Wednesday, August 03, 2011

ਸਿਗਰੇਟ ਵਾਂਗ ਕੋਲਡ ਡਰਿੰਕਸ ਤੇ ਵੀ ਲਿਖੀ ਜਾਏ ਵੈਧਾਨਿਕ ਚਿਤਾਵਨੀ

ਪਾਰਲੀਮੈਂਟ ਦੀ ਤਰਜ ਤੇ ਸਿੱਖਿਆ ਸੰਸਥਾਵਾਂ ਵਿੱਚ ਵੀ ਕੋਲਡ ਡਰਿੰਕਸ ਦੀ ਵਿੱਕਰੀ ਤੇ ਪਾਬੰਦੀ ਦੀ ਮੰਗ                 
ਲੁਧਿਆਣਾ: ਹਿੰਦੂ ਸਿੱਖ ਜਾਗ੍ਰਤੀ ਸੈਨਾ ਨੇ ਸੰਸਦ ਦੀ ਤਰਜ ਤੇ ਤੈਅ ਮਾਨਦੰਡਾਂ ਤੋਂ ਜਿਆਦਾ ਕੀਟਨਾਸ਼ਕ ਦੀ ਵਰਤੋਂ ਵਾਲੈ ਕੋਲਡ ਡਰਿੰਕਸ ਦੀ ਸਿੱਖਿਆ ਸੰਸਥਾਵਾਂ ਵਿੱਚ ਵਿਕਰੀ ਬੰਦ ਕਰਨ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਇਸ ਸੰਗਠਨ ਦੇ ਪ੍ਰਧਾਨ ਪ੍ਰਵੀਨ ਡੰਗ ਨੇ ਵਿਦੇਸ਼ੀ ਤਾਕਤਾਂ ਤੇ ਇਲਜ਼ਾਮ ਲਗਾਇਆ ਕਿ ਵਿਦੇਸ਼ੀ ਤਾਕਤਾਂ ਕੋਲਡ ਡਰਿੰਕਸ ਰਾਹੀਂ ਕੀਟਨਾਸ਼ਕ ਦਾ ਸੇਵਨ ਕਰਵਾ ਕੇ  ਦੇਸ਼ ਦੇ ਵਰਤਮਾਨ ਅਤੇ ਭਵਿੱਖ ਦੇ ਨੌਜਵਾਨ ਵਰਗ ਨੂੰ ਖੋਖਲਾ ਕਰਕੇ ਦੇਸ਼ ਨੂੰ ਕਮਜੋਰ ਕਰਨ ਦੀਆਂ ਸਾਜਿਸ਼ਾ ਰਚ ਰਹੀਆਂ ਹਨ ਜਿਸਨੂੰ ਹਿੰਦੂ ਸਿੱਖ ਜਾਗ੍ਰਤੀ ਸੈਨਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ. ਸਾਲ 2003 ਵਿੱਚ ਬੋਤਲ ਬੰਦ ਕੋਲਡ ਡਰਿੰਕਸ ਵਿੱਚ ਤੈਅ ਮਾਨਦੰਡਾਂ ਨਾਲੋਂ ਕੀਤੇ ਜ਼ਿਆਦਾ ਕੀਟਨਾਸ਼ਕ ਪਾਏ ਜਾਣ ਤੇ ਦੇਸ਼ ਦੀ ਸੰਸਦ ਨੇ ਤੈਅ ਮਾਨਦੰਡਾਂ ਨਾਲੋਂ ਜ਼ਿਆਦਾ ਕੀਟਨਾਸ਼ਕੋ ਵਾਲ ਕੋਲਡ ਡਰਿੰਕਸ  ਸੰਸਦ ਭਵਨ 'ਦ ਇਸਤਮਾਲ ਅਤ ਵਿਕਰੀ ਤੇ ਪਾਬੰਦੀ ਲਗਾ ਦਿੱਤੀ ਸੀ ਜੋ ਕਿ ਅੱਜ ਤੱਕ ਜਾਰੀ ਹੈ. ਇਸ ਦੇ ਬਾਵਜੂਦ   ਉੱਕਤ ਕੋਲਡ ਡਰਿੰਕਸ ਲੁਧਿਆਣਾ ਅਤੇ ਪੰਜਾਬ ਦੀਆਂ ਸਿੱਖਿਆ ਸੰਸਥਾਵਾਂ ਵਿੱਚ ਖੁੱਲੇ ਆਮ ਵਿਕ ਰਹੀ ਹੈ. ਉਹਨਾਂ ਸਵਾਲ ਕੀਤਾ ਕਿ ਦੇਸ਼ ਦੇ ਰਾਜਨੀਤਕ ਨੇਤਾਵਾ ਦੀ ਜਾਨ ਦੀ ਕੀਮਤ ਦੇਸ਼ ਦੇ ਵਰਤਮਾਨ ਅਤੇ ਭਵਿੱਖ ਬਨਣ ਵਾਲ ਇਹਨਾਂ ਬੱਚਿਆਂ ਦੀ ਜਾਨ ਨਾਲੋਂ ਜ਼ਿਆਦਾ ਕੀਮਤੀ ਹੈ ? ਜੇਕਰ ਨਹੀਂ ਤਾਂ ਸਕੂਲਾਂ ਕਾਲਜਾਂ ਵਿੱਚ  ਮਾਣਕ ਦੰਡਾਂ ਨੂੰ ਪੂਰਾ ਨਾਂ ਕਰਨ ਵਾਲੈ ਕੋਲਡ ਡਰਿਕੰਸ ਦੀ ਵਿਕਰੀ ਤੁਰੰਤ ਬੰਦ ਕੀਤੀ ਜਾਵੇ.ਉਹਨਾਂ ਆਮ ਲੋਕਾ ਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਮਾਨਦੰਡਾਂ ਨਾਲੋਂ ਜ਼ਿਆਦਾ ਕੀਟਨਾਸ਼ਕ ਵਾਲੈ ਕੋਲਡ ਡਰਿੰਕਸ ਦਾ ਇਸਤਮਾਲ ਤੁਰੰਤ ਬੰਦ ਕਰ ਦੋਣ,ਉਹਨਾਂ ਤੈਅ ਮਾਨਦੰਡਾ ਤੋਂ ਵਧ ਕੀਟਨਾਸ਼ਕਾ ਵਾਲੈ ਕੋਲਡ ਡਰਿੰਕਸ ਵਚਣ ਵਾਲਿਆਂ ਵਿਰੁਧ ਅੰਦੋਲਨ ਸ਼ੁਰੂ ਕਰਨ ਦੀ ਚਿਤਾਵਨੀ ਵ਼ੇ ਦਿੱਤੀ. ਕਿਹਾ ਕਿ ਕਂਦਰ ਅਤੇ ਰਾਜ ਸਰਕਾਰਾਂ ਕੋਲਡ ਡਰਿੰਕਸ 'ਤੇ ਸਿਗਰਟ ਅਤੇ ਤੰਬਾਕੂ ਦੀ ਤਰਜ ਤੇ ਵੈਧਾਨਿਕ ਚਿਤਾਵਨੀ ਲਿਖ ਕੇ ਲਗਾਉਣ.ਇਸੇ ਤਰ੍ਹਾਂ 18 ਸਾਲ ਤੋਂ ਘੱਟ ਉਮਰ  ਵਾਲੇ ਬੱਚਿਆਂ ਦੇ ਪ੍ਰਯੋਗ ਤੇ ਪਾਬੰਦੀ ਲਗਾਉਣ ਦਾ ਆਰਡੀਨੈਸ ਜਾਰੀ ਕਰਨ.ਇਸ ਮੌਕ ਹਿੰਦੂ ਸਿੱਖ ਜਾਗ੍ਰਤੀ ਸੈਨਾ ਦੇ  ਚੇਅਰਮੈਨ ਅਸ਼ਵਨੀ ਕਤਿਆਲ,ਚੀਫ ਪੈਟਰਨ ਚਰਨਜੀਤ ਸਿੰਘ,ਸੱਕਤਰ ਜਨਰਲ ਅਰਵਿੰਦਰ ਸਿੰਘ ਚੀਨੀ,ਯੂਥ ਇਕਾਈ ਪ੍ਰਧਾਨ ਦਿਨੇਸ਼ ਜੈਨ,ਰਾਜੇਸ਼ ਸ਼ਰਮਾ,ਜਗਦੀਸ਼ ਕੁਮਾਰ  ਰਿੰਕੂ,ਜਗਜੀਤ ਸਿੰਘ  ਮਾਣਕ,ਵਿਪਨ ਸ਼ਰਮਾ,ਦੀਪਕ 

No comments: