Tuesday, September 20, 2011

ਬੰਬ ਧਮਾਕੇ ਵਿੱਚ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਦੀ ਹੱਤਿਆ

ਅਫਗਾਨਿਸਤਾਨ: 20 ਸਤੰਬਰ: ਵਿੱਚ ਸ਼ਾਂਤੀ ਸਥਾਪਨਾ ਅਤੇ ਦਹਿਸ਼ਤਗਰਦਾਂ ਨੂੰ ਪਛਾੜ ਦੇਣ ਦੇ ਦਾਅਵਿਆਂ ਦੀਆਂ ਧੱਜੀਆਂ ਉਡਾਉਂਦਿਆਂ ਇਹਨਾਂ ਹਥਿਆਰਬੰਦ ਗਰੁੱਪਾਂ ਨੇ ਇੱਕ ਵਾਰ ਫੇਰ ਇਹ ਸਾਬਿਤ ਕਰ ਦਿੱਤਾ ਹੈ ਕੀ ਉਹ ਅਜੇ ਵੀ ਪਹਿਲਾਂ ਵਾਂਗ ਹੀ ਸ਼ਕਤੀਸ਼ਾਲੀ ਹਨ ਅਤੇ ਕਿਸੇ ਵੀ ਥਾਂ ਮਾਰ ਕਰ ਸਕਦੇ ਹਨ. ਵੱਖ ਵੱਖ ਟੀਵੀ ਚੈਨਲਾਂ ਦੀਆਂ ਰਿਪੋਰਟਾਂ ਅਤੇ ਕਈ ਹੋਰ ਸਰੋਤਾਂ ਮੁਤਾਬਿਕ ਕਾਬੁਲ ਵਿੱਚ ਇੱਕ ਨਵਾਂ ਹਮਲਾ ਕਰਦਿਆਂ ਸਾਬਕਾ ਰਾਸ਼ਟਰਪਤੀ ਬੁਰਹਾਨੁਦੀਨ ਰੱਬਾਨੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ. ਇੱਕ ਟੀਵੀ ਰਿਪੋਰਟ ਅਨੁਸਾਰ ਹਮਲਾਵਰ ਨੇ ਇੱਕ ਸ਼ਕਤੀਸ਼ਾਲੀ ਬੰਬ ਆਪਣੀ ਪਗੜੀ ਵਿੱਚ ਰੱਖਿਆ ਹੋਇਆ ਸੀ. ਮੁਢਲੀਆਂ ਰਿਪੋਰਟਾਂ ਮੁਤਾਬਿਕ ਅਫਗਾਨਿਸਤਾਨ 'ਚ ਅੱਜ ਹੋਏ ਇਕ ਸ਼ਕਤੀਸ਼ਾਲੀ ਬੰਬ ਧਮਾਕੇ 'ਚ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਬੁਰਹਾਨੁਦੀਨ ਰੱਬਾਨੀ ਦੀ ਮੌਤ ਹੋ ਗਈ. ਇਹ ਧਮਾਕਾ ਅਮਰੀਕੀ ਦੂਤਘਰ ਦੇ ਐਨ ਨੇੜੇ ਸਥਿਤ ਰੱਬਾਨੀ ਦੇ ਘਰ ਦੇ ਬਾਹਰ ਹੋਇਆ.  ਕਾਬਿਲੇ ਜ਼ਿਕਰ ਹੈ ਕਿ ਰੱਬਾਨੀ ਨੇ ਤਾਲੀਬਾਨ ਨੂੰ ਸੱਟਾਂ ਤੋਂ ਲਾਂਭੇ ਕੀਤੇ ਜਾਂ ਮਗਰੋਂ ਬਹੁਤ ਹੀ ਨਾਜ਼ੁਕ ਸਮੇਂ ਵਿੱਚ ਦੇਸ਼ ਨੂੰ ਅਗਵਾਈ ਦੇਂਦਿਆਂ ਸਾਲ 1992 ਤੋਂ 1996 ਤੱਕ ਅਫਗਾਨਿਸਤਾਨ ਦੇ ਰਾਸ਼ਟਰਪਤੀ ਵੱਜੋਂ ਜਿੰਮੇਵਾਰੀ ਨਿਭਾਈ ਸੀ. ਹੁਣ ਵੀ ਉਹ ਹਾਈ ਪੀਸ ਕੌਂਸਲ ਦੇ ਚੇਅਰਮੈਨ ਸਨ. ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਘਰ 'ਚ ਕੌਂਸਲ ਦੀ ਮੀਟਿੰਗ ਚੱਲ ਰਹੀ ਸੀ. ਹੋਰ ਰਿਪੋਰਟਾਂ ਦੀ ਉਡੀਕ ਕੀਤੀ ਜਾ ਰਹੀ ਹੈ.ਭਾਰਤ ਸਰਕਾਰ ਨੇ ਇਸ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਹੈ ਕੀ ਇਹ ਘਿਰੰਟ ਕਾਰਾ ਹੈ. ਵਿਦੇਸ਼ ਮੰਤਰੀ ਐਸ ਐਨ ਕ੍ਰਿਸ਼ਨਾ ਨੇ ਉਹਨਾਂ ਨਾਲ ਅਤੀਤ ਵਿੱਚ ਹੋਈਆਂ ਮੁਲਾਕਾਤਾਂ ਦਾ ਵੀ ਜ਼ਿਕਰ ਕੀਤਾ. 

No comments: