Monday, August 15, 2011

15 ਅਗਸਤ ਹੈ ਆ ਗਈ

ਯਾਰੋ 15 ਅਗਸਤ ਹੈ ਆ ਗਈ
ਹੁਣ ਜਸ਼ਨ ਮਨਾਏ ਜਾਣਗੇ
ਹਰ ਜਿਲ੍ਹੇ ਦੇ ਸਟੇਡੀਅਮ'ਚ
ਤਿਰੰਗੇ ਲਹਿਰਾਏ ਜਾਣਗੇ

ਅੱਜ ਫੇਰ ਸਾਡੇ ਫੁੱਲਾਂ ਜੇਹੇ ਅਰਮਾਨਾ ਨੂ
ਝੰਡੇ ਵਿਚ ਪਾਇਆ ਜਾਵੇਗਾ
ਤੇ ਕਿਸੇ ਨਾ ਕਿਸੇ ਚਿਟਕਪੜੀਏ ਹਥੋਂ
ਪੈਰਾਂ ਚ ਰੁਲਾਇਆ ਜਾਵੇਗਾ
ਅੱਜ ਫੇਰ ਦੋਗਲੀਆਂ ਗੱਲਾਂ ਦੇ ਭਾਸ਼ਣ ਸੁਣਾਏ ਜਾਣਗੇ
ਯਾਰੋ 15 ਅਗਸਤ ਹੈ ਆ ਗਈ
ਹੁਣ ਜਸ਼ਨ ਮਨਾਏ ਜਾਣਗੇ

ਬੇਮਤਲਬ ਦੇ ਦੰਗਿਆਂ ਚ ਮਾਰੇ
ਫੌਜੀ ਦੀ ਵਿਧਵਾ ਨੂ ਬੁਲਾਇਆ ਜਾਵੇਗਾ
ਓਹਦੇ ਸਿਰ ਦੇ ਸਾਈ ਦੇ ਬਦਲੇ
ਇਕ ਤਗਮਾ ਫੜਾਇਆ ਜਾਵੇਗਾ
ਪਰ ਓਸ ਫੌਜੀ ਦੀ ਗ੍ਰੈਚੁਟੀ ਦੇ ਬਣਦੇ ਪੈਸੇ
ਨਾ ਛੇਤੀ ਓਹਦੇ ਹਥ ਚ ਫੜਾਏ ਜਾਣਗੇ
ਯਾਰੋ 15 ਅਗਸਤ ਹੈ ਆ ਗਈ
ਹੁਣ ਜਸ਼ਨ ਮਨਾਏ ਜਾਣਗੇ

ਸਾਡੀ ਅਰਥ ਵਿਵਸਥਾ ਕੁਝ % ਸੁਧਰੀ
ਓਹ ਲਾਲ ਕਿਲੇ ਤੇ ਚੜਕੇ ਬੋਲੇਗਾ
ਪਰ ਅਸਲ ਚ ਲੈਣ ਨੂ ਕਰਜ਼ੇ ਬਾਹਰੋ
ਰਾਹ ਮਲਟੀ ਨੈਸ਼ਨਲਜ ਲਈ ਖੋਲੇਗਾ
ਤੇ ਆਰਥਿਕ ਗੁਲਾਮੀ ਦੇ ਇਹ ਬੇੜੀਆਂ ਸੰਗਲ
ਭਾਰਤ ਮਾਂ ਦੇ ਹਥਾਂ-ਪੈਰਾਂ ਚ ਪਾਏ ਜਾਣਗੇ
ਯਾਰੋ 15 ਅਗਸਤ ਹੈ ਆ ਗਈ
ਹੁਣ ਜਸ਼ਨ ਮਨਾਏ ਜਾਣਗੇ

ਅਸੀਂ ਗਰੀਬੀ ਦੂਰ ਹੈ ਕਰ ਦੇਣੀ
ਸਕੀਮਾ ਬਾਰੇ ਸੁਣਾਇਆ ਜਾਵੇਗਾ
ਪਰ ਪਹਿਲੀਆਂ ਕਿਓਂ ਦਮ ਤੋੜ ਗਈਆਂ
ਇਸ ਤਥ ਨੂ ਛੁਪਾਇਆ ਜਾਵੇਗਾ
ਅੱਜ ਫੇਰ ਉੱਜਡੀਆਂ ਅਖਾਂ ਤੇ ਚਸ਼੍ਮੇ
ਖੁਸ਼ਹਾਲੀ ਦੇ ਚੜਾਏ ਜਾਣਗੇ
ਯਾਰੋ 15 ਅਗਸਤ ਹੈ ਆ ਗਈ
ਹੁਣ ਜਸ਼ਨ ਮਨਾਏ ਜਾਣਗੇ

ਇਸ ਮੈਂਹਿਗਾਈ ਨੂੰ ਨਥ ਪਾਵਣ ਦੀ
ਕਿਤੇ ਕੋਈ ਗੱਲ ਨਹੀ ਹੋਵੇਗੀ
ਬੇਰੁਜਗਾਰੀ ਮਿਟਾਵਣ ਦੀ
ਕਿਤੇ ਕੋਈ ਗਲ ਨਹੀਂ ਹੋਵੇਗੀ
ਸਾਮਰਾਜ ਦੀ ਰਹੇਗੀ ਚੜਤ ਓਦਾ ਹੀ
ਸਮਾਜਵਾਦ ਲਿਆਵਣ ਦੀ ਕਿਤੇ ਕੋਈ ਗੱਲ ਨਹੀਂ ਹੋਵੇਗੀ
ਹਾਸ਼ੀਏ ਤੋ ਬਾਹਰ ਸ਼ਹੀਦਾਂ ਦੇ
ਸੁਪਨਿਆਂ ਨੂ ਹਟਾਏ ਜਾਣਗੇ
ਯਾਰੋ 15 ਅਗਸਤ ਹੈ ਆ ਗਈ
ਹੁਣ ਜਸ਼ਨ ਮਨਾਏ ਜਾਣਗੇ

ਭਲਾ ਦੇਸ਼ ਦਾ ਜੇ ਚਾਹੁੰਦੇ ਤਾ
ਸਚ ਦੀ ਭਿਆਨਕ ਅੱਗ ਸੇਕੋ
ਕੀ ਕਰ ਹਾਸਿਲ ਗੱਲ ਛਡੋ
ਜੋ ਰਹੰਦਾ ਬਾਕੀ ਸਬ ਦੇਖੋ
ਪਰ ਸੁਖਵੀਰ ਓਏ ਕੁਰਸੀ ਖਾਤਿਰ ਹੀ
ਸਬ ਬਿਗਲ ਵਜਾਏ ਜਾਣਗੇ
ਯਾਰੋ 15 ਅਗਸਤ ਹੈ ਆ ਗਈ
ਹੁਣ ਜਸ਼ਨ ਮਨਾਏ ਜਾਣਗੇ
 --ਸੁਖਵੀਰ ਸਰਵਾਰਾ
  


ਮੋਬਾਈਲ ਸੰਪਰਕ9914886488. 997, 
ਡਾਕ ਸੰਪਰਕਆਦਰਸ਼ ਕਲੋਨੀ, ਪਟਿਆਲਾ 

No comments: