Tuesday, August 23, 2011

ਜ਼ਿਲਾ ਰੈੱਡ ਕਰਾਸ ਸੋਸਾਇਟੀ ਨੇ ਕੀਤਾ ਵਿਸ਼ੇਸ਼ ਉਪਰਾਲਾ

ਅੰਮ੍ਰਿਤਸਰ ਵਿੱਚ ਅੰਗਹੀਣ ਵਿਅਕਤੀਆਂ ਨੂੰ ਦਿੱਤੇ ਗਏ ਵੀਲਚੇਅਰ ਅਤੇ ਨਕਲੀ ਅੰਗ 
ਅੰਮ੍ਰਿਤਸਰ ਤੋਂ ਗਜਿੰਦਰ ਸਿੰਘ 
ਜਦੋਂ ਤੱਕ ਸਰੀਰ ਠੀਕ ਚਲਦਾ ਹੈ ਉਦੋਂ ਤੱਕ ਆਮ  ਤੌਰ ਤੇ ਅਸੀਂ ਇਸ ਦੀ ਕਦਰ ਨਹੀਂ ਕਰਦੇ. ਅਸੀਂ ਅਕਸਰ ਆਖਦੇ ਹਨ ਕਿ ਸਾਨੂੰ ਰੱਬ ਨੇ ਦਿੱਤਾ ਹੀ ਕਿ ਹੈ ? ਪਰ ਜਿਊਂ ਹੀ ਸਰੀਰ ਵਿੱਚ ਕੋਈ ਕਮੀ ਆਉਣੀ ਸ਼ੁਰੂ ਹੁੰਦੀ ਹੈ ਤਾਂ ਅਸੀਂ ਅਕਸਰ ਹੀ ਡਾਕਟਰਾਂ ਕੋਲ ਵੀ ਜਾਂਦੇ ਹਨ ਤੇ ਪ੍ਰਾਥਨਾ ਕਰਨ ਲਈ ਧਾਰਮਿਕ ਥਾਵਾਂ ਤੇ ਵੀ.ਇਸ ਸਰੀਰ ਦੀਆਂ ਸਾਰੀਆਂ ਸ਼ਕਤੀਆਂ ਦਾ ਅਹਿਸਾਸ ਉਸ ਨੂੰ ਹੀ ਹੁੰਦਾ ਹੈ ਜਿਸ ਕੋਲ ਇਹ ਸ਼ਕਤੀਆਂ ਹੁੰਦਿਆਂ ਹੀ ਨਹੀਂ ਜਾਂ ਫੇਰ ਗੁਆਚ ਜਾਂਦੀਆਂ ਹਨ.ਕੰਨਾਂ ਦੀ ਸੁਨਣ ਸ਼ਕਤੀ, ਅੱਖਾਂ ਦੀ ਦੇਖਣ ਸ਼ਕਤੀ, ਨੱਕ ਦੀ ਸੁੰਘਣ ਸ਼ਕਤੀ, ਲੱਤਾਂ ਪੈਰਾਂ ਦੀ ਤੁਰਨ ਸ਼ਕਤੀ.....ਇਹਨਾਂ ਸਾਰੀਆਂ ਸ਼ਕਤੀਆਂ ਦੀ ਅਹਮੀਅਤ ਹੈ.ਕੋਈ ਕਿਸੇ ਤੋਂ ਘੱਟ ਨਹੀਂ. ਜਿਹਨਾਂ ਕੋਲ ਕਿਸੇ ਵੀ ਕਰਨ ਕੋਈ ਵੀ ਸ਼ਕਤੀ ਨਹੀਂ ਰਹੀ ਉਸਦੀ ਜਿੰਦਗੀ ਦਾ ਸੁਆਦ ਵੀ ਨਹੀਂ ਰਹਿੰਦਾ. ਉਹਨਾਂ ਦੀ ਨਿਰਾਸ਼ ਜਿੰਦਗੀ ਦੇ ਹਨੇਰੇ ਨੂੰ ਰੌਸ਼ਨੀ ਵਿੱਚ ਬਦਲਦਿਆਂ ਅੰਮ੍ਰਿਤਸਰ ਦੇ ਜ਼ਿਲਾ ਪ੍ਰਸ਼ਾਸਨ ਨੇ ਲੋੜ ਵੰਡ ਵਿਅਕਤੀਆਂ ਨੂੰ ਨਕਲੀ ਅੰਗ ਵੀ ਦਿੱਤੇ ਹਨ ਅਤੇ ਵੀਲਚੇਅਰਾਂ ਵੀ.     
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾਂ ਰੈੱਡ ਕਰਾਸ ਸੋਸਾਇਟੀ ਦੇ ਪ੍ਰਧਾਨ ਰਜਤ ਅਗਰਵਾਲ ਵੱਲੋਂ ਸਥਾਨਕ ਰੈੱਡ ਕਰਾਸ ਭਵਨ ਵਿਖੇ ਅੰਗਹੀਣ ਵਿਅਕਤੀਆਂ ਨੂੰ ਵੀਲਚੇਅਰ  ਅਤੇ ਨਕਲੀ ਅੰਗ ਦਿੱਤੇ ਗਏ ਤਾਂ ਕਿ ਉਹ ਵੀ ਅਪਨੀ ਜਿੰਦਗੀ ਦੇ ਅਧੂਰੇ ਪਾਨ ਨੂੰ ਖਤਮ ਕਰਕੇ ਮੁਕੰਮਲ ਜਿੰਦਗੀ ਜਿਉਉਣ ਦੀ ਕੋਸ਼ਿਸ਼ ਕਰ ਸਕਣ.ਇਸ ਮੌਕੇ ਉਨ੍ਹਾਂ ਦੱਸਿਆ ਕਿ ਜ਼ਿਲ੍ਹਾਂ ਰੈੱਡ ਕਰਾਸ ਸੋਸਾਇਟੀ ਵੱਲੋਂ ਅੰਗਹੀਣ ਵਿਅਕਤੀਆਂ ਨੂੰ ਸੱਤ ਵੀਲਚੇਅਰ ਅਤੇ ਚਾਰ ਵਿਅਕਤੀਆਂ ਨੂੰ ਨਕਲੀ ਅੰਗ ਦਿੱਤੇ ਗਏ ਹਨ.
ਇਸ ਤੋਂ ਪਹਿਲਾਂ ਵੀ ਹੁਣ ਤੱਕ ਜ਼ਿਲ੍ਹਾਂ ਰੈੱਡ ਕਰਾਸ ਸੋਸਾਇਟੀ ਅੰਗਹੀਣ ਵਿਅਕਤੀਆਂ ਨੂੰ 168 ਟਰਾਈ ਸਾਇਕਲ, 14 ਵਹੀਲ ਚੇਅਰ, 20 ਅੰਗਹੀਣ ਵਿਅਕਤੀਆਂ ਨੂੰ ਨਕਲੀ ਅੰਗ , 5 ਵਿਅਕਤੀਆਂ ਨੂੰ ਕੰਨਾਂ ਦੀਆਂ ਮਸ਼ੀਨਾਂ ਅਤੇ 2 ਜੋੜੇ ਕਰੱਚਜ਼ ਦੇ ਵੰਡੇ ਗਏ ਹਨ.
         ਸ੍ਰੀ ਅਗਰਵਾਲ ਨੇ ਦੱਸਿਆ ਕਿ ਰੈੱਡ ਕਰਾਸ ਸੋਸਾਇਟੀ ਅੰਮ੍ਰਿਤਸਰ ਵੱਲੋਂ ਮਾਰਚ 2010 ਵਿੱਚ ਅੰਗਹੀਣ ਵਿਅਕਤੀਆਂ ਦੀ ਭਲਾਈ ਲਈ ਡਿਸਟ੍ਰਿਕ ਡਿਸਏਬਲਟੀ ਅਤੇ ਪੁਨਰਵਾਸ ਕੇਂਦਰ ਤਹਿਸੀਲਪੁਰਾ ਵਿਖੇ ਚਲਾਇਆ ਜਾ ਰਿਹਾ ਹੈ, ਜਿਸ ਵਿੱਚ ਅੰਗਹੀਣ ਵਿਅਕਤੀਆਂ ਨੂੰ ਟਰਾਈ ਸਾਇਕਲ, ਵਹੀਲ ਚੇਅਰ, ਨਕਲੀ ਅੰਗ, ਕੰਨਾਂ ਦੀਆਂ ਮਸ਼ੀਨਾਂ ਅਤੇ ਕਰੱਚਜ਼ ਆਦਿ ਮੁਫ਼ਤ ਦਿੱਤੇ ਜਾਂਦੇ ਹਨ. ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿੰਨ੍ਹਾਂ ਅੰਗਹੀਣਾਂ ਦੀਆਂ ਪੈਨਸ਼ਨਾਂ ਨਹੀਂ ਲੱਗੀਆਂ ਉਨ੍ਹਾਂ ਦੀਆਂ ਪੈਨਸ਼ਨਾਂ ਵੀ ਜਲਦੀ ਲਗਾਈਆਂ ਜਾਣਗੀਆਂ ਅਤੇ ਉਨ੍ਹਾਂ ਨੂੰ ਮਿਲਣ ਵਾਲੇ ਹਰ ਤਰ੍ਹਾਂ ਦੇ ਵਿੱਤੀ ਲਾਭ ਦਿੱਤੇ ਜਾਣਗੇ.

No comments: