Saturday, August 27, 2011

ਐਸ.ਜੀ.ਪੀ.ਸੀ.ਚੋਣਾ: ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਕਿਉਂ ਬੈਠਿਆ?

ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਜਿਹਨਾਂ ਨੇ ਹਰਿਆਣੇ ਦੇ ਰੇਵਾੜੀ ਜਿਲੇ ਦੇ ਇੱਕ ਪਿੰਡ “ਹੋਦ ਚਿਲੜ” ਜੋ ਕਿ ਨਿਰੋਲ ਸਿੱਖਾਂ ਦਾ ਪਿੰਡ ਸੀ ਅਤੇ ਨਵੰਬਰ 1984 ਨੂੰ ਪੂਰੇ ਦਾ ਪੂਰਾ ਪਿੰਡ ਜਲਾ ਦਿਤਾ ਗਿਆ ਸੀ। ਮਨੁੱਖੀ ਜਾਂਨਾ (ਸਿੱਖਾਂ) ਨੂੰ ਜਿੰਦਾ ਜਲਾ ਦਿਤਾ ਗਿਆ ਸੀ । ਉਸ ਪਿੰਡ 27 ਸਾਲਾਂ ਤੋ ਕਿਸੇ ਨੇ ਪੈਰ ਨਹੀਂ ਪਾਇਆ । ਉਹ ਪਿੰਡ ਉਵੇਂ ਦਾ ਉਵੇਂ ਜਲਿਆ ਢਹਿਆ ਜੱਗ ਜਾਹਿਰ ਕੀਤਾ, ਅਤੇ ਉਸ ਪਿੰਡ ਵਿੱਚ ਸ੍ਰੀ ਅਖੰਡ ਪਾਠ, ਕੀਰਤਨ ਦਰਬਾਰ ਉਪਰੰਤ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਜੀ ਦੇ ਕਰ ਕਮਲਾ ਨਾਲ਼ “ਸਿੱਖ ਨਸ਼ਲਕੁਸ਼ੀ” ਦਾ ਪੱਥਰ ਲਗਵਾਇਆ ਸੀ । ਮੌਜੂਦਾ ਹੁਕਮਰਾਨਾ ਦੇ ਇਸ਼ਾਰੇ ਤੇ ਘਰ ਲੁੱਟ-ਮਾਰ ਕਰਵਾਈ ਗਈ । ਇਸ ਦੇ ਬਦਲੇ ਉਸਨੂੰ ਆਪਣੀ ਇੱਕ ਲੱਖ ਰੁਪੈ ਮਹੀਨਾਂ ਵਾਲੀ ਨੌਕਰੀ ਤੱਕ ਗਵਾਉਣੀ ਪਈ । ਮਨਵਿੰਦਰ ਸਿੰਘ ਘਰ ਆ ਗਿਆ । ਲੁਧਿਆਣੇ ਵਿੱਚ ਵੀ ਗੁਰਦਵਾਰਾ ਸੁਧਾਰ ਦੇ ਕੰਮ ਕਰਨ ਲੱਗਾ ਜਿਵੇਂ ਜਨਤਾ ਨਗਰ ਲੁਧਿਆਣੇ ਦੇ ਸਿੰਘ ਸਭਾ ਗੁਰਦਵਾਰੇ ਵਿਖੇ ਗਰੁੜ ਪੁਰਾਣ ਦੇ ਪਾਠ ਦਾ ਵਿਰੋਧ ਕਰਨਾ ਅਤੇ ਜਥੇਦਾਰ ਅਕਾਲ ਤਕਤ ਦੇ ਨੋਟਿਸ ਵਿੱਚ ਲਿਆਉਣਾ । ਗੁਰਦਵਾਰਾ ਪ੍ਰਬੰਧਕਾਂ ਪਾਸੋ ਅਜਿਹੇ ਕੁਕਰਮਾਂ ਨੂੰ ਦੁਹਰਾਉਣ ਤੋਂ ਤੋਬਾ ਕਰਵਾਉਣਾ ਆਦਿ । ਇੱਕ ਗ੍ਰੰਥੀ ਸਿੰਘ ਦੀ ਦਾਹੜੀ ਪੁੱਟੀ ਤੇ ਉਸ ਦੇ ਹੱਕ ਵਿੱਚ ਸੰਘਰਸ਼ ਕਰਨਾ, ਦਵਿੰਦਰਪਾਲ ਸਿੰਘ ਭੁੱਲਰ ਦੀ ਸਜਾ ਮੁਆਫੀ ਲਈ ਪੰਜਾਬ ਸਰਕਾਰ ਨੂੰ ਕਹਿਣਾ ਕਿ ਉਹ “ਮਗਰਮੱਛ ਦੇ ਹੰਝੂ ਨਾ ਵਹਾਵੇ ਭੁੱਲਰ ਸਾਹਿਬ ਦੇ ਹੱਕ ਵਿੱਚ ਵਿਧਾਨ ਸਭਾ ਵਿੱਚ ਮਤਾ ਲਿਆਵੇ” ਲਈ 1000 ਸਿੰਘਾਂ ਸਿੰਘਣੀਆਂ ਨੂੰ ਇਕੱਠੇ ਕਰ ਡੀ.ਸੀ. ਲੁਧਿਾਆਣੇ ਰਾਹੀ ਮੈਮੋਰੰਡਮ ਦਿਤਾ । ਐਸ.ਜੀ.ਪੀ.ਸੀ. ਚੋਣਾਂ ਆ ਗਈਆਂ, ਪੰਥਕ ਮੋਰਚੇ ਵਾਲਿਆਂ ਇੰਜੀ. ਮਨਵਿੰਦਰ ਸਿੰਘ ਨੂੰ ਗਾਹ ਨਹੀਂ ਪਾਇਆ । ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਐਡਹਾਕ ਦੇ ਪ੍ਰਧਾਨ ਸ. ਜਗਦੀਸ਼ ਸਿੰਘ ਝੀਂਡਾ ਜੀ ਦੀ ਪਾਰਖੂ ਅੱਖ ਨੇ ਪਹਿਚਾਣ ਕੇ ਗਿਆਸਪੁਰਾ ਨੂੰ ਚੰਡੀਗੜ ਤੋਂ ਲੜਨ ਲਈ ਕਿਹਾ । ਚੰਡੀਗੜ ਤੋਂ ਫਾਰਮ ਭਰ ਦਿੱਤੇ । ਚੋਣ ਪ੍ਰਚਾਰ ਸ਼ੁਰੂ ਹੋ ਗਿਆ । ਚੰਗਾ ਹੁੰਗਾਰਾ ਆਉਣ ਲੱਗਾ । ਅਚਾਨਕ ਚੋਣ ਪ੍ਰਚਾਰ ਦੇ ਇੱਕ ਦੌਰੇ ਦੌਰਾਨ ਗੁਰਦਵਾਰਾ ਸਾਹਿਬ ਨਾਨਕ ਸਾਗਰ ਨਿਵਾਲੇ ਵਾਲਾ ਸੈਕਟਰ 39 ਚੰਡੀਗੜ ਗਿਆ, ਤੇ ਉੱਥੋਂ ਦਾ ਪ੍ਰਬੰਧ ਦੇਖ ਕੇ ਮਨਵਿੰਦਰ ਸਿੰਘ ਦੇ ਦਿਮਾਗ ਦਾ ਡਾਇਲ ਉਵੇਂ ਹੀ ਘੁੰਮਿਆ ਜਿਵਂੇ ਹੋਦ ਚਿਲੜ ਦੀਆਂ ਢਹੀਆਂ ਬਿਲਡਿੰਗਾਂ ਦੇਖ ਕੇ ਘੁੰਮਿਆ ਸੀ । ਚੋਣ ਪ੍ਰਚਾਰ ਛੱਡ ਕੇ ਇਸ ਗੁਰਦਵਾਰੇ ਦੇ ਸੁਧਾਰ ਵੱਲ੍ਹ ਨੂੰ ਹੋ ਗਿਆ । ਇਸ ਗੁਰਦਵਾਰੇ ਬਾਬਾ ਸ੍ਰੀ ਚੰਦ ਦਾ ਧੂਣਾ ਅਤੇ ਹਵਨ ਆਦਿ ਚੱਲਦਾ ਸੀ, ਦੂਜੇ ਪਾਸੇ ਅਖੌਤੀ ਦਸਮ ਗ੍ਰੰਥ ਦਾ ਪਾਠ ਚੱਲ ਰਿਹਾ ਸੀ ।  ਮਨਵਿੰਦਰ ਸਿੰਘ ਜੀ ਦਾ ਮਨ ਇਸ ਗੁਰੂ ਘਰ ਦੇ ਸੁਧਾਰ ਦਾ ਬਣਿਆ ਤੇ ਇਸ ਸਬੰਧੀ ਸੰਗਤਾਂ ਨੂੰ ਦੱਸਿਆ ।ਪ੍ਰਚਾਰ ਫੇਰੀ ਦੌਰਾਨ ਮਨਵਿੰਦਰ ਸਿੰਘ,  ਨਸੀਬ ਸਿੰਘ ਸੇਵਕ ਮੁੱਖ ਸੰਪਾਦਕ ਗਿਆਨੀ ਦਿੱਤ ਸਿੰਘ ਪੱਤਰਿਕਾ ਵਾਲ਼ਿਆਂ ਦੇ ਘਰ ਗਏ । ਨਸੀਬ ਸਿੰਘ ਜੀ ਗੁਰਨਾਮ ਸਿੰਘ ਸਿੱਧੂ ਦੇ ਹਮਾਇਤੀਆਂ ਵਿੱਚਂੋ ਸਨ । ਮਨਵਿੰਦਰ ਸਿੰਘ ਨੇ 39 ਵਾਲੇ ਗੁਰਦਵਾਰੇ ਦਾ ਜਿਕਰ ਸ. ਨਸੀਬ ਸਿੰਘ ਸੇਵਕ ਕੋਲ ਕੀਤਾ ਉਹ ਹਵਨ ਆਦਿ ਕੁਕਰਮਾਂ ਤੋਂ ਅਣਜਾਣ ਸਨ । ਕਹਿਣ ਲੱਗੇ ਦੀਵੇ ਥੱਲੇ ਅੰਧੇਰਾ । ਮਨਵਿੰਦਰ ਸਿੰਘ ਗੁਰਦੁਵਾਰੇ ਪ੍ਰਤੀ ਚਿੰਤਤ ਸੀ ਉਹਨਾ ਗੁਰਦਵਾਰਾ ਸੁਧਾਰ ਲਈ ਆਪਣੀ ਕੁਰਬਾਨੀ ਤੱਕ ਦੇਣ ਨੂੰ ਤਿਆਰ ਹੋ ਗਿਆ । ਸਮਝੌਤਾ ਇਹ ਹੋਇਆ ਕਿ ਅਗਰ ਗੁਰਨਾਮ ਸਿੰਘ ਸਿੱਧੂ ਇਸ ਗੁਰਦਵਾਰੇ ਦੇ ਸੁਧਾਰ ਦੇ ਸਬੰਧ ਵਿੱਚ ਲਿਖ ਕੇ ਦੇ ਦੇਵੇਗਾ ਤਾਂ ਮਨਵਿੰਦਰ ਸਿੰਘ “ਸਿੱਧੂ” ਦੇ ਹੱਕ ਵਿੱਚ ਬੈਠ ਜਾਵੇਗਾ, ਨਸੀਬ ਸਿੰਘ ਜੀ ਨੇ ਵੀ ਭਰੋਸਾ ਦਿਲਵਾਇਆਂ ਅਗਰ ਗੁਰਨਾਮ ਸਿੰਘ ਸਿੱਧੂ ਲਿਖ ਕੇ ਨਹੀ ਦੇਵੇਗਾ ਤਾਂ ਨਸੀਬ ਸਿੰਘ ਸੇਵਕ ਜੀ ਸਿੱਧੇ ਮਨਵਿੰਦਰ ਸਿੰਘ ਦੇ ਚੋਣ ਪ੍ਰਚਾਰ ਵਿੱਚ ਜੁਟ ਜਾਣਗੇ ਤੇ ਜਿਤਾਉਣ ਲਈ ਪੂਰੀ ਵਾਹ ਲਗਾ ਦੇਣਗੇ । ਨਸੀਬ ਸਿੰਘ ਜੀ ਨੇ ਪੂਰੀ ਵਾਹ ਲਗਾ ਕੇ ਸ.ਗੁਰਨਾਮ ਸਿੰਘ ਸਿੱਧੂ ਤੋਂ ਲਿਖਵਾ ਲਿਆਂ ਜੋ ਹੇਠ ਲਿਖੇ ਪ੍ਰਕਾਰ ਹੈ ਤੇ ਇੰਜੀ. ਸਾਹਿਬ ਨੇ ਗੁਰਦਵਾਰਾ ਸੁਧਾਰ ਤੇ ਕੌਮ ਖਾਤਰ ਇਕ ਵਾਰ ਫੇਰ ਕੁਰਬਾਨੀ ਦੇ ਦਿਤੀ ।
ੴਸਤਿਗੁਰ ਪ੍ਰਸਾਦਿ
ਵਿਸ਼ਵ ਭਰ ਦੀ ਸਮੂਹ ਸਾਧ ਸੰਗਤ ਜੀਓ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ।
ਆਪ ਜੀ ਅੱਗੇ ਮੇਰੀ ਨਿਮਰਤਾ ਸਹਿਤ ਬੇਨਤੀ ਹ ਕਿ ਗੁਰਦੁਵਾਰਾ ਸਾਹਿਬ ਨਾਨਕ ਸਾਗਰ ਨਵਾਲੇਵਾਲਾ ਸੈਕਟਰ 39 ਚੰਡੀਗੜ ਦੀ ਕਮੇਟੀ ਦਾ ਮੈਂ (ਗੁਰਨਾਮ ਸਿੰਘ ਸਿੱਧੂ) ਮੈਂਬਰ ਹਾਂ । ਇਸ ਅਸਥਾਨ ਦੇ ਬਿਗੜੇ ਹੋਏ ਹਲਾਤਾਂ ਦੇ ਉਪਰੰਤ 2 ਸਾਲ ਬਾਅਦ ਮੈਂ ਇਸ ਦਾ ਮੈਬਰ ਬਣਿਆ ਸੀ । ਇਸ ਗੁਰਦਵਾਰਾ ਸਾਹਿਬ ਵਿੱਚ ਬਾਬਾ ਸ੍ਰੀ ਚੰਦ ਦਾ ਧੂਣਾ ਲੱਗਿਆ ਹੋਇਆ ਹੈ ਤੇ ਫੋਟੋਆਂ ਲੱਗੀਆਂ ਹੋਈਆਂ ਹਨ । ਉਹਨਾਂ ਦੇ ਕੁਝ ਸਰਧਾਲੂ ਜਾਪ ਸਾਹਿਬ ਦੇ ਪਾਠ ਨਾਲ਼ ਹਵਨ ਕਰਦੇ ਹਨ । ਮੈਂ ਮੁੱਢ ਤੋਂ ਹੀ ਇਸ ਦੇ ਵਿਰੁੱਧ ਹਾਂ ਤੇ ਕੇਵਲ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੱਕੇ ਤੌਰ ਤੇ ਸ਼ਰਧਾ ਰੱਖਦਾ ਆ ਰਿਹਾ ਹਾਂ ਤੇ ਰਹਾਂਗਾ । ਮੇਰੀ ਕਮੇਟੀ ਦੇ ਮੈਬਰਾਂ ਤੇ ਸੰਗਤਾਂ ਨਾਲ਼ ਬਾਬਾ ਸ੍ਰੀ ਚੰਦ ਦੀਆਂ ਫੋਟੋਆਂ ਤੇ ਹਵਨ ਆਦਿ ਨੂੰ ਵੱਖਰਾ ਕਰਨ ਲਈ ਕਾਫੀ ਸਮੇਂ ਤੋਂ ਗੱਲ ਚੱਲ ਰਹੀ ਹੈ ਪਰ ਅਜੇ ਤੱਕ ਸਫਲਤਾ ਨਹੀਂ ਮਿਲੀ ਸਿਰਫ ਹੁਣ ਤੱਕ ਕਾਫੀ ਮੈਂਬਰਾਂ ਨੂੰ ਸਮਝਾ ਲਿਆ ਹੈ ਤੇ ਮੈਂਨੂੰ ਪੂਰਨ ਆਸ ਹੈ ਕਿ ਬਿਨਾ ਕਿਸੇ ਝਗੜੇ ਦੇ ਮੈਂ ਸਫਲ ਹੋ ਜਾਵਾਂਗਾ । ਮੈਂ ਫਿਰ ਇਹ ਯਕੀਨ ਦਿਵਾਉਂਦਾ ਹਾਂ ਕਿ ਮੈਂ ਕੇਵਲ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਰਧਾ ਰੱਖਦਾ ਹਾਂ ਤੇ ਸਿੱਖ ਰਹਿਤ ਮਰਿਆਦਾ ਦਾ ਧਾਰਨੀ ਹਾਂ । ਮੇਰਾ ਇਹ ਸੰਘਰਸ਼ ਜਾਰੀ ਹੈ ਤੇ ਮੈਂਨੂੰ ਪੂਰਨ ਆਸ ਹੈ ਕਿ ਵਾਹਿਗੁਰੂ ਆਪ ਸਹਾਈ ਹੋ ਕੇ ਇਸ ਅਸਥਾਨ ਵਿਖੇ ਪੂਰਨ ਗੁਰਮਰਿਆਦਾ ਕਾਇਮ ਕਰਨ ਵਿੱਚ ਸਮੂੰਹ ਸੰਗਤਾਂ ਨੂੰ ਬਲ ਬਖਸ਼ਣਗੇ ਤੇ ਇਸ ਅਸਥਾਨ ਤੇ ਪੂਰਨ ਗੁਰਮਰਿਆਦਾ ਕਾਇਮ ਹੋ ਸਕੇਗੀ । ਜੇਕਰ ਫਿਰ ਵੀ ਮੈਂ ਆਪਣੇ ਦਿਲੋਂ ਕੀਤੇ ਯਤਨਾਂ ਵਿੱਚ ਸਫਲ ਨਾਂ ਹੋ ਸਕਿਆ ਤਾਂ ਮੈਂ ਇਸ ਦੀ ਮੈਂਬਰੀ ਤੋਂ ਅਸਤੀਫਾ ਦੇ ਦਿਆਂਗਾ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।
ਮਿਤੀ
26.08.2011 ਗੁਰੂ ਪੰਥ ਦਾ ਦਾਸ
ਗੁਰਨਾਮ ਸਿੰਘ ਸਿੱਧੂ
ਚੰਡੀਗੜ੍ਹ
ਗਵਾਹ ਨਸੀਬ ਸਿੰਘ ਸੇਵਕ ਐਡੀਟਰ ਗਿਆਨੀ ਦਿੱਤ ਸਿੰਘ ਪੱਤ੍ਰਿਕਾ
ਮਨਵਿੰਦਰ ਸਿੰਘ ਬਾਦਲ ਦੇ ਕੈਡੀਡੇਟ ਨੂੰ ਨਹੀਂ ਸੀ ਜਿਤਣ ਦੇਣਾ ਚਾਹੁੰਦਾ ਕਿਉਂ ਕਿ ਉਸ ਗੁਰਦਵਾਰੇ ਗੋਬਿੰਦ ਸਦਨ ਦੀ ਮਰਿਆਦਾ ਚੱਲਦੀ ਹੈ .....
ਬਾਦਲ ਦੇ ਕੈਡੀਡੇਟ ਅਗਰ ਜਿਤਦੇ ਹਨ ਤਾਂ ਇਹਨਾ ਗੋਬਿਦ ਸਦਨ ਦੀ ਮਰਿਆਦਾ ਪੂਰੇ ਪੰਜਾਬ ਵਿੱਚ ਲਾਗੂ ਕਰ ਦੇਣੀ ਹੈ । ਨਿਸ਼ਾਨਾ ਕੇਵਲ ਏਹੋ ਸੀ ਕਿ ਜਿਥੋਂ ਉਹ ਆਪ ਖੜਾ ਹੈ ਉਥੇ ਬਾਦਲ ਦਾ ਕੈਂਡੀਡੇਟ ਨਾ ਜਿੱਤ ਸਕੇ । ਸਾਡੀ ਬਦਕਿਸਮਤੀ ਹੈ ਕਿ ਸਾਨੂੰ ਗੰਦਿਆਂ ਵਿੱਚੋਂ ਘੱਟ ਗੰਦੇ ਚੁਣਨੇ ਪੈ ਰਹੇ ਹਨ ।ਬੈਠਣ ਦਾ ਇਕ ਕਾਰਨ ਹੋਰ ਵੀ ਲੱਗਦਾ ਕਿ ਕਿਸੇ ਵੀ ਸਿੱਖ ਨੇ ਗਿਆਸਪੁਰਾ ਚੋਣ ਪ੍ਰਚਾਰ ਲਈ ਜਰਾ ਜਿੰਨੀ ਵੀ ਮਾਇਕ ਮੱਦਦ ਨਹੀਂ ਕੀਤੀ । ਅਗਰ ਜਰਾ ਜਿੰਨਾ ਵੀ ਸਿੱਖਾਂ ਨੇ ਅਕਲ ਤੋਂ ਕੰਮ ਲਿਆ ਹੁੰਦਾ ਤਾਂ ਗਿਆਸਪੁਰਾ ਦੀ ਵੱਡੀ ਜਿੱਤ ਹੋਣੀ ਸੀ । ਅਸੀ ਸਿੱਖ ਸਿਰ ਤਾਂ ਬਹੁਤ ਦਿੰਦੇ ਹਾਂ ਪਰ ਇਸ ਦੀ ਵਰਤੋਂ ਵੱਲ੍ਹ ਧਿਆਨ ਨਹੀਂ ਦਿੰਦੇ ।
ਗੁਰਮੇਲ ਸਿੰਘ ਖਾਲਸਾ 

9914701469
ਗਿਆਸਪੁਰ, ਲੁਧਿਆਣਾ ।

No comments: