Friday, September 23, 2011

ਐਸਜੀਪੀਸੀ ਚੋਣਾਂ ਵਿੱਚ ਅਕਾਲੀ ਜਿੱਤ 'ਤੇ ਲੱਗੀ ਮੋਹਰ

ਅੰਮ੍ਰਿਤਸਰ 22 ਸਤੰਬਰ (ਗਜਿੰਦਰ ਸਿੰਘ ਕਿੰਗ)  
ਜਿਲ੍ਹਾ  ਚੋਣ ਦਫ਼ਤਰ ਦੇ ਬੁਲਾਰੇ ਨੇ  ਦੱਸਿਆ ਕਿ 18 ਸਤੰਬਰ, 2011 ਨੂੰ ਹੋਈਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਚੋਣਾਂ ਦੇ ਅੱਜ ਐਲਾਨੇ ਨਤੀਜਿਆਂ ਅਨੁਸਾਰ ਜ਼ਿਲ੍ਹਾ  ਅੰਮ੍ਰਿਤਸਰ ਤੋਂ ਕੁਲ 15 ਉਮੀਦਵਾਰ ਚੋਣ ਮੁਕਾਬਲੇ ਵਿੱਚ ਚੁਣੇ ਗਏ  ਹਨ, ਜਿਨ੍ਹਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਅਤੇ ਸੰਤ ਸਮਾਜ ਦੇ ਪੰਜ ਉਮੀਦਵਾਰ ਪਹਿਲਾਂ ਹੀ ਬਿਨ੍ਹਾਂ ਮੁਕਾਬਲਾ ਜਿੱਤ ਚੁੱਕੇ ਹਨ।  ਬੋਰਡ ਚੋਣ ਹਲਕਾ 99- ਚੋਗਾਵਾਂ ਇਸਤਰੀ ਜਨਰਲ ਰਿਜਰਵ ਤੋਂ ਸ੍ਰੀਮਤੀ ਬਲਵਿੰਦਰ ਕੌਰ ਲੋਪੋਕੇ , 96-ਅੰਮ੍ਰਿਤਸਰ ਪੂਰਬੀ ਸ਼ਹਿਰੀ ਤੋਂ ਸ੍ਰ ਹਰਜਾਪ ਸਿੰਘ, 97-ਅੰਮ੍ਰਿਤਸਰ ਕੇਂਦਰੀ ਤੋਂ ਸ੍ਰ ਰਜਿੰਦਰ ਸਿੰਘ, 101 ਗੁਰੂ ਕਾ ਬਾਗ ਤੋਂ ਸ੍ਰ ਜੋਧ ਸਿੰਘ, 103-ਮੱਤੇਵਾਲ ਤੋਂ ਸ੍ਰ ਭਗਵੰਤ ਸਿੰਘ ਬਿਨਾਂ  ਮੁਕਾਬਲਾ ਜੇਤੂ ਘੋਸ਼ਿਤ ਕੀਤੇ ਗਏ ਸਨ।
              ਅੱਜ ਘੋਸ਼ਿਤ ਨਤੀਜਿਆਂ ਅਨੁਸਾਰ ਬੋਰਡ ਹਲਕਾ 87-ਬਾਬਾ ਬਕਾਲਾ ਤੋਂ ਆਜ਼ਾਦ ਉਮੀਦਵਾਰ ਸ੍ਰ. ਬਲਜੀਤ ਸਿੰਘ ਜਲਾਲਉਸਮਾਂ, ਚੋਣ ਨਿਸ਼ਾਨ ਘੜਿਆਲ ਕੁੱਲ 14719 ਵੋਟਾਂ ਲੈ ਕੇ ਜੇਤੂ ਰਹੇ ਹਨ ਜਿਨ੍ਹਾਂ ਨੇ ਆਪਣੇ ਨੇੜੇ ਦੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰ. ਗੁਰਵਿੰਦਰਪਾਲ ਸਿੰਘ, ਚੋਣ ਨਿਸ਼ਾਨ ਟਰੈਕਟਰ ਨੂੰ 1880 ਵੋਟਾਂ ਨਾਲ ਹਰਾਇਆ, ਸ੍ਰ. ਗੁਰਵਿੰਦਰਪਾਲ ਸਿੰਘ ਨੂੰ ਕੁੱਲ 12839 ਵੋਟਾਂ ਪਈਆਂ,  ਇਸ ਤੋਂ ਇਲਾਵਾ ਸ੍ਰ. ਸੁੱਚਾ ਸਿੰਘ, ਚੋਣ ਨਿਸ਼ਾਨ ਘੋੜਾ ਨੂੰ 222, ਸ੍ਰ. ਜੋਗਿੰਦਰ ਸਿੰਘ,  ਚੋਣ ਨਿਸ਼ਾਨ ਟਰੱਕ ਨੂੰ 241 ਅਤੇ ਸ੍ਰ. ਭੂਪਿੰਦਰ ਸਿੰਘ, ਚੋਣ ਨਿਸ਼ਾਨ ਮੋਰ ਨੂੰ 25 ਵੋਟਾਂ ਪਈਆਂ।
ਬੋਰਡ ਹਲਕਾ 95-ਵੇਰਕਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰ ਮੰਗਵਿੰਦਰ ਸਿੰਘ ਚੋਣ ਨਿਸ਼ਾਨ ਟਰੈਕਟਰ 18806 ਵੋਟਾਂ ਲੈ ਕੇ ਜੇਤੂ ਰਹੇ ਅਤੇ ਉਨ੍ਹਾਂ ਦੇ ਵਿਰੋਧੀ ਸ੍ਰ ਜਸਵੀਰ ਸਿੰਘ, ਚੋਣ ਨਿਸ਼ਾਨ ਟਰੱਕ  ਨੂੰ 4363  ਵੋਟਾਂ ਮਿਲੀਆਂ।
ਬੋਰਡ ਹਲਕਾ 95-ਵੇਰਕਾ (ਅਨੁਸੂਚਿਤ ਜਾਤੀ ਲਈ ਰਿਜਰਵ) ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰ ਗੁਰਿੰਦਰਪਾਲ ਸਿੰਘ ਚੋਣ ਨਿਸ਼ਾਨ ਟਰੈਕਟਰ 17043 ਵੋਟਾਂ ਲੈ ਕੇ ਜੇਤੂ ਰਹੇ ਅਤੇ ਵਿਰੋਧੀ ਉਮੀਦਵਾਰ  ਸ੍ਰ ਕੁਲਵੰਤ ਸਿੰਘ ਚੋਣ ਨਿਸ਼ਾਨ ਸਕੂਟਰ ਨੂੰ 4738 ਵੋਟਾਂ ਅਤੇ  ਸ੍ਰ ਬਲਵਿੰਦਰ ਸਿੰਘ ਚੋਣ ਨਿਸ਼ਾਨ ਟਰੱਕ 869 ਮਿਲੀਆਂ।
ਬੋਰਡ ਹਲਕਾ 98-ਅੰਮ੍ਰਿਤਸਰ -ਪੱਛਮੀ ਸ਼ਹਿਰੀ  ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਸੰਤ ਸਮਾਜ ਦੇ ਉਮੀਦਵਾਰ ਸ੍ਰ. ਬਾਵਾ ਸਿੰਘ, ਚੋਣ ਨਿਸ਼ਾਨ ਟਰੈਕਟਰ ਕੁੱਲ 15122 ਵੋਟਾਂ ਲੈ ਕੇ ਜੇਤੂ ਰਹੇ, ਉਨਾਂ੍ਹ ਨੇ ਆਪਣੇ ਨੇੜੇ ਦੇ ਵਿਰੋਧੀ ਉਮੀਦਵਾਰ ਸ੍ਰ. ਪ੍ਰਦੀਪ ਸਿੰਘ, ਚੋਣ ਨਿਸ਼ਾਨ ਦਵਾਤ ਨੂੰ 13097 ਵੋਟਾਂ ਨਾਲ ਹਰਾਇਆ, ਸ੍ਰ. ਪ੍ਰਦੀਪ ਸਿੰਘ ਨੂੰ ਕੁੱਲ਼ 2025 ਵੋਟਾਂ ਪਈਆਂ ਅਤੇ  ਸ੍ਰ. ਅਮਰ ਸਿੰਘ, ਚੋਣ ਨਿਸ਼ਾਨ ਘੋੜਾ ਨੂੰ 365 ਵੋਟਾਂ ਪਈਆਂ।
ਬੋਰਡ ਹਲਕਾ 98-ਅੰਮ੍ਰਿਤਸਰ -ਪੱਛਮੀ ਸ਼ਹਿਰੀ -( ਔਰਤ ਜਨਰਲ ਰਿਜ਼ਰਵ) ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਸੰਤ ਸਮਾਜ ਦੇ ਉਮੀਦਵਾਰ ਸ਼੍ਰੀਮਤੀ ਕਿਰਨਜੋਤ ਕੌਰ, ਚੋਣ ਨਿਸ਼ਾਨ ਟਰੈਕਟਰ ਕੁੱਲ 15768 ਵੋਟਾਂ ਲੈ ਕੇ ਜੇਤੂ ਰਹੇ, ਉਨਾਂ੍ਹ ਨੇ ਆਪਣੇ ਨੇੜੇ ਦੇ ਵਿਰੋਧੀ ਉਮੀਦਵਾਰ ਸ਼੍ਰੀਮਤੀ ਸਤਵਿੰਦਰ ਕੌਰ, ਚੋਣ ਨਿਸ਼ਾਨ ਟਰੱਕ ਨੂੰ 14692 ਵੋਟਾਂ ਨਾਲ ਹਰਾਇਆ, ਸ਼੍ਰੀਮਤੀ ਸਤਵਿੰਦਰ ਕੌਰ ਨੂੰ 1076 ਵੋਟਾਂ ਪਈਆਂ ਅਤੇ ਸ਼੍ਰੀਮਤੀ ਰਣਜੀਤ ਕੌਰ, ਚੋਣ ਨਿਸ਼ਾਨ ਘੋੜਾ ਨੂੰ  659 ਵੋਟਾਂ ਮਿਲੀਆਂ।
ਬੋਰਡ ਹਲਕਾ 99-ਚੋਗਾਵਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰ ਸੁਰਜੀਤ ਸਿੰਘ ਜਿੰਨਾਂ ਦਾ ਚੋਣ ਨਿਸ਼ਾਨ ਟਰੈਕਟਰ ਕੁੱਲ 25144 ਵੋਟਾਂ ਲੈ ਕੇ ਜੇਤੂ ਰਹੇ,  ਉਨਾਂ੍ਹ ਨੇ ਆਪਣੇ ਨੇੜੇ ਦੇ ਵਿਰੋਧੀ ਉਮੀਦਵਾਰ ਸ੍ਰ ਮਨਦੀਪ ਸਿੰਘ ਚੋਣ ਨਿਸ਼ਾਨ ਟਰੱਕ ਨੂੰ 17475 ਵੋਟਾਂ ਦੇ ਫਰਕ ਨਾਲ ਹਰਾਇਆ,  ਸ੍ਰ ਮਨਦੀਪ ਸਿੰਘ ਨੂੰ ਕੁੱਲ 7669 ਵੋਟਾਂ ਪਈਆਂ,  ਸ੍ਰੀਮਤੀ ਕੁਲਵੰਤ ਕੌਰ ਚੋਣ ਨਿਸ਼ਾਨ ਜਿੰਦਰਾ ਨੂੰ 98 ਵੋਟਾਂ, ਸ੍ਰ ਬਾਜ ਸਿੰਘ ਚੋਣ ਨਿਸ਼ਾਨ ਘੋੜਾ 204 ਵੋਟਾਂ ਪ੍ਰਾਪਤ ਹੋਈਆਂ।
ਬੋਰਡ ਹਲਕਾ 100-ਅਜਨਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰ ਅਮਰੀਕ ਸਿੰਘ  ਵਛੋਆ ਚੋਣ ਨਿਸ਼ਾਨ ਟਰੈਕਟਰ ਨੇ 20389 ਵੋਟਾਂ ਲੈ ਕੇ ਜੇਤੂ ਰਹੇ, ਸ੍ਰ ਬਲਦੇਵ ਸਿੰਘ ਚੋਣ ਨਿਸ਼ਾਨ ਟਰੱਕ ਨੂੰ 2647,  ਸ੍ਰ ਅਮਰੀਕ ਸਿੰਘ ਨੰਗਲ ਵੰਝਾ ਵਾਲਾ ਜਿੰਨਾਂ ਦਾ ਚੋਣ ਨਿਸ਼ਾਨ ਘੋੜਾ ਨੂੰ 334 ਵੋਟਾਂ, ਸ੍ਰ ਸੂਰਤ ਸਿੰਘ ਚੋਣ ਨਿਸ਼ਾਨ ਥਰੈਸ਼ਰ ਨੂੰ 174 ਵੋਟਾਂ, ਸ੍ਰ ਪ੍ਰੀਤ ਸਿੰਘ ਚੋਣ ਨਿਸ਼ਾਨ ਮੋਰ ਨੂੰ 10808 ਵੋਟਾਂ ਅਤੇ  ਸ੍ਰ ਲਖਬੀਰ ਸਿੰਘ ਚੋਣ ਨਿਸ਼ਾਨ ਮੱਝ ਨੂੰ 52 ਵੋਟਾਂ ਮਿਲੀਆਂ।
ਬੋਰਡ ਹਲਕਾ 101-ਗੁਰੂ ਕਾ ਬਾਗ (ਔਰਤਾਂ ਲਈ ਰਿਜਰਵ) ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰੀਮਤੀ ਸਵਰਣ ਕੌਰ ਚੋਣ ਨਿਸ਼ਾਨ ਟਰੈਕਟਰ ਨੇ 24889 ਵੋਟਾਂ ਲੈ ਕੇ ਜੇਤੂ ਰਹੇ ਅਤੇ  ਉਨ੍ਹਾਂ ਦੀ ਵਿਰੋਧੀ ਉਮੀਦਵਾਰ ਸ੍ਰੀਮਤੀ ਰਣਵੀਰ ਕੌਰ ਚੋਣ ਨਿਸ਼ਾਨ   ਟਰੱਕ ਨੂੰ 6560 ਵੋਟਾਂ ਮਿਲੀਆਂ।
ਬੋਰਡ ਹਲਕਾ 102-ਜੰਡਿਆਲਾ (ਪਾਰਟ ਏ) ਤੋਂ  ਆਜ਼ਾਦ ਉਮੀਦਵਾਰ ਸ੍ਰ ਅਮਰਜੀਤ  ਸਿੰਘ ਬੰੰਡਾਲਾ  ਜਿੰਨਾਂ ਦਾ ਚੋਣ ਨਿਸ਼ਾਨ ਬਲਦ ਨੇ 16397 ਵੋਟਾਂ ਲੈ ਕੇ ਜੇਤੂ ਰਹੇ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰ ਗੋਪਾਲ ਸਿੰਘ ਚੋਣ ਨਿਸ਼ਾਨ ਟਰੈਕਟਰ ਨੇ 8816 ਵੋਟਾਂ , ਸ੍ਰ ਬਲਕਾਰ ਸਿੰਘ ਚੋਣ ਨਿਸ਼ਾਨ ਟਰੱਕ 2202 ਵੋਟਾਂ ਪ੍ਰਾਪਤ ਕੀਤੀਆਂ।
ਬੋਰਡ ਹਲਕਾ 102-ਜੰਡਿਆਲਾ (ਪਾਰਟ ਬੀ) ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰ ਬਿਕਰਮਜੀਤ ਸਿੰਘ ਚੋਣ ਨਿਸ਼ਾਨ ਟਰੈਕਟਰ ਜਿੰਨਾਂ ਨੇ 23107 ਵੋਟਾਂ ਪ੍ਰਾਪਤ ਕਰਕੇ ਜੇਤੂ ਰਹੇ ਅਤੇ ਉਨ੍ਹਾਂ ਦੇ ਵਿਰੋਧੀ ਉਮੀਦਾਵਰ ਸ੍ਰ ਵਿਰਸਾ ਸਿੰਘ ਚੋਣ ਨਿਸ਼ਾਨ ਟਰੱਕ ਨੇ 4835 ਵੋਟਾਂ ਪ੍ਰਾਪਤ ਕੀਤੀਆਂ। 

No comments: