Wednesday, July 20, 2011

ਅੰਮ੍ਰਿਤਸਰ ਵਿੱਚ ਦਸ ਕਰੋੜ ਰੁਪਏ ਦੀ ਹੈਰੋਇਨ ਬਰਾਮਦ

ਅੰਮ੍ਰਿਤਸਰ, 20 ਜੁਲਾਈ (ਗਜਿੰਦਰ ਸਿੰਘ)-ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਪੰਜਾਬ ਦੀ ਟੀਮ ਨੇ ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ ਨਾਕਾਬੰਦੀ ਕਰਦਿਆਂ ਇਕ ਹੈਰੋਇਨ ਸਮਗਲਰ ਨੂੰ ਕਾਬੂ ਕਰਕੇ ਉਸਦੇ ਕਬਜ਼ੇ ‘ਚੋਂ ਦੋ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ. ਫੜੀ ਗਈ ਇਸ ਹੈਰੋਇਨ ਦੀ ਕੀਮਤ ਕੌਮਾਂਤਰੀ ਬਾਜ਼ਾਰ ਵਿਚ 10 ਕਰੋਡ਼ ਰੁਪਏ ਬਣਦੀ ਹੈ. ਮੀਡੀਆ ਨੂੰ ਇਸਦੀ ਜਾਣਕਾਰੀ ਦੇਣ ਲਈ ਬੁਲਾਈ ਗਈ ਪ੍ਰੈਸ ਮਿਲਣੀ ਦੌਰਾਨ ਸੈੱਲ ਦੇ ਏ.ਆਈ.ਜੀ. ਮਨਮਿੰਦਰ ਸਿੰਘ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਪਾਕਿਸਤਾਨ ਤੋਂ ਆਈ ਹੈਰੋਇਨ ਦੀ ਖੇਪ ਦਾ ਲੈਣ-ਦੇਣ ਕਰਨ ਸੰਬੰਧੀ ਮਿਲੀ ਇਤਲਾਹ ਤੋਂ ਬਾਅਦ ਟੀਮ ਵਲੋਂ ਕੀਤੀ ਛਾਪਾਮਾਰੀ ਦੌਰਾਨ ਨਾਮਵਰ ਸਮਗਲਰ ਸੁਖਬੀਰ ਸਿੰਘ ਉਰਫ ਸੰਮਾ ਪੁੱਤਰ ਜਗਤਾਰ ਸਿੰਘ ਨੂੰ ਕਾਬੂ ਕਰਕੇ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਤੋਂ ਦੋ ਕਿਲੋ ਹੈਰੋਇਨ ਬਰਾਮਦ ਕੀਤੀ ਗਈ. ਸੁਖਬੀਰ ਸਿੰਘ ਤਰਨਤਾਰਨ 'ਚ ਪੈਂਦੇ ਪਿੰਡ ਸਰਾਏ ਅਮਾਨਤ ਖਾਨ ਦਾ ਰਹਿਣ ਵਾਲਾ ਹੈ. 
ਮੁੱਢਲੀ ਪੁੱਛਗਿਛ ਦਾ ਹਵਾਲਾ ਦਿੰਦਿਆਂ ਏ.ਆਈ.ਜੀ. ਮਨਮਿੰਦਰ ਸਿੰਘ ਨੇ ਦਸਿਆ ਕਿ ਬਰਾਮਦ ਕੀਤੀ ਗਈ ਹੈਰੋਇਨ ਦੀ ਖੇਪ ਬੀਤੇ ਦਿਨੀਂ ਪਾਕਿਸਤਾਨ ਤੋਂ ਪਹੁੰਚੀ ਹੈਰੋਇਨ ਦੀ ਵੱਡੀ ਖੇਪ ਦਾ ਹਿੱਸਾ ਹੈ ਤੇ ਉਹ ਇਹ ਹੈਰੋਇਨ ਗੁਰਦਿਆਲ ਸਿੰਘ ਉਰਫ ਜੱਗਾ ਪੁੱਤਰ ਮਹਿਲ ਸਿੰਘ ਵਾਸੀ ਹੁਸ਼ਿਆਰ ਨਗਰ ਥਾਣਾ ਘਰਿੰਡਾ ਹਵਾਲੇ ਕਰਨ ਲਈ ਲਈ ਕੇ ਆਇਆ ਸੀ ਜੋ ਪੁਲਸ ਦੇ ਹੱਥੇ ਨਹੀਂ ਚਡ਼੍ਹ ਸਕਿਆ. ਪੁਲਿਸ ਨੇ ਕੇਸ ਦਰਜ ਕਰਕੇ ਉਸਦੀ ਭਾਲ ਤੇਜ਼ ਕਰ ਦਿੱਤੀ ਹੈ. ਕਾਬਿਲੇ ਜ਼ਿਕਰ ਹੈ ਕਿ ਗੁਰਦਿਆਲ ਸਿੰਘ ਵੀ ਬਦਨਾਮ ਸਮਗਲਰ ਹੈ ਅਤੇ ਉਸਤੇ ਕਈ ਮਾਮਲੇ ਚੱਲ ਰਹੇ ਹਨ.ਨਸ਼ੀਲੀਆਂ ਚੀਜ਼ਾਂ ਦੀ ਸਮਗਲਿੰਗ ਉਹ ਕਾਫੀ ਲੰਮੇ ਸਮੇਂ ਤੋਂ ਕਰਦਾ ਆ ਰਿਹਾ. ਹੁਣ ਏਸ ਨਵੇਂ ਜੁਰਮ ਵੇਲੇ ਵੀ ਉਹ ਜਮਾਨਤ ਤੇ ਬਾਹਰ ਆਇਆ ਹੋਇਆ ਸੀ.ਹਿਰਾਸਤ ਵਿਚ ਲਏ ਮੁਲਜ਼ਮ ਖਿਲਾਫ ਥਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵਿਖੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਗਿਰੋਹ ਨਾਲ ਜੁਡ਼ੇ ਹੋਰ ਤਾਰਾਂ ਦੀ ਜਾਣਕਾਰੀ ਲਈ ਉਸ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ. ਉਮੀਦ ਹੈ ਕਿ ਇਸ ਪੁਚ੍ਗਿਚ ਦੌਰਾਨ ਕਈ ਗੱਲਾਂ ਸਾਹਮਣੇ ਆਉਣਗੀਆਂ.ਕਾਬਿਲੇ ਜ਼ਿਕਰ ਹੈ ਕਿ ਗੁਰਦਿਆਲ ਸਿੰਘ ਵੀ ਬਦਨਾਮ ਸਮਗਲਰ ਹੈ ਅਤੇ ਉਸਤੇ ਕਈ ਮਾਮਲੇ ਚੱਲ ਰਹੇ ਹਨ.ਨਸ਼ੀਲੀਆਂ ਚੀਜ਼ਾਂ ਦੀ ਸਮਗਲਿੰਗ ਉਹ ਕਾਫੀ ਲੰਮੇ ਸਮੇਂ ਤੋਂ ਕਰਦਾ ਆ ਰਿਹਾ. ਹੁਣ ਏਸ ਨਵੇਂ ਜੁਰਮ ਵੇਲੇ ਵੀ ਉਹ ਜਮਾਨਤ ਤੇ ਬਾਹਰ ਆਇਆ ਹੋਇਆ ਸੀ.ਹਿਰਾਸਤ ਵਿਚ ਲਏ ਮੁਲਜ਼ਮ ਖਿਲਾਫ ਥਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵਿਖੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਗਿਰੋਹ ਨਾਲ ਜੁਡ਼ੇ ਹੋਰ ਤਾਰਾਂ ਦੀ ਜਾਣਕਾਰੀ ਲਈ ਉਸ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ. ਉਮੀਦ ਹੈ ਕਿ ਇਸ ਪੁਚ੍ਗਿਚ ਦੌਰਾਨ ਕਈ ਗੱਲਾਂ ਸਾਹਮਣੇ ਆਉਣਗੀਆਂ.

No comments: