Monday, July 11, 2011

ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਲਡ਼ਨਾ ਸਾਡਾ ਸਾਰਿਆਂ ਦਾ ਫਰਜ

ਪ੍ਰੋ. ਦਵਿੰਦਰਪਾਲ ਸਿੰਘ ਦੀ ਮਾਫ਼ੀ ਨਹੀਂ, “ਇਨਸਾਫ਼”......ਕਿਉਂ????
1. ਪ੍ਰੋ ਦਵਿੰਦਰ ਪਾਲ ਸਿੰਘ ਜੀ ਨੂੰ ਭਾਰਤ ਸਰਕਾਰ ਨੇ ਸਮਝੌਤੇ ਤਹਿਤ 1995 ਵਿੱਚ ਜਰਮਨ ਤੋਂ ਇਹ ਕਹਿ ਕੇ ਵਾਪਿਸ ਮੰਗਵਾ ਲਿਆ ਸੀ ਕਿ ਅਸੀਂ ਮੌਤ ਦੀ ਸਜਾ ਨਹੀਂ ਸੁਣਾਵਾਂਗੇ ਪਰ 29 ਅਗਸਤ 2001 ਨੂੰ ਫਾਂਸੀ ਦੀ ਸਜਾ ਸੁਣਾ ਦਿਤੀ ਗਈ ਜੋ ਕਿ ਮਨੁੱਖੀ ਅਧਿਕਾਰਾਂ ਦੀ ਸਿੱਧੀ ਉਲੰਘਣਾ ਹੈ। ਇਸ ਨੂੰ ਅਸੀਂ ਆਮ ਸਬਦਾਂ ਵਿੱਚ ਸਰਕਾਰ ਦਾ ਸਿੱਖਾਂ ਨਾਲ਼ ਕੀਤਾ ਧੋਖਾ ਵੀ ਆਖ ਸਕਦੇ ਹਾਂ । ਇਸ ਫੈਸਲੇ ਨੂੰ ਵਾਪਿਸ ਲੈ ਸਮੁੱਚੇ ਜਗਤ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਭੁੱਲਰ ਸਾਹਿਬ ਨੂੰ ਤੁਰੰਤ ਰਿਹਾ ਕੀਤਾ ਜਾਵੇ।
2. ਤਿੰਨ ਜੱਜਾਂ ਦੇ ਪੈਨਲ ਵਿੱਚੋਂ ਜਸਟਿਸ ਸ਼ਾਹ ਨੂੰ ਇਹ ਫਾਂਸੀ ਦੀ ਸਜਾ ਮੰਜੂਰ ਨਹੀਂ ਸੀ। ਇਤਿਹਾਸ ਵਿੱਚ ਇਹ ਕਦੇ ਨਹੀਂ ਹੋਇਆ ਕਿ ਕਿਸੇ ਨੂੰ ਪੂਰਨ ਸਰਬ ਸੰਮਤੀ ਤੋਂ ਬਿਨਾ ਫਾਂਸੀ ਦਿਤੀ ਗਈ ਹੋਵੇ। ਇਸ ਤੁਗਲਕੀਆ ਫੁਰਮਾਨ ਨੂੰ ਵਾਪਿਸ ਲੇ ਕੇ ਸਮੁੱਚੇ ਭਾਈਚਾਰੇ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਭੁੱਲਰ ਸਾਹਿਬ ਨੂੰ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਹੈ।
3. ਸਰਕਾਰੀ ਝੂਠੇ 133 ਗਵਾਹਾ ਵਿੱਚੋਂ ਕੋਈ ਇੱਕ ਵੀ ਗਵਾਹ ਭੁਗਤਿਆ ਨਹੀਂ। ਇਸ ਜਬਰ ਦੀ ਤੁਰੰਤ ਮਾਫੀ ਮੰਗ, ਭੁੱਲਰ ਸਾਹਿਬ ਨੂੰ ਰਿਹਾ ਕਰਨਾ ਚਾਹੀਦਾ ਹੈ ।
4. ਸਾਰੇ ਜਾਣਦੇ ਹੀ ਹਨ ਕਿ ਪੁਲਿਸ ਇਕਬਾਲੀਆ ਬਿਆਨ ਕਿਵੇ ਮੰਨਵਾਉਂਦੀ ਹੈ। ਪੁਲਿਸ ਨੇ ਇਕਬਾਲੀਆ ਬਿਆਨ ਵਿੱਚ ਵੀ ਦਸਤਖਤ ਨਹੀਂ ਅੰਗੂਠਾ ਲਗਵਾਇਆ। ਇਸ ਇਕਬਾਲੀਆ ਬਿਆਨ ਦਾ ਖੰਡਨ ਭੁੱਲਰ ਸਾਹਿਬ ਨੇ ਅਦਾਲਤ ਵਿੱਚ ਚੀਖ-ਚੀਖ ਕੇ ਕੀਤਾ। ਇਸ ਨਾਦਰਸ਼ਾਹੀ ਫੁਰਮਾਨ ਨੂੰ ਤੁਰੰਤ ਵਾਪਿਸ ਲੈ, ਮਾਫੀ ਮੰਗ, ਭੁੱਲਰ ਸਾਹਿਬ ਨੂੰ ਤੁਰੰਤ ਰਿਹਾ ਕੀਤਾ ਜਾਵੇ।
5.ਆਪਣੀਆਂ ਰਵਾਇਤਾ ਮੁਤਾਬਿਕ ਸਿੱਖ ਆਪਣੇ ਕੀਤੇ ਕਾਰਨਾਮਿਆਂ ਦੀ ਜਿੰਮੇਵਾਰੀ ਲੇ ਕੇ ਹੱਸ-ਹੱਸ ਕੇ ਫਾਂਸੀਆਂ ਤੇ ਚਡ਼੍ਹਦੇ ਆਏ ਹਨ। ਪਰ ਜਿੱਥੇ ਬਿਨਾ ਕਿਸੇ ਕਾਰਨ ਕਿਸੇ ਨੂੰ ਸਜਾ ਦਿਤੀ ਜਾ ਰਹੀ ਹੋਵੇ ਤਾ ਉਸ ਵਿਰੁੱਧ ਲਡ਼ਦੇ ਵੀ ਆਏ ਹਨ। ਇਸ ਕਾਰਨ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਲਡ਼ਨਾ ਸਾਡਾ ਸਾਰਿਆਂ ਦਾ ਫਰਜ ਹੈ। (
ਪੰਦਰਾਂ ਜੁਲਾਈ ਦੇ ਰੋਸ ਮਾਰਚ ਪ੍ਰਬੰਧਕਾਂ ਵੱਲੋਂ ਜਾਰੀ ਪੈੰਫ਼ਲਿਟ
ਮਨਵਿੰਦਰ ਸਿੰਘ ਗਿਆਸਪੁਰਾ 
9872099100


ਪ੍ਰੋ. ਭੁੱਲਰ ਦੀ ਰਿਹਾਈ ਲਈ ਲੁਧਿਆਣਾ ਵਿੱਚ ਰੋਸ ਮਾਰਚ 15 ਨੂੰ

No comments: