Monday, September 12, 2011

ਕਦੋਂ ਤੱਕ ਜਾਰੀ ਰਹਿਣਗੇ ਅਜਿਹੇ ਹਾਦਸੇ ?

ਰੇਲਵੇ ਲਾਈਨ 'ਤੇ ਹੁੰਦੇ ਹਾਦਸੇ ਪੂਰੀ ਤਰ੍ਹਾਂ ਕੰਟਰੋਲ ਵਿੱਚ ਨਹੀਂ ਆ ਰਹੇ.ਇਹਨਾਂ ਹਾਦਸਿਆਂ ਵਿੱਚ ਸਕੂਲੀ ਬਸਾਂ ਨੂੰ ਲਿਜਾ ਜਾਂ ਲਿਆ ਰਹੀਆਂ ਬਸਾਂ ਕਿਸੇ ਨਾ ਕਿਸੇ ਟ੍ਰੇਨ ਨਾਲ ਟਕਰਾ ਜਾਂਦੀਆਂ ਹਨ.ਮਾਨਵ ਰਹਿਤ ਫਾਟਕਾਂ ਤੇ ਹੋਣ ਵਾਲੇ ਇਹਨਾਂ ਹਾਦਸਿਆਂ ਕਈ ਵਾਰ ਕਈ ਅਨਮੋਲ ਜਾਨਾਂ ਗਈਆਂ ਹਨ. ਕਈਆਂ ਘਰਾਂ ਦੇ ਚਿਰਾਗ ਬੁਝੇ ਹਨ. ਹੁਣ ਨਵਾਂ ਹਾਦਸਾ ਵਾਪਰਿਆ ਹੈ ਪੰਜਾਬ ਦੇ ਜ਼ਿਲਾ ਜਲੰਧਰ 'ਚ ਨਕੋਦਰ-ਫਿਲੌਰ ਰੇਲਵੇ ਲਾਈਨ 'ਤੇ. 
ਇਸ ਰੇਲਵੇ ਲਾਈਨ 'ਤੇ  ਮਹੂਆ ਸਟੇਸ਼ਨ ਨੇਡ਼ੇ ਪੈਂਦੇ ਮਾਨਵ ਰਹਿਤ ਫਾਟਕ 'ਤੇ ਅੱਜ ਇਕ ਪੈਸੰਜਰ ਟ੍ਰੇਨ ਦੀ ਲਪੇਟ 'ਚ ਆ ਕੇ ਸਕੂਲ ਬੱਸ ਵਿੱਚ ਸਵਾਰ ਘੱਟੋ-ਘੱਟ 15 ਬੱਚੇ ਜ਼ਖਮੀ ਹੋ ਗਏ. ਪ੍ਰਾਪਤ ਵੇਰਵੇ ਮੁਤਾਬਿਕ ਇਹ ਟ੍ਰੇਨ ਫਿਲੌਰ ਵੱਲ ਨੂੰ ਜਾ ਰਹੀ ਸੀ ਅਤੇ ਹਾਦਸੇ ਦਾ ਸ਼ਿਕਾਰ ਹੋਈ ਬੱਸ ਵਿਦਿਆਰਥੀਆਂ ਨੂੰ ਸਕੂਲ ਤੋਂ ਲੈ ਕੇ ਫਾਟਕ ਪਾਰ ਕਰ ਰਹੀ ਸੀ. ਇੰਨੇ 'ਚ ਹੀ ਅਚਾਨਕ ਤੇਜ਼ ਰਫਤਾਰ ਆ ਰਹੀ ਪੈਸੰਜਰ ਟ੍ਰੇਨ ਇਸ ਸਕੂਲ ਬੱਸ ਨੂੰ ਘਡ਼ੀਸਦੀ ਹੋਈ ਕਾਫੀ ਦੂਰ ਤੱਕ ਲੈ ਗਈ. ਇਸ ਹੌਲਨਾਕ ਹਾਦਸੇ ਦੌਰਾਨ   ਉਸ 'ਚ ਸਵਾਰ ਬੱਚੇ ਜ਼ਖਮੀ ਹੋ ਗਏ. ਉਨ੍ਹਾਂ 'ਚ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ.ਹੋਰ ਵੇਰਵੇ ਦੀ ਉਡੀਕ ਜਾਰੀ ਹੈ. ਹੁਣ ਦੇਖਣਾ ਇਹ ਹੈ ਕਿ ਤਕਨਾਲੌਜੀ ਦੇ ਇਸ ਆਧੁਨਿਕ ਯੁਗ ਵਿੱਚ ਵੀ ਅਜਿਹੇ ਹਾਦਸੇ ਕਦੋਂ ਤੱਕ ਜਾਰੀ ਰਹਿੰਦੇ ਹਨ. ਬਿਊਰੋ ਰਿਪੋਰਟ 
ਫਾਈਲ ਫੋਟੋ  

No comments: