Wednesday, August 31, 2011

ਏਸ਼ੀਅਨਜ਼ ਹਾਕੀ ਚੈਂਪੀਅਨਜ਼ ਟਰਾਫ਼ੀ

 ਹਾਕੀ ਮੁਕਾਬਲਾ 3 ਸਤੰਬਰ ਤੋਂ ਚੀਨ ਵਿੱਚ ਸ਼ੁਰੂ       ਰਣਜੀਤ ਸਿੰਘ ਪ੍ਰੀਤ   
ਪਹਿਲੀ ਮਰਦ ਏਸ਼ੀਅਨਜ਼ ਹਾਕੀ ਚੈਂਪੀਅਨਜ਼ ਟਰਾਫ਼ੀ  ,ਜਿਸ ਨੂੰ ਆਸਟਰੇਲੀਆ ਟੂਰ ,ਦਸੰਬਰ ਵਿੱਚ ਦਿੱਲੀ ਵਿਖੇ ਹੋਣ ਵਾਲੀ ਚੈਂਪੀਅਨਜ਼ ਟਰਾਫ਼ੀ ਅਤੇ ਉਲੰਪਿਕ ਵਾਸਤੇ ਕੁਆਲੀਫਾਈ ਕਰਨ ਲਈ ਖੇਡੇ ਜਾਣ ਵਾਲੇ ਮੁਕਾਬਲੇ ਦੀ ਤਿਆਰੀ ਵਜੋਂ ਵੇਖਿਆ ਜਾ ਰਿਹਾ ਹੈ,ਇਹ ਟਰਾਫ਼ੀ ਮੁਕਾਬਲਾ ਚੀਨ ਦੇ ਸ਼ਹਿਰ ਔਰਡਸ ਵਿੱਚ 3 ਸਤੰਬਰ ਤੋਂ 11 ਸਤੰਬਰ ਤੱਕ ਖੇਡਿਆ ਜਾਣਾ ਹੈ। ਜਿਸ ਵਿੱਚ ਏਸ਼ੀਆਈ ਖੇਡਾਂ ਦੀਆਂ ਸਿਖ਼ਰਲੀਆਂ 6 ਟੀਮਾਂ ਦੱਖਣੀ ਕੋਰੀਆ, ਮਲੇਸ਼ੀਆ, ਪਾਕਿਸਤਾਨ, ਜਪਾਨ, ਚੀਨ,ਅਤੇ ਭਾਰਤ ਦੀਆਂ ਟੀਮਾਂ ਨੇ ਸ਼ਿਰਕਤ ਕਰਨੀ ਹੈ। ਭਾਰਤ ਦੇ ਕਈ ਨਾਮੀ ਖਿਡਾਰੀ ਟੀਮ ਵਿੱਚ ਸ਼ਾਮਲ ਨਹੀਂ ਹਨ,ਜਿਵੇਂ ਇੱਕ ਵਾਰ ਸਵ:ਸੁਰਜੀਤ ਸਿੰਘ,ਅਤੇ ਵਰਿੰਦਰ ਹੋਰੀਂ ਕੋਚ ਦੀਆਂ ਪੰਜਾਬੀਆਂ ਬਾਰੇ ਕੀਤੀਆਂ ਟਿਪਣੀਆਂ ਨੂੰ ਨਾ ਸਹਾਰਦੇ ਹੋਏ ਕੋਚਿੰਗ ਕੈਂਪ ਵਿੱਚੋਂ ਆਪਣਾ ਬੋਰੀਆ ਬਿਸਤਰਾ ਹੀ ਚੁੱਕ ਲਿਆਏ ਸਨ,ਇਵੇਂ ਹੀ ਇੱਕ ਵਾਰ ਫਿਰ ਇਤਿਹਾਸ ਦੁਹਰਾਉਂਦਿਆਂ ਡਰੈਗ ਫਲਿੱਕਰ ਸੰਦੀਪ ਸਿੰਘ ਅਤੇ ਸਰਦਾਰਾ ਸਿੰਘ ਨੇ ਬੰਗਲੌਰ ਕੈਂਪ ਅਧਵਾਟੇ ਛੱਡ ਕੇ ਕੀਤਾ ਹੈ,ਜਿਨ੍ਹਾਂ ਉੱਤੇ ਦੋ ਸਾਲ ਲਈ ਪਾਬੰਦੀ ਵੀ ਲਾਈ ਗਈ ਹੈ ਅਤੇ ਟੀਮ ਤੋਂ ਵੀ ਬਾਹਰ ਹਨ। ਇਹਨਾਂ ਦੀ ਥਾਂ ਵੀ ਆਰ ਰਘੁਨਾਥ ਅਤੇ ਵਿਕਾਸ ਸ਼ਰਮਾਂ ਨੂੰ ਟੀਮ ਵਿੱਚ ਲਿਆ ਗਿਆ ਹੈ।
        ਇਸ ਤੋਂ ਇਲਾਵਾ ਸਾਬਕਾ ਕਪਤਾਨ ਅਰਜੁਨ ਹਲੱਪਾ,ਸ਼ਵਿੰਦਰ ਸਿੰਘ,ਧਰਮਵੀਰ ਸਿੰਘ,ਤੁਸ਼ਾਰ ਖਾਂਡੇਕਰ,ਭਰਤ ਚਿਤਕਾਰਾ,ਵੀ ਟੀਮ ਵਿੱਚ ਸ਼ਾਮਲ ਨਹੀਂ ਹਨ। ਸ਼ਵਿੰਦਰ ਦੀ ਕਾਲਰ ਬੋਨ ਕਰੈਕ ਹੈ,ਜਦੋ ਕਿ ਅਰਜੁਨ ਹਲੱਪਾ ਅਤੇ ਤੁਸ਼ਾਰ ਖਾਂਡੇਕਰ ਗਿੱਟੇ ਦੀ ਸੱਟ ਨਾਲ ਪੀੜਤ ਹਨ। ਪ੍ਰਭਜੋਤ ਅਤੇ ਐਡਰੀਅਨ ਡਿਸੂਜਾ ਦੀ ਚੋਣ ਹੀ ਨਹੀਂ ਹੋਈ । ਪਰ ਵਿਦੇਸ਼ੀ ਚੀਫ਼ ਕੋਚ ਮਾਈਕਲ ਨੌਬਸ ਦਾ ਮੰਨਣਾ ਹੈ ਕਿ ਮੈ ਟੀਮ , ਸਲੈਕਟਰਜ਼,ਅਤੇ ਕੋਚਾਂ ਦੀ ਕਾਰਗੁਜ਼ਾਰੀ ਤੋਂ ਖ਼ੁਸ਼ ਹਾਂ। ਭਾਰਤੀ ਟੀਮ ਦੀ ਕਪਤਾਨੀ ਇੱਕ ਵਾਰ ਫਿਰ ਫਾਰਵਰਡ ਲਾਈਨ ਦੇ ਖਿਡਾਰੀ ਅਤੇ ਅਰਜੁਨਾ ਐਵਾਰਡੀ  ਰਾਜਪਾਲ ਸਿੰਘ ਨੂੰ ਸੌਂਪੀ ਗਈ ਹੈ,ਰਾਊਂਡ ਰੌਬਿਨ ਲੀਗ ਅਤੇ ਪਲੇਆਫ਼ ਦੇ ਅਧਾਰ ਤੇ ਹੋਣ ਵਾਲੇ ਇਸ ਮੁਕਾਬਲੇ ਲਈ ਚੁਣੀ ਟੀਮ ਇਸ ਤਰ੍ਹਾਂ ਹੈ;-ਗੋਲ ਕੀਪਰ;-ਭਰਤ ਸ਼ੇਤਰੀ,ਪੀ ਆਰ ਸ੍ਰੀਜੇਸ਼,ਡਿਫੈਂਡਰਜ਼;- ਵੀ ਆਰ ਰਘੁਨਾਥ,ਰੁਪਿੰਦਰ ਪਾਲ ਸਿੰਘ,ਹਰਪ੍ਰੀਤ ਸਿੰਘ, ਮਿਡਫ਼ੀਲਡਰਜ਼;- ਵਿਕਾਸ ਸ਼ਰਮਾਂ,ਗੁਰਬਾਜ਼ ਸਿੰਘ,ਇਗਨਸ ਟਿਰਕੀ,ਮਨਪ੍ਰੀਤ ਸਿੰਘ,ਮਨਜੀਤ ਕੁੱਲੂ,ਫ਼ਾਰਵਰਡਜ਼;-ਰਾਜਪਾਲ ਸਿੰਘ,ਦਾਨਿਸ਼ ਮੁਜ਼ਤਬਾ,ਸਰਵਨਜੀਤ ਸਿੰਘ,ਐਸ ਵੀ ਸੁਨੀਲ,ਰਵੀ ਪਾਲ,ਗੁਰਵਿੰਦਰ ਸਿੰਘ ਚੰਦੀ,ਰੋਸ਼ਨ ਮਿੰਜ਼,ਯੁਵਰਾਜ ਬਾਲਮੀਕੀ,ਸਟੈਂਡਬਾਈਜ਼;-ਕਮਲਦੀਪ ਸਿੰਘ (ਗੋਲਕੀਪਰ),ਬਰਿੰਦਰ ਲਾਕੜਾ,(ਮਿਡਫ਼ੀਲਡਰ),ਮਨਦੀਪ ਅਨਟਿਲ,ਚਿੰਗਲਿਨਸਾਨਾ ਸਿੰਘ ਕੰਗੂਜ਼ਮ (ਫ਼ਾਰਵਰਡਜ਼)
ਖੇਡੇ ਜਾਣ ਵਾਲੇ ਮੈਚਾਂ ਦਾ ਵੇਰਵਾ ਇਸ ਤਰ੍ਹਾਂ ਹੈ;--.

  3 ਸਤੰਬਰ:-ਦੱਖਣੀ ਕੋਰੀਆ ਬਨਾਮ ਜਪਾਨ,ਭਾਰਤ ਬਨਾਮ ਚੀਨ,ਪਾਕਿਸਤਾਨ ਬਨਾਮ ਮਲੇਸ਼ੀਆ
4 ਸਤੰਬਰ ;-ਭਾਰਤ ਬਨਾਮ ਜਪਾਨ,ਦੱਖਣੀ ਕੋਰੀਆ ਬਨਾਮ ਮਲੇਸ਼ੀਆ, ਚੀਨ ਬਨਾਮ ਪਾਕਿਸਤਾਨ
5 ਸਤੰਬਰ;-ਅਰਾਮ ਦਾ ਦਿਨ
6 ਸਤੰਬਰ;- ਮਲੇਸ਼ੀਆ ਬਨਾਮ ਚੀਨ, ਪਾਕਿਸਤਾਨ ਬਨਾਮ ਜਪਾਨ, ਭਾਰਤ ਬਨਾਮ ਦੱਖਣੀ ਕੋਰੀਆ
7 ਸਤੰਬਰ;- ਮਲੇਸ਼ੀਆ ਬਨਾਮ ਭਾਰਤ, ਚੀਨ ਬਨਾਮ ਜਪਾਨ, ਪਾਕਿਸਤਾਨ ਬਨਾਮ ਦੱਖਣੀ ਕੋਰੀਆ
8 ਸਤੰਬਰ; ਅਰਾਮ ਦਾ ਦਿਨ
9 ਸਤੰਬਰ;- ਪਾਕਿਸਤਾਨ ਬਨਾਮ ਭਾਰਤ, ਚੀਨ ਬਨਾਮ ਦੱਖਣੀ ਕੋਰੀਆ, ਮਲੇਸ਼ੀਆ ਬਨਾਮ ਜਪਾਨ,
10; ਸਤੰਬਰ ਅਰਾਮ ਦਾ ਦਿਨ
11 ਸਤੰਬਰ;-ਫ਼ਾਈਨਲ,5ਵੀਂ,6ਵੀਂ, ਤੀਜੀ,ਚੌਥੀ ਪੁਜ਼ੀਸ਼ਨ ਵਾਲੇ ਮੈਚ।
                    ਇਸ ਦੇ ਬਰਾਬਰ ਹੀ ,ਇਹਨਾਂ ਹੀ ਤਾਰੀਖ਼ਾਂ,ਅਤੇ ਏਸੇ ਹੀ ਸਥਾਂਨ ਤੇ ਔਰਤਾਂ ਦਾ ਦੂਜਾ ਏਸ਼ੀਅਨ ਚੈਂਪੀਅਨ ਟਰਾਫ਼ੀ ਮੁਕਾਬਲਾ ਹੋਣਾ ਹੈ। ਪਹਿਲਾ ਮੁਕਾਬਲਾ ਬੁਸਾਨ (ਦੱਖਣੀ ਕੋਰੀਆ) ਵਿੱਚ ਹੋਇਆ ਸੀ,ਜਿਸ ਵਿੱਚ ਭਾਰਤੀ ਟੀਮ ਤੀਜੇ ਸਥਾਨ ਤੇ ਰਹੀ ਸੀ। ਇਸ ਵਾਰੀ ਵੀ ਇਸ ਟੂਰਨਾਮੈਂਟ ਵਿੱਚ ਏਸ਼ੀਆਈ ਖੇਡਾਂ ਦੀਆਂ ਸਿਖ਼ਰਲੀਆਂ 4 ਟੀਮਾਂ ਨੇ ਹਿੱਸਾ ਲੈਣਾ ਹੈ। ਇਹਨਾਂ 4 ਟੀਮਾਂ ਦੱਖਣੀ ਕੋਰੀਆ,ਭਾਰਤ,ਚੀਨ,ਜਪਾਨ ਨੇ ਰਾਊਂਡ ਰੌਬਿਨ ਲੀਗ ਅਤੇ ਪਲੇਆਫ਼ ਦਾ ਗੇੜ ਖੇਡ ਕੇ ਖ਼ਿਤਾਬ ਜੇਤੂ ਬਣਨ ਲਈ ਸੰਘਰਸ਼ ਕਰਨਾਂ ਹੈ।
               ਪੁਰਸ਼ ਟੀਮ ਵਾਂਗ ਹੀ, ਫ਼ਾਰਵਰਡ ਖਿਡਾਰਨ ਸਬਾ ਅੰਜੁਮ ਦੀ ਕਪਤਾਨੀ ਅਧੀਨ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ ਹੈ,ਜਿਸ ਵਿੱਚ ;ਗੋਲ ਕੀਪਰ ਯੋਗਿਤਾ ਬਾਲੀ,ਸਵੀਤਾ,ਰੱਖਿਅਕ; ਜੌਏਦੀਪ ਕੌਰ,ਜਸਪ੍ਰੀਤ ਕੌਰ,ਥਾ ਪਿੰਕੀ ਦੇਵੀ,ਮੱਧ ਪੰਕਤੀ ;ਰਿਤੂ ਰਾਣੀ,ਅਸੁੰਤਾ ਲਾਕੜਾ,ਕਿਰਨਦੀਪ ਕੌਰ,ਮੁਕਤਾ ਪ੍ਰਿਯ ਬਾਰਲਾ,ਦੀਪਿਕਾ,ਕਿਰਨ ਦਹੀਆ, ਫ਼ਾਰਵਰਡਜ਼;ਸਬਾ ਅੰਜੁਮ ,ਜਸਪ੍ਰੀਤ ਕੌਰ ਹਾਂਡਾ ਅਰਜੁਨਾ ਐਵਾਰਡੀ,ਪੂਨਮ ਰਾਣੀ,ਵੰਦਨਾ ਕਟਾਨਾ,ਰਾਣੀ,ਥਾ ਅਨੁਰਾਧਾ,ਸੌਂਦਰਿਆ ਯੇਨਦਾਲਾ, ਸਟੈਂਡਬਾਈਜ਼;ਰਜਨੀ (ਗੋਲਕੀਪਰ)ਪ੍ਰੀਤੀ ਸੁਨੀਲਾ ਕਿਰੋ (ਡਿਫੈਂਡਰ),ਐਮ ਐਨ ਪੋਨਾਮਾ ਸੁਸ਼ੀਲਾ ਚਾਨੂੰ,ਦੀਪ ਗਰੇਸ ਇੱਕਾ, (ਮਿਡਫ਼ੀ਼ਲਡਰ),ਰੋਸਲੀਨ ਡੁੰਗ ਡੁੰਗ,ਲਿਲਿਮਾ ਮਿੰਜ਼,ਰਸ਼ਮੀ ਸਿੰਘ (ਫ਼ਾਰਵਰਡਜ਼) ਸ਼ਾਮਲ ਹਨ।
       ਭਾਰਤੀ ਟੀਮ ਦੇ ਮੈਚਾਂ ਦਾ ਵੇਰਵਾ ਇਸ ਤਰ੍ਹਾਂ ਹੈ;-
4 ਸਤੰਬਰ; ਦੱਖਣੀ ਕੋਰੀਆ ਬਨਾਮ ਭਾਰਤ,
6 ਸਤੰਬਰ; ਜਪਾਨ ਬਨਾਮ ਭਾਰਤ,
8 ਸਤੰਬਰ; ਚੀਨ ਬਨਾਮ ਭਾਰਤ,
10 ਸਤੰਬਰ; ਫ਼ਾਈਨਲ, ਅਤੇ ਤੀਜੇ ਸਥਾਂਨ ਲਈ ਮੈਚ

No comments: