Monday, July 25, 2011

ਵਿਸ਼ਵ ਪੰਜਾਬੀ ਕਾਨਫਰੰਸ ਲਈ ਡੈਲੀਗੇਟ ਟੋਰਾਂਟੋ ਪੁੱਜਣੇ ਸ਼ੁਰੂ

ਪੰਜਾਬੀ ਕਿਤੇ ਵੀ ਚਲੇ ਜਾਂ ਆਪਣੇ ਵਿਰਸੇ ਅਤੇ ਸਾਹਿਤ ਨੂੰ ਨਹੀਂ ਭੁੱਲਦੇ. ਇਹ ਗੱਲ ਵੱਖਰੀ ਹੈ ਕੀ ਅਜਿਹੇ ਸੁਹਜ ਸੁਆਦਾਂ ਵਾਲੇ ਪੰਜਾਬੀਆਂ ਦੀ ਗਿਣਤੀ ਅਜੇ ਵੀ ਘੱਟ ਹੈ. ਇਸ ਦੇ ਬਾਵਜੂਦ ਅਸੀਂ ਫਖਰ ਨਾਲ ਆਖ ਸਕਦੇ ਹਾਂ ਕਿ ਘੱਟ ਹੋ ਕੇ ਵੀ ਇਹ ਬਹੁਤ ਕੁਝ ਕਰ ਗੁਜਰਦੇ ਹਨ. ਹੁਣ ਟੋਰਾਂਟੋ ਵਿੱਚ ਬੈਠੇ ਪੰਜਾਬੀਆਂ ਨੇ ਪੂਰੀ ਦੁਨਿਆ ਸ ਧੀਆਂ ਆਪਣੇ ਵੱਲ ਖਿਚ੍ਚ ਲਿਆ ਹੈ. ਟੋਰਾਂਟੋ ਦੇ ਸ਼ਹਿਰ  ਮਿਸੀਸਾਗਾ ਵਿਚਲੇ ਸ਼ਰਿਡਨ ਕਾਲਜ ‘ਚ ਕਲਮ ਫਾਊਂਡੇਸ਼ਨ ਵਲੋਂ ਕਰਵਾਈ ਜਾ ਰਹੀ ਵਿਸ਼ਵ ਪੰਜਾਬੀ ਕਾਨਫਰੰਸ 2011 ‘ਚ ਸ਼ਾਮਲ ਹੋਣ ਲਈ ਡੈਲੀਗੇਟ ਟੋਰਾਂਟੋ ਪੁੱਜਣੇ ਸ਼ੁਰੂ ਹੋ ਗਏ ਹਨ. ਇਸ ਗੱਲ ਦਾ ਪ੍ਰਗਟਾਵਾ ਕੀਤਾ ਹੈ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਸੰਸਥਾ ਦੀ ਇੱਕ ਖਾਸ ਮੀਟਿੰਗ ਵਿੱਚ. ਇਸ ਮੀਟਿੰਗ ‘ਚ ਸਾਰੇ ਵਰਕਰਾਂ ਨੂੰ ਜ਼ਿੰਮੇਵਾਰੀਆਂ ਵੀ ਵੰਡ ਦਿੱਤੀਆਂ ਗਈਆਂ. ਸੰਸਥਾ ਦੇ ਦਰਸ਼ਨ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਭਾਰਤ ਤੋਂ ਆਉਣ ਵਾਲੇ 40 ਅਤੇ ਪਾਕਿਸਤਾਨ ਦੇ 4 ਦੇ ਕਰੀਬ ਲੇਖਕਾਂ ਦਾ ਵੀਜ਼ਾ ਵੀ ਲੱਗ ਚੁੱਕਾ ਹੈ. ਉਨ੍ਹਾਂ ਇਹ ਵੀ ਕਿਹਾ ਕਿ ਵਿਸ਼ਵ ਪੰਜਾਬੀ ਕਾਨਫਰੰਸ 2009 ‘ਚ ਪਡ਼੍ਹੇ ਤੇ ਲਿਖੇ ਗਏ ਪਰਚਿਆਂ ਦੀ ਇਕ ਪੁਸਤਕ ਛਪ ਚੁੱਕੀ ਹੈ ਜੋ ਕਾਨਫਰੰਸ ਤੱਕ ਪਹੁੰਚ ਜਾਣ ਦੀ ਉਮੀਦ ਹੈ. ਸਵੀਡਨ ਤੋਂ ਕਾਨਫਰੰਸ ‘ਚ ਸ਼ਾਮਲ ਹੋਣ ਆਏ ਸਥਾਪਤ ਪੰਜਾਬੀ ਲੇਖਕ ਅਤੇ ਉਥੋਂ ਦੀ ਹਾਈ ਕੋਰਟ ਦੇ ਜਜ ਆਸਿਫ਼ ਸ਼ਾਹਕਾਰ ਨੇ ਕਿਹਾ ਕਿ ਅੱਜ ਲੋਡ਼ ਹੈ ਪੰਜਾਬੀ ਜ਼ੁਬਾਨ ਦੀ ਹੋਂਦ ਨੂੰ ਬਚਾਉਣ ਦੀ ਅਤੇ ਇਸ ਲਈ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ. ਯਾਦ ਰਹੇ ਕਿ ਸਾਲ 2009 ‘ਚ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਨੇ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਸਨ, ਜਿਸ ‘ਚ ਆਤਮਜੀਤ, ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰ. ਦਲਜੀਤ ਸਿੰਘ, ਸਵਰਗਵਾਸੀ ਪੰਜਾਬੀ ਫਿਲਮ ਨਿਰਮਾਤਾ ਤੇ ਸੰਗੀਤਕਾਰ ਇੰਦਰਜੀਤ ਹਸਨਪੁਰੀ, ਸਵਰਗਵਾਸੀ ਸਤਿੰਦਰ ਸਿੰਘ ਨੂਰ, ਸੁਰਜੀਤ ਸਿੰਘ ਭੱਟੀ, ਬਖਸ਼ਿੰਦਰ, ਹਰਜਿੰਦਰ ਸਿੰਘ ਵਾਲੀਆ, ਵਨੀਤਾ, ਦੀਪਕ ਮਨਮੋਹਨ ਸਿੰਘ, ਬਲਵਿੰਦਰ ਸਿੰਘ ਧਾਲੀਵਾਲ ਆਦਿ ਜਿਹੇ ਸਥਾਪਿਤ ਲੇਖਕ ਸ਼ਾਮਲ ਹੋਏ ਹਨ. ਇਸ ਸਾਲ ਇਹ ਕਾਨਫਰੰਸ 5 ਅਤੇ 6 ਅਗਸਤ ਨੂੰ ਟੋਰਾਂਟੋ ਦੇ ਉਪਰੋਕਤ ਸਥਾਨ ‘ਚ ਹੋ ਰਹੀ ਹੈ. ਇਸ ਦਾ ਸਮਾਪਤੀ ਸਮਾਰੋਹ 7 ਅਗਸਤ 2011 ਨੂੰ ਕੈਨੇਡਾ ਦੇ ਪਾਰਲੀਮੈਂਟ ਹਾਊਸ ‘ਚ ਕੀਤਾ ਜਾਣਾ ਹੈ. ਬੀਤੇ ਐਤਵਾਰ ਕਲਮ ਫਾਊਂਡੇਸ਼ਨ ਅਤੇ ਉਨਟਾਰੀਉ ਫਰੈਂਡਜ਼ ਕਲੱਬ ਵਲੋਂ ਸਾਂਝੇ ਤੌਰ ਤੇ ਵਿਸ਼ਵ ਪੰਜਾਬੀ ਕਾਨਫਰੰਸ 2011 ਦੀ ਚਡ਼੍ਹਦੀ ਕਲਾ ਰੱਖੇ ਗਏ ਅਖੰਡ ਪਾਠ ਸਾਹਿਬ ਦੇ ਭੋਗ ਗੁਰਦੁਆਰਾ ਸਿੱਖ ਸਪਰਿਚੂਅਲ ਸੈਂਟਰ ਰੈਕਸਡੇਲ ਦੇ ਹਾਲ ਨੰਬਰ 1 ਵਿੱਚ ਪਾਏ ਗਏ। ਗੁਰੁ ਘਰ ਦੇ ਕੀਰਤਨੀ ਜਥੇ ਵਲੋਂ ਇਲਾਹੀ ਬਾਣੀ ਦਾ ਰਸਭਿੰਨ੍ਹਾ ਕੀਰਤਨ ਕੀਤਾ ਗਿਆ। ਸਮੂਹ ਪੰਜਾਬੀ ਪ੍ਰੇਮੀਆਂ ਨੇ ਆਪਣੇ ਪ੍ਰੀਵਾਰਾਂ ਸਮੇਤ ਹੁੰਮ-ਹੁਮਾ ਕੇ ਇਸ ਸਮਾਗਮ ਵੱਚ ਹਿੱਸਾ ਲਿਆ ਅਤੇ ਵਿਸ਼ਵ ਪੰਜਾਬੀ ਕਾਨਫਰੰਸ 2011 ਦੀ ਚਡ਼੍ਹਦੀ ਕਲਾ ਲਈ ਅਰਦਾਸ ਕੀਤੀ।ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਤੁਹਾਨੂੰ ਇਸ ਕਾਨਫਰੰਸ ਦੇ ਪ੍ਰੋਗ੍ਰਾਮ, ਪੇਸ਼ਕਾਰੀ ਅਤੇ ਅੰਦਾਜ਼ ਬਾਰੇ ਨਾਲੋ ਨਾਲ ਜਾਣਕਾਰੀ ਦੇ ਸਕੀਏ. 

No comments: