Monday, September 05, 2011

ਗੁਰਦਵਾਰਾ ਬਿਭੋਰ ਸਾਹਿਬ ਵਿਖੇ ਵਿਸ਼ਾਲ ਜੋਡ਼ ਮੇਲਾ

ਸੰਬਤ ਸਤ੍ਰਹ ਸਹਸ ਭਣਿਜੈ।।
ਅਰਧ ਸਹਸ ਫੁਨਿ ਤੀਨਿ ਕਹਿਜੈ।। 
ਭਾਦ੍ਰਵ ਸੁਧੀ ਅਸਟਮੀ ਰਵਿ ਵਾਰਾ ।। 
ਤੀਰ ਸਤੁਦ੍ਰਵ ਗ੍ਰੰਥ ਸੁਧਾਰਾ।। 
ਇਤਿ ਸ੍ਰੀ ਚਰਿਤ੍ਰ ਪਖਯਾਨੇ ਤ੍ਰੀਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚਾਰ ਸੌ ਪਾਚ ਚਰਿਤ੍ਰ ਸਮਾਪਤੁ ਮਸਤ ਸੁਭ ਮਸਤ।। 
ਸਮੂਹ ਸਾਧ ਸੰਗਤ ਦੀ ਗਿਆਤ ਲਈ ਬੇਨਤੀ ਹੈ ਕਿ ਕੱਲ ੫ ਸੰਤਬਰ ਦਿਨ ਸੋਮਵਾਰ ਨੂੰ ਭਾਦ੍ਰਵ ਸੁਦੀ ੮ ਹੈ ਇਹ ਪਵਿਤ੍ਰ ਦਿਹਾਡ਼ਾ ਹੈ ਜਿਸ ਦਿਨ ਗੁਰੂ ਕਲਗੀਧਰ ਜੀ ਨੇ ਬਿਭੋਰ ਸਹਿਬ ਵਿਖੇ ਚਰਿਤਰਾ ਦੀ ਸਮਾਪਤੀ ਕੀਤੀ ਸੀ ।ਜਿਸ ਦੇ ਸੰਬਧ 'ਚ ਬਿਭੋਰ ਸਹਿਬ ਵਿਖੇ ਬਹੁਤ ਵਡਾ ਜੋਡ਼ ਮੇਲਾ ਮਨਾਇਆ ਜਾ ਰਿਹਾ ਹੈ ।ਸ੍ਰੀ ਅੰਖਡ ਪਾਠ ਸਹਿਬ ਦੇ ਭੋਗ ਪਾਏ ਜਾ ਰਹੇ ਹਨ ।ਮੈ ਲੋਕਲ ਸੰਗਤਾ ਤੋ ਪੁਛਿਆ ਹੈ ਕਿ ਇਹ ਜੋਡ਼ ਮੇਲਾ ਕਦੋ ਤੋ ਮਨਿਆ ਜਾ ਰਿਹਾ ਹੈ ,ਸਹਿਰ ਦੀਆ ਸਮੂਹ ਸੰਗਤਾ ਨੇ ਦਸਿਆ ਹੈ ਕਿ ਜਦੋ ਤੋ ਗੁਰੂ ਕਲਗੀਧਰ ਜੀ ਨੇ ਇਥੇ ਆਪਨੇ ਗ੍ਰੰਥ ਦੀ ਸਮਾਪਤੀ ਕੀਤੀ ਹੈ ਉਦੋ ਤੋ ਹੀ ਇਹ ਜੋਡ਼ ਮੇਲਾ ਮਨਿਆ ਜਾ ਰਿਹਾ ਸਭ ਸੰਗਤਾ ਨੂੰ ਬੇਨਤੀ ਹੈ ਸਭ ਸੰਗਤਾ ਇਸ ਮਹਾਨ ਜੋਡ਼ ਮੇਲੇ ਚ ਹਾਜਰੀਆ ਭਰੋ ਜੀ. ਹਰਦੀਪ ਸਿੰਘ ਧਾਲੀਵਾਲ 

No comments: