Sunday, September 04, 2011

ਇਸ ਹਫਤੇ ਦੀਆਂ ਕੁਝ ਚੋਣਵੀਆਂ ਲਿਖਤਾਂ


ਕਈ ਪਾਠਕਾਂ ਨੂੰ ਗਿਲਾ ਹੁੰਦਾ ਹੈ ਕਿ ਉਹਨਾਂ ਨੇ ਕੁਝ ਲਿਖਤਾਂ ਅਜੇ ਪੜ੍ਹੀਆਂ ਹੀ ਨਹੀਂ ਹੁੰਦੀਆਂ ਪਰ ਉਹਨਾਂ ਦੀ ਥਾਂ ਕੋਈ ਨਾ ਕੋਈ ਨਵੀਂ ਲਿਖਤ ਲੈ ਲੈਂਦੀ ਹੈ. ਕੁਝ ਤਕਨੀਕੀ ਕਾਰਨਾਂ ਕਰਕੇ ਕਈ ਵਾਰ ਕਈ ਪਾਠਕਾਂ ਨੂੰ ਪਿਛਲੀਆਂ ਲਿਖਤਾਂ ਲਭਣ ਵਿੱਚ ਦਿੱਕਤ ਵੀ ਹੁੰਦੀ ਹੈ. ਅਜਿਹੇ ਸਾਰੇ ਪਾਠਕਾਂ ਦੀਆਂ ਭਾਵਨਾਵਾਂ ਦਾ ਧਿਆਨ ਰੱਖਦਿਆਂ ਇਸ ਹਫਤੇ ਦੀਆਂ ਕੁਝ ਚੋਣਵੀਆਂ ਲਿਖਤਾਂ ਦੇ ਲਿੰਕ ਏਥੇ ਦਿੱਤੇ ਜਾ ਰਹੇ ਹਨ. ਉਮੀਦ ਹੈ ਕਿ ਇਸ ਨਾਲ ਕੁਝ ਆਸਾਨੀ ਹੋਵੇਗੀ.

ਸਿੱਖ ਫ਼ਲਸਫੇ ਦਾ ਰਾਜਨੀਤਕ ਏਜੰਡਾ ਤੇ ਪੰਜਾਬ ਕਮਿਊਨ
ਕੇਂਦਰੀ ਲੇਖਕ ਸਭਾ ਜਲੰਧਰ ਨੇ ਅੱਜ ਪ੍ਰੈੱਸ ਕਲੱਬ ਜਲੰਧਰ ਵਿਚ ਬਾਅਦ ਦੁਪਹਿਰ ਸਾਢੇ ਤਿੰਨ ਵਜੇ ਸਤਨਾਮ ਚਾਨਾ ਦੀ ਲਿਖੀ ’ਸਿੱਖ ਫ਼ਲਸਫੇ ਦਾ ਰਾਜਨੀਤਕ ਏਜੰਡਾ ਤੇ ਪੰਜਾਬ ਕਮਿਊਨ-ਇਤਿਹਾਸਕ ਪਰਿਪੇਖ’ ਬੀ ਕੇ ਕਾਲਜ ਵਲੋਂ ਜਲੰਧਰ ਵਿਚਾਰ ਮੰਚ ਪਬਲੀਕੇਸ਼ਨਦੇ ਸਹਿਯੋਗ ਨਾਲ ਵਾਈਟ ਕਰੌਸ ਪ੍ਰਿੰਟਰਜ਼ ਜਲੰਧਰ ਤੋਂ ਛਪਵਾਈ ਕਿਤਾਬ ਪਾਠਕਾਂ ਦੇ ਰੂਬਰੂ ਕੀਤੀ ਗਈ| ਦਵਿੰਦਰ ਜੋਹਲ ਦੀ ਪੂਰੀ ਰਿਪੋਰਟ ਪੜ੍ਹਨ ਲਈ ਏਥੇ ਕਲਿੱਕ ਕਰੋ 

ਪੰਜਾਬੀ ਕਹਾਣੀ // ਮਾਰਖੋਰੇ // ਲਾਲ ਸਿੰਘ ਦਸੂਹਾ


ਐਓਂ ਕਰੀਂ , ਟੁਟਵੀਂ ਟਿਕਟ ਲਈਂ । ਘੱਟੋ ਘੱਟ ਪੰਜਾਹ ਪੈਸੇ ਬਚਣਗੇ । ਉਹਨਾਂ ਪੈਸਿਆਂ ਦੀ ਇਕ ਹੋਰ ਅਖ਼ਬਾਰ ਖ਼ਰੀਦ ਲਈਂ । ਆਪਣੀ ਭਾਸ਼ਾ ਦੀ ਗੋਸ਼ਟੀ ਸਮੇਂ ਤੇਰੇ ਹੱਥ ਅੰਗਰੇਜੀ  ਅਖ਼ਬਾਰ ਨਹੀਂ ਜਚੇਗੀ । ਬੱਸੋਂ ਉਤਰ ਕੇ ਰਿਕਸ਼ਾ ਕਰ ਲਈਂ ਤੇ ਸਰਕਾਰੀ ਕਾਲਿਜ ਦੇ ਅੰਦਰਲੇ ਗੇਟ ਤੱਕ ਪਹੁੰਚ ਜਾਈਂ । ਬਾਹਰਲੇ ਗੇਟ  ਤੇ  ਬੈਠਾ ਚਪੜਾਸੀ ਤੈਨੂੰ ਕੁਝ ਨਹੀਂ ਪੁਛੇਗਾ , ਉਂਝ ਤੇਰੀ ਵਲ ਦੇਖੇਗਾ ਜ਼ਰੂਰ । ਜੇ ਪੈਦਲ ਲੰਘਿਉਂ ਤਾਂ ਤੇਰੀ ਖਾਕੀ ਪੱਗ ਅਤੇ ਖਾਕੀ ਪੈਂਟ ਦੇਖ ਕੇ ਉਹ ਤੈਨੂੰ ਸੂਹੀਆ-ਪੁਲਿਸ ਸਮਝੂ ਜਾਂ ਆਪਣਾ ਚੌਥਾ ਦਰਜਾ ਭਰਾ । ਤੇਰੇ ਹੱਥ ਲਟਕਦਾ , ਪੁਰਸਕਾਰ ਅਕਾਡਮੀ ਦਾ ਮੁਫ਼ਤ ਦਿੱਤਾ ਬਰੀਫ਼ ਕੇਸ ਵੀ ਤੇਰਾ ਬਚਾ ਕਰੂ , ਅਤੇ ਰਿਕਸ਼ੇ ਦੀ ਸਵਾਰੀ ਤੇਰੇ ਪ੍ਰਭਾਵ ਚ ਵਾਧਾ ਕਰੂ । ਕਿਉਂਕਿ ਚਿਹਰੇ ਤੋਂ ਤੂੰ ਆਲੋਚਕ ਨਹੀਂ ਫੌਜੀ ਜਾਪਦੈਂ  । ਚਪੜਾਸੀ ਵਿਚਾਰਾ ਕੀ ਜਾਣੇ ਕਿ ਤੂੰ ਡਾਕਟਰ ਵੀ ਏਂ ਆਪਣੀ ਬੋਲੀ ਦਾ । ਚੀਰ-ਫਾੜ ਚੰਗੀ ਕਰ ਲੈਨੈਂ ਆਪਣੇ ਸਾਹਿਤ ਦੀ । ਚੰਗੇ ਨੂੰ ਚੰਗਾ ਤੇ ਮਾੜੇ ਨੂੰ ਮਾੜਾ ਆਖਣ ਦਾ ਹੌਸਲਾ ਵੀ ਹੈ ਤੇਰੇ ਕੋਲ । ਇਸ ਲਈ ਮੇਰੇ .... ਆਰ , ਸੰਭਲ ਕੇ ਜਾਈ , ਕਿਤੋ ਉਹੋ ਗੱਲ ਨਾ ਹੋਵੇ ਕਿ ਲਾਲ ਸਿੰਘ ਦਸੂਹਾ ਦੀ ਪੂਰੀ ਕਹਾਣੀ ਪੜ੍ਹਨ ਲਈ ਏਥੇ ਕਲਿੱਕ ਕਰੋ 

ਮਾਰੂਥਲ ਦਾ ਸ਼ੇਰ: ਉਮਰ-ਅਲ-ਮੁਖਤਾਰ



ਜਿੰਦਗੀ, ਅਣਖ ਤੇ ਇੱਜ਼ਤ ਲਈ ਸੰਘਰਸ਼ ਕਰਨ ਵਾਲਿਆਂ ਵਿਚ ਬਹੁਤ ਸਾਂਝਾਂ ਹੁੰਦੀਆ ਹਨ। ਉਹਨਾਂ ਵਿਚ ਨਿਸ਼ਾਨਿਆਂ ਪ੍ਰਤੀ ਤਨਦੇਹੀ, ਕੁਰਬਾਨੀ ਦਾ ਜਜਬਾ, ਸੰਘਰਸ਼ ਦੀਆਂ ਨੀਤੀਆਂ, ਆਦਰਸ਼ਕ ਜੀਵਨ, ਨੈਤਿਕ ਕਦਰਾਂ-ਕੀਮਤਾਂ ਅਤੇ ਹੋਰ ਬੜਾ ਕੁਝ ਸਾਂਝਾ ਹੁੰਦਾ ਹੈ।ਮੈਂ ਪਿਛਲੇ 10 ਕੁ ਸਾਲਾਂ ਤੋਂ ਸਿੱਖ ਸੰਘਰਸ਼ ਨਾਲ ਕਿਸੇ ਨਾ ਕਿਸੇ ਰੂਪ ਨਾਲ ਜੁੜਿਆ ਹਾਂ। ਦੁਨੀਆਂ ਵਿਚ ਚੱਲੇ ਜਾਂ ਚੱਲ ਰਹੇ ਸੰਘਰਸ਼ਾਂ ਤੇ ਸੰਘਰਸ਼ਸ਼ੀਲਾਂ ਨਾਲ ਕਈ ਵਾਰ ਬੜੀ ਡੂੰਘੀ ਸਾਂਝ ਬਣ ਜਾਂਦੀ ਹੈ ਅਤੇ ਭਾਵੇਂ ਤੁਸੀ ਉਸ ਵਿਚ ਸ਼ਾਮਲ ਨਾ ਵੀ ਹੋਵੋ ਤਾਂ ਵੀ ਉਸ ਨੂੰ ਪੜ੍ਹ ਕੇ ਦੇਖ ਕੇ ਉਸ ਨਾਲ ਜਜਬਾਤੀ ਤੌਰ 'ਤੇ ਕੋਈ ਸਾਂਝ ਜਿਹੀ ਬਣ ਜਾਂਦੀ ਹੈ। ਅਜਿਹੀ ਹੀ ਇਕ ਸਾਂਝ ਬਣੀ ਲਿਬੀਆ ਦੇ ਸੰਘਰਸ਼ਸ਼ੀਲ ਉਮਰ-ਉਲ-ਮੁਖਤਾਰ ਨਾਲ। ਸਿੱਖ ਸੰਘਰਸ਼ ਵਿੱਚ ਅਡੋਲਤਾ ਅਤੇ ਨਿਰੰਤਰਤਾ ਬਣਾਈ ਰੱਖਣ ਵਾਲਿਆਂ ਵਿੱਚੋਂ ਇੱਕ ਵਿਦਵਾਨ ਜਸਪਾਲ ਸਿੰਘ ਮੰਝਪੁਰ ਦਾ ਇਹ ਖਾਸ ਲੇਖ ਪੂਰਾ ਪੜ੍ਹਨ ਲਈ ਏਥੇ ਕਲਿੱਕ ਕਰੋ 

ਪੰਥਕ ਰੋਹ ਤੋਂ ਬਾਅਦ ਕੇਂਦਰ ਸਰਕਾਰ ਨੇ ਦਿੱਤਾ ਸਪਸ਼ਟੀਕਰਣ


ਪਿਛਲੇ ਦਿਨੀਂ ਪੰਥਕ ਹਲਕਿਆਂ ਨੇ ਅਚਾਨਕ ਹੀ ਇੱਕ ਵਾਰ ਫੇਰ ਕਈ ਉਤਰਾ ਚੜਾਅ ਦੇਖੇ. ਪਹਿਲਾਂ ਐਸਜੀਪੀਸੀ ਚੋਣਾਂ ਮੁਲਤਵੀ ਹੋਣ ਦੀ ਖਬਰ...ਫੇਰ ਉਹਨਾਂ ਦੇ ਨਿਸਚਿਤ ਸਮੇਂ ਹੋਣ ਦੀ ਖਬਰ. ਸਿੱਖ ਲੀਡਰਾਂ ਨੇ ਇਸ ਨੂੰ ਪੰਥ ਦੀ ਜਿੱਤ ਕਰਾਰ ਦਿੱਤਾ.ਕੇਂਦਰ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਉਸਨੇ ਐੱਸ.ਜੀ.ਪੀ.ਸੀ. ਚੋਣਾਂ ਨੂੰ ਲੈ ਕੇ ਅਕਤੂਬਰ 2003 ਕੀਤੀ  ਆਪਣੇ ਨੋਟੀਫਿਕੇਸ਼ਨ ਨੂੰ ਰੱਦ ਨਹੀਂ ਕੀਤਾ ਹੈ ਤੇ ਐੱਸ.ਜੀ.ਪੀ.ਸੀ. ਚੋਣਾਂ  ਆਪਣੇ ਨਿਰਧਾਰਤ ਪ੍ਰੋਗਰਾਮ ਦੇ ਤਹਿਤ ਹੀ ਹੋਣਗੀਆਂ. ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵਲੋਂ ਇਹ ਮੁੱਦਾ ਰਾਜ ਸਭਾ ‘ਚ ਚੁੱਕੇ ਜਾਣ ਦੇ ਬਾਅਦ ਸੰਸਦੀ ਕਾਰਜ ਮੰਤਰੀ ਪਵਨ ਕੁਮਾਰ ਬੰਸਲ ਨੇ ਸਪਸ਼ਟ ਕੀਤਾ ਕਿ ਸਰਕਾਰ ਨੇ ਕੋਈ ਨੋਟੀਫਿਕੇਸ਼ਨ ਵਾਪਿਸ ਨਹੀਂ ਪੂਰੀ ਰਿਪੋਰਟ ਪੜ੍ਹਨ ਲਾਇਕ ਏਥੇ ਕਲਿੱਕ ਕਰੋ 

25 ਦਿਨਾਂ ਵਿੱਚ ਛੇ ਜਾਨਾਂ ਬਚਾਈਆਂ ਅੰਮ੍ਰਿਤਸਰ ਦੀ ਪੰਘੂੜਾ ਸਕੀਮ ਨੇ


ਜਿਲ੍ਹਾ ਰੈਡ ਕਰਾਸ ਸੁਸਾਇਟੀ ਦੇ  ਕੰਪਲੈਕਸ ਵਿੱਚ ਸਥਾਪਤ  ਪੰਘੂੜੇ ਵਿੱਚ ਅੱਜ 43ਵੇਂ ਬੱਚੇ ਦੀ ਆਮਦ ਹੋਈ। ਇਹ ਜਾਣਕਾਰੀ ਦਿੰਦਿਆਂ ਸ੍ਰੀ ਰਜਤ ਅਗਰਵਾਲ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜਿਲ੍ਹਾ ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੇ ਦੱਸਿਆ ਕਿ ਪਿਛਲੇ 25 ਦਿਨਾਂ ਦੇ ਸਮੇਂ ਵਿੱਚ ਪੰਘੂੜਾ ਸਕੀਮ ਤਹਿਤ 6 ਬੱਚਿਆਂ ਦੀ ਜਾਨ ਬਚਾਉਣ ਵਿੱਚ ਰੈਡ ਕਰਾਸ ਸੁਸਾਇਟੀ ਨੂੰ ਸਫਲਤਾ ਮਿਲੀ ਹੈ। ਉਨ੍ਹਾਂ ਦੱਸਿਆ ਕਿ ਰਾਤ ਨੂੰ  11:00 ਵਜੇ ਇਕ ਬੱਚੀ ਜਿਸ ਦੀ ਉਮਰ ਤਕਰੀਬਨ 2 ਦਿਨ ਦੀ ਲੱਗਦੀ ਹੈ, ਨੂੰ ਕੋਈ ਪੰਘੂੜੇ ਵਿੱਚ ਛੱਡ ਗਿਆ। ਅੰਮ੍ਰਿਤਸਰ ਦੀ ਪਾਵਨ ਧਰਤੀ 'ਤੇ ਇਹ ਵਰਤਾਰਾ ਲਗਾਤਾਰ ਜਾਰੀ ਹੀ ਨਹੀਂ ਬਲਕਿ ਵਧ ਵੀ ਰਿਹਾ ਹੈ. ਪੂਰੀ ਰਿਪੋਰਟ ਪੜ੍ਹਨ ਲਈ ਏਥੇ ਕਲਿੱਕ ਕਰੋ 


ਕੁਝ ਹੋਰ ਲਿੰਕ :

ਪੰਜਾਬ ਵਿੱਚ ਵੀ ਲਗਾਤਾਰ ਵਧ ਰਿਹਾ ਹੈ ਸੜਕ ਹਾਦਸਿਆਂ ਦਾ ਕਹਿਰ



ਸਿੱਖ ਕੌਮ ਨੂੰ ਕੁਰਾਹੇ ਪਾ ਕੇ ਖਤਮ ਕਰ ਦੇਣ ਦੀ ਚਾਲ




ਯੁੱਗ ਪਲਟਾਉਣ ਲਈ ਸਾਡੇ ਬਹੁਤ ਸਾਰੇ ਸੂਰਜਾਂ ਨੂੰ ਮਰਨਾ ਪਏਗਾ--ਦਿਲ



ਰਾਜੀਵ ਸ਼ਰਮਾ ਦੀ ਆਤੂ ਖੋਜੀ: ਅੰਬਰ ਲੱਭ ਲਏ ਨਵੇ ਨਿਸ਼ਾਨਿਆਂ ਨੇ



ਏਸ਼ੀਅਨਜ਼ ਹਾਕੀ ਚੈਂਪੀਅਨਜ਼ ਟਰਾਫ਼ੀ


ਸੂਬਾ ਸਰਕਾਰਾਂ: ਮਜਬੂਰੀਆਂ, ਨੀਅਤਾਂ ਅਤੇ ਕਿਸਾਨ


ਪੇਂਡੂ ਇਲਾਕਿਆ ਵਿੱਚ ਘਰੇਲੂ ਗੈਸ ਦੀ ਸਪਲਾਈ ਹੋਵੇਗੀ ਬਿਹਤਰ


ਆਦਰਸ਼ ਸਕੂਲ ਦੀ ਜ਼ਮੀਨ ਟੈਕਨੀਕਲ ਇੰਸਟੀਚਿਊਟ ਨੂੰ ਦੇਣ ਦੀ ਤਿਆਰੀ


ਅਜੇ ਵੀ ਜਾਰੀ ਹੈ ਬੱਚੀਆਂ ਨੂੰ ਤਿਆਗਣ ਵਾਲਾ ਕਲੰਕ


ਜੇ ਗੋਬਿੰਦਪੁਰੇ ਨੂੰ ਨੰਦੀ ਗਰਾਮ ਜਾਂ ਹੂਨਾਨ ਦਾ ਕਿਸਾਨ ਘੌਲ ਬਨਾਂਊਣਾ ਹੈ ਤਾਂ...


ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਸ਼ਾਲ ਤਿੰਨ ਰੋਜ਼ਾ ਨਗਰ-ਕੀਰਤਨ


ਅਧੀ ਜਿੱਤ ਦਾ ਪੂਰਾ ਜਸ਼ਨ


ਹਾਕੀ ਦਾ ਜਾਦੂਗਰ ਮੇਜਰ ਧਿਆਨ ਚੰਦ//ਰਣਜੀਤ ਸਿੰਘ ਪ੍ਰੀਤ



No comments: