Thursday, July 14, 2011

ਕਪੂਰਥਲਾ: ਕਾਂਗਰਸ ਦੇ ਹੱਕ ਵਿਚ ਭੁਗਤਣ ਜਾ ਰਹੀ ਪੀ ਪੀ ਪੀ

ਜਿਵੇ ਜਿਵੇ ਪੰਜਾਬ ਵਿਧਾਨ ਸਭਾ ਦੀਆਂ ਚੋਣ ਨੇੜੇ ਆ ਰਹੀਆਂ ਹਨ,ਰਾਜਨੀਤਿਕ ਹਲਚਲਾਂ ਵੀ ਉਨ੍ਹੀ ਹੀ ਤੇਜੀ ਨਾਲ ਸ਼ੁਰੂ ਹੋ ਗਈਆਂ ਹਨ. ਸਿਆਸਤ ਦੇ ਇਸ ਗਰਮ ਮਾਹੌਲ ਵਿਚ ਪਿਛਲੇ ਦਿਨੀ ਦੋਆਬੇ ਵਿਚ ਵਾਪਰੀ ਇੱਕ ਰਾਜਨੀਤਿਕ ਟਪਲੇਬਾਜ਼ੀ,ਜਿਸ ਨੂੰ ਮੀਡੀਆਂ ਨੇ ਬਹੁਤ ਹੀ ਵਧਾ ਚੜਾ ਕੇ ਪੇਸ਼ ਕੀਤਾ, ਇਹ ਤਾਜ਼ਾ ਘਟਨਾ ਹੈ ਅਕਾਲੀ ਦਲ ਦੇ ਇੱਕ ਵਫ਼ਾਦਾਰ ਤੇ "ਸਾਊ" ਲੀਡਰ ਸਾਬਕਾ ਟ੍ਰਾਂਸਪੋਰਟ ਮੰਤਰੀ ਰਘਬੀਰ ਸਿੰਘ ਦਾ ਪਾਰਟੀ ਛੱਡ ਕੇ ਮਨਪ੍ਰੀਤ ਦੀ ਪਾਰਟੀ ਪੀ ਪੀ ਪੀ ਦਾ ਲੜ ਫੜਨਾ. 1 ਲੱਖ 21 ਹਜਾਰ ਵੋਟਾਂ ਵਾਲੇ ਵਿਧਾਨ ਸਭਾ ਹਲਕੇ ਕਪੂਰਥਲਾ ਜਿਲ੍ਹੇ ਦੇ ਸਿਆਸੀ ਰੰਗ ਮੰਚ ਤੇ ਹੋਏ ਇਸ "ਪਾਰਟੀ ਬਦਲੀ ਸ਼ੋ" ਨੂੰ  ਮੀਡੀਆਂ ਨੇ ਕੁਝ ਇਸ ਤਰ੍ਹਾ ਪੇਸ਼ ਕੀਤਾ ਜਿਵੇ ਮਨਪ੍ਰੀਤ ਨੇ ਕੋਈ "ਲਾਹੌਰ ਦਾ ਕਿਲ੍ਹਾ" ਹੀ ਫਤਿਹ ਕਰ ਲਿਆ ਹੋਵੇ
ਆਓ ਜਰਾ ਨਜ਼ਰ ਮਾਰਦੇ ਹਾਂ,ਸਾਬਕਾ ਟ੍ਰਾਂਸਪੋਰਟ ਮੰਤਰੀ ਸਾਬ ਦੇ ਹੁਣ ਤੱਕ ਦੇ ਸਿਆਸੀ ਸਫ਼ਰ ਅਤੇ ਪਾਰਟੀ ਬਦਲਣ ਨਾਲ ਦੋਆਬੇ ਦੇ ਸਿਆਸੀ ਸਮੀਕਰਣ ਤੇ ਪੈਣ ਵਾਲੇ ਪ੍ਰਭਾਵ ਉਪਰ ਰਘਬੀਰ ਸਿੰਘ ਨੇ ਆਪਣਾ ਸਿਆਸੀ ਸਫ਼ਰ ਤਕਰੀਬਨ 1980 ਵਿਚ ਸ਼ੁਰੂ ਕੀਤਾ. ਪਰ 1985 ਵਿਚ ਵਿਧਾਨ ਸਭਾ ਦੀ ਟਿਕਟ ਨਾ ਮਿਲਣ ਕਾਰਨ ਅਕਾਲੀ ਦਲ ਤੋ ਨਾਰਾਜ਼ ਹੋ ਕੇ ਅਜਾਦ ਤੋਰ ਤੇ ਚੋਣ ਲੜੀ, ਜਿਸ ਵਿਚ ਅਕਾਲੀ ਦਲ ਦੀ ਉਮੀਦਵਾਰ ਬੀਬੀ ਵਿਨੋਦ ਚੱਡਾ ਨੂੰ ਹਰਾਉਣ ਦੀ ਸਿੱਧੀ "ਜੁੰਮੇਵਾਰੀ"  ਉਨ੍ਹਾ ਸਿਰ ਹੀ ਸੀ.ਇਹੀ ਉਹ ਦੋਰ ਸੀ ਜਦ ਰਘਬੀਰ ਸਿੰਘ ਨੇ ਆਪਣੀ ਤਾਕਤ ਅਤੇ ਅਹਿਮੀਅਤ ਨੂੰ ਅਕਾਲੀ ਦਲ ਸਾਹਮਣੇ ਜਿਤਾ ਦਿੱਤਾ ਸੀ. ਅਕਾਲੀ ਦਲ ਸਿਰਫ 24.97ਪ੍ਰਤੀਸ਼ਤ ਵੋਟਾਂ ਲੈਣ ਵਿਚ ਹੀ ਕਾਮਯਾਬ ਹੋ ਸਕਿਆ, ਜਦ ਕੀ ਕਾਂਗਰਸ ਦੇ ਕਿਰਪਾਲ ਸਿੰਘ ਢਿੱਲੋਂ ਸਿਰਫ 35 ਪ੍ਰਤੀਸ਼ਤ ਵੋਟਾ ਲੈ ਕੇ ਵੀ ਇਹ ਚੋਣ ਜਿੱਤ ਗਏ.1992 ਵਿਚ ਅਕਾਲੀ ਦਲ ਨੇ ਚੋਣ ਦਾ ਬਾਈਕਾਟ ਕਰ ਦਿੱਤਾ ਤਾਂ ਇਸ ਸੀਟ ਤੋ ਪਹਿਲੀ ਵਾਰ ਬੀ ਜੇ ਪੀ ਦੇ ਹੀਰਾ ਲਾਲ ਧੀਰ ਨੇ ਇਹ ਚੋਣ ਲੜੀ.ਉਹ 35 ਪ੍ਰਤੀਸ਼ਤ ਵੋਟਾਂ ਤਾਂ ਹਾਸਲ ਕਰ ਗਏ, ਪਰ ਇਹ ਕਾਂਗਰਸ ਦੇ ਪਹਿਲੀ ਵਾਰ ਚੋਣ ਲੜ ਰਹੇ ਬਿਲਕੁਲ ਨਵੇ ਚਿਹਰੇ ਗੁਲਜ਼ਾਰ ਸਿੰਘ ਕੋਲੋ ਹਾਰ ਗਏ ਜਿਹਨਾ ਨੂੰ 45ਪ੍ਰਤੀਸ਼ਤ ਵੋਟਾਂ ਮਿਲੀਆਂ ਇਸ ਦੌਰਾਨ ਰਘਬੀਰ ਸਿੰਘ ਚੁੱਪ ਹੀ ਰਹੇ ਪਰ ਉਹ ਅਕਾਲੀ ਦਲ ਵਿਚ ਵਾਪਸ ਜ਼ਰੂਰ ਚਲੇ ਗਏ.1992 ਤੋ ਬਾਅਦ 1997 ਵਿਚ ਰਘਬੀਰ ਸਿੰਘ ਨੇ ਅਕਾਲੀ ਵਿਚ ਜੋਰਦਾਰ ਵਾਪਸੀ ਕੀਤੀ.1997 ਦੀ ਚੋਣ ਵਿਚ ਉਨ੍ਹਾਂ ਨੇ ਗੁਲਜ਼ਾਰ ਸਿੰਘ ਨੂੰ ਬਹੁਤ ਹੀ ਬੁਰੀ ਤਰ੍ਹਾ ਮਾਤ ਦਿੱਤੀ,ਇਸ ਚੋਣ ਵਿਚ ਅਕਾਲੀ ਦਲ ਨੂੰ ਜਿਥੇ ਪਹਿਲੀ ਵਾਰ 47 ਪ੍ਰਤੀਸ਼ਤ ਵੋਟਾਂ ਮਿਲੀਆਂ ਉਥੇ ਹੀ ਗੁਲਜ਼ਾਰ ਸਿੰਘ ਨੂੰ ਸਿਰਫ 28 ਪ੍ਰਤੀਸ਼ਤ ਵੋਟਾਂ ਹੀ ਹਾਸਲ ਹੋਈਆਂ.ਇਸੇ ਵੀ ਵਿਧਾਨ ਸਭਾ ਵਿਚ ਰਘਬੀਰ ਸਿੰਘ ਟ੍ਰਾਂਸਪੋਰਟ ਮੰਤਰੀ ਬਣਾਏ ਗਏ. ਇਸ ਦੋਰ ਵਿਚ ਉਹ ਖੁਦ ਨੂੰ ਬਾਦਲ ਦੇ ਇੱਕ ਕਰੀਬੀ ਵਫ਼ਾਦਾਰ ਵੱਜੋ ਸਥਾਪਿਤ ਕਰਨ ਵਿਚ ਕਾਮਯਾਬ ਰਹੇ. ਕੁਲ ਮਿਲ ਕੇ ਦੇਖਿਆ ਜਾਵੇ ਤਾਂ ਇਹ ਰਘਬੀਰ ਸਿੰਘ ਹੀ ਸੀ ਜਿਸ ਨੇ ਅਕਾਲੀ ਦਲ ਦਾ 30 ਪ੍ਰਤੀਸ਼ਤ ਦੇ ਕੋਲ ਡੱਕੇ ਡੋਲੇ ਖਾਂਦਾ ਵੋਟ ਪ੍ਰਤੀਸ਼ਤ 44-45 ਦੇ ਕਰੀਬ ਪੁਹੰਚਾਂ ਦਿੱਤਾ ਸੀ. ਇਸ ਸਭ ਵਿਚ ਇੱਕ ਹੋਰ ਮੱਹਤਵਪੂਰਣ ਗੱਲ ਸੀ ਰਘਬੀਰ ਸਿੰਘ ਦੀ ਇੱਕ ਮਸ਼ਹੂਰ ਡੇਰੇ ਨਾਲ ਨੇੜਤਾ ਜੋ ਹੁਣ ਕਿਸੇ ਤੋ ਲੁਕੀ ਛਿਪੀ ਨਹੀ ਹੈ.ਇਹ ਵੀ ਇੱਕ ਕਾਰਨ ਸੀ ਜਿਸ ਨੇ ਅਕਾਲੀ ਦਲ ਤੇ ਇਸ ਡੇਰੇ ਦੇ ਜਿਥੇ ਸੰਬੰਧ ਮਜਬੂਤ ਕਰ ਦਿੱਤੇ ਸਨ ਉਥੇ ਹੀ ਕਪੂਰਥਲਾ ਹਲਕੇ ਵਿਚ ਅਕਾਲੀ ਦਲ ਦੇ ਵੋਟ ਬੈੰਕ ਵਿਚ ਵੀ ਵਾਧਾ ਕਰ ਦਿੱਤਾ ਸੀ. ਪਰ 1997 ਤੋ ਬਾਅਦ ਦਾ ਸਮਾਂ ਰਘਬੀਰ ਸਿੰਘ ਲਈ ਬਹੁਤ ਹੀ ਬੁਰਾ ਸ਼ੁਰੂ ਹੋਇਆ.ਟ੍ਰਾਂਸਪੋਰਟ ਮੰਤਰੀ ਹੁੰਦੇ ਹੋਏ ਵੀ ਉਹ ਲੋਕਾਂ ਵਿਚ ਨਾ ਹੀ ਵਿਚਰੇ ਤੇ ਨਾ ਹੀ ਇਲਾਕੇ ਵਿਚ ਕੋਈ ਗਿਣਨ ਯੋਗ ਕੰਮ ਕਰਵਾ ਸਕੇ, ਇਥੋ ਤੱਕ ਕੀ ਉਨ੍ਹਾਂ ਦੀ ਆਪਣੀ ਪਾਰਟੀ ਦੇ ਵਰਕਰ ਵੀ ਉਨ੍ਹਾਂ ਦੀ ਅਣਦੇਖੀ ਦੀਆਂ ਸ਼ਕਾਇਤਾਂ ਪਹਿਲਾ ਦੱਬੀ ਜੁਬਾਨ ਵਿਚ ਫਿਰ ਹੋਲੀ ਹੋਲੀ ਸ਼ਰੇਆਮ ਹੀ ਕਰਨ ਲੱਗ ਗਏ. 2002 ਦੀ ਵਿਧਾਨ ਸਭਾ ਚੋਣ ਵਿਚ ਕਾਂਗਰਸ ਦੇ ਬਿਲਕੁਲ ਨਵੇ ਨੇਤਾ ਰਾਣਾ ਗੁਰਜੀਤ ਸਿੰਘ ਨੇ ਰਘਬੀਰ ਸਿੰਘ ਨੂੰ ਬਿਲਕੁਲ ਹੀ ਪਿਛੇ ਧਕੇਲ ਦਿੱਤਾ. ਚਾਹੇ ਕੀ ਇਸ ਚੋਣ ਵਿਚ ਕਾਂਗਰਸ ਦੇ ਸਾਬਕਾ ਐਮ ਐਲ ਏ ਗੁਲਜ਼ਾਰ ਸਿੰਘ ਤੇ ਮਲਵਿੰਦਰ ਸਿੰਘ ਚਾਹਲ ਰਾਣਾ ਗੁਰਜੀਤ ਖਿਲਾਫ਼ ਸ਼ਰੇਆਮ ਹੀ ਬਗਾਵਤ ਤੇ ਉੱਤਰ ਆਏ ਸਨ, ਫਿਰ ਵੀ ਰਾਣਾ ਗੁਰਜੀਤ ਇਸ ਚੋਣ ਵਿਚ 33715 ਵੋਟਾਂ ਲੈਣ ਵਿਚ ਕਾਮਯਾਬ ਰਹੇ ਜਦ ਕੀ ਰਘਬੀਰ ਸਿੰਘ ਨੂੰ ਸਿਰਫ 23470 ਵੋਟਾਂ ਹੀ ਮਿਲ ਸਕੀਆਂ.ਮਲਵਿੰਦਰ ਚਾਹਲ ਜਿਸ ਦੀ ਮਦਦ ਗੁਲਜ਼ਾਰ ਸਿੰਘ ਕਰ ਰਹੇ ਸਨ ਸਿਰਫ 3999 ਵੋਟਾਂ ਹੀ ਹਾਸਲ ਕਰ ਸਕੇ, ਉਥੇ ਹੀ ਇਸ ਚੋਣ ਵਿਚ ਅਕਾਲੀ ਦਲ ਮਾਨ ਵਲੋ ਚੋਣ ਲੜ ਰਹੇ ਜਾਗੀਰ ਸਿੰਘ ਵਡਾਲਾ ਵੀ 3578 ਵੋਟਾਂ ਲੈ ਗਏ. ਕੁਲ ਮਿਲਾ ਕੇ ਰਘਬੀਰ ਸਿੰਘ ਸਿਰਫ 35 ਪ੍ਰਤੀਸ਼ਤ ਵੋਟਾਂ ਹੀ ਹਾਸਲ ਕਰ ਸਕੇ.ਇਸ ਤੋ ਬਾਅਦ ਰਾਣਾ ਗੁਰਜੀਤ ਸਿੰਘ ਇੱਕ ਬਹੁਤ ਹੀ ਮਜਬੂਤ ਨੇਤਾ ਵੱਜੋ ਉਭਰੇ,ਉਨ੍ਹਾਂ ਨੇ 2004 ਵਿਚ ਲੋਕ ਸਭਾ ਦੀ ਚੋਣ ਲੜੀ ਜਿਸ ਵਿਚ ਉਨ੍ਹਾਂ ਨੇ ਅਕਾਲੀ ਦਲ ਤੇ ਬੀ ਜੇ ਪੀ ਦੇ ਇੱਕ ਮਜਬੂਤ ਉਮੀਦਵਾਰ ਇੰਦਰ ਕੁਮਾਰ ਗੁਜਰਾਲ ਦੇ ਬੇਟੇ ਨਰੇਸ਼ ਗੁਜਰਾਲ ਨੂੰ ਹਰਾ ਕੇ ਇਹ ਚੋਣ ਵੀ ਜਿੱਤ ਲਈ. ਇਸ ਕਾਰਣ ਕਪੂਰਥਲਾ ਵਿਚ ਹੋਈ ਬਾਈ-ਇਲਕੈਸ਼ਨ ਵਿਚ ਇੱਕ ਵਾਰ ਫਿਰ ਅਕਾਲੀ ਦਲ ਨੇ ਆਪਣੇ ਵਫ਼ਾਦਾਰ ਅਤੇ ਸਾਊ ਲੀਡਰ ਨੂੰ ਹੀ ਚੋਣ ਮੈਦਾਨ ਵਿਚ ਉਤਾਰਿਆ, ਪਰ ਇਸ ਵਾਰ ਵੀ ਉਹ ਰਾਣਾ ਗੁਰਜੀਤ ਸਿੰਘ ਦੀ ਭਰਜਾਈ ਸੁਖਜਿੰਦਰ ਕੌਰ ਰਾਣਾ{ਸੁਖੀ ਰਾਣਾ} ਕੋਲੋ ਉਨ੍ਹੀ ਹੀ ਬੁਰੀ ਤਰ੍ਹਾ ਦੁਬਾਰਾ ਹਾਰੇ ਇਸ ਚੋਣ ਵਿਚ ਰਘਬੀਰ ਸਿੰਘ 70 ਪ੍ਰਤੀਸ਼ਤ ਪੋਲਿੰਗ ਕਾਰਣ 40 ਪ੍ਰਤੀਸ਼ਤ ਵੋਟ ਤਾਂ ਜ਼ਰੂਰ ਲੈ ਗਏ ਪਰ ਉਹ ਸੁਖੀ ਰਾਣਾ ਦੀਆਂ 57 ਪ੍ਰਤੀਸ਼ਤ ਵੋਟਾਂ ਦੇ ਵੀ ਕੀਤੇ ਨੇੜੇ ਤੇੜੇ ਨਹੀ ਸਨ. ਇਸ ਚੋਣ ਵਿਚ ਪੂਰਾ ਸਮਾਂ ਮਨਪ੍ਰੀਤ ਬਾਦਲ ਵੀ ਰਘਬੀਰ ਸਿੰਘ ਦੇ ਨਾਲ ਰਹੇ ਅਤੇ ਹਰ ਇੱਕ ਚੋਣ ਰੈਲੀ ਨੂੰ ਸੰਬੋਧਤ ਵੀ ਕੀਤਾ.ਇਹ ਚੋਣ ਰਘਬੀਰ ਸਿੰਘ 10000 ਦੇ ਕਰੀਬ ਵੋਟਾਂ ਨਾਲ ਹਾਰੇ.2007 ਵਿਚ ਹੋਈ ਵਿਧਾਨ ਸਭਾ ਚੋਣ ਵਿਚ ਅਟਕਲਾਂ ਸਨ ਕੀ ਰਘਬੀਰ ਸਿੰਘ ਨੂੰ ਟਿਕਟ ਮਿਲਣਾ ਬਹੁਤ ਹੀ ਮੁਸ਼ਕਿਲ ਹੈ, ਪਰ ਬਾਦਲ ਸਾਬ ਨਾਲ ਆਪਣੇ ਨਜਦੀਕੀ ਕਾਰਣ ਉਹ 2007 ਵਿਚ ਵੀ ਅਕਾਲੀ ਉਮੀਦਵਾਰ ਵੱਜੋ ਇਹ ਚੋਣ ਲੜਨ ਵਿਚ ਕਾਮਯਾਬ ਹੋ ਗਏ. ਇਸ ਵਾਰ ਹਵਾ ਵੀ ਕਾਂਗਰਸ ਦੇ ਪੂਰੀ ਉਲਟ ਹੀ ਚਲ ਰਹੀ ਸੀ,ਪਰ ਰਘਬੀਰ ਸਿੰਘ ਇਹ ਚੋਣ ਜਿੱਤਣ ਵਿਚ ਵੀ ਨਾ-ਕਾਮਯਾਬ  ਰਹੇ ਅਤੇ ਆਪਣੀ ਹਾਰ ਦੀ ਹਿਟ੍ਰਿਕ ਪੂਰੀ ਕਰ ਗਏ,ਇਹ ਉਹਨਾ ਦੀ ਲਗਾਤਾਰ ਤੀਜੀ ਹਾਰ ਸੀ. ਇਹ ਚੋਣ ਉਹ ਰਾਣਾ ਗੁਰਜੀਤ ਸਿੰਘ ਦੀ ਪਤਨੀ ਰਾਜਬੰਸ ਰਾਣਾ ਜੋ 47175 ਵੋਟਾਂ ਲੈ ਗਏ ਸਨ ਕੋਲੋ 7000 ਦੇ ਕਰੀਬ ਵੋਟਾਂ ਨਾਲ ਹਾਰੇ. ਇਸ ਹਾਰ 'ਤੇ ਟਿਪਣੀ ਕਰਦੇ ਹੋਏ ਇੱਕ ਨੇਤਾ ਨੇ ਤਾਂ ਚੁਟਕੀ ਲੈਂਦੇ ਹੋਏ ਕਿਹਾ ਸੀ ਕੀ ਬਾਦਲ ਸਾਬ ਹੁਣ ਤਾਂ ਉਮੀਦਵਾਰ ਬਦਲ ਦੇਵੋ ਹੁਣ ਤਾਂ ਮੰਤਰੀ ਸਾਬ ਜਨਾਨੀਆਂ ਕੋਲੋ ਵੀ ਹਾਰਨ ਲੱਗ ਪਏ ਹਨ.
ਹੁਣ ਇਸ ਵਾਰ ਟਿਕਟ ਕੱਟ ਹੋਣੀ ਬਿਲਕੁਲ ਪੱਕੀ ਸੀ,ਕਪੂਰਥਲਾ ਵਿਧਾਨ ਸਭਾ ਹਲਕੇ ਵਿਚ ਸਰਬਜੀਤ ਸਿੰਘ ਮਕੜ੍ਹ ਜਿਹਨਾ ਦਾ ਆਪਣਾ ਵਿਧਾਨ ਸਭਾ ਹਲਕਾ ਆਦਮਪੁਰ ਰਿਜਰਵ ਹੋ ਚੁੱਕਾ ਹੈ ਨੂੰ ਆਪਣੀਆ ਸਰਗਰਮੀਆਂ ਤੇਜ਼ ਕਰਨ ਦੇ ਨਿਰਦੇਸ਼ ਜਾਰੀ ਹੋ ਚੁੱਕੇ ਸਨ. ਰਘਬੀਰ ਸਿੰਘ ਅਤੇ ਸਰਬਜੀਤ ਸਿੰਘ ਮਕੜ੍ਹ  ਦੇ ਸਮਰਥਕਾਂ ਵਿਚ ਦੋ ਵਾਰ ਕਪੂਰਥਲੇ ਟਕਰਾ ਹੁੰਦਾ ਹੁੰਦਾ ਟਲਿਆ.ਇਸ ਸਿਲਸਲੇ ਵਿਚ ਰਘਬੀਰ ਸਿੰਘ ਨੇ ਵੱਡੇ ਬਾਦਲ ਤੱਕ ਵੀ ਪੁਹੰਚ ਕੀਤੀ ਪਰ ਕੋਈ ਚਾਰਾਂ ਨਾ ਚਲਦਾ ਦੇਖ ਅਖੀਰ "ਮਰਦੀ ਨੇ ਅੱਕ ਚੱਬਿਆ" ਵਾਲੀ ਗੱਲ ਕਰਦੇ ਹੋਏ ਪਿਛਲੇ ਦਿਨੀ ਮਨਪ੍ਰੀਤ ਦੀ ਪੀ ਪੀ ਪੀ ਵਿਚ ਜਾ ਸ਼ਾਮਲ ਹੋਏ.ਹੁਣ ਉਹਨਾਂ ਨੂੰ ਮਨਪ੍ਰੀਤ ਵੱਲੋ ਟਿਕਟ ਮਿਲਦੀ ਹੈ ਜਾਂ ਨਹੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ,ਪਰ ਉਹ ਅਜੇ ਵੀ ਇਸ ਹਾਲਤ ਵਿਚ ਹਨ ਕੀ ਅਕਾਲੀ ਦਲ ਦੇ ਦਸ ਪ੍ਰਤਿਸ਼ਤ ਵੋਟ ਬੈੰਕ ਵਿਚ ਆਰਾਮ ਨਾਲ ਸੰਨ ਲਾ ਸਕਦੇ ਹਨ ਜੇ "ਡੇਰਾ"  ਇਸ ਵਾਰ ਵੀ ਉਨ੍ਹਾਂ ਨੂੰ "ਆਸ਼ੀਰਵਾਦ" ਦਿੰਦਾ ਹੈ ਤਾਂ ਉਹ 15 ਤੋ 20 ਪ੍ਰਤਿਸ਼ਤ ਵੋਟ ਵੀ ਲੈ ਜਾ ਸਕਦੇ ਹਨ,ਜਿਸ ਦਾ ਸਿੱਧਾ ਫਾਇਦਾ ਕਾਂਗਰਸ ਨੂੰ ਹੀ ਹੋਣ ਵਾਲਾ ਹੈ.ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਪਹਿਲਾ ਤੋ ਹੀ ਬਹੁਤ ਮਜਬੂਤ ਸਥਿਤੀ ਵਿਚ ਚੱਲ ਰਹੇ ਰਾਣਾ ਗੁਰਜੀਤ ਜਿਥੇ ਕਾਂਗਰਸ ਪਾਰਟੀ ਦੇ ਪੰਜਾਬ ਇਕਾਈ ਦੇ ਜਰਨਲ ਸੱਕਤਰ ਲਈ ਬਣ ਚੁੱਕੇ ਹਨ ਲਈ ਇਹ ਇੱਕ ਖੁਸ਼ੀ ਦੀ ਹੀ ਗੱਲ ਹੈ,
ਦੂਜੇ ਪਾਸੇ ਅਕਾਲੀ ਦਲ ਦੇ ਸਰਬਜੀਤ ਸਿੰਘ ਮਕੜ੍ਹ ਲਈ ਸਥਿਤੀ ਹੁਣ ਜਲੰਧਰ ਕੈਂਟ{ ਜਿਥੋ ਉਹ ਪਹਿਲਾ ਚੋਣ ਲੜਨ ਦੇ ਚਾਹਵਾਨ ਸਨ} ਅਤੇ ਕਪੂਰਥਲੇ ਵਿਚ ਇਕੋ ਜਿਹੀ ਹੀ ਹੋ ਗਈ ਹੈ.ਕੈਂਟ ਵਿਚ ਜਗਸੀਰ ਬਾਰੜ ਅਤੇ ਕਪੂਰਥਲੇ ਵਿਚ ਰਘਬੀਰ ਸਿੰਘ ਸਾਹਮਣੇ ਹਨ. ਇਕ ਤਰ੍ਹਾਂ ਨਾਲ ਕਪੂਰਥਲੇ ਵਿਚ ਪੀ ਪੀ ਪੀ ਸਿਧੇ ਤੋਰ ਤੇ ਕਾਂਗਰਸ ਦੇ ਹੱਕ ਵਿਚ ਭੁਗਤਣ ਲਈ ਬਿਲਕੁਲ ਤਿਆਰ ਹੈ. ਕੁਲ ਮਿਲਾ ਕੇ ਪੀ ਪੀ ਪੀ ਦੇ ਨਵੇ ਨੇਤਾ ਰਘਬੀਰ ਸਿੰਘ ਕਪੂਰਥਲੇ ਵਿਚ ਅਕਾਲੀ ਦਲ ਨੁੰ "ਹਰਾਉਣ" ਵਿਚ ਤਾਂ ਪੂਰਾ ਯੋਗਦਾਨ ਪਾਉਣਗੇ ਪਰ ਖੁਦ ਜਿੱਤਣ ਦੇ ਹਾਲਾਤ ਵਿਚ ਬਿਲਕੁਲ ਵੀ ਨਹੀ ਹਨ. ਪੀ ਪੀ ਪੀ ਇਕ ਕਿਸਮ ਨਾਲ ਕਾਂਗਰਸ ਦੀ ਮਦਦਗਾਰ ਵਜੋ ਭੂਮਿਕਾ ਵਿਚ ਹੋਵੇਗੀ. ਜੇ ਮਨਪ੍ਰੀਤ ਦੀ ਪੀ ਪੀ ਪੀ ਦਾ ਮਕਸਦ ਕਪੂਰਥਲਾ ਵਿਧਾਨ ਸਭਾ ਚੋਣ ਜਿੱਤਣ ਦੀ ਬਜਾਏ ਸਿਰਫ ਅਕਾਲੀ ਦਲ ਨੂੰ ਹਰਾਉਣਾ ਹੀ ਹੈ ਤਾਂ ਮਨਪ੍ਰੀਤ ਨੇ ਰਘਬੀਰ ਸਿੰਘ ਦੀਆਂ "ਸੇਵਾਂਵਾਂ" ਪ੍ਰਾਪਤ ਕਰਕੇ ਜ਼ਰੂਰ ਲਾਹੌਰ ਦਾ ਕਿਲ੍ਹਾ ਹੀ ਜਿੱਤ ਲਿਆ ਹੈ..--ਇੰਦਰਜੀਤ ਕਾਲਾਸੰਘਿਆਂ (98156-39091)        

4 comments:

SUMMERJIT AZAD said...

ਇੰਦਰ ਜੀਤ ਇਹ ਕੋਈ ਅਚੰਬੇ ਵਾਲੀ ਗਲ ਨਹੀ ਹੋਵੇਗੀ ਕਾਂਗਰਸ ਦੀ ਹਮਾਇਤ ਕਰਨੀ ਕਿਉਂਕਿ ਪੀ ਪੀ ਪੀ ਦੇ ਕਰਤਾ ਧਰਤਾ ਸ੍ਰੀਮਾਨ ਮਨਪ੍ਰੀਤ ਸਿੰਘ ਬਾਦਲ ਸਾਹਿਬ ਦੀ ਵਿਚਾਰਧਾਰਾ ਹੀ ਪ੍ਰੋ ਗਾਂਧੀਵਾਦੀ ਅਤੇ ਕਾਂਗਰਸ ਮਾਰਕਾ ਹੀ ਹੈ । ਇਸ ਦੀ ਉਘੜਵੀਂ ਮਿਸਾਲ 13 ਜੁਲਾਈ 20011 ਦੇ ਹਿੰਦੋਸਤਾਨ ਟਾਇਮਜ਼ ਅਖਬਾਰ 'ਚ ਪ੍ਰਕਾਸ਼ਤ ਇੰਟਰਵਿਊ ਹੈ । ਇਕ ਥਾਂ ਫੇਰ ਫਰਮਾਂਉਂਦੇ ਹਨ ਕਿ 'ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਤੋਂ ਹੀ ਕਾਇਲ ਹਾਂ ਨਾਂਕਿ ਉਸ ਦੀ ਸਮਾਜਵਾਦੀ ਵਿਚਾਰਧਾਰਾ ਤੌਂ ਉਂਨਾਂ ਦੀ ਵਿਚਾਰਧਾਰਾ ਤੇ ਰਾਜਨੀਤੀ ਦੇ ਅਹਿਮ ਪੱਖ ਨੂੰ ਅੱਖੌ ਪੋ੍ਖੈ ਕੀਤਾ ਹੈ ਜਿਸ ਪਿਛੈ ਉਨਾਂ ਫਾਂਸੀਂ ਦੈ ਰਸੇ ਚੁੰਮੇਂ ਸਨ । ਉਹ ਪੱਖ ਸੀ ਸਭਤੋੰ ਪਹਿਲਾਂ ਬਟ੍ਰਿਸ਼ ਸਾਮਰਾਜ ਦੀ ਗਲਾਮੀ ਤੌ ਦੇਸ਼ ਨੂੰ ਇਨਕਲਾਬ ਰਾਹੀਂ ਅਜ਼ਾਦ ਕਰਵਾਉਣਾ । ਇਹੇ ਐਲਾਨ ਗਾਂਧੀ ਜੀ ਅਤੇ ਕਾਂਗਰਸ ਨੇ 1931 'ਚ (ਭਗਤ ਸਿੰਘ ,ਸੁਖਦੇਵ ਅਤੇ ਰਾਜਗਰੂ ਨੂੰ ਫਾਂਸੀ ਲਗਣ ਤੋਂ ਬਾਦ) ਮਤਾ ਪਕੇ ਕੀਤਾ ਸੀ ਕਿ 'ਅਸੀ ਭਗਤ ਸਿੰਘ ਦੀ ਕੁਰਬਾਨੀ ਤੋਂ ਤਾਂ ਕਾਇਲ ਹਾਂ ।ਪਰ ਉਸ ਦੀ ਅੰਤਕਵਾਦੀ ਰਾਜਨੀਤੀ ਦੀ ਨਿੰਦਾ ਕਰਦੇ ਹਾਂ । ਉਸ ਤੋਂ ਦੂਰ ਰਹਿਆ ਜਾਵੇ' ਦੂਜਾ ਗਰੀਬਾਂ ਲਈ ਕੀ ਸਕੀਮਾਂ ਹਨ ਦਾ ਜਵਾਬ ਦਿਤਾ ਹੈ ਕਿ ਵਧ ਤੋਂ ਵਧ ਤੋਂ ਟੈਕਸ ਉਗਰਾਹ ਕੇ ਤੇ ਖਰਚੇ ਘਟਾਕੇ ਗਰੀਬੀ ਦਾ ਰੋਗ ਵਡਣ ਦੀ ਸ਼ੁਧ ਕਾਂਗਰਸ ਮਾਰਕਾ ਸਕੀਮ ਪਾਈ ਹੈ । ਤੀਜਾ ਲਗਦੇ ਹਥ ਪੰਜਾਬ ਸੂਬਾ ਬਨਾਉਣ ਨੂੰ ਹੀ ਗਲਤ ਦਸਿਆ ਹੈ ।ਕਾਂਗਰਸੀ ਹਾਕਮਾਂ ਨੈ 1962 ਵਿਚ ਪੰਜਾਬੀ ਸੂਬਾ ਬਨਣ ਨੂੰ ਗਲਤ ਦਸਦੇ ਹੋਏ ਮੋਰਚੇ ਨੂੰ ਠੁਸ ਕਰਨ ਲਈ ਅਕਾਲੀਆਂ ਤੇ ਕਾਮਰੇਡਾਂ ਨੂੰ ਕੁਟਕੇ ਜੇਲੀਂ ਡਕਿਆ ਸਮੇਤ ਪ੍ਰਕਾਸ ਸਿੰਘ ਬਾਦਲ ਤਾਇਆ ਜੀ ਦੇ । ਚੌਥਾ ਖੱਬੇ ਮੋਰਚੇ ਬਨਾਉਣ ਵਾਲਿਆਂ ਨਾਲ ਬੇਸਿਰ ਪੈਰ ਗਠਜੋੜ ਕਰਨ ਬਾਰੇ ਸੋਚਣ ਦੀ ਹਾਮੀ ਭਰ ਗਏ ਨੇ । ਅਗੇ ਖੱਬੂ ਪਖੀਆਂ ਦੀ ਸੁਰ ਹਮੇਸ਼ਾਂ ਕਾਂਗਰਸ ਦੀ ਸੁਰ 'ਚ ਸੁਰ ਮਿਲਾਉਣ ਦੀ ਰਹੀ ਹੈ । ਸੋ ਸ੍ਰੀਮਾਨ ਮਨਪ੍ਰੀਤ ਸਿੰਘ ਬਾਦਲ ਜੀ ਬਾਰੇ ਕਾਂਗਰਸ ਨਾਲ ਜੋੜ ਤੋੜ ਕਰਨ ਦੀਆਂ ਆਂਪ ਦੀਆਂ ਕਿਆਂਸ ਅਰਾਈਆਂ ਸਚੀਆਂ ਹੀ ਲਗਦੀਆਂ ਨੈ । ਅਗੇ ਤੇਲ ਦੇਖੋ ਤੇਲ ਦੀ ਧਾਰ ਦੇਖੋ।

S S AZAd said...