Saturday, July 23, 2011

ਹਰ ਹਫਤੇ ਹੁੰਦੀ ਹੈ ਦਰਬਾਰ ਸਾਹਿਬ ਦੇ ਆਲੇ ਦੁਆਲੇ ਵਾਲੀ ਹਵਾ ਦੀ ਜਾਂਚ

*ਸ਼੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਦੀ ਹਵਾ ਸ਼ੁਧ ਰਖਣ ਲਈ ਵਿਸ਼ੇਸ਼ ਕਦਮ*ਹਵਾ ਵਿੱਚ ਫੈਲੇ ਪ੍ਰਦੂਸ਼ਣਾਂ ਦੇ ਕਾਰਨਾਂ ਦੀ ਜਾਂਚ ਲਈ ਹੋਣ ਲੱਗੀ ਵਿਸ਼ੇਸ਼ ਸਟੱਡੀ *ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜਾਰੀ ਕੀਤੇ ਆਦੇਸ਼*ਚੇਅਰਮੈਨ ਕਾਹਨ ਸਿੰਘ ਪੰਨੂ ਖੁਦ ਪੁੱਜੇ ਮੀਟਿੰਗ ਵਿੱਚ  
ਅੰਮ੍ਰਿਤਸਰ 23 ਜੁਲਾਈ (ਗਜਿੰਦਰ ਸਿੰਘ):ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਚੇਅਰਮੈਨ ਕਾਹਨ ਸਿੰਘ ਪੰਨੂ ਨੇ ਅੱਜ ਸੂਚਨਾ ਕੇਂਦਰ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਉੱਚ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਵਿੱਚ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਸਵਿੰਦਰ ਸਿੰਘ ਐਡਵੋਕੇਟ, ਜਸਵਿੰਦਰ ਜੱਸੀ ਅਤੇ ਗੁਰਬਚਨ ਸਿੰਘ ਦੇ ਨਾਲ ਨਾਲ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਬੀਰਇੰਦਰਜੀਤ ਸਿੰਘ, ਕੁਲਦੀਪ ਸਿੰਘ ਅਤੇ ਸੰਦੀਪ ਗੁਪਤਾ ਵੀ ਮੌਜੂਦ ਸਨ.ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਆਰ.ਐਮ ਭਾਰਦਵਾਜ਼ ਅਤੇ ਸ਼ਰਨਜੀਤ ਸਿੰਘ ਨੇ ਵੀ ਸ਼ਿਰਕਤ ਕੀਤੀ ।     
ਮੀਟਿੰਗ ਉਪਰੰਤ ਸ੍ਰ: ਪੰਨੂ ਨੇ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਹਰ ਹਫਤੇ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਦੀ ਹਵਾ ਵਿੱਚ ਫੈਲੇ ਸਲਫਰ ਡਾਈਆਕਸਾਈਡ ਅਤੇ ਨਾਈਟ੍ਰਸ ਆਕਸਾÂਡਿ ਦੇ ਪੱਧਰ ਅਤੇ ਸਾਹ ਰਾਹੀਂ ਹਵਾ ਵਿੱਚੋਂ ਮਨੁੱਖੀ ਸਰੀਰ ਦੇ ਅੰਦਰ ਜਾਣ ਵਾਲੇ ਪ੍ਰਦੂਸ਼ਣ ਦੇ ਤੱਤ ਜਿੰਨ੍ਹਾਂ ਨੂੰ ਆਰ.ਐਸ.ਪੀ.ਐਮ ਕਿਹਾ ਜਾਂਦਾ ਹੈ, ਦੇ ਪੱਧਰ ਦੇ ਜਾਂਚ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਲਫਰ ਡਾਈਆਕਸਾਈਡ ਅਤੇ ਨਾਈਟ੍ਰਸ ਆਕਸਾਈਡ ਦੀ ਮਾਤਰਾ ਤਾਂ ਨਿਰਧਾਰਤ ਸੀਮਾ ਦੇ ਅੰਦਰ ਹੈ ਪਰ ਆਰ.ਐਸ.ਪੀ.ਐਮ ਦੀ ਮਾਤਰਾ ਜਿਆਦਾ ਹੈ। ਇਸ ਲਈ ਉਨ੍ਹਾਂ ਨੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਆਰ.ਐਸ.ਪੀ.ਐਮ ਦੇ ਤੱਤਾਂ ਦੀ ਵਿਸ਼ੇਸ਼ ਸਟੱਡੀ ਕਰਨ ਲਈ ਕਿਹਾ। ਸ੍ਰ: ਪੰਨੂ ਨੇ ਦੱਸਿਆ ਕਿ ਇਸ ਸਟੱਡੀ ਦਾ ਪੂਰਾ ਖਰਚਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕੀਤਾ ਜਾਵੇਗਾ ਅਤੇ ਸਟੱਡੀ ਦੀ ਰਿਪੋਰਟ ਆਉਣ ਉਪਰੰਤ ਸਰਕਾਰ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਆਪਣੇ ਸੁਝਾਅ ਪੇਸ਼ ਕਰੇਗਾ ਤਾਂ ਜੋ ਇਸ ਵਿਰਾਸਤੀ ਧਾਰਮਿਕ ਸਥਾਨ ਦੇ ਚੌਗਿਰਦੇ ਨੂੰ ਪ੍ਰਦੂਸ਼ਣ ਮੁਕਤ ਰੱਖਿਆ ਜਾ ਸਕੇ।
ਯਾਦ ਰਹੇ ਕਿ ਸ੍ਰ:ਪੰਨੂ ਨੇ ਅੰਮ੍ਰਿਤਸਰ ਵਿੱਚ ਬਤੌਰ ਡਿਪਟੀ ਕਮਿਸ਼ਨਰ, ਆਪਣੇ ਕਾਰਜਕਾਲ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਗੁਰੂ ਬਜਾਰ ਵਿੱਚ ਚੱਲ ਰਹੀਆਂ ਤਕਰੀਬਨ 150 ਭੱਠੀਆਂ ਨੂੰ ਐਲ.ਪੀ.ਜੀ ਤੇ ਕਰਵਾਇਆ ਤੇ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਨੂੰ ਤਿਆਰ ਕਰਨ ਲਈ ਲੱਗੀ ਰੋਟੀ ਬਨਾਉਣ ਦੀ ਮਸ਼ੀਨ ਨੂੰ ਮਿੱਟੀ ਦੇ ਤੇਲ ਦੀ ਥਾਂ ਗੈਸ ਤੇ ਕਰਵਾਇਆ। ਉਨ੍ਹਾਂ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਤੇ ਵਾਹਨਾਂ ਦੀ ਤਾਦਾਦ ਨੂੰ ਵੀ ਕੰਟੋਰਲ ਕਰਨ ਲਈ ਉਪਰਾਲੇ ਕੀਤੇ। 

No comments: