Saturday, August 20, 2011

....ਤੇ ਹੁਣ ਐਕਸਪ੍ਰੈਸ ਅੱਡਾ

ਨਵੀਂ ਦਿੱਲੀ, 20 ਅਗਸਤ: ਪ੍ਰੈਸ ਦੀ ਆਜ਼ਾਦੀ ਲਈ ਚੱਲੇ ਸੰਘਰਸ਼ਾਂ ਦੌਰਾਨ ਈ ਵਾਰ ਨਵਾਂ ਇਤਿਹਾਸ ਰਚਨ ਵਾਲੀ ਪ੍ਰਸਿਧ ਮੀਡੀਆ ਕੰਪਨੀ ਇੰਡੀਅਨ ਐਕਸਪ੍ਰੈਸ ਨੇ ਹੁਣ ਇੱਕ ਨਵੀਂ ਸ਼ੁਰੂਆਤ ਕੀਤੀ ਹੈ. ਦੇਸ਼ ਅਤੇ ਦੁਨੀਆ ਨੂੰ ਪ੍ਰਭਾਵਿਤ ਕਰਨ ਵਾਲੇ ਮਾਮਲਿਆਂ  ‘ਤੇ ਅਲਗ ਅਲਗ ਖੇਤਰਾਂ ਦੇ ਚਰਚਿਤ ਲੋਕਾਂ ਦੀ ਰਾਏ ਜਾਨਣ ਲਈ ਇਸ ਮੀਡੀਆ ਸਮੂਹ ਨੇ ਐਕਸਪ੍ਰੈਸ ਅੱਡਾ ਨਾਮ ਦਾ ਇਕ ਪਲੇਟਫਾਰਮ ਸ਼ੁਰੂ ਕੀਤਾ ਹੈ. ਇੰਡੀਅਨ ਐਕਸਪ੍ਰੈਸ ਸਮੂਹ ਦੇ ਮੁੱਖ ਸੰਪਾਦਕ ਸ਼ੇਖਰ ਗੁਪਤਾ ਨੇ ਕਿਹਾ ਕਿ ਐਕਸਪ੍ਰੈਸ ਅੱਡੇ ਦਾ ਮਕਸਦ ਹੈ ਕਿ ਦੇਸ਼ ਦੇ ਸਾਹਮਣੇ ਲੋਕ ਮੁੱਦਿਆਂ ‘ਤੇ ਖੁਲ ਕੇ ਚਰਚਾ ਕਰ ਸਕਣ. ਇਸ ਅੱਡੇ ‘ਤੇ ਹਰ ਵਾਰ ਕੋਈ ਨਾ ਕੋਈ ਖਾਸ ਮਹਿਮਾਨ ਨੂੰ ਵੀ ਰੂ-ਬ-ਰੂ ਕਰਾਇਆ ਜਾਵੇਗਾ. ਇਸ ਨਵੇਂ ਤਜਰਬੇ ਦੀ ਸ਼ੁਭ ਸ਼ੁਰੂਆਤ ਕੀਤੀ ਗਈ ਨਵੀਂ ਦਿੱਲੀ ਵਿੱਚ ਸ਼ੁਕਰਵਾਰ ਨੂੰ ਪਹਿਲੀ ਇਵੈਂਟ ਦਾ ਆਯੋਜਨ ਕਰਕੇ. ਇਸ ਤਰਾਂ ਦਾ ਆਯੋਜਨ ਹਰ ਮਹੀਨੇ ਹੋਇਆ ਕਰੇਗਾ ਅਤੇ ਅਗਲੀ ਵਾਰੀ ਆ ਰਹੀ ਹੈ ਮੁੰਬਈ ਦੀ. ਇਸ ਵਾਰ ਪਹਿਲੀ ਪਹਿਲੇ ਆਯੋਜਨ ਸਮੇਂ ਮੁਖ ਬੁਲਾਰੇ ਅਤੇ ਖਾਸ ਮਹਿਮਾਨ ਸਨ ਸ੍ਰ ਮਾਰਟਿਨ ਸੋਰੇਲ. ਯੂ.ਕੇ. ਤੋਂ ਆਏ ਹੋਏ ਸੋਰੇਲ ਇਸ਼ਤਿਹਾਰੀ ਅਤੇ ਸੰਚਾਰ ਦੀ ਦੁਨੀਆ ਵਿੱਚ ਯੂਕੇ ਦੇ ਵਿਸ਼ਵ ਪ੍ਰਸਿਧ ਮੰਨੀ ਪ੍ਰਮੰਨੀ ਕੰਪਨੀ WPP ਦੇ ਚੀਫ਼ ਐਗਜੈਕੁਟਿਵ ਹਨ. ਉਹਨਾਂ ਆਪਣੇ ਵਿਚਾਰ ਪ੍ਰਗਟ ਕਰਦਿਆਂ ਭਾਰਤ ਵਿੱਚ ਕੁਰੱਪਸ਼ਨ ਦੀ ਚਰਚਾ ਵੀ ਕੀਤੀ.ਉਹਨਾਂ ਭਾਰਤ ਦੇ ਆਰਥਿਕ ਵਿਕਾਸ ਦੀ ਡਰ ਤੇ ਤੱਸਲੀ ਦਾ ਪ੍ਰਗਟਾਵਾ ਕੀਤਾ ਅਤੇ ਚੀਨ ਨਾਲ ਤੁਲਣਾਨਾਤਮਿਕ ਅਧਿਐਨ ਵੀ ਕੀਤਾ.ਉਹਨਾਂ ਅੰਨਾ ਹਜ਼ਾਰੇ ਦੇ ਅੰਦੋਲਨ ਅਤੇ  ਦੇਸ਼ ਭਰ ਵਿੱਚ ਹੋ ਰਹੇ ਰੋਸ ਵਖਾਵਿਆਂ ਦੀ ਚਰਚਾ ਕਰਦੀਆਂ ਇਹਨਾਂ ਤੋਂ ਨਿਕਲਣ ਵਾਲੇ ਨਤੀਜਿਆਂ ਬਾਰੇ ਵੀ ਚਰਚਾ ਕੀਤੀ. ਇਸ ਬਹਿਸ ਅਤੇ ਵਿਚਾਰ ਵਟਾਂਦਰੇ ਦੇ ਸੂਤਰਧਾਰ ਭਾਵੇਂ ਖੁਦ ਸ਼ੇਖਰ ਗੁਪਤਾ ਸਨ ਪਰ ਪੈਨਲ ਵਿੱਚ ਪ੍ਰਸਿਧ ਹਸਤੀ ਪ੍ਰਸੂਨ ਜੋਸ਼ੀ ਅਤੇ ਸਟਾਰ ਇੰਡੀਆ ਦੇ ਸੀ ਈ ਓ ਉੜੇ ਸ਼ੰਕਰ ਵੀ ਸਨ. ਇਸ ਡਿਬੇਟ ਵਿੱਚ ਮੀਡੀਆ, ਕਾਰਪੋਰੇਟ ਅਤੇ ਮਨੋਰੰਜਨ ਸਮੇਤ ਕਈ ਖੇਤਰਾਂ ਨਾਲ ਜੁੜੇ ਹੋਏ ਮਾਹਰਾਂ ਨੇ ਭਾਗ ਲਿਆ. ਹਰ ਮਹੀਨੇ ਹੋਣ ਵਾਲਾ ਇਹ ਆਯੋਜਨ ਤੁਹਾਡੀ ਬੋਰੀਅਤ ਨੂੰ ਵੀ ਦੂਰ ਕਰਿਆ ਕਰੇਗਾ. 

No comments: