Saturday, July 16, 2011

ਚਾਰ ਕੁ ਬਾਰਸ਼ਾਂ ਨਾਲ ਹੀ ਵਧ ਜਾਂਦੈ ਹੜ੍ਹਾਂ ਦਾ ਖਤਰਾ

 ਰੋਜ਼ਾਨਾ ਜਗ ਬਾਨੀ ਦੇ ਫਰੰਟ ਪੇਜ ਤੇ ਛਪੀ ਖਬਰ  

ਵਿਕਾਸ ਦੇ ਲੰਮੇ ਚੌੜੇ ਦਾਅਵਿਆਂ ਦੇ ਬਾਵਜੂਦ ਹਾਲਤ ਇਹ ਹੈ ਕਿ ਚਾਰ ਕੁ ਦਿਨ ਬਾਰਸ਼ਾਂ ਆ ਜਾਣ ਤਾਂ ਹੜਾਂ ਦਾ ਖਤਰਾ ਪੈਸਾ ਹੋ ਜਾਂਦਾ ਹੈ. ਇਹ ਮੰਦਭਾਗੀ ਹਾਲਤ ਦੇਸ਼ ਦੇ kai ਭਾਗਾਂ ਦੀ ਹੈ ਪਰ ਫਿਲਹਾਲ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੀ. ਰੋਜ਼ਾਨਾ ਜਗ ਬਾਣੀ ਨੇ ਖਬਰ ਏਜੰਸੀ ਯੂ ਆਈਂ ਆਈ ਅਤੇ ਭਾਸ਼ਾ ਦੇ ਹਵਾਲੇ ਨਾਲ ਖਬਰ ਦਿੱਤੀ ਹੈ ਕਿ ਬਾਰਸ਼ਾਂ ਕਾਰਣ ਹੜ੍ਹਾਂ ਦਾ ਖਤਰਾ ਪੈਦਾ ਹੋ ਗਿਆ ਹੈ.ਹੜ੍ਹਾਂ ਦੇ ਵਧੇ ਹੋਏ ਖਤਰੇ ਨੂੰ ਪ੍ਰਮੁਖ ਪੰਜਾਬੀ ਅਖਬਾਰਾਂ ਨੇ ਬਹੁਤ ਅਹਮੀਅਤ ਨਾਲ ਪ੍ਰਕਾਸ਼ਿਤ ਕੀਤਾ ਹੈ. ਰੋਜ਼ਾਨਾ ਪੰਜਾਬੀ ਤ੍ਰਿਬਿਊਨ ਸ੍ਰੀ ਆਨੰਦਪੁਰ ਸਾਹਿਬ ਤੋਂ 15 ਜੁਲਾਈ ਨੂੰ ਆਪਣੇ ਪੱਤਰ ਪ੍ਰੇਰਕ ਦੇ ਹਵਾਲੇ ਨਾਲ ਦਿੱਤੀ ਖਬਰ ਵਿੱਚ ਦੱਸਿਆ ਹੈ ਕਿ ਬਾਰਸ਼ਾਂ ਕਾਰਣ ਇਲਾਕੇ ਵਿੱਚ ਹੜ੍ਹਾਂ ਦਾ ਖਤਰਾ ਬਣ ਗਿਆ ਹੈ. ਰਿਪੋਰਟ ਦਸਦੀ ਹੈ: ?ਹਿਮਾਚਲ ਪ੍ਰਦੇਸ਼ ਦੇ ਉਪਰਲੇ ਇਲਾਕਿਆਂ ਵਿੱਚ ਹੋਈ ਭਾਰੀ ਬਰਸਾਤ ਕਰਕੇ ਅੱਜ ਦੁਪਹਿਰ ਬਾਅਦ ਸਵਾਂ ਨਦੀ ਭਾਰੀ ਮਾਤਰਾ ਵਿੱਚ ਆਏ ਪਾਣੀ ਦੇ ਸਤਲੁਜ ਦਰਿਆ ਵਿੱਚ ਆ ਜਾਣ ਕਾਰਨ ਸ੍ਰੀ ਆਨੰਦਪੁਰ ਸਾਹਿਬ ਦੇ ਆਸ-ਪਾਸ ਦੇ ਦਰਜਨ ਦੇ ਕਰੀਬ ਪਿੰਡਾਂ ਵਿੱਚ ਹਜ਼ਾਰਾਂ ਕਿਊਸਿਕ ਪਾਣੀ ਦਾਖਲ ਹੋ ਗਿਆ ਹੈ, ਜਿਸ ਨਾਲ ਜਿੱਥੇ ਪਿੰਡ ਬੁਰਜ ਨੂੰ ਚਾਰੇ ਪਾਸੇ ਤੋਂ ਪਾਣੀ ਨੇ ਘੇਰ ਲਿਆ ਉੱਥੇ ਪਿੰਡ ਲੋਧੀਪੁਰ ਦਾ ਬੰਨ੍ਹ ਪਾਣੀ ਦੇ ਤੇਜ਼ ਵਹਾਅ ਵਿੱਚ ਰੁਡ਼੍ਹ ਗਿਆ ਹੈ।
ਅੱਜ ਸ਼ਾਮ ਕਰੀਬ ਛੇ ਵਜੇ ਸਵਾਂ ਨਦੀ ਰਾਹੀਂ ਸਤਲੁਜ ਦਰਿਆ ਵਿੱਚ ਕਰੀਬ 53 ਹਜ਼ਾਰ ਕਿਊਸਿਕ ਪਾਣੀ ਆ ਜਾਣ ਕਰਕੇ ਪਾਣੀ ਦਰਿਆ ਤੋਂ ਬਾਹਰ ਆ ਗਿਆ ਅਤੇ ਵੇਖਦੇ ਹੀ ਵੇਖਦੇ ਇਹ ਪਿੰਡਾਂ ਦੀਆਂ ਗਲੀਆਂ ਸਡ਼ਕਾਂ ‘ਤੇ ਸੈਂਕਡ਼ੇ ਏਕਡ਼ ਜ਼ਮੀਨ ਵਿੱਚ ਦਾਖਲ ਹੋ ਗਿਆ। ਇਸ ਦੌਰਾਨ ਪਿੰਡ ਮਟੌਰ, ਲੋਧੀਪੁਰ, ਬੁਰਜ, ਚੰਦਪੁਰ, ਹਰੀਵਾਲ, ਮੈਹੰਦਲੀ ਕਲਾਂ, ਬੱਲੋਵਾਲ, ਨਿੱਕੂਵਾਲ,ਗੱਜਪੁਰ, ਬੱਢਲ ਹੇਠਲਾ ਸਣੇ ਕਈ ਹੋਰ ਪਿੰਡਾਂ ਦੀ ਜ਼ਮੀਨ ਵਿੱਚ ਖਡ਼ੀ ਫਸਲ ਪਾਣੀ ਦੀ ਮਾਰ ਹੇਠ ਆ ਗਈ।
ਲੋਧੀਪੁਰ ਤੇ ਮਟੌਰ ਦੀਆਂ ਪਾਣੀ 'ਚ ਡੁੱਬੀਆਂ ਸਡ਼ਕਾਂ (ਫੋਟੋ:ਚਾਨਾ)
ਪਿੰਡ ਮਟੌਰ ਦੇ ਸਰਪੰਚ ਸੁਰਿੰਦਰ ਸਿੰਘ ਮਟੌਰ, ਪੰਚ ਗਿਆਨ ਸਿੰਘ,ਬੁਰਜ ਨਿਵਾਸੀ ਸ਼ੇਰ ਸਿੰਘ, ਹਰੀ ਸਿੰਘ ਤੇ ਤਾਰਾ ਸਿੰਘ ਨੇ ਦੱਸਿਆ ਕਿ ਪਾਣੀ ਲਗਾਤਾਰ ਚਡ਼੍ਹਦਾ ਹੀ ਜਾ ਰਿਹਾ ਹੈ ਅਤੇ ਬੁਰਜ ਪਿੰਡ ਦੀਆਂ ਸਾਰੀਆਂ ਗਲੀਆਂ ਵਿੱਚ ਪਾਣੀ ਘੁੰਮ ਰਿਹਾ ਹੈ। ਪਿੰਡ ਦਾ ਸੰਪਰਕ ਹਾਲ ਦੀ ਘਡ਼ੀ ਬਾਕੀ ਦੇ ਪਿੰਡਾਂ ਨਾਲੋਂ ਟੁੱਟ ਗਿਆ ਹੈ। ਪਾਣੀ ਦਾ ਵਹਾਅ ਇੰਨਾ ਤੇਜ਼ ਅਤੇ ਜ਼ਿਆਦਾ ਹੈ ਕਿ ਇਸ ਨਾਲ ਮਟੌਰ ਤੋਂ ਬੁਰਜ ਵਾਲੇ ਪਾਸੇ ਨੂੰ ਜਾਣ ਵਾਲੀ ਸਡ਼ਕ ਵੀ ਟੁੱਟਣੀ ਸ਼ੁਰੂ ਹੋ ਗਈ ਹੈ। ਪਿੰਡ ਲੋਧੀਪੁਰ ਦੇ ਸਾਬਕਾ ਸਰਪੰਚ ਤੇ ਕੌਮੀ ਖਿਡਾਰੀ ਗੁਰਮਿੰਦਰ ਸਿੰਘ ਭੁੱਲਰ ਅਤੇ ਭਾਈ ਬਚਿੱਤਰ ਸਿੰਘ ਯੂਥ ਕਲੱਬ ਦੇ ਪ੍ਰਧਾਨ ਹਰਦੀਪ ਸਿੰਘ ਬਬਲੀ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਨੇ ਆਪਣੇ ਕੋਲੋਂ ਸਵਾ ਲੱਖ ਰੁਪਏ ਖਰਚ ਕੇ ਜੋ ਬੰਨ੍ਹ ਬਣਾਇਆ ਸੀ, ਉਹ ਅੱਜ ਆਏ ਪਾਣੀ ਦੇ ਤੇਜ਼ ਵਹਾਅ ਵਿੱਚ ਰੁਡ਼੍ਹ ਗਿਆ। ਇਸ ਨਾਲ ਦਰਜਨਾਂ ਘਰਾਂ ਵਿੱਚ ਪਾਣੀ ਦਾਖਲ ਹੋ ਗਿਆ ਹੈ। ਜਿਨ੍ਹਾਂ ਘਰਾਂ ਵਿੱਚ ਪਾਣੀ ਦਾਖਲ ਹੋਇਆ ਹੈ, ਉਨ੍ਹਾਂ ਵਿੱਚ ਸਾਬਕਾ ਪ੍ਰਧਾਨ ਦਰਸ਼ਨ ਸਿੰਘ, ਹਾਕਮੀ ਦੇਵੀ, ਪਿਆਰਾ ਸਿੰਘ, ਗਿਆਨ ਸਿੰਘ, ਦਰਸ਼ਨ ਸਿੰਘ, ਗੁਰਚਰਨ ਸਿੰਘ ਅਤੇ ਗੁਰਬਚਨ ਸਿੰਘ  ਸ਼ਾਮਲ ਹਨ।
ਅੱਜ ਦੁਪਹਿਰ ਵੇਲੇ ਭਾਵੇਂ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਨੇ ਦਰਿਆ ਵਿੱਚ ਪਾਣੀ ਆਉਣ ਦੀ ਚਿਤਾਵਨੀ ਸਾਰੇ ਪਿੰਡਾਂ ਨੂੰ ਦੇ ਦਿੱਤੀ ਸੀ, ਪਰ ਪਾਣੀ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਕੋਈ ਵੀ ਪ੍ਰਬੰਧ ਕੰਮ ਨਾ ਆਏ।
ਇਸ ਸਬੰਧ ਵਿੱਚ ਭਾਖਡ਼ਾ ਡੈਮ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਗੋਬਿੰਦ ਸਾਗਰ ਝੀਲ ਵਿੱਚ ਅੱਜ ਪਿਛਲੇ ਸਾਲ ਦੇ ਮੁਕਾਬਲੇ ਪਾਣੀ ਸੱਤਰ ਫੁੱਟ ਤੋਂ  ਵੱਧ ਹੈ, ਡੈਮ ਅੰਦਰ ਅੱਜ ਪਾਣੀ ਦਾ ਪੱਧਰ 1609.57 ਫੁੱਟ ਸੀ। ਭਾਖਡ਼ਾ ਡੈਮ ਤੋਂ ਨੰਗਲ ਡੈਮ ਲਈ ਅੱਜ 26 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ, ਜਿਸ ਵਿੱਚੋਂ ਨੰਗਲ ਡੈਮ ਤੋਂ ਸਤਲੁਜ ਦਰਿਆ ਵਿੱਚ 3350 ਕਿਊਸਿਕ, ਨੰਗਲ ਹਾਈਡਲ ਨਹਿਰ ਲਈ 12500 ਅਤੇ ਸ੍ਰੀ ਆਨੰਦਪੁਰ ਸਾਹਿਬ ਹਾਈਡਲ ਨਹਿਰ ਲਈ 10150 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ।
ਹੁਣ ਦੇਖਣਾ ਇਹ ਹੈ ਕਿ ਹਰ ਵਾਰ ਹੜ੍ਹਾਂ ਦਾ ਖਤਰਾ ਪੈਦਾ ਹੋਣ ਤੇ ਜਾਗਨ ਵਾਲਾ ਪ੍ਰਸ਼ਾਸਨ ਇਸ ਖਤਰੇ ਨੂੰ ਰੋਕਣ ਲਾਈ ਅਗਾਓੰ ਪ੍ਰਬੰਧ ਕਾਰਾਂ ਦੀ ਆਦਤ ਕਦੋਂ ਪਾਉਂਦਾ ਹੈ 

No comments: