Friday, August 26, 2011

ਲੋਕ ਅਦਾਲਤ ਵਿਚ ਵਿਚਾਰੇ ਗਏ 224 ਕੇਸ:ਨਿਪਟਾਰਾ 200 ਕੇਸਾਂ ਦਾ

ਅੰਮ੍ਰਿਤਸਰ ਵਿਖੇ ਕੀਤਾ ਗਿਆ ਲੋਕ ਅਦਾਲਤ ਦਾ ਆਯੋਜਨ 
ਅੰਮ੍ਰਿਤਸਰ (ਗਜਿੰਦਰ ਸਿੰਘ):ਅੱਜ ਇੰਡਸਟਰੀਅਲ ਟ੍ਰਿਬਿਊਨਲ ਅੰਮ੍ਰਿਤਸਰ ਵਿਖੇ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਜਿਸ ਦਾ ਉਦਘਾਟਨ ਕਿਰਤ ਵਿਭਾਗ, ਪੰਜਾਬ ਚੰਡੀਗੜ੍ਹ ਦੇ ਮਾਣਯੋਗ ਪ੍ਰਿੰਸੀਪਲ ਸਕੱਤਰ ਆਰ.ਸੀ.ਨਈਅਰ ਵਲੋਂ ਕੀਤਾ ਗਿਆ. ਇਸ ਲੋਕ ਅਦਾਲਤ ਦੀ ਪ੍ਰਧਾਨਗੀ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਕਰਨੈਲ ਸਿੰਘ ਅਤੇ ਪ੍ਰੀਜਾਈਡਿੰਗ ਅਫ਼ਸਰ, ਇੰਡਸਟਰੀਅਲ ਟ੍ਰਿਬਿਊਨਲ, ਅੰਮ੍ਰਿਤਸਰ ਵਲੋਂ ਕੀਤੀ ਗਈ.
             ਲੋਕ ਅਦਾਲਤ ਵਿਚ ਕਿਰਤੀਆਂ ਅਤੇ ਮਾਲਕਾਂ ਦੇ 224 ਕੇਸ ਵਿਚਾਰੇ ਗਏ, ਜਿਨ੍ਹਾਂ ਵਿਚੋਂ 200  ਕੇਸਾਂ ਦਾ ਨਿਪਟਾਰਾ ਆਪਸੀ ਰਜ਼ਾਮੰਦੀ ਰਾਹੀਂ ਮਾਨਯੋਗ ਸ਼੍ਰੀ ਆਰ.ਸੀ. ਨਈਅਰ ਮੁੱਖ ਸਕੱਤਰ ਦੀ ਅਗਵਾਈ ਵਿੱਚ ਕੀਤਾ ਗਿਆ. ਇਸ ਤੋਂ ਇਲਾਵਾ 6,84,500/-(ਛੇ ਲੱਖ ਚੁਰਾਸੀ ਹਜ਼ਾਰ ਪੰਜ ਸੌ ਰੁਪਏ) ਦੀ ਰਕਮ ਬਤੌਰ ਬਕਾਇਆ ਤਨਖਾਹ ਅਤੇ ਮੁਆਵਜ਼ੇ ਦੇ ਰੂਪ ਵਿਚ ਕਿਰਤੀਆਂ ਨੂੰ ਦੁਆਈ ਗਈ. ਇਸ ਇਡੰਸਟਰੀਅਲ ਟ੍ਰਿਬਿਊਨਲ ਅੰਮ੍ਰਿਤਸਰ ਵਲੋਂ ਪਹਿਲਾਂ ਵੀ ਮਹੀਨਾ ਮਈ ਦੀ ਲੋਕ ਅਦਾਲਤ ਵਿਚ 94 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਮਹੀਨਾ ਜੁਲਾਈ ਦੀ ਲੋਕ ਅਦਾਲਤ ਵਿਚ 40 ਕੇਸ ਆਪਸੀ ਸਹਿਮਤੀ ਨਾਲ ਨਿਪਟਾਏ ਗਏ. ਲੋਕ ਅਦਾਲਤ ਦਾ ਮੰਤਵ (ਉਦੇਸ਼) ਕਿਰਤੀਆਂ ਅਤੇ ਮਾਲਕਾਂ ਨੂੰ ਜ਼ਲਦੀ ਇਨਸਾਫ ਦੇਣਾ ਹੈ ਤਾਂ ਕਿ ਆਪਸੀ ਝਗੜੇ ਜ਼ਲਦੀ ਨਿਪਟਾਏ ਜਾਣ. ਪ੍ਰੀਜਾਈਡਿੰਗ ਅਫ਼ਸਰ, ਇੰਡਸਟਰੀਅਲ ਟ੍ਰਿਬਿਊਨਲ ਅੰਮ੍ਰਿਤਸਰ ਵਲੋਂ ਸ਼੍ਰੀ ਆਰ. ਸੀ. ਨਈਅਰ ਪ੍ਰਮੁੱਖ ਸਕੱਤਰ (ਲੇਬਰ) ਦੀ ਅਗਵਾਈ ਵਿਚ ਵਰਕਰਾਂ ਦੇ ਪ੍ਰਤੀਨਿਧੀਆਂ ਅਤੇ ਉਦਯੋਗਪਤੀਆਂ ਨੂੰ ਅਪੀਲ ਕੀਤੀ ਕਿ ਉਦਯੋਗਿਕ ਝਗੜਿਆਂ ਦੇ ਨਿਪਟਾਰੇ ਲਈ ਲੋਕ ਅਦਾਲਤ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਜਿਸ ਨਾਲ ਕੇਸਾਂ ਦਾ ਜ਼ਲਦੀ ਨਿਪਟਾਰਾ ਹੁੰਦਾ ਹੈ. ਲੋਕ ਅਦਾਲਤ ਦੇ ਫੈਸਲੇ ਜੋ ਆਪਸੀ ਰਜ਼ਾਮੰਦੀ ਨਾਲ ਹੁੰਦੇ ਹਨ ਦਾ ਇਹ ਵੀ ਫਾਇਦਾ ਹੈ ਕਿ ਦੁਬਾਰਾ ਅਗਲੀ ਮੁਕੱਦਮੇਬਾਜ਼ੀ ਤੋਂ ਵੀ ਬਚਿਆ ਜਾ ਸਕਦਾ ਹੈ.

No comments: