Thursday, August 25, 2011

ਲੋਕਾਂ ਨੂੰ ਮਿਲਿਆ ਬਸਾਂ ਦੇ ਅਤਿ ਮਹਿੰਗੇ ਅਤੇ ਥਕਾਊ ਸਫ਼ਰ ਤੋਂ ਛੁਟਕਾਰਾਦੁਰੰਤੋ ਐਕਸਪ੍ਰੈਸ ਨਾਲ ਰਚਿਆ ਗਿਆ ਪੰਜਾਬ ਲਈ ਇੱਕ ਨਵਾਂ ਇਤਿਹਾਸ
ਅੰਮ੍ਰਿਤਸਰ ਤੋਂ ਗਜਿੰਦਰ ਸਿੰਘ ਤੇ ਬਿਊਰੋ ਰਿਪੋਰਟ

ਅੰਮ੍ਰਿਤਸਰ ਅਤੇ ਚੰਡੀਗੜ੍ਹ ਨੂੰ ਹੋਰ ਨੇੜੇ ਲਿਆਉਣ ਵਾਲੀ ਦੁਰੰਤੋ ਐਕਸਪ੍ਰੈਸ ਦੀ ਸ਼ੁਰੂਆਤ ਅਸਲ ਵਿੱਚ  ਪੰਜਾਬ ਦੇ ਵਿਕਾਸ ਵਿੱਚ ਇੱਕ ਨਵਾਂ ਇਤਿਹਾਸ ਰਚਿਆ ਗਿਆ ਹੈ.ਬਸਾਂ ਦੇ ਅਤਿ ਮਹਿੰਗੇ ਅਤੇ ਥਕਾਊ ਸਫ਼ਰ ਤੋਂ ਸੱਤੇ ਹੋਏ ਲੋਕ ਕਿਸੇ ਅਜਿਹੀ ਸ਼ੁਰੂਆਤ ਦੀ ਆਸ ਹੀ ਲਾਹ ਚੁੱਕੇ ਸਨ. 
ਉਹਨਾਂ ਨੂੰ ਲੱਗਦਾ ਸੀ ਕਿ ਅਸਲ ਵਿੱਚ ਇਹ ਇੱਕ ਅਜਿਹਾ ਵਾਅਦਾ ਹੈ ਜੋ ਕਦੇ ਪੂਰਾ ਨਹੀਂ ਹੋਣਾ. ਪਰ ਇਹ ਸਪਨਾ ਸਚਮੁਚ ਸਾਕਾਰ ਹੋ ਗਿਆ. 

24 ਅਗਸਤ ਬੁਧਵਾਰ ਦਾ ਦਿਨ ਅੰਮ੍ਰਤਿਸਰ ਰੇਲਵੇ ਸਟੇਸ਼ਨ ਦੇ ਇਤਹਾਸ ‘ਚ ਉਸ ਵੇਲੇ ਇਕ ਨਵਾਂ ਚੈਪਟਰ ਬਣ ਕੇ ਸਾਹਮਣੇ ਆਇਆ ਜਦੋਂ ਰੇਲ ਮੰਤਰਾਲੇ ਵਲੋਂ 18 ਮਹੀਨੇ ਪਹਿਲਾਂ ਐਲਾਨੇ ਗਏ ਅੰਮ੍ਰਤਿਸਰ-ਚੰਡੀਗਡ਼੍ਹ ਰੇਲ ਮਾਰਗ ‘ਤੇ ਚੱਲਣ ਵਾਲੀ ਦੁਰੰਤੋ ਐਕਸਪ੍ਰੈਸ ਰੇਲਗੱਡੀ ਤਿਆਰ ਬਾਰ ਤਿਆਰ ਖੜੀ ਸੀ. 
ਬੁੱਧਵਾਰ ਵਾਲੇ ਦਿਨ ਸਵੇਰੇ ਸਵੇਰੇ 5.25 ‘ਤੇ ਅੰਮ੍ਰਤਿਸਰ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ ਇੱਕ ਤੋਂ ਰੇਲ ਰਾਜ ਮੰਤਰੀ ਕੇ.ਐੱਚ. ਮਨੀਯੱਪਾ ਨੇ ਦੁਰੰਤੋ ਐਕਸਪ੍ਰੈਸ ਨੂੰ ਹਰੀ ਝੰਡੀ ਦੇ ਕੇ ਚੰਡੀਗਡ਼੍ਹ ਵਲ ਰਵਾਨਾ ਕੀਤਾ. ਸ਼ਗਨਾਂ ਵਾਲੇ ਇਸ ਸ਼ੁਭ ਮੌਕੇ 'ਤੇ ਰੇਲਵੇ ਸਟੇਸ਼ਨ 'ਤੇ ਚਾਰੋ ਪਾਸੇ ਉਤਸਵ ਵਰਗਾ ਖੁਸ਼ੀ ਦਾ ਮਾਹੌਲ ਸੀ. ਇਸ ਤੋਂ ਪਹਿਲਾਂ ਰੇਲਵੇ ਸਟੇਸ਼ਨ ‘ਤੇ ਰੰਗਾ ਰੰਗ ਉਦਘਾਟਨੀ ਸਮਾਗਮ ਵੀ ਕਰਵਾਇਆ ਗਿਆ.  
ਸਮਾਜਕਿ ਸੁਰੱਖਿਆ , ਮਹਿਲਾ ਤੇ ਬਾਲ ਵਿਕਾਸ ਮੰਤਰੀ ਪ੍ਰੋ. ਲਕਸ਼ਮੀ ਕਾਂਤਾ ਚਾਵਲਾ, ਐੱਮ.ਪੀ. ਨਵਜੋਤ ਸਿੰਘ ਸਿਧੂ, ਮੇਅਰ ਸ਼ਵੇਤ ਮਲਕਿ, ਫਰੋਜ਼ਪੁਰ ਰੇਲ ਮੰਡਲ ਦੇ ਡੀ.ਆਰ.ਐੱਮ. ਵਸ਼ਿਵੇਸ਼ ਚੌਬੇ, ਰੇਲਵੇ ਬੋਰਡ ਦੇ ਜੀ.ਐੱਮ.ਐੱਸ.ਕੇ. ਬੁਦਲਾਕੋਟੀ ਸਮੇਤ ਕਈ ਪ੍ਰਮੁੱਖ ਵਿਅਕਤੀ ਉਚੇਚੇ ਤੌਰ ਤੇ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪੁੱਜੇ. 
ਸਮਾਗਮ ਨੂੰ ਸੰਬੋਧਨ ਕਰਦੇ ਹੋਏ ਮੁੱਖ ਮਹਮਾਨ ਕੇ.ਐੱਚ. ਮਨੀਯੱਪਾ ਨੇ ਕਿਹਾ ਕਿ ਇਹ ਰੇਲਗੱਡੀ ਗੁਰੂ ਕੀ ਨਗਰੀ ਲਈ ਕਿਸੇ ਤੋਹਫੇ ਤੋਂ ਘੱਟ ਨਹੀਂ ਹੈ ਕਿਓਂਕਿ ਇਸ ਰੇਲਗੱਡੀ ਦੇ ਚੱਲਣ ਨਾਲ ਅੰਮ੍ਰਤਿਸਰ ਆਪਣੀ ਰਾਜਧਾਨੀ ਨਾਲ ਸਿਧੇ ਤੌਰ ‘ਤੇ ਜੁਡ਼ ਗਿਆ ਹੈ. ਉੱਤਰ ਰੇਲਵੇ ਦੇ ਜੀ.ਐੱਮ. ਐੱਸ.ਕੇ. ਬੁਦਲਾਕੋਟੀ ਨੇ ਕਿਹਾ ਕਿ ਅੰਮ੍ਰਤਿਸਰ ਰੇਲਵੇ ਸਟੇਸ਼ਨ ਨੂੰ ਅਤਿ ਆਧੁਨਿਕ ਤੇ ਅੰਤਰਰਾਸ਼ਟਰੀ ਪੱਧਰ ਵਰਗਾ ਬਣਾਉਣ ਲਈ ਵੀ  ਰੇਲ ਮੰਤਰਾਲਾ ਕਾਫੀ ਗੰਭੀਰ ਹੈ. ਇਸ ਬਾਰੇ ਵੀ ਜਲਦੀ ਹੀ ਕਦਮ ਚੁੱਕੇ ਜਾਣਗੇ.
ਦੁਰੰਤੋ ਐਕਸਪ੍ਰੈਸ ਦਾ ਪਹਿਲਾ ਸਫਰ: ਅੰਮ੍ਰਤਿਸਰ ਤੋਂ ਸਵੇਰੇ ਚੱਲਣ ਵਾਲੀ ਦੁਰੰਤੋ ਰੇਲਗੱਡੀ 12224 ‘ਚ ਪਹਿਲੀ ਵਾਰ ਚੰਡੀਗਡ਼੍ਹ ਰਵਾਨਾ ਹੋਣ ਦੌਰਾਨ 2 ਏ.ਸੀ. ਕੋਚਾਂ ਤੋਂ ਇਲਾਵਾ ਨਾਨ ਏ.ਸੀ. ਚੇਅਰਕਾਰ 10 ਕੋਚ ਵੀ ਸਨ.ਪਹਿਲੇ ਸਫਰ ਦੌਰਾਨ ਕੁੱਲ 110 ਯਾਤਰੀ ਹੀ ਇਹਨਾਂ ਇਤਹਾਸਕ ਪਲਾਂ ਵਾਲੇ ਸਫ਼ਰ ਦਾ ਰਾਹੀ ਬਣ ਕੇ ਆਨੰਦ ਮਾਣ ਸਕੇ.  ਰੇਲਗੱਡੀ ‘ਚ 12 ਕੋਚਾਂ ਤੋਂ ਇਲਾਵਾ ਇਕ ਐੱਸ.ਐੱਲ.ਆਰ. ਗਾਰਡ ਦਾ ਕੋਚ ਤੇ ਇਕ ਜੈਨਰੇਟਰ ਕਾਰ ਦਾ ਕੋਚ ਸੀ.
ਦੁਰੰਤੋ ਐਕਸਪ੍ਰੈਸ ਦਾ ਕਿਰਾਇਆ : ਦੁਰੰਤੋ ਐਕਸਪ੍ਰੈਸ ਦੇ ਕਿਰਾਏ ਨੂੰ ਲੈ ਕੇ ਵੀ ਯਾਤਰੀ ਸੰਤੁਸ਼ਟ ਸਨ. ਅੰਮ੍ਰਤਿਸਰ ਤੋਂ ਚੰਡੀਗਡ਼੍ਹ ਜਾਣ ਵਾਲੀ ਗੱਡੀ ਦਾ ਏ.ਸੀ. ਚੇਅਰਕਾਰ ਦਾ ਕਿਰਾਇਆ 157 ਰੁਪਏ, ਚੰਡੀਗਡ਼੍ਹ ਤੋਂ ਦੇਰ ਸ਼ਾਮ 7 ਵਜੇ ਚੱਲਣ ਵਾਲੀ ਗੱਡੀ ਨੰਬਰ 12224 ‘ਚ ਨਾਨ ਏ.ਸੀ. ਚੇਅਰਕਾਰ ਦਾ ਕਿਰਾਇਆ  167 ਰੁਪਏ ਤੇ ਏ.ਸੀ. ਚੇਅਰਕਾਰ ਦਾ ਕਰਾਇਆ 365 ਰੁਪਏ ਹੈ, ਜਿਸ ਵਿੱਚ ਨਾਸ਼ਤਾ ਅਤੇ ਡਿਨਰ ਵੀ ਮਿਲਿਆ ਕਰੇਗਾ.
ਰੂਟ:ਅੰਮ੍ਰਿਤਸਰ ਤੋਂ ਚੱਲ ਕੇ ਇਹ ਗੱਡੀ ਸਿਰਫ ਸਰਹਿੰਦ ਵਿਖੇ ਰੁਕੇਗੀ. ਉਥੇ ਪਾਵੈ (ਇੰਜਣ) ਤਬਦੀਲੀ ਤੋਂ ਬਾਅਦ ਇਹ ਟ੍ਰੇਨ ਮੋਰਿੰਡਾ ਮੋਹਾਲੀ ਹੁੰਦੀ ਹੋਈ ਚੰਡੀਗੜ੍ਹ ਪੁੱਜਿਆ ਕਰੇਗੀ. 
ਨਿਰਾਸ਼ਾ: ਜਲੰਧਰ ਅਤੇ ਲੁਧਿਆਣਾ ਦੇ ਰੇਲਵੇ ਸਟੇਸ਼ਨਾਂ ਵਿਖੇ ਇਸਦਾ ਕੋਈ ਸ੍ਤਾਪੇਜ ਨਾਂ ਹੋਣ ਕਾਰਣ ਬਹੁਤ ਸਾਰੇ ਲੋਕਾਂ ਨੂੰ ਨਿਰਾਸ਼ ਹੋਣਾ ਪਿਆ ਹੈ.

No comments: