Thursday, September 22, 2011

ਐਸ ਜੀ ਪੀ ਸੀ ਚੋਣ ਨਤੀਜੇ: ਇਕ ਪਹਿਲੂ ਇਹ ਵੀ

ਐੱਸ.ਜੀ.ਪੀ.ਸੀ. ਚੋਣਾਂ 'ਚ ਧਰਮਕੋਟ ਦੇ 4786 ਵੋਟਰਾਂ ਦਾ ਨਾਮ ਵੋਟਰ ਲਿਸਟ 'ਚੋਂ ਗਾਇਬ
ਚੰਡੀਗਡ਼੍ਹ, 21 ਸਤੰਬਰ (ਪ੍ਰੀਤ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 18 ਸਤੰਬਰ ਨੂੰ ਹੋਈ ਚੋਣ 'ਚ ਧਰਮਕੋਟ ਚੋਣ ਖੇਤਰ 'ਚ 4786 ਵੋਟਰਾਂ ਦਾ ਨਾਮ ਨਾਜਾਇਜ਼ ਤੌਰ 'ਤੇ ਕੱਟੇ ਜਾਣ ਖਿਲਾਫ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ। ਜਸਟਿਸ ਪ੍ਰਮੋਦ ਕੋਹਲੀ ਅਤੇ ਜਸਟਿਸ ਰਿਤੂ ਬਾਹਰੀ ਦੀ ਬੈਂਚ ਨੇ ਇਸ ਮਾਮਲੇ 'ਚ ਗੁਰਦੁਆਰਾ ਚੋਣ ਕਮਿਸ਼ਨ ਨੂੰ ਉਚਿਤ ਕਾਰਵਾਈ ਦੇ ਨਿਰਦੇਸ਼ ਦੇ ਦਿੱਤੇ ਹਨ। ਧਰਮਕੋਟ ਦੇ ਅਮਰ ਸਿੰਘ ਸਮੇਤ ਹੋਰ 7 ਲੋਕਾਂ ਨੇ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਕੇ ਦੱਸਿਆ ਕਿ ਉਹ ਧਰਮਕੋਟ ਚੋਣ ਖੇਤਰ ਦੇ ਵੋਟਰ ਹਨ। ਮੋਗਾ ਜ਼ਿਲੇ ਦੇ ਪਿੰਡ ਉਮਰੀਆਨਾ ਦੀ ਵੋਟਰ ਲਿਸਟ 'ਚ ਉਸ ਦਾ ਨਾਂ ਦਰਜ ਹੈ। ਸਾਲ 2010 'ਚ ਜਦੋਂ ਉਹ ਵੋਟਰ ਲਿਸਟ ਤਿਆਰ ਕੀਤੀ ਗਈ ਸੀ ਤਾਂ ਉਨ੍ਹਾਂ ਦਾ ਨਾਂ ਵੋਟਰ ਲਿਸਟ 'ਚ ਨਹੀਂ ਸੀ। 8 ਸਤੰਬਰ  ਨੂੰ ਉਨ੍ਹਾਂ ਨੂੰ ਪਤਾ ਲਗਾ ਕਿ ਉਸ ਦਾ ਨਾਂ ਵੀ ਵੋਟਰ ਲਿਸਟ ਤੋਂ ਕੱਢ ਦਿੱਤਾ ਗਿਆ ਹੈ। ਬਲਕਿ 4786 ਹੋਰ ਵੋਟਰਾਂ ਦਾ ਨਾਂ ਵੀ ਵੋਟਰ ਲਿਸਟ ਤੋਂ ਗਾਇਬ ਸੀ। ਇਸ ਸਭ ਉਨ੍ਹਾਂ ਨੂੰ ਬਿਨਾਂ ਕਿਸੇ ਪਹਿਲਾਂ ਜਾਣਕਾਰੀ ਦੇ ਕਰ ਦਿਤਾ ਗਿਆ। ਅਗਲੇ ਹੀ ਦਿਨ 9 ਸਤੰਬਰ ਨੂੰ ਇਨ੍ਹਾਂ ਨੇ ਗੁਰਦੁਆਰਾ ਚੋਣ ਕਮਿਸ਼ਨ ਨੂੰ ਇਸ ਦੀ ਸ਼ਿਕਾਇਤ ਕਰ ਦਿੱਤੀ। ਇਸ ਪੂਰੇ ਮਾਮਲੇ ਦੀ ਜਾਂਚ ਦੇ ਬਾਅਦ ਸ਼ਿਕਾਇਤ ਕਰ ਦਿੱਤੀ। ਹਾਈਕੋਰਟ ਨੇ ਬੁੱਧਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਕਿਹਾ ਕਿ ਚੋਣਾਂ ਹੋ ਚੁੱਕੀਆਂ ਹਨ। 22 ਸਤੰਬਰ ਨੂੰ ਇਸ ਦਾ ਰਿਜ਼ਲਟ ਵੀ ਐਲਾਨ ਕਰ ਦਿੱਤਾ ਜਾਵੇਗਾ। ਇੰਝ ਅਦਾਲਤ ਇਸ ਪ੍ਰਕ੍ਰਿਆ  'ਚ ਦਖਲ ਨਹੀਂ ਦੇ ਸਕਦੀ। ਲਿਹਾਜ਼ਾ ਅਦਾਲਤ ਨੇ ਗੁਰਦੁਆਰਾ ਚੋਣ ਕਮਿਸ਼ਨ ਨੂੰ ਇਸ ਮਾਮਲੇ 'ਚ ਉਚਿਤ ਕਾਰਵਾਈ ਦੇ ਆਦੇਸ਼ ਦਿੱਤੇ ਹਨ। 

No comments: