Saturday, August 20, 2011

ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਵੀ ਰਚਿਆ ਨਵਾਂ ਇਤਿਹਾਸ

ਰਾਜਨੀਤਿਕ, ਸੂਚਨਾ ਤਕਨੌਲਜੀ ਅਤੇ ਮੈਡੀਕਲ ਖੇਤਰ ਵਿੱਚ ਅਹਿਮ ਯੋਗਦਾਨ ਪਾ ਕੇ ਕੀਤਾ ਦੇਸ਼ ਦਾ ਨਾਂ ਰੌਸ਼ਨ--ਬਿਕਰਮਜੀਤ ਸਿੰਘ ਖਾਲਸਾ
ਲੁਧਿਆਣਾ: ਮੁੱਖ ਪਾਰਲੀਮਾਨੀ ਸਕੱਤਰ ਬਿਕਰਮਜੀਤ ਸਿੰਘ ਖਾਲਸਾ  ਨੇ ਕਿਹਾ ਕਿ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਜਾ ਕੇ ਰਾਜਨੀਤਿਕ, ਪ੍ਰਸ਼ਾਸ਼ਨਿਕ, ਸੂਚਨਾ ਤਕਨੌਲਜੀਅਤੇ ਮੈਡੀਕਲ ਖੇਤਰ ਵਿੱਚ ਅਹਿਮ ਯੋਗਦਾਨ ਪਾ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।
               ਸ: ਖਾਲਸਾ ਅੱਜ ਸਰਕਟ ਹਾਊਸ ਵਿਖੇ ਬੈਕਾਂਕ ਵਿਖੇ ਕਲੀਨਿਕ ਚਲਾ ਰਹੇ ਡਾ. ਕਮਲਜੀਤ ਸਿੰਘ ਵੱਲੋ ਪੰਜਾਬ ਵਿੱਚ ਚੰਗੀ ਸਿਹਤ ਬਾਰੇ ਕਰਵਾਏ ਗਏ ਇੱਕ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ।ਇਸ ਸਮੇਂ ਉਹਨਾਂ ਨਾਲ ਯੂਨੀਸਿਟੀ ਕਲੀਨਿਕ ਬੈਕਾਂਕ ਦੀ ਡਾਇਰੈਕਟਰ ਮੈਡਮ ਐਨ ਵੀ ਹਾਜ਼ਰ ਸਨ। 
               ਸ: ਖਾਲਸਾ ਨੇ ਕਿਹਾ ਕਿ ਪ੍ਰਵਾਸੀ ਭਾਰਤੀ ਵਿਦੇਸ਼ਾਂ ਵਿੱਚ ਵੱਸਣ ਤੋ ਬਾਅਦ ਵੀ ਆਪਣੀ ਦੇਸ਼ ਦੀ ਮਿੱਟੀ ਨਹੀ ਭੁੱਲੇ। ਉਹਨਾਂ ਡਾ: ਕਮਲਜੀਤ ਸਿੰਘ ਦੀ ਸ਼ਲਾਘਾ ਕਰਦਿਆ ਕਿਹਾ ਕਿ ਹੁਣ ਇਹਨਾਂ ਵੱਲੋ ਖੰਨਾ ਅਤੇ ਲੁਧਿਆਣਾ ਵਿਖੇ ਚੰਗੀ ਸਿਹਤ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਸੈਮੀਨਾਰ ਕੀਤੇ ਜਾ ਰਹੇ ਹਨ।
               ਯੂਨੀਸਿਟੀ ਕਲੀਨਿਕ ਬੈਕਾਂਕ ਦੀ ਡਾਇਰੈਕਟਰ ਮੈਡਮ ਐਨ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆ ਕਿਹਾ ਕਿ ਜੇਕਰ ਅਸੀ ਕੁਦਰਤ ਦੇ ਬਣਾਏ ਹੋਏ ਨਿਯਮਾਂ ਦਾ ਪਾਲਣ ਕਰੀਏ ਤਾਂ ਅਸੀ ਜੀਵਨ ਭਰ ਆਰੋਗ ਰਹਿ ਸਕਦੇ ਹਾਂ। ਉਹਨਾਂ ਕਿਹਾ ਕਿ ਜੀਵਨ ਵਿੱਚ ਪ੍ਰਹੇਜ਼ ਬਹੁਤ ਜਰੂਰੀ ਹੈ, ਜਿਸ ਨਾਲ ਅਸੀ ਬਿਮਾਰੀਆਂ ਤੋ ਬੱਚ ਸਕਦੇ ਹਾਂ। ਉਹਨਾਂ ਕਿਹਾ ਕਿ ਜੀਵਨ ਦੌਰਾਨ ਅਸੀ ਆਪਣਾ ਖਾਣ-ਪੀਣ, ਸਰੀਰ ਦੀ ਸਫਾਈ ਅਤੇ ਮਨ ਦੀ ਸਫਾਈ ਰੱਖੀਏ, ਤਦ ਵੀ ਬਿਮਾਰੀਆਂ ਤੋ ਬਚਿਆਂ ਜਾ ਸਕਦਾ ਹੈ। ਉਹਨਾਂ ਹਰੀਆਂ ਸਬਜ਼ੀਆਂ ਦੀ ਵਰਤੋ ਦੀ ਲੋੜ ਤੇ ਜੋਰ ਦਿੰਦਿਆ ਕਿਹਾ ਕਿ ਸਾਨੂੰ ਕੀਟ ਨਾਸ਼ਦਵਾਈਆਂ ਤੋ ਰਹਿਤ ਸਬਜ਼ੀਆ ਦੀ ਵਰਤੋ ਕਰਨੀ ਚਾਹੀਦੀ ਹੈ। ਉਹਨਾਂ ਇਹ ਵੀ ਕਿਹਾ ਕਿ ਸਾਨੂੰ ਆਪਣੇ ਮਨ ਅੰਦਰ ਨੈਗੇਟਿਵ ਵਿਚਾਰ ਨਹੀ ਲਿਆਉਣੇ ਚਾਹੀਦੇ, ਜਿਸ ਨਾਲ ਤਨਾਅ ਪੈਦਾ ਹੁੰਦਾ ਹੈ। ਉਹਨਾਂ ਕਿਹਾ ਕਿ ਮਨੁੱਖ ਨੂੰ ਹਰ ਸਮੇਂ ਤਨਾਅ ਰਹਿਤ ਅਤੇ ਖੁਸ਼ ਰਹਿਣਾ ਚਾਹੀਦਾ ਹੈ। ਉਹਨਾਂ ਕਿਹਾ ਕਿ 10 ਸਤੰਬਰ ਨੂੰ ਬੈਕਾਂਕ ਵਿਖੇ ਇੱਕ ਵਿਸ਼ਾਲ ਸੈਮੀਨਾਰ ਕੀਤਾ ਜਾ ਰਿਹਾ ਹੈ। ਉਹਨਾਂ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਉਹ ਇਸ ਸੈਮੀਨਾਂਰ ਵਿੱਚ ਭਾਗ ਲੈ ਸਕਦੇ ਹਨ।  
               ਇਸ ਮੌਕੇ ਤੇ ਹੋਰਨਾ ਤੋ ਇਲਾਵਾ ਡਾ. ਕਮਲਜੀਤ ਸਿੰਘ ਕਲੀਨਿਕ ਯੂਨੀਸਿਟੀ ਬੈਕਾਂਕ, ਟਹਿਲ ਸਿੰਘ ਗਿੱਲ ਕੌਸਲਰ, ਸੋਹਣ ਸਿੰਘ ਗੋਗਾ, ਹਰਪ੍ਰੀਤ ਸਿੰਘ ਪਲਾਹਾ, ਚਰਨਜੀਤ ਸਿੰਘ,  ਰਾਕੇਸ਼ ਕੁਮਾਰ,  ਪ੍ਰਦੀਪ ਕੁਮਾਰ,  ਬਲਜੀਤ ਸਿੰਘ ਅਤੇ ਮਨਜੀਤ ਸਿੰਘ ਹਾਜਰ ਸਨ।--ਰੈਕਟਰ ਕਥੂਰੀਆ 

No comments: