈ ਵਰਕਸ਼ਾਪਾਂ ਵੀ ਲਗਾਈਆਂ ਜਾਂਦੀਆਂ ਹਨ ਅਤੇ ਕਮਿਸ਼ਨ ਵੱਲੋਂ ਹਰ ਜ਼ਿਲ੍ਹੇ ਵਿੱਚ ਜਾ ਕੇ ਕਮਿਸ਼ਨ ਕੋਲ ਆਏ ਕੇਸਾਂ ਦੀ ਸੁਣਵਾਈ ਕੀਤੀ ਜਾਂਦੀ ਹੈ ਤਾਂ ਜੋ ਲੋਕਾਂ ਨੂੰ ਚੰੜੀਗੜ੍ਹ ਆਉਣ ਦੀ ਖੱਜਲ-ਖੁਆਰੀ ਅਤੇ ਖਰਚੇ ਤੋਂ ਬਚਾਇਆ ਜਾ ਸਕੇ।
       ਉਨ੍ਹਾਂ ਕਿਹਾ ਕਿ ਕਿਸੇ ਵੀ ਪੀੜਿਤ ਮਹਿਲਾਂ ਵੱਲੋਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਦਫ਼ਤਰ ਦੇ ਪਤੇ  ਪੰਜਾਬ ਰਾਜ ਮਹਿਲਾ ਕਮਿਸ਼ਨ, ਐੱਸ. ਸੀ. ਓ. ਨੰਬਰ-57/59 ਸੈਕਟਰ 17-ਸੀ, ਚੰਡੀਗੜ੍ਹ 'ਤੇ ਲਿਖਤੀ ਰੂਪ ਵਿੱਚ ਕੇਸ ਦਰਜ ਕਰਵਾਇਆ ਜਾ ਸਕਦਾ ਹੈ ਅਤੇ ਇਸ ਦੀ ਸੁਣਵਾਈ ਕਮਿਸ਼ਨ ਵੱਲੋਂ ਜਲਦ ਤੋਂ ਜਲਦ ਕੀਤੀ ਜਾਂਦੀ ਹੈ।

No comments: