Friday, July 22, 2011

ਸੋਸ਼ਲ ਨੈਟਵਰਕਿੰਗ ਵਿੱਚ ਨਵੀਆਂ ਖੂਬੀਆਂ ਦਾ ਗੁਲਦਸਤਾ--ਗੂਗਲ ਪਲੱਸ


ਸ਼ੇਖਰ ਕੁਮਾਵਤ ਵੱਲੋਂ ਜਾਰੀ ਸਕੈਚ
 ਅਚਾਨਕ ਹੀ ਇੱਕ ਸੁਨੇਹਾ ਆਇਆ ਤਾਂ ਮੈਂ ਉਸਨੂੰ ਤੁਰੰਤ ਓਪਨ ਕੀਤਾ. ਸਾਰੀ ਗੱਲ ਪੜ੍ਹ ਕੇ ਵੀ ਗੱਲ ਪੂਰੀ ਤਰਾਂ ਪੱਲੇ ਨਾ ਪਈ. ਕੁਝ ਮਿਤਰਾਂ ਨੇ ਗੂਗਲ ਪਲਸ ਦੀਆਂ ਖੂਬੀਆਂ ਬਾਰੇ ਜਾਨੂ ਕਰਾਇਆ ਸੀ. ਮੈਂ ਹੈਰਾਨ ਸਾਂ ਕਿ ਜਦ ਪਹਿਲਾਂ ਹੀ ਕਈ ਤਰਾਂ ਦੀਆਂ ਸੋਸ਼ਲ ਸਾਈਟਾਂ ਮੌਜੂਦ ਹਨ ਤਾਂ ਹੁਣ ਕੁਝ ਹੋਰ ਨਵਾਂ ਕਰ ਸਕਣ ਦੀ ਗੁੰਜਾਇਸ਼ ਹੀ ਕਿਥੇ ਹੈ ? ਪਰ ਗੂਗਲ ਨੇ ਇੱਕ ਵਾਰ ਫਿਰ ਸਾਬਿਤ ਕਰ ਦਿਖਾਇਆ ਹੈ ਕਿ ਸਿਤਾਰੋਂ ਸੇ ਆਗੇ ਜਹਾਂ ਔਰ ਭੀ ਹੈਂ.....ਗੂਗਲ ਦੀ ਇੱਕ ਅਸਲੋਂ ਈ ਨਵੀਂ ਸ਼ਾਖਾ ‘ਗੂਗਲ ਪੱਲਸ’ ਸੋਸ਼ਲ ਨੈਟਵਰਕਿੰਗ ਦੇ ਖੇਤਰ ‘ਚ ਬੜੇ ਜਬਰਦਸਤ  ਅੰਦਾਜ਼ ਨਾਲ ਦਾਖਿਲ ਹੋਈ ਹੈ. ਬੜੀ ਹੀ ਤੇਜ਼ੀ ਨਾਲ ਮਸ਼ਹੂਰ ਹੋ ਰਹੀ ਇਸ ਗੂਗਲ ਪੱਲਸ  ਇਸਦਾ ਜਾਦੂ ਇਸ ਵਾਰ ਵੀ ਪੂਰੀ ਦੁਨੀਆ ਵਿਚ ਚੱਲਿਆ ਹੈ.ਇਸ ਖੇਤਰ ਵਿਚ ਪਹਿਲਾਂ ਤੋਂ ਹੀ ਪੱਕੇ ਪੈਰੀਂ ਜੰਮੀਆਂ ਹੋਈਆਂ ਸੋਸ਼ਲ ਸਾਈਟਾਂ ਨੂੰ ਚੁਨੌਤੀ ਦੇਂਦਿਆਂ ਇਸ ਗੂਗਲ ਪੱਲਸ ਨੇ ਸ਼ੁਰੂ ਹੋਣ ਦੇ ਤਿੰਨ ਹੱਫਤੇ ਦੇ ਅੰਦਰ ਹੀ ਲਗਭਗ ਦੋ ਕਰੋਡ਼ ਲੋਕਾਂ ਨੂੰ ਆਪਣੇ ਵੱਲ ਆਕਰਸ਼ਤ ਕਰ ਲਿਆ ਹੈ. ਇਸ ‘ਚ ਲਗਭਗ ਅੱਧੇ ਲੋਕ ਅਮਰੀਕਾ ਅਤੇ ਭਾਰਤ ਤੋਂ ਹਨ। 29 ਜੂਨ ਤੋਂ 19 ਜੁਲਾਈ ਦੇ ਵਿੱਚ ਗੂਗਲ ਪੱਲਸ ਨੂੰ ਲਗਭਗ 2 ਕਰੋਡ਼ ਲੋਕਾਂ ਨੇ ਵੇਖਿਆ. ਇਸ ‘ਚ ਲਗਭਗ 50 ਲੱਖ ਅਮਰੀਕਾ ਤੋਂ ਅਤੇ ਲਗਭਗ 30 ਲੱਖ ਭਾਰਤ ਤੋਂ ਹਨ. ਇਸਦੇ ਬਾਅਦ ਬ੍ਰਿਟੇਨ, ਫਰਾਂਸ ਅਤੇ ਜ਼ਰਮਨੀ ਦਾ ਨੰਬਰ ਆਉਂਦਾ ਹੈ. ਇਸ ‘ਚ ਇਸਤਮਾਲ ਕਰਤਾ ਆਪਣੇ ਦੋਸਤਾਂ ਦੇ ਸਮੂਹ ਦੇ ਵਿਚ ਫੋਟੋ ਪੇਸਟ ਕਰਨਾ, ਸੰਦੇਸ਼ ਭੇਜਣਾ ਅਤੇ ਟਿੱਪਣੀਆਂ ਕਰਨਾ ਜਿਹੀਆਂ ਤੀਵੀਧਿਆਂ ਨੂੰ ਅੰਜ਼ਾਮ ਦੇ ਸਕਦਾ ਹੈ। ਗੂਗਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਲੈਰੀ ਪੇਜ਼ ਨੇ ਪਿੱਛਲੇ ਹੱਫਤੇ ਦੱਸਿਆ ਕਿ ਗੂਗਲ ਪੱਲਸ ਦੇ ਹੁਣ ਵੀ ਇਕ ਕਰੋਡ਼ ਤੋਂ ਵੀ ਜ਼ਿਆਦਾ ਇਸਤਮਾਲ ਕਰਤਾ ਹਨ. ਗੂਗਲ ਪਲੱਸ ਦੀਆਂ ਇਹਨਾਂ ਖੂਬੀਆਂ ਦਾ ਪਤਾ ਲਾਉਣ ਲਈ ਤੁਸੀਂ ਇੱਕ ਵਾਰ ਇਸ ਸਟੇ ਜਰੂਰ ਜੋ.ਹੁਣ ਦੇਖਣਾ ਇਹ ਹੈ ਕਿ ਗੂਗਲ ਪਲੱਸ ਹੋਰ ਹੋਰ ਕੀ ਕੀ "ਚਮਤਕਾਰ" ਦਿਖਾਉਂਦਾ ਹੈ ?  
ਸ਼ੇਖਰ ਕੁਮਾਵਤ ਵੱਲੋਂ ਜਾਰੀ ਸਕੈਚ  

No comments: