Monday, August 01, 2011

ਰੈਗਿੰਗ ਨੂੰ ਠੱਲ੍ਹ ਪਾਉਣ ਲਈ ਜ਼ਿਲਾ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ


ਲੁਧਿਆਣਾ: ਸਿੱਖਿਆ ਸੰਸਥਾਨਾਂ ਵਿਚ ਰੈਗਿੰਗ ਦੀ ਬੁਰਾਈ ਨੂੰ ਠੱਲ੍ਹ ਪਾਉਣ ਲਈ ਜ਼ਿਲਾ ਪ੍ਰਸ਼ਾਸਨ ਨੇ ਹਰ ਪੱਖ ਤੋਂ ਪੂਰੀ ਤਿਆਰੀ ਕਰ ਲਈ ਹੈ. ਜ਼ਿਲਾ ਕਮਿਸ਼ਨਰ ਨੇ ਸਖਤ ਸ਼ਬਦਾਂ ’ਚ ਕਿਹਾ ਕਿ ਸਿੱਖਿਆ ਸੰਸਥਾਨਾਂ  ਐਂਟੀ ਰੈਗਿੰਗ ਟੀਮਾਂ ਦੀ ਸੂਚਨਾ ਡੀ ਸੀ ਦਫਤਰ ਨੂੰ. ਉਹਨਾਂ ਸਪਸ਼ਟ ਕੀਤਾ ਕਿ ਇਸਨੂੰ ਕਿਸੇ ਵੀ ਹਾਲਤ ਵਿੱਚ ਕਿਸੇ ਵੀ ਪਧਰ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸਨੂੰ ਪੂਰੀ ਗੰਭੀਰਤਾ ਨਾਲ ਲੈਂਦਿਆਂ ਸਖਤ ਕਾਰਵਾਈ ਕੀਤੀ ਜਾਵੇਗੀ. ਜ਼ਿਲਾ ਕਮਿਸ਼ਨਰ ਨੇ ਆਰ. ਐ¤ਸ. ਕਲੇਰ ਦੇ ਜ਼ਿਲੇ ਵਿਚੋਂ ਆਏ ਸਿੱਖਿਅਕ ਸੰਸਥਾਨਾਂ ਦੇ ਨੁਮਾਇੰਦਿਆਂ ਨਾਲ ਰੈਗਿੰਗ ਰੋਕਣ ਲਈ ਮੀਟਿੰਗ ਵੀ ਕੀਤੀ ਅਤੇ ਇਸ ਸਬੰਧ ਵਿੱਚ ਜਰੂਰੀ ਨਿਰਦੇਸ਼ ਵੀ ਦਿੱਤੇ. ਇਸੇ ਦੌਰਾਨ ਸ਼੍ਰੀ ਕਲੇਰ ਨੇ ਯੂਨੀਵਰਸਿਟੀ ਆਫ ਕੇਰਲਾ ਕਾਲਜ ਦੇ prinsipl  ਨੂੰ 8 ਮਈ 2009 ਨੂੰ ਸੁਪਰੀਮ ਕੋਰਟ ਦੇ ਆਦੇਸ਼ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸਿੱਖਿਅਕ ਸੰਸਥਾਨਾਂ ਨੂੰ ਹਰ ਹੀਲੇ ਰੈਗਿੰਗ ਤੋਂ ਪੂਰੀ ਤਰ੍ਹਾਂ ਦੂਰ ਰੱਖਿਆ ਜਾਵੇ ਅਤੇ ਸਾਰੇ ਕਾਲਜ ਐਂਟੀ-ਰੈਗਿੰਗ ਟੀਮਾਂ ਦਾ ਗਠਨ ਕਰਨ.
ਉਹਨਾਂ ਨੇ ਦੱਸਿਆ ਕਿ ਜਿਹਨਾਂ ਕਾਲਜਾਂ ਵਿਚ ਹੋਸਟਲ ਹਨ, ਉਥੇ ਐਂਟੀ ਰੈਗਿੰਗ ਟੀਮ ਲਈ ਅਧਿਆਪਕ, ਨਾਨ-ਟੀਚਿੰਗ ਸਟਾਫ, ਵਿਦਿਆਰਥੀ ਅਤੇ ਅਨੁਸ਼ਾਸਨ ਕਮੇਟੀ ਪ੍ਰਤੀਨਿਧੀ ਵੀ ਹਿੱਸਾ ਲੈ ਸਕਦੇ ਹਨ. ਇਹਨਾਂ ਕਮੇਟੀਆਂ ਦਾ ਗਠਨ ਕਰਕੇ ਕਾਰਵਾਈ ਦੀ ਰਿਪੋਰਟ ਜ਼ਿਲਾ ਕਮਿਸ਼ਨਰ ਦਫ਼ਤਰ ਵਿਚ ਭੇਜਣੀ ਜ਼ਰੂਰੀ ਹੈ. ਇਸ ਤਰ੍ਹਾਂ ਨਾ ਕਰਨ ਵਾਲੀ ਸੰਸਥਾ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ. ਉਹਨਾਂ ਨੇ ਕਿਹਾ ਕਿ ਹੁਣ ਤੱਕ 100 ਦੇ ਕਰੀਬ ਸੰਸਥਾਵਾਂ ਨੇ ਆਪਣੀ ਰਿਪੋਰਟ ਜ਼ਿਲਾ ਕਮਿਸ਼ਨਰ ਦਫ਼ਤਰ ਵਿਚ ਭੇਜੀ ਹੈ. ਕਲੇਰ ਨੇ ਸਾਰੀਆਂ ਸੰਸਥਾਵਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਰੈਗਿੰਗ ਦੀ ਸਮੱਸਿਆ ਨੂੰ ਹਲਕੇ ਪੱਧਰ ’ਤੇ ਨਾ ਲੈਣ. ਇਸ ਮੌਕੇ ਜ਼ਿਲੇ ਦੇ ਸਿੱਖਿਅਕ ਸੰਸਥਾਵਾਂ ਦੇ ਪ੍ਰਤੀਨਿਧੀ, ਪੁਲਸ ਪ੍ਰਸ਼ਾਸਨ ਦੇ ਆਲ੍ਹਾ ਅਧਿਕਾਰੀ ਤੋਂ ਇਲਾਵਾ ਪਾਇਲ ਦੀ ਐਸ. ਡੀ. ਐਮ. ਨੀਰੂ ਕਤਿਆਲ ਅਤੇ ਸਮਰਾਲਾ ਦੇ ਐ¤ਸ. ਡੀ. ਐ¤ਮ. ਜਸਬੀਰ ਸਿੰਘ ਸਮੇਤ ਕਈ ਹੋਰ ਅਧਿਕਾਰੀ ਵੀ ਵੀ ਮੌਜੂਦ ਸਨ. ਲੁਧਿਆਣਾ ਵਿੱਚ  

No comments: