Saturday, August 27, 2011

ਰਾਸ਼ਟਰੀ ਉਪ-ਜੂਨੀਅਰ ਰਾੱਕ ਕਲਾਇੰਬਿਗ ਖੇਡ ਚੈਂਪੀਅਨਸ਼ਿਪ

ਅੰਮ੍ਰਿਤਸਰ ਕੱਪ 2011 ਵਿੱਚ ਬੰਗਲੋਰ ਦੇ ਖਿਡਾਰੀ ਜੇਤੂ
ਡਿਪਟੀ ਕਮਿਸ਼ਨਰ ਰਜਤ ਅਗਰਵਾਲ ਨੇ 
ਵੰਡੇ ਜੇਤੂਆਂ ਨੂੰ ਇਨਾਮ 
ਅੰਮ੍ਰਿਤਸਰ ਤੋਂ ਗਜਿੰਦਰ ਸਿੰਘ:  
ਸਥਾਨਕ ਸਪਰਿੰਗ ਡੇਲ ਸੀਨੀਅਰ ਸਕੂਲ ਵਿੱਚ ਆਯੋਜਿਤ ਰਾਸ਼ਟਰੀ ਉਪ-ਜੂਨੀਅਰ ਰਾੱਕ ਕਲਾਇੰਬਿਗ ਖੇਡ ਚੈਂਪੀਅਨਸ਼ਿਪ ਅੰਮ੍ਰਿਤਸਰ ਕੱਪ 2011 ਵਿਚ  ਬੰਗਲੋਰ ਦੀ ਸਾਧਵੀ ਪ੍ਰੇਮ ਕੁਕਰੇਜਾ ਨੇ ਲੜਕੀਆਂ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਇਸੇ ਪ੍ਰਤੀਯੋਗਤਾ ਵਿਚ ਲੜਕਿਆਂ ਦੇ ਮੁਕਾਬਲੇ ਵਿਚ ਬੰਗਲੋਰ ਦੇ ਲੋਕੇਸ਼ ਰਾਜਨ ਚੰਦਰ ਅਤੇ ਭਰਤ ਪਰੇਰਾ ਨੇ ਸੰਯੁਕਤ ਰੂਪ ਪਹਿਲਾ ਸਥਾਨ ਹਾਸਿਲ ਕੀਤਾ।
ਹਰਿਆਣਾ ਦਾ ਪਰੀਕਸ਼ਿਤ ਸਿੰਘ ਲੜਕਿਆਂ ਦੇ ਮੁਕਾਬਲੇ ਵਿਚ ਤੀਸਰੇ ਸਥਾਨ ਉੱਤੇ ਰਿਹਾ। ਲੜਕੀਆਂ ਦੇ ਮੁਕਾਬਲੇ ਵਿਚ ਹਰਿਆਣਾ ਦੀ ਅਲਨਕਿਤਾ ਸਮਵਾਲ ਦੂਸਰੇ ਸਥਾਨ ਤੇ ਰਹੀ ਜਦਕਿ ਦਿੱਲੀ ਦੀ ਲਕਸ਼ਮੀ ਸਿੰਘ ਤੀਸਰੇ ਸਥਾਨ 'ਤੇ ਰਹੀ। ਦਿੱਲੀ, ਬੀਕਾਨੇਰ ਰਾਜਸਥਾਨ, ਹਰਿਆਣਾ ਅਤੇ ਪੰਜਾਬ ਦੇ ਕੁਲ 44 ਖਿਡਾਰੀਆਂ ਨੇ ਇਸ ਪ੍ਰਤੀਯੋਗਤਾ ਵਿਚ ਹਿੱਸਾ ਲਿਆ।
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਜਤ ਅਗਰਵਾਲ ਨੇ ਸਮਾਪਨ ਸਮਾਰੋਹ ਦੀ ਅਗਵਾਈ ਕੀਤੀ ਅਤੇ ਜੇਤੂਆਂ ਨੂੰ ਇਨਾਮ ਵੰਡੇ, ਇਸ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਉਨਾਂ੍ਹ ਨੌਜਵਾਨਾਂ ਨੂੰ ਖੇਡ ਦੇ ਆਧੁਨਿਕ ਅਤੇ ਪਰੰਪਰਾਗਤ ਰੂਪਾਂ ਵਿਚ ਜੋੜਨ ਦੇ ਲਈ ਕੋਸ਼ਿਸ਼ਾਂ ਦੀ ਪ੍ਰੰਸ਼ਸਾ ਕੀਤੀ। 
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪਾਰੰਪਰਿਕ ਅਤੇ ਆਧੁਨਿਕ ਖੇਡਾਂ ਤੋਂ ਜਾਣੂ ਕਰਵਾ ਕੇ ਅਸੀ— ਉਹਨਾਂ ਨੂੰ ਆਪਣੀਆਂ ਸਰੀਰਕ ਯੋਗਤਾਵਾਂ ਨੂੰ ਜਾਨਣ ਵਿਚ ਸਹਾਇਤਾ ਕਰ ਸਕਦੇ ਹਾਂ। ਇਸ ਨਾਲ ਉਹਨਾਂ ਵਿਚ ਸਾਹਸਿਕ ਗਤੀਵਿਧੀਆਂ ਦੇ ਪ੍ਰਤੀ ਰੁੱਚੀ ਪੈਦਾ ਹੋਣ ਦੇ ਨਾਲ-ਨਾਲ ਉਹਨਾਂ ਦੇ ਵਿੱਚ ਮੁਕਾਬਲੇ ਦੀ ਭਾਵਨਾ ਵੀ ਪੈਦਾ ਹੋਵੇਗੀ ਜੋ ਉਹਨਾਂ ਨੂੰ ਹਾਨੀਕਾਰਕ ਰੀਤੀਆਂ ਅਤੇ ਦੂਸਰੇ ਨਸ਼ਿਆਂ ਤੋ— ਦੂਰ ਰੱਖਣ ਵਿਚ ਸਹਾਇਕ ਸਿੱਧ ਹੋਵੇਗੀ।
ਇਸ ਮੌਕੇ ਸ੍ਰੀ ਰਾਜੀਵ ਕੁਮਾਰ ਸ਼ਰਮਾ ਪ੍ਰਿੰਸੀਪਲ ਸਪਰਿੰਗ ਡੇਲ ਸੀਨੀਅਰ ਸਕੂਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਆਯੋਜਨ ਦਾ ਉਦੇਸ਼ ਵਿਦਿਆਰਥੀਆਂ ਨੂੰ ਸਾਹਸਿਕ ਖੇਡਾਂ ਦੇ ਆਨੰਦ ਤੋ ਜਾਣੂ ਕਰਵਾਉਣਾ ਹੈ।       
 
       

No comments: