Monday, August 15, 2011

ਸਿੱਖਾਂ ਦੇ ਹਥ ਵਿਚ ਰਹਿ ਗਈ ਕ੍ਰਿਪਾਨ !

ਹਿੰਦੂਆਂ ਨੂੰ ਮਿਲਿਆ ਹਿੰਦੁਸਤਾਨ ।
ਮੁਸਲਮਾਨਾਂ ਨੂੰ ਮਿਲਿਆ ਪਾਕਿਸਤਾਨ ।
ਸਿੱਖਾਂ ਦੇ ਹਥ ਵਿਚ ਰਹਿ ਗਈ ਕ੍ਰਿਪਾਨ । 

ਦੇਸ਼ ਦੀ ਆਜਾਦੀ ਲਈ ਸੰਘਰਸ਼ ਚੱਲ ਰਿਹਾ ਸੀ । ਅੰਗਰੇਜ਼ ਸਿੱਖਾ ਨੂੰ ਵੱਖਰਾ ਰਾਜ ਦੇਣ ਲਈ ਤਿਆਰ ਸਨ , ਮਿਸਟਰ ਜਿਨਾਹ ਪਾਕਿਸਤਾਨ ਬਣਾਉਣ ਲਈ ਦ੍ਰਿੜ੍ਹ ਸੀ । ਉਸ ਨੇ ਇੰਗਲੇਂਡ ਦੀ ਗੋਲਮੇਜ਼ ਕਾਨਫਰੰਸ ਵਿਚ ਵੇਟ ਪੇਪਰ ਹਥ ਵਿਚ ਚੁੱਕਦਿਆਂ ਹੋਇਆ ਕਿਹਾ ਸੀ ਕੀ ਸਾਨੂੰ ਪੇਪਰ ਵੇਟ ਜਿਨਾ ਹੀ ਥਾਂ ਮਿਲ ਜਾਏ , ਅਸੀਂ ਇਹ ਤਾਂ ਕਹਾਂਗੇ ਕੀ ਇਹ ਸਾਡਾ ਆਪਣਾ ਹੈ ।ਇਸ ਤਰ੍ਹਾਂਂ ਮਿਸਟਰ ਜਿਨਾਹ ਪਾਕਿਸਤਾਨ ਬਣਾਉਣ ਵਿਚ ਸਫਲ ਹੋ ਗਿਆ ਪਰ ਸਿੱਖ ਨੇਤਾ ਕਾਂਗਰਸੀ ਨੇਤਾਵਾਂ ਦੀਆਂ ਮਿਠੀਆਂ - ਮਿਠੀਆਂ ਗਲਾਂ ਵਿਚ ਆ ਕੇ ਟਪਲਾ ਖਾ ਗਏ 'ਤੇ ਸਿਰਫ ਕੁਰਸੀ ਦੀ ਭੂਖ ਅਤੇ ਚੋਧਰਪੁਣੇ ਕਾਰਣ ਸਾਰੀ ਕੋਮ ਨੂੰ ਬ੍ਰਾਹਮਣਾਂ ਦਾ ਗੁਲਾਮ ਬਣਾ ਦਿੱਤਾ । ਕੇਂਦਰ ਵਿਚ ਕਾਂਗਰਸ ਪਾਰਟੀ ਦਾ ਕਬਜਾ ਹੋ ਗਿਆ ਕਿਉਕਿ ਦੇਸ਼ ਦੀ ਆਜਾਦੀ ਸਮੇ ਕਾਂਗਰਸ ਪਾਰਟੀ ਦੇ ਨੇਤਾ ਅਗਵਾਈ ਕਰ ਰਹੇ ਸਨ । ਕਾਂਗਰਸੀ ਨੇਤਾਵਾਂ ਨੇ ਸਿਖਾ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨਾ ਸ਼ੁਰੂ ਕਰ ਦਿੱਤਾ ਤੇ ਸਿਖਾ ਨੂੰ ਦੂਜੇ ਦਰਜੇ ਦੇ ਸ਼ਹਿਰੀ ਬਣਾ ਕੇ ਰੱਖ ਦਿੱਤਾ ।
ਆਜਾਦ ਭਾਰਤ ਵਿਚ ਸਭ ਤੋਂ ਪਹਿਲਾਂ ਸਿਖਾਂ ਦੇ ਨੇਤਾ ਮਾਸਟਰ ਤਾਰਾ ਸਿੰਘ ਨੂੰ ਹਥਕੜੀ ਲਗਾਈ ਗਈ ।ਭਾਰਤ ਸਰਕਾਰ ਨੇ ਇਕ ਗੁਪਤ ਸਰਕੁਲਰ ਕਢ ਕੇ ੧੯੪੮ ਵਿਚ ਸਿੱਖਾ ਨੂੰ ਜਰਾਇਮ - ਪੇਸ਼ਾ ਕੋਮ ਦਾ ਖਿਤਾਬ ਦਿੱਤਾ । ਹੱਦ ਤੇ ਇਸ ਦੀ ਹੈ ਕਿ ਅਜ ਹਿੰਦੁਸਤਾਨ ਦੇ ਸਕੂਲਾਂ ਵਿਚ ਇਹ ਪੜਿeਆ ਜਾ ਰਿਹਾ ਹੈ ਕਿ ਸਿੱਖਾ ਦੇ ਨੌਵੇਂ ਗੁਰੂ ਲੁਟੇਰੇ ਸਨ, ਜਦ ਕਿ ਇਹ ਲੋਕ ਇਸ ਗਲ ਨੂੰ ਭੂਲ ਗਏ ਹਨ ਕਿ ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਸਦਕਾ ਹੀ ਤੁਹਾਡੀ ਕੌਮ ਦਾ ਨਾਮੌ ਨਿਸ਼ਾਨ ਦੁਨਿਆ ਵਿਚ ਹੈ,ਉਹ ਦਿਨ ਤੁਸੀ ਭੂਲ ਗਏ ਜਦ ਮੁਗਲਾਂ ਨੇ ਸਭ ਦੀ ਸੁੰਨਤ ਕਰਨੀ ਸ਼ੂਰੁ ਕਰ ਦਿੱਤੀ ਸੀ।
ਹੁਣ ਅਗਸਤ ਮਹੀਨੇ ਵਿਚ ਸਾਡੇ ਲੀਡਰ ਵੱਡੇ ਵੱਡੇ ਭਾਸ਼ਣ ਦਿੰਦੇਂ ਹੋਏ ਸਭ ਨੂੰ ਨਜ਼ਰ ਆਓਣਗੇ ਕਿ ਅਸੀ ਕਿਸ ਤਰ੍ਹਾਂ ਆਜਾਦੀ ਪ੍ਰਾਪਤ ਕੀਤੀ ਸੀ ਤੇ ਉਸ ਵਿਚ ਸਿੱਖਾਂ ਨੇ ੯੦% ਸ਼ਹੀਦੀਆਂ ਪਾਈਆਂ ਸਨ । ਪਰ ਇਹ ਸਭ ਕਹਿਣ ਤੋਂ ਬਾਅਦ ਸਾਡੇ ਲੀਡਰਾਂ ਨੂੰ ਹੋਰ ਕੂਝ ਨਹੀ ਤੇ ਸ਼ਰਮ ਨਾਲ ਹੀ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਕਿ ਤੁਸੀ ਤੇ ਉਨ੍ਹਾਂ ੯੦% ਸਿੱਖਾਂ ਦੀ ਸ਼ਹੀਦੀਆਂ ਨੂੰ ਸਿਰਫ ਕੁਰਸੀ ਅਤੇ ਚੋਧਰਪੁਣੇ ਦੀ ਭੂਖ ਕਰ ਕੇ ਰੋਲੀ ਜਾ ਰਹੇ ਹੋ । ਅਜ ਉਨ੍ਹਾਂ ਦੀਆਂ ਰ੍ਹੁਹਾਂ ਤੁਹਾਡੇ ਨਿਤ ਨਵੇਂ ਕਾਰਨਾਮੇ ਦੇਖ ਕੇ ਕਿਤਨੀਆਂ ਤੜਪਦੀਆਂ ਹੋਣੀਆਂ ਹਨ ਕਿ ਅਸੀ ਕੀ ਸੋਚ ਕੇ ਸ਼ਹੀਦੀਆਂ ਦਿੱਤੀਆਂ ਸਨ ਤੇ ਇਨ੍ਹਾਂ ਗਿਰੀ ਹੋਈ ਜ਼ਮੀਰ ਦੇ ਨੇਤਾਵਾਂ ਨੇ ਕੌਮ ਦਾ ਕਿ ਹਾਲ ਕਰ ਕੇ ਰੱਖ ਦਿੱਤਾ ਹੈ ।
ਮੌਜੂਦਾ ਸਮੇਂ 'ਚ ਸਿੱਖ ਲੀਡਰ ਆਪਣੀ ਹੀ ਕੌਮ ਨਾਮ ਮਤਰੇਈ ਮਾਂ ਵਾਲਾ ਸਲੂਕ ਕਰ ਰਹੇ ਨੇ। ਘਰ ਦੇ ਮਾਲਕ ਜਾਂ ਰਖਵਾਲੇ ਜਦੋਂ ਸੌਂ ਜਾਣ ਤਾਂ ਬਾਹਰੋਂ ਆਏ ਚੋਰਾਂ ਦੇ ਹੱਥ ਜੋ ਕੁਝ ਲਗਦਾ ਹੈ ਉਹ ਉਨ੍ਹਾਂ ਲਈ ਲਾਭਵੰਦ ਹੈ। ਇਹੋ ਹਾਲ ਮੌਜੂਦਾ ਸਮੇਂ 'ਚ ਸਿੱਖ ਲੀਡਰਾਂ ਦਾ ਹੈ। ਹਰੇਕ ਲੀਡਰ ਆਪੋ ਆਪਣੇ ਢੰਗ ਨਾਲ ਸਿੱਖਾਂ ਨੂੰ ਲੁੱਟਣ ਤੇ ਲਗਿਆ ਹੋਇਆ ਹੈ ਸਿੱਖੀ ਨੂੰ ਤਬਾਹ ਕਰਨ ਦੇ ਬ੍ਰਾਹਮਣਵਾਦੀਆਂ ਦੇ ਮਿਸ਼ਨ ਦੀ 'ਸੇਵਾ' ਵਿੱਚ ਲੱਗਿਆ ਹੋਇਆ ਹੈ।ਸ਼੍ਰੋਮਣੀ ਕਮੇਟੀ ਤੇ ਅਕਾਲੀ ਦੱਲ ਨੇ ਸਿੱਖਾਂ ਨੂੰ ਇਉਂ ਸੁੱਟ ਦਿੱਤਾ ਹੈ ਜਿਵੇਂ ਇਕ ਅਣਵਿਆਹੀ ਔਰਤ ਜਦ ਗਰਭਵਤੀ ਹੋ ਜਾਏ ਤਾਂ ਬੱਚੇ ਨੂੰ ਖ਼ੁਦ ਪਾਲਣਾ ਨਹੀਂ ਚਾਹੁੰਦੀ ਤੇ ਜਨਮ ਦੇਣ ਤੋਂ ਬੱਚੇ ਨੂੰ ਬਾਅਦ ਕਿਸੇ ਗੰਦੀ ਰੂੜੀ ਦੇ ਢੇਰ ਜਾਂ ਗੰਦੇ ਨਾਲੇ 'ਚ ਸੁੱਟ ਕੇ ਸਮਾਜ ਵਿੱਚ ਸਿਰ ਉੱਚਾ ਕਰਕੇ ਰਹਿਣਾ ਚਾਹੁੰਦੀ ਹੈ। ਹਿੰਦੁਸਤਾਨ ਦਾ ਬਾਮ੍ਹਣ, ਬਾਣੀਆ ਅਤੇ ਕਾਂਗਰਸ, ਬੀਜੇਪੀ ਨਹੀਂ ਚਾਹੁੰਦੇ ਕਿ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਹਿੰਦੁਸਤਾਨ 'ਚ ਹਮੇਸ਼ਾ ਜਿਉਂਦੀਰਹੇ। ਇਸ ਲਈ ਉਹ ਸਿੱਖੀ ਨੂੰ ਖਤਮ ਕਰਣ ਲਈ ਹਰ ਹੀਲਾ ਵਰਤ ਰਹੇ ਹਨ। ਜਿਵੇਂ ਇੱਕ ਮਾਂ ਦਬਾਅ ਵਿਚ ਆ ਕੇ ਨਜਾਇਜ਼ ਬੱਚੇ ਨੂੰ ਜਨਮ ਨਹੀ ਦੇਣਾ ਚਾਹੁੰਦੀ, ਉਵੇਂ ਹੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੇ ਸਿੱਖਾਂ ਅਤੇ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਨੂੰ ਨਜਾਇਜ਼ ਔਲਾਦ ਸਮਝਦਿਆਂ ਇਨ੍ਹਾਂ ਦਾ ਗਲਾ ਘੋਟਣਾਂ ਚਾਹੁੰਦੇ ਹਨ।
ਸਿੱਖਾਂ ਵੱਲੋਂ ਨੇੜਲੇ ਭਵਿੱਖ ਵਿੱਚ ਆਪਣੀ ਕੌਮ ਦੀ ਤਰੱਕੀ ਨਿਸ਼ਚਿਤ ਕਰਨ ਵਾਸਤੇ ਕੋਈ ਰਣਨੀਤੀ ਅਪਣਾਈ ਗਈ ਨਜ਼ਰ ਨਹੀਂ ਆ ਰਹੀ। ਅਕਾਲੀਆਂ ਦਾ ਇਸ ਬੇਸਬਰੀ ਨਾਲ ਸਿੱਖੀ ਸਿਧਾਂਤਾਂ ਤੋਂ ਮੂੰਹ ਮੋੜਨਾ ਦਸਦਾ ਹੈ ਕਿ ਇਹ ਸਿੱਖਾਂ ਨੂੰ ਮਾਤਾ ਦੇ ਗਰਭ 'ਚ ਹੀ ਮਾਰਨਾ ਚਾਹੁੰਦੇ ਨੇ, ਤੇ ਜਿਹੜੇ ਸਿੱਖ ਜਨਮ ਲੈ ਚੁਕੇ ਨੇ ਉਨ੍ਹਾਂ ਨੂੰ ਗੰਦੇ ਨਾਲਿਆਂ ਚ ਸੁੱਟ ਦਿੱਤਾ ਗਿਆ ਹੈ। ਇਹੀ ਕਾਰਨ ਹੈ ਕਿ ਇਕ ਸੋਚੀ-ਸਮਝੀ ਸਾਜਿਸ਼ ਤਹਿਤ ਸਿੱਖਾਂ ਨੂੰ ਨਸ਼ਿਆਂ 'ਚ ਰੋੜ੍ਹ ਦਿੱਤਾ ਗਿਆ ਹੈ, ਅੰਧ-ਵਿਸ਼ਵਾਸੀ ਬਣਾ ਦਿੱਤਾ ਗਿਆ ਹੈ, ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨ ਲਈ ਥਾਂ-ਥਾਂ ਤੇ ਕੁੱਤੇ-ਬਿੱਲੇ ਤੇ ਮੰਗਤੇ ਸਾਧਾਂ ਦੇ ਡੇਰੇ ਖੁਲ੍ਹਵਾ ਦਿੱਤੇ ਗਏ ਹਨ। ਇੰਨ੍ਹਾਂ ਡੇਰਿਆਂ 'ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਾਂ ਤੇ ਅਕਾਲੀ ਲੀਡਰਾਂ ਨੂੰ ਹਾਜ਼ਰੀਆਂ ਭਰਦਿਆਂ ਆਮ ਵੇਖਿਆ ਜਾ ਸਕਦਾ ਹੈ। ਕੁੱਲ ਮਿਲਾ ਕੇ ਕਹਿ ਲਵੋ ਕਿ ਸਿੱਖਾਂ ਦਾ ਭਵਿੱਖ ਹੀ ਖਰਾਬ ਕਰ ਦਿੱਤਾ ਗਿਆ ਹੈ।
ਸਿੱਖਾਂ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ, ਖਾਸ ਕਰਕੇ ਨੌਜਵਾਨਾਂ ਨੂੰ, ਕਿ ਜਦੋਂ ਕਿਸੇ ਦੇ ਮਾਂ-ਬਾਪ ਕੁਰਾਹੇ ਪੈ ਜਾਣ ਤਾਂ ਸਿਆਣੇ ਬੱਚੇ ਆਪਣੇ ਮਾਪਿਆਂ ਨੂੰ ਜਬਰੀ ਘਰ ਬਿਠਾ ਦਿੰਦੇ ਹਨ। ਇਸ ਕਰਕੇ ਸਿੱਖਾਂ ਨੂੰ ਵੀ ਚਾਹੀਦਾ ਹੈ ਕਿ ਸਿੱਖ ਕੌਮ ਦੀ ਹਰੇਕ ਜ਼ਿੰਮੇਵਾਰ ਮੰਜੀ ਤੋਂ ਬਿੰਨਾ, ਅਕਲ ਦੇ ਅੰਨ੍ਹੇ, ਬਦਚਲਨ ਆਗੂਆਂ ਨੂੰ ਉਠਾਉ! ਗੁਰੂ ਸਾਹਿਬ ਦਾ ਬਚਨ ਹੈ:-

ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ।।
ਆਪ ਮੁਸੈ ਮਤਿ ਹੋਛੀਐ ਕਿਉਂ ਰਾਹ ਪਛਾਣੈ।।(ਅੰਗ ੭੬੭)


ਹੁਣ ਸਿੱਖਾਂ ਦੇ ਕੋਲ ਚੁਣੀਂਦਾ ਰਸਤੇ ਹਨ:
a. ਜਾਂ ਤਾਂ ਸਿੱਖ ਮੌਜੂਦਾ ਘਟੀਆ ਪਧਰ ਦੀ ਲੀਡਰਸ਼ਿਪ ਦੇ ਥੱਲੇ ਲੱਗ ਜੁੱਤੀਆਂ ਖਾਂਦੇ ਰਹਿਣ ਅਤੇ ਆਪਣੇ ਗੁਰੁ ਸਾਹਿਬ ਦੀ ਪੱਗ ਨੇ ਜੋ ਹਰੇਕ ਸਿੱਖ ਨੂੰ ਜਾਨੋਂ ਵੱਧ ਪਿਆਰੀ ਹੈ, ਬਾਹਮ੍ਹਣ ਬਾਣੀਆ ਦੇ ਪੈਰਾਂ ਚ ਰਖਣਾ ਪ੍ਰਵਾਣ ਕਰ ਲੈਣ।
ਅ. ਜਾਂ ਮੌਜੂਦਾ ਸਾਰੀ ਸਿੱਖ ਲੀਡਰਸ਼ਿਪ ਨੂੰ ਘਰਾਂ ਨੂੰ ਤੋਰ ਦੇਣਾ ਚਾਹੀਦਾ ਹੈ ਕਿਉਂਕਿ ਨੁਕਸਾਨ ਬਹੁਤ ਹੋ ਚੁਕਾ ਹੈ ਤੇ ਨਵੀਂ ਲੀਡਰਸ਼ਿਪ ਅੱਗੇ ਆਉਣੀ ਚਾਹੀਦੀ ਹੈ, ਜੋ ਪੜ੍ਹੀ-ਲਿਖੀ ਹੋਵੇ।
e. ਸਿੱਖਾਂ ਨੂੰ ਆਪਣੇ ਭਵਿੱਖ ਨੂੰ ਧਿਆਨ 'ਚ ਰੱਖਦਿਆਂ ਬਹੁਤ ਕੁਝ ਕਰਕੇ ਮਰਨਾ ਚਾਹੀਦਾ ਹੈ।
ਸ. ਜੇ ਕੁਝ ਨਹੀਂ ਕਰ ਸਕਦੇ ਤਾਂ ਸ਼ਰਮ ਨਾਲ ਹੀ ਮਰ ਜਾਣਾ ਚਾਹੀਦਾ ਹੈ।
ਗੁਰੁ ਪੰਥ ਦਾ ਦਾਸ
ਮਨਪ੍ਰੀਤ ਸਿੰਘ ਖਾਲਸਾ

No comments: