Saturday, September 03, 2011

ਕਿੱਥੇ ਹਨ ਤੁਹਾਡੇ ਓਹ ਵਾਅਦੇ ?

ਜੇਲ੍ਹਾ ਵਿਚ ਰੁਲਦੇ ਸਿੰਘਾ ਦੀ ਪੁਕਾਰ ਇਸ ਸਿਰਲੇਖ ਹੇਠ ਇਹ ਲਿਖਤ ਸਾਨੂੰ ਈਮੇਲ ਰਾਹੀਂ ਪ੍ਰਾਪਤ ਹੋਈ ਹੈ.ਇਸ ਵਿੱਚ ਕਈ ਗੰਭੀਰ ਕਿਸਮ ਦੇ ਦੋਸ਼ਾਂ ਵਾਲੀਆਂ ਗੱਲਾਂ ਕਹੀਆਂ ਗਈਆਂ ਹਨ. ਮੁਢਲੀਆਂ ਕੋਸ਼ਿਸ਼ਾਂ ਦੇ ਬਾਵਜੂਦ ਸਾਨੂੰ ਅਜੇ ਤੱਕ ਦੂਜੀ ਧਿਰ ਦਾ ਕੋਈ ਪੱਖ ਪ੍ਰਾਪਤ ਨਹੀਂ ਹੋ ਸਕਿਆ. ਵੈਬ ਮੀਡੀਆ ਵਿੱਚ ਸਮੇਂ ਦੀ ਰਫਤਾਰ ਮੁਕਾਬਲੇ ਦੀ ਦੌੜ ਵਿੱਚ ਕਿਸੇ ਵੀ ਲਿਖਤ ਨੂੰ ਜਿਆਦਾ ਦੇਰ ਤੱਕ ਰੋਕ ਸਕਣ ਸੰਭਵ ਨਹੀਂ ਹੁੰਦਾ. ਫਿਰ ਵੀ ਏਨਾ ਕਹਿਣਾ ਜਰੂਰੀ ਲੱਗਦਾ ਹੈ ਕਿ ਸੰਤ ਦਾਦੂਵਾਲ ਬਾਰੇ ਚੱਲੀਆਂ ਅਜਿਹੀਆਂ ਗੱਲਾਂ ਤੇ ਯਕੀਨ ਕਰਨਾ ਬਹੁਤ ਔਖਾ ਹੈ. ਬਹੁਤ ਹੀ ਨਾਜ਼ੁਕ ਮੌਕਿਆਂ  ਤੇ ਵੀ ਉਹਨਾਂ ਦੀ ਸ਼ਖਸੀਅਤ ਬੇਦਾਗ ਰਹੀ ਹੈ. ਜੇ ਉਹਨਾਂ ਦਾ ਕੋਈ ਪ੍ਰਤੀਕਰਮ ਪ੍ਰਾਪਤ ਹੋਇਆ ਤਾਂ ਵਾਦਾ ਰਿਹਾ ਕਿ ਉਸਨੂੰ ਵੀ ਬਿਨਾ ਕਿਸੇ ਦੇਰੀ ਦੇ ਪ੍ਰਕਾਸ਼ਿਤ ਕੀਤਾ ਜਾਏਗਾ.--ਰੈਕਟਰ ਕਥੂਰੀਆ 

ਨਾਮ ਨਾ ਲੋ ਨਾਭਾ ਅਤੇ ਪਟਿਆਲਾ ਜੇਲ੍ਹ ਵਿਚ ਬੰਦ ਸਿੰਘਾਂ ਦਾ 
ਮੈ ਤੇ ਉਨ੍ਹਾਂ ਦਾ ਮੂੰਹ ਵੀ ਨਹੀ ਦੇਖਣਾ ਚਾਹੁੰਦਾ-ਸੰਤ ਦਾਦੁਵਾਲ
                                      
ਪਰਮ ਸਤਿਕਾਰ ਯੋਗ ਖਾਲਸਾ ਪੰਥ ਜੀਉ
ਵਾਹਿਗੁਰੂ ਜੀ ਕਾ ਖਾਲਸਾ ॥ 

ਵਾਹਿਗੁਰੂ ਜੀ ਕੀ ਫ਼ਤਹਿ ॥
ਪੰਜਾਬ ਵਿਚ ਚਲ ਰਹੀ ਸ਼ਾਤੀ ਨੂੰ ਭੰਗ ਕਰਣ ਲਈ ਸਰਕਾਰ ਦੀ ਸ਼ਹਿ ਤੇ ਡੇਰਾਵਾਦ ਨੂੰ ਪ੍ਰਫੁਲਿਤ ਕਰਦਿਆਂ ਨੂਰ ਮਹਲਿਆਂ ਆਸੁਤੋਸ਼, ਪਿਆਰਾ ਸਿੰਘ ਭਨਿਆਰੇ ਵਾਲਾ, ਸਿਰਸੇ ਵਾਲਾ ਸਾਧ ਰਾਮ ਰਹੀਮ ਨੇ ਗੁਰੂਆਂ ਪੀਰਾਂ ਦੀ ਧਰਤੀ ਤੇ ਆ ਕੇ ਪੰਥ ਵਿਰੁਧ ਜਹਿਰ ਭਰਿਆ ਪਰਚਾਰ ਕਰ ਕੇ ਸਿੱਖ ਕੌਮ ਦੇ ਅੰਦਰ ਨਫਰਤ ਭਰ ਦਿੱਤੀ, ਤੇ ਕੌਮ ਦਾ ਬੱਚਾ-ਬੱਚਾ ਇਸ ਵਿਰੁਧ ਜੂਝਣ ਲਈ ਤਿਆਰ ਹੋਣ ਲਗ ਪਿਆ । ਸਰਕਾਰ ਦੀ ਸ਼ਹਿ ਤੇ ਸਾਧ ਨੇ ਗੁਰੁ ਸਾਹਿਬ ਦਾ ਸਵਾਂਗ ਰਚਾ ਕੇ ਤੇ ਨਾਲੇ ਅੰਮ੍ਰਿਤ ਬਾਟੇ ਖੰਡੇ ਦੀ ਪਾਹੁਲ ਦਾ ਸਰੇਆਮ ਮਜ਼ਾਕ ਉਡਾ ਕੇ ਕੌਮ ਦੇ ਅੰਦਰ ਰੋਹ ਭਰ ਦਿੱਤਾ।
ਸਾਡੇ ਲੀਡਰਾਂ ਦੇ ਸੱਦੇ ਤੇ ਕੌਮ ਵਲੋਂ ਲਾਏ ਮੋਰਚੇ ਵਿਚ ਪੰਜਾਬ ਦੇ ਕੋਨੇ ਕੋਨੇ ਤੋਂ ਸਾਧ ਵਿਰੁਧ ਹਰ ਮੋਰਚੇ ਅਤੇ ਮੁਜਾਹਿਰੇ ਵਿਚ ਭਾਰੀ ਗਿਣਤੀ ਵਿਚ ਕੌਮੀ ਦਰਦ ਨਾਲ ਭਰੇ ਸਿੰਘਾਂ ਸਿੰਘਣੀਆਂ ਨੇ ਹਾਜਿਰੀਆਂ ਭਰਣੀਆਂ ਸੁਰੂ ਕਰ ਦਿੱਤੀਆਂ ।ਇਨ੍ਹਾਂ ਮੁਜਾਹਿਰੀਆਂ ਵਿਚ ਅਸੀ ਵੀ ਸਭ ਅੱਗੇ ਹੋ ਕੇ ਹਿੱਸਾ ਲੈਦੇਂ ਸੀ । ਤੇ ਹਰ ਲੀਡਰ ਦੀਆਂ ਸਪੀਚਾਂ ਸੁਣ ਸੁਣ ਅਪਣੇ ਅੰਦਰ ਬਲ ਰਹੀ ਨਫਰਤ ਦੀ ਅੱਗ ਨੂੰ ਹੋਰ ਬੁੰਲਦ ਕਰਦੇ ਹੋਏ ਪੰਥ ਲਈ ਮਰ ਮਿਟਣ ਦੇ ਸੰਕਲਪ ਨੂੰ ਪੱਕਾ ਕਰ ਰਹੇ ਸੀ। ਜੱਥੇਦਾਰ ਸਾਹਿਬ ਜੀ ਦੇ ਸੱਦੇ ਤੇ ਜਦ ਸਾਰਾ ਪੰਥ ਮੋਰਚੇ ਵਿਚ ਸ਼ਾਮਿਲ ਹੋ ਕੇ ਡੇਰੇ ਵਲ ਵੱਧ ਰਿਹਾ ਸੀ ਤੇ ਸਰਕਾਰ ਵਲੋਂ ਨਿੱਹਥੇ ਸਿੰਘਾਂ ਤੇ ਕਾਰਵਾਈ ਕਰਦਿਆਂ ਗੋਲੀਆਂ ਚਲਾਣ ਕਰ ਕੇ ਭਾਈ ਕਮਲਜੀਤ ਸਿੰਘ ਸ਼ਹੀਦੀ ਜ਼ਾਮ ਪੀ ਗਏ। ਇਸ ਨਾਲ ਪੰਥ ਵਿਚ ਗੁੱਸੇ ਦੀ ਲਹਿਰ ਫੈਲ ਗਈ ਤੇ ਸਰਕਾਰ ਨੇ ਡਰਦਿਆਂ ਹੋਇਆਂ ਕੂਝ ਸਮੇਂ ਲਈ ਸਾਧ ਦੇ ਪ੍ਰੌਗਰਾਮਾਂ ਦੇ ਪਾਬੰਦੀ ਲਾ ਦਿੱਤੀ।
ਖਾਲਸਾ ਜੀ, ਪੰਥਕ ਲੀਡਰ ਜਿਤਨੀਆਂ ਵੀ ਜੋਸ਼ ਭਰਿਆਂ ਤਕਰੀਰਾਂ ਕਰ ਸਕਦੇ ਸਨ ਕਰ ਕਰ ਕੇ ਪੰਥ ਦੇ ਅੰਦਰ ਜੋਸ਼ ਭਰ ਰਹੇ ਸਨ।ਇਸੇ ਮੋਰਚੇ ਦੌਰਾਨ ਸਾਡੇ ਕੂਝ ਲੀਡਰ ਪਹਿਲੀ ਵਾਰ ਪੰਥ ਸਾਹਮਣੇ ਆਏ।ਜਿਨ੍ਹਾਂ ਵਿਚੋਂ ਕਥਾ-ਕੀਰਤਨ ਕਾਰ ਸੰਤ ਬਲਜੀਤ ਸਿੰਘ ਦਾਦੂਵਾਲ ਵੀ ਸੀ। ਇਨ੍ਹਾਂ ਨੇ ਹਰ ਕੀਰਤਨ ਦੇ ਸਮਾਗਮਾਂ ਅਤੇ ਸਪੀਚਾਂ ਦੌਰਾਨ ਸਿਰਸੇ ਵਾਲੇ ਸਾਧ ਦੇ ਖਿਲਾਫ ਜੋਸ਼ ਭਰਿਆ ਪ੍ਰਚਾਰ ਕਰਦਿਆਂ ਪੰਥ ਨੂੰ ਉਸ ਦੇ ਖਿਲਾਫ ਲਾਮਬੰਦ ਕੀਤਾ । ਦਾਦੁਵਾਲ ਨੂੰ ਪੰਥਕ ਸਟੇਜਾਂ ਤੇ ਮਾਣ ਮਿਲਣ ਕਰ ਕੇ ਅਤੇ ਪੰਥਕ ਜੱਥੇਬੰਦੀਆਂ ਦਾ ਸਾਥ ਹੋਣ ਕਰ ਕੇ ਇਸ ਨੇ ਅਪਣੀ ਹਰ ਸਪੀਚ ਅਤੇ ਕੀਰਤਨ ਸਮਾਗਮਾਂ ਦੌਰਾਨ ਨੋਜੁਆਨਾਂ ਨੂੰ ਕੂਝ ਵੀ ਹੁੰਦਾ ਹੈ ਤੇ ਅਸੀ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਾਰ ਸੰਭਾਲ ਲੈਣ ਦਾ ਵਾਅਦਾ ਕਰਦਾ ਹੁੰਦਾ ਸੀ। ਸਾਡੇ ਜੱਥੇਦਾਰ ਸਾਹਿਬ ਨੇ ਵੀ ਸ਼ਰੇਆਮ ਸਿੰਘਾਂ ਨੂੰ ਸੋਨੇ ਨਾਲ ਤੋਲਣ ਦਾ ਵਾਅਦਾ ਕੀਤਾ ਸੀ। 
ਖਾਲਸਾ ਜੀ, ਸੰਤ ਦਾਦੁਵਾਲ ਜੋ ਕਿ ਬਾਦਲ ਦਲ ਨਾਲ ਰਲਿਆ ਹੋਇਆ ਸੀ ਪੰਥ ਦੀ ਪਿੱਠ ਵਿਚ ਛੁਰਾ ਭੋਂਕਦਾ ਰਿਹਾ ਹੈ ।ਇਸ ਨੇ ਇਕ ਤਰਫ ਪੰਥਕ ਮੁਖੌਟਾ ਲਾ ਕੇ ਅਪਣੇ ਆਪ ਨੂੰ ਜਦ ਵੀ ਕਿੱਥੇ ਮੁਜਾਹਿਰਾ ਕਰਨਾ ਹੋਵੇ ਅਪਣੇ ਆਪ ਨੂੰ ਜੇਲ੍ਹ ਵਿਚ ਬੰਦ ਕਰਵਾ ਲੈਣਾ ਤੇ ਨੌਜੁਆਨਾਂ ਨੂੰ ਡੰਡੇ, ਗੋਲੀਆਂ ਖਾਣ ਲਈ ਅੱਗੇ ਕਰ ਦੇਣਾ। ਜਦ ਨੋਜੁਆਨਾਂ ਨੂੰ ਪੁਲਿਸ ਚੁਕ ਕੇ ਬੰਦ ਕਰ ਦੇਦੀਂ ਤੇ ਅਗਲੇ ਦਿਨ ਹੀ ਇਸ ਨੇ ਰਿਹਾ ਹੋ ਜਾਣਾ ਹੁੰਦਾ ਸੀ। ਖਾਲਸਾ ਜੀ ਇਸ ਸੰਤ ਦਾਦੁਵਾਲ ਨੇ ਮੁਖਬਰੀਆਂ ਕਰਦੇ ਹੋਏ ਸਾਡੇ ਵਰਗੇ ਅਨੇਕਾਂ ਸਿੰਘਾਂ ਨੂੰ ਬਿਨਾ ਵਜ੍ਹਾ ਜੇਲ੍ਹਾਂ ਵਿਚ ਬੰਦ ਕਰਵਾਇਆ ਹੋਇਆ ਹੈ ਜੀ। ਹੁਣ ਵੀ ਦੇਖ ਲਵੋ ਚੋਣਾਂ ਮੋਕੇ ਇਹੋ ਸੰਤ ਦਾਦੁਵਾਲ ਪੰਥਕ ਮੋਰਚੇ ਨੂੰ ਠੇਂਗਾ ਦਿਖਾਦਾਂ ਹੋਇਆ ਇੰਗਲੈਡ ਦੀਆਂ ਠਡੀਆਂ ਹਵਾਵਾਂ ਦੇ ਮਜ਼ੇ ਮਾਣ ਰਿਹਾ ਸੀ ਤੇ ਜਦ ਇਸਦੀ ਖਬਰ ਅਖਬਾਰਾਂ ਵਿਚ ਲਗੀ ਤੇ ਇਸ ਨੇ ਉਨ੍ਹਾਂ ਨੂੰ ਧਮਕੀਆਂ ਦਿਵਾਉਣੀਆਂ ਸ਼ੁਰੂ ਕਰ ਦਿਤੀਆਂ। 
ਖਾਲਸਾ ਜੀ, ਅਸੀ ਅਜ ਇਨ੍ਹਾਂ ਲੀਡਰਾਂ ਤੋਂ ਇਹ ਪੁਛਣਾ ਚਾਹੁੰਦੇ ਹਾਂ ਕਿ ਕਿੱਥੇ ਹਨ ਤੁਹਾਡੇ ਉਹ ਵਾਅਦੇ ਜੋ ਤੁਸੀ ਬਾਹਵਾਂ ਖਡ਼ੀਆਂ ਕਰ ਕਰ ਕੇ ਸਟੇਜਾਂ ਉਤੇ ਸਾਡੇ ਪਰਿਵਾਰਾਂ ਨੂੰ ਸਾੰਭਣ ਦਾ ਵਾਅਦਾ ਕਰਦੇ ਹੁੰਦੇ ਸੀ। ਕਿੱਥੇ ਹਨ ਤੁਹਾਡੇ ਉਹ ਚੇਹਰੇ ਜੋ ਤੁਸੀ ਕਹਿੰਦੇ ਹੁੰਦੇ ਸੀ ਕਿ ਅਸੀ ਕਿਸੇ ਵੀ ਇਕ ਸਿੰਘ ਦਾ ਬਾਲ ਵੀ ਬਾਕਾਂ ਨਹੀ ਹੋਣ ਦੇਵਾਗੇਂ ।
ਖਾਲਸਾ ਜੀ, ਇਨ੍ਹਾਂ ਸਭ ਨੇ ਸਿਰਫ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਪੰਥ ਖਾਲਸਾ ਨੂੰ ਬੇਵਾਕੂਫ ਬਣਾਇਆ ਹੈ ਤੇ ਆਪਣੇ ਘਰ ਭਰਣ ਵਿਚ ਕੋਈ ਕਸਰ ਨਹੀਂ ਛੱਡੀ ।ਸੰਤ ਦਾਦੁਵਾਲ ਜਿਸ ਦੇ ਪੈਰ ਹੁਣ ਧਰਤੀ ਤੇ ਨਹੀ ਪੈਦੇਂ ਕਿ ਪੰਥ ਨੂੰ ਦਸੱਣਗੇ ਜਦ ਸਾਡੇ ਪਰਿਵਾਰ ਵਾਲੇ ਤੁਹਾਨੂੰ ਮਿਲ ਕੇ ਸਾਡੇ ਕੇਸਾਂ ਬਾਰੇ ਜਾਂ ਸਾਡੀ ਜੇਲ੍ਹਾਂ ਅੰਦਰ ਰੁਲ ਰਹੀ ਜੁਆਨੀ ਦੀ ਮਦਦ ਅਤੇ ਰਿਹਾ ਕਰਵਾਣ ਬਾਰੇ ਤਰਲੇ ਕਰਦੇ ਹਨ ਤੇ ਤੁਸੀ ਉਨ੍ਹਾਂ ਨੂੰ ਕਹਿੰਦੇ ਹੋ ਕਿ "ਨਾਮ ਨਾ ਲੋ ਨਾਭਾ ਅਤੇ ਪਟਿਆਲਾ ਜੇਲ੍ਹ ਵਿਚ ਬੰਦ ਸਿੰਘਾਂ ਦਾ ਮੈ ਤੇ ਉਨ੍ਹਾਂ ਸਭ ਦਾ ਮੂੰਹ ਵੀ ਨਹੀ ਦੇਖਣਾ ਚਾਹੁੰਦਾ ਹਾਂ"
ਸ਼ਰਮ ਆਉਣੀ ਚਾਹੀਦੀ ਇਨ੍ਹਾਂ ਨੂੰ ਅਪਣੇ ਨਾਮ ਦੇ ਅੱਗੇ ਸੰਤ ਲਿਖਵਾਉਦੇਂ ਹੋਏ ਵੀ ।ਕੂਝ ਕੁ ਪੰਥਕ ਅਖਵਾਉਦੇਂ ਸਿੰਘ ਸਿੰਘਣੀਆਂ ਜੋ ਅਪਣੇ ਆਪ ਨੂੰ ਪੰਥ ਦੇ ਸੇਦਾਵਾਰ ਦਰਸਾਉਂਦੇ ਹਨ ਸਾਨੂੰ ਕੋਰਟ ਵਿਚ ਆ ਕੇ ਮਿਲਦੇ ਹਨ ਤੇ ਸਾਡੇ ਨਾਲ ਉੱਥੇ ਸਾਡੇ ਨਾਲ ਖਿਚਵਾਈਆਂ ਫੋਟੋਆਂ ਕਿਤਾਬਾਂ ਅਤੇ ਅਖਬਾਰਾਂ ਵਿਚ ਛਾਪ ਕੇ ਪੰਥ ਕੋਲੋ ਸਾਡੇ ਨਾਮ ਤੇ ਮਾਇਆ ਇੱਕਠੀ ਕਰੀ ਜਾ ਰਹੇ ਹਨ। ਸਾਡੇ ਨਾਮ ਤੋਂ ਇਨ੍ਹਾਂ ਸਾਰੇ ਲੀਡਰਾਂ ਸਣੇ ਸੰਤ ਦਾਦੁਵਾਲ ਨੇ ਦੇਸ਼ ਵਿਦੇਸ਼ਾਂ 'ਚੋਂ ਮਾਇਆ ਦੇ ਗੱਫੇ ਇੱਕਠੇ ਕੀਤੇ ਹਨ।ਸਾਡੇ ਲੀਡਰ ਜੋ ਏ.ਸੀ ਗੱਡੀਆਂ ਵਿਚ ਘੁੰਮਦੇ ਹਨ ਏ.ਸੀ ਕਮਰਿਆਂ ਵਿਚ ਐਸ਼ ਕਰ ਰਹੇ ਹਨ ਉਨ੍ਹਾਂ ਨੂੰ ਸਾਡੇ ਗਰੀਬ ਪਰਿਵਾਰਾਂ ਦੇ ਬੱਚੇ,ਬੀਵੀਆਂ, ਬਜੁਰਗਾਂ ਦੀ ਤਬਾਹ ਹੁੰਦੀਆਂ ਜਿੰਦਗੀਆਂ ਨਜ਼ਰ ਨਹੀ ਆ ਰਹੀਆਂ ਹਨ ।
ਖਾਲਸਾ ਜੀ, ਜਦ ਸਾਡੇ ਪਰਿਵਾਰ ਨੇ ਪੰਥ ਦੇ ਇਕ ਨਾਮੀ ਵਕੀਲ ਨਾਲ ਸਾਡੇ ਕੇਸਾਂ ਦੀ ਪੈਰਵੀ ਕਰਨ ਲਈ ਸੰਪਰਕ ਕੀਤਾ ਤੇ ਉਸ ਨਾਮੀ ਵਕੀਲ ਜੋ ਅਖਬਾਰਾਂ ਅਤੇ ਰਸਾਲੇਆਂ ਵਿਚ ਸਿੰਘਾਂ ਦੇ ਕੇਸ਼ਾਂ ਦੀ ਫ੍ਰੀ ਪੈਰਵਾਈ ਕਰਣ ਦੇ ਦਾਅਵੇ ਭਰਦਾ ਹੁੰਦਾਂ ਹੈ, ਨੇ ਸਾਡੇ ਪਰਿਵਾਰਾਂ ਕੋਲੋ ੧-੧ ਲੱਖ ਰੁਪਏ ਦੀ ਉਹ ਵੀ ਪਹਿਲਾਂ ਮੇਜ ਉਪਰ ਪੁਰੇ ਦੇ ਪੁਰੇ ਰੱਖਣ ਦੀ ਫੁਰਮਾਇਸ਼ ਕਰ ਦਿੱਤੀ ।ਇਹ ਵਕੀਲ ਪੰਥ ਦੇ ਦੋ ਤੀਨ ਉੱਘੇ ਸਿੰਘਾਂ ਦੇ ਕੇਸਾਂ (ਜਿਨ੍ਹਾਂ ਵਿਚੋਂ ਇਕ ਕੇਸ ਫਾਂਸੀ ਦਾ ਹੈ) ਦੀ ਪੈਰਵਾਈ ਕਰ ਰਿਹਾ ਹੈ ਜੀ ।ਦੇਖੋ ਪੰਥ ਨੂੰ ਕਿਸ ਤਰ੍ਹਾਂ ਲੁਟਿਆ ਜਾਦਾਂ ਹੈ ਜੀ । ਹੁਣ ਜਰੂਰਤ ਹੈ ਇਨ੍ਹਾਂ ਵਰਗੇਆਂ ਦੇ ਚੇਹਰੇ ਤੋਂ ਪੰਥਕ ਮੁਖੌਟਾ ਉਤਾਰਨ ਦੀ ।ਖਾਲਸਾ ਜੀ ਨਾ ਸਾਡੇ ਪਰਿਵਾਰਾਂ ਕੋਲ ਲ਼ੱਖ-ਲੱਖ ਰੁਪਏ ਹੋਣੇ ਹਨ ਤੇ ਨਾ ਹੀ ਅਸੀ ਵੀ ਤੁਹਾਡੇ ਵਾਂਗ ਖੂੱਲੀ ਹਵਾਵਾਂ ਲੈ ਸਕਾਂਗੇ. ਇਸ ਦਾ ਇਹੋ ਮਤਲਬ ਨਿਕਲਦਾ ਹੈ ਕਿ ਲੀਡਰਾਂ ਦੇ ਕਹਿ ਤੇ ਬਿਲਕੁਲ ਅਮਲ ਨਾ ਕੀਤਾ ਜਾਵੇ ਇਹ ਸਿਰਫ ਆਪਣੀ ਫੌਕੀ ਸ਼ੌਹਰਤ ਖਾਤਿਰ ਪੰਥ ਦੀ ਜੁਆਨੀਆਂ ਨੂੰ ਰੋਲਣ ਤੇ ਲੱਗੇ ਹੋਏ ਹਨ ਜਿਸਦਾ ਨਤੀਜਾ ਸਾਡੇ ਵਾਗਂ ਤਾਉਮਰ ਜੇਲ੍ਹਾਂ ਵਿਚ ਨਿਕਲਣਾ ਹੈ ਜੀ ।
ਸਾਡੀ ਸਮੁਚੇ ਪੰਥ ਨੂੰ ਅਪੀਲ ਹੈ ਕਿ ਸਾਡੇ ਸਭ ਦੇ ਇੱਥੇ ਜੇਲ਼੍ਹ ਦੇ ਅੰਦਰ ਬਹੁਤ ਮਾਡ਼ੇ ਹਾਲਾਤ ਹਨ ਜੀ। ਜੇਲ੍ਹ ਵਿਚ ਬੰਦ ਹੋਣ ਕਰ ਕੇ ਸਾਡੇ ਪਰਿਵਾਰਾਂ ਕੋਲ ਰੋਜੀ ਰੋਟੀ ਦਾ ਕੋਈ ਜ਼ਰੀਆ  ਨਹੀ ਹੈ ਤੇ ਸਾਡੇ ਪਰਿਵਾਰ ਤਬਾਹੀ ਦੇ ਕੰਡੇ ਤੇ ਪਹੁੰਚ ਚੁੱਕੇ ਹੋਣ ਕਰ ਕੇ ਉਹ ਵੀ ਸਾਡੀ ਮਦਦ ਨਹੀ ਕਰ ਪਾ ਰਹੇ ਹਨ।ਸਾਡੇ ਕੋਲ ਸਾਬੁਨ,ਤੇਲ,ਕਛਿਹਰੇ ਅਤੇ ਹੋਰ ਰੋਜ਼ਾਨਾ ਦੀ ਜਰੂਰੀ ਵਸਤੁਆਂ ਲੈਣ ਲਈ ਵੀ ਕੋਈ ਵਸੀਲਾ ਨਹੀ ਹੈ ਤੇ ਹੋਰ ਮੁਕਦਮਿਆਂ ਵਿਚ ਬੰਦ ਕੈਦੀ ਕੋਲ ਹਰ ਵਸਤੁ ਪਹੁੰਚ ਜਾਂਦੀ ਹੈ ਜੀ ।
ਪਿਆਰੇ ਖਾਲਸਾ ਪੰਥ ਜੀਉ ਸਾਡੀ ਸਭ ਨੂੰ ਅਪੀਲ ਹੈ ਕਿ ਜਿਸ ਕਿਸੇ ਨੇ ਵੀ ਕਿਸੇ ਸਿੰਘ ਦੀ ਮਦਦ ਕਰਨੀ ਹੋਵੇ ਸਿੱਧਾ ਉਨ੍ਹਾਂ ਦੇ ਘਰਦਿਆਂ ਦੇ ਨਾਲ ਸੰਪਰਕ ਕਰ ਕੇ ਕਿਸੇ ਨੂੰ ਵੀ ਵਿਚੋਲਾ ਨਾ ਬਣਨ ਦੇਵੋ ਤੇ ਇਨ੍ਹਾਂ ਲੀਡਰਾਂ ਅਤੇ ਅਖੌਤੀ ਪੰਥਕ ਸੇਵਾਦਾਰਾਂ ਦੀਆਂ ਦੁਕਾਨਦਾਰੀਆਂ ਨੂੰ ਬੰਦ ਕਰੋ ਜੀ
ਗੁਰੁ ਪੰਥ ਦੇ ਦਾਸ
ਮੱਖਣ ਸਿੰਘ, ਰਾਜ ਸਿੰਘ (ਲਿੱਲੀ ਕੇਸ), ਹਰਜੰਤ ਸਿੰਘ ਡੀ.ਸੀ.(ਸੌਦਾ ਸਾਧ ਕੇਸ), ਹਰਪ੍ਰੀਤ ਸਿੰਘ, ਗੁਰਜੰਟ ਸਿੰਘ (ਰੁਲਦਾ ਸਿੰਘ ਕੇਸ), ਹਰਜੀਤ ਸਿੰਘ ਕਾਲਾ (ਇਹ ਸਭ ਪਟਿਆਲਾ ਜੇਲ੍ਹ ਵਿਚ ਬੰਦ ਹਨ )
ਗੁਰਪ੍ਰੀਤ ਸਿੰਘ, ਬਾਬਾ ਬਖਸ਼ੀਸ਼ ਸਿੰਘ,ਜਸਬੀਰ ਸਿੰਘ, ਅੰਮ੍ਰਿਤਪਾਲ ਸਿੰਘ (ਸੌਦਾ ਸਾਧ ਕੇਸ, ਨਾਭਾ ਜੇਲ੍ਹ)

ਅਪੀਲ: ਇਨ੍ਹਾਂ ਸਭ ਸਿੰਘਾਂ ਦੇ ਪਰਿਵਾਰਾਂ ਦੇ ਹਾਲਾਤ ਬਹੁਤ ਮਾਡ਼ੇ ਹਨ ਤੇ ਅਸੀ ਪੰਥ ਦਰਦੀਆਂ ਨੂੰ ਅਪੀਲ ਕਰਦੇ ਹਾਂ ਕਿ ਇਨ੍ਹਾਂ ਦੀ ਸਾਰ ਲੈਣ ਲਈ ਅੱਗੇ ਆਉ ਜੀ
ਹਰਜੰਤ ਸਿੰਘ ਡੀ.ਸੀ , ਬਾਬਾ ਬਖਸ਼ੀਸ਼ ਸਿੰਘ
੨੮-੦੮-੨੦੧੧


No comments: