Monday, August 22, 2011

"ਕ੍ਰਾਂਤੀ" ਬਾਰੇ ਪ੍ਰੋਫੈਸਰ ਕਵਲਦੀਪ ਸਿੰਘ ਵੱਲੋਂ ਰਚੇ ਗਏ ਕੁਝ ਟੱਪੇ.

ਅੱਜ ਕਲ੍ਹ ਬੜੇ ਸਾਧਨ ਹਨ ਜਿਹਨਾਂ ਨਾਲ ਕੋਈ ਵਿਸ਼ੇਸ਼ ਹਨੇਰੀ ਚਲਾਈ ਜਾ ਸਕਦੀ ਹੈ. ਇਹਨਾਂ ਹਨੇਰੀਆਂ ਨਾਲ ਅਕਸਰ ਹੀ ਭੁਕੇਖਾ ਜਿਹਾ ਪੈ ਜਾਂਦਾ ਹੈ ਕੀ ਸ਼ਾਇਦ ਸਚਮੁਚ ਕ੍ਰਾਂਤੀ ਆ ਰਹੀ ਹੈ ਪਰ ਅਸਲ ਵਿੱਚ ਇਹ ਚਾਲਾਂ ਹੁੰਦੀਆਂ ਨੇ ਅਸਲ ਮਸਲਿਆਂ ਪ੍ਰਤੀ ਵਧ ਰਹੇ ਲੋਕ ਰੋਹ ਨੂੰ ਠੰਡਾ ਜਾਂ ਮਠਾ ਕਰਨ ਦੀਆ. ਇਸਦੇ ਬਾਵਜੂਦ ਇਹਨਾਂ ਹਨੇਰੀਆਂ ਵਿਚ ਬਹੁਤ ਸਾਰੇ ਜਜ਼ਬਾਤੀ ਲੋਕ ਸ਼ਾਮਿਲ ਹੁੰਦੇ ਹਨ ਜਿਹਨਾਂ ਦੀ ਇਮਾਨਦਾਰੀ ਤੇ ਕਿੰਤੂ ਨਹੀਂ ਕੀਤਾ ਜਾ ਸਕਦਾ. ਇਹ ਹਨੇਰੀਆਂ ਕੋਈ ਨਵਾਂ ਇਤਿਹਾਸ ਰਚਨ ਜਾਂ ਨਾ ਪਰ ਭਵਿਖ ਦੇ ਇਤਿਹਾਸ ਵਿੱਚ ਇਹ ਤਥ ਜਰੂਰ ਦਰਜ ਕਰ ਦੇਂਦੀਆਂ ਹਨ ਕੀ ਇੱਕ ਵੇਲਾ ਅਜਿਹਾ ਵੀ ਆਇਆ ਸੀ ਜਦੋਂ ਲੋਕ ਸੜਕਾਂ ਤੇ ਉਤਰੇ  ਸਨ.....? ਬਚਿਆਂ ਤੋਂ ਲੈ ਕੇ ਬਜੁਰਗਾਂ ਤੱਕ ਇਨਸਾਫ਼ ਲਈ ਪੁਲਿਸ ਦੀਆਂ ਡਾਂਗਾਂ ਸਾਹਮਣੇ ਨਿੱਤਰੇ ਸਨ. ਇਸ ਨਾਲ ਨਿਸਚੇ ਹੀ ਬਹੁਤ ਜਿਹੜਾ ਇਹਨਾਂ ਚਾਲਾਂ ਪਿਛੇ ਲੁਕੇ ਸੰਚਾਲਕਾਂ ਨੇ ਕਦੇ ਨਹੀਂ ਸੋਚਿਆ ਹੁੰਦਾ. ਫਿਰ ਵੀ ਸਮਾਂ ਬੜਾ ਬਲਵਾਨ ਹੈ. ਇਹ ਕਿਸੇ ਦਾ ਲਿਹਾਜ਼ ਨਹੀਂ ਕਰਦਾ. ਇਹ ਦੱਸੇਗਾ ਕਿ ਕੌਣ ਕਿਸ ਮਕ਼ਸਦ ਨਾਲ ਸ਼ਾਮਿਲ ਹੋਇਆ ਸੀ ਈਸਾ ਅੰਦੋਲਨ ਵਿੱਚ ? ਫਿਲਹਾਲ ਤੁਸੀਂ ਪੜ੍ਹੋ ਪ੍ਰੋਫੈਸਰ ਕਵਲਦੀਪ ਸਿੰਘ ਵੱਲੋਂ ਰਚੇ ਗਏ ਟੱਪੇ 
ਤੁਹਾਨੂੰ ਇਹ ਖਿਆਲ ਕਿੰਝ ਲੱਗੇ...ਇਹਨਾਂ ਤਾਪ੍ਪੀਆਂ ਬਾਰੇ ਜ਼ਰੂਰ ਦੱਸਣਾ..ਤੁਹਾਡੇ ਵਿਚਾਰਾਂ ਦੀ.ਉਡੀਕ ਬਣੀ ਰਹੇਗੀ...ਰੈਕਟਰ ਕਥੂਰੀਆ 

1 comment:

Rector Kathuria said...

Kawaldeep Singh ਧੰਨਵਾਦ Rector Kathuria ਜੀ,

ਇੱਕ ਦੂਜਾ ਨਜ਼ਰੀਆ ਜਿਸ ਵਾਰੇ ਕੋਈ ਭੀੜ੍ਹ ਤਾਂ ਨਹੀਂ ਪਰ ਬਹੁਤ ਸਾਰੇ ਵਿਚਾਰਵਾਨ ਇਕੱਲੇ-੨ ਸੋਚ ਵੀ ਰਹੇ ਨੇ 'ਤੇ ਕਈ ਮੰਚਾਂ ਤੋਂ ਆਪਣਾ ਤੌਖਲਾ ਵੀ ਜਤਾ ਰਹੇ ਨੇ.. ਭਾਵੇਂ ਜਜ਼ਬਾਤੀ ਭੀੜ੍ਹ ਵਲੋਂ ਉਹਨਾਂ ਨੂੰ ਗੈਰ-ਵਿਚਾਰਕ ਵਿਰੋਧ ਦਾ ਸਾਹਮਣਾ ਹੀ ਕਰਨਾ ਪੈ ਰਿਹਾ ਹੈ!

ਭੀੜ੍ਹ-ਤੰਤਰ ਕਦੇ ਵੀ ਨਿਆ-ਤੰਤਰ ਜਾਂ ਕਾਨੂੰਨ-ਤੰਤਰ ਨਹੀਂ ਹੋ ਸਕਦਾ !

ਅਤੇ ਨਾ ਹੀ ਕਦੇ ਭੀੜ੍ਹ ਦੇ ਰਾਜ ਵਿੱਚ ਅਖੌਤੀ ਨੀਵੇਂ ਵਰਗਾਂ, ਆਰਥਿਕ ਤੌਰ 'ਤੇ ਪਛੜਿਆਂ, ਸ਼ੋਸ਼ਣ ਦੇ ਸ਼ਿਕਾਰਾਂ ਜਾਂ ਘੱਟ-ਗਿਣਤੀਆਂ ਇਤਿਆਦਿਕ ਦੇ ਮੌਲਿਕ ਹੱਕਾਂ ਦੀ ਰਾਖੀ ਸੰਭਵ ਹੋ ਸਕਦੀ ਹੈ !

ਭੀੜ੍ਹ ਨੂੰ ਸਿਰਫ਼ ਹੱਕਿਆ ਜਾ ਸਕਦਾ ਹੈ, ਇਸ ਵਿੱਚੋਂ ਸਭਿਅਤਾ ਦਾ ਨਿਰਮਾਣ ਨਹੀਂ ਕੀਤਾ ਜਾ ਸਕਦਾ...

ਕਿਸੇ ਸਿਆਣੇ ਨੇ ਖੂਬ ਕਿਹਾ ਸੀ ਕਿ ਸਮਝਦਾਰਾਂ ਦੀ ਭੀੜ੍ਹ ਨਹੀਂ ਹੁੰਦੀ 'ਤੇ ਨਾ ਹੀ ਭੀੜ੍ਹ 'ਚ ਕੋਈ ਸਮਝਦਾਰ ਹੁੰਦਾ ਹੈ .. ਲਗਦਾ ਨਹੀਂ ਇਸਤੋਂ ਬਾਅਦ ਕੁਝ ਕਹਿਣ ਲਈ ਬਚਦਾ ਹੈ ਕਿਉਂਜੋ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਹੈ ਤੇ ਨਾਸਮਝ ਅੱਗੇ ਭਾਵੇਂ ਬੀਨ ਵਜਾਓ ਭਾਵੇਂ ਨਗਾਰਾ !!