Sunday, July 10, 2011

ਦਰਵੇਸਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂਦ॥

''ਫ਼ਰੀਦਾ ਸਾਹਿਬ ਦੀ ਕਰਿ ਚਾਕਰੀ ਦਿਲ ਦੀ ਲਾਹਿ ਭਠਾਂਦਿ॥ 
ਦਰਵੇਸਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂਦ॥'' 
 ਪੰਜਾਬੀ ਪੱਤਰਕਾਰੀ ਵਿੱਚ ਇੱਕ ਨਵੀਂ ਕ੍ਰਾਂਤੀ ਲਿਆਉਣ ਵਾਲੇ ਸ੍ਰ. ਗੁਰਬਖਸ਼ ਸਿੰਘ ਪ੍ਰੀਤਲੜੀ ਹੁਰਾਂ ਦੀ ਪੁਸਤਕ  "ਰੁੱਖਾਂ ਦੀ ਜੀਰਾਂਦ" ਤੋਂ ਪਹਿਲਾਂ ਵੀ ਰੁੱਖਾਂ ਬਾਰੇ ਬਹੁਤ ਕੁਝ ਲਿਖਿਆ ਜਾ ਚੁੱਕਿਆ ਸੀ ਪਰ ਇਸ ਨਾਵਲ ਨੇ ਉਹਨਾਂ ਲਿਖਤਾਂ ਦੀ ਅੰਤਰ ਆਤਮਾ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਇਆ. ਇਹ ਕਿਤਾਬ ਜਿੰਨੀ ਮਹਤਵਪੂਰਣ ਕੁਝ ਦਹਾਕੇ ਪਹਿਲਾਂ ਸੀ ਉਸਤੋਂ ਕੀਤੇ ਵਧ ਮਹਤਵਪੂਰਣ ਅੱਜ ਹੈ. ਰੁੱਖਾਂ ਬਾਰੇ ਹੋਰ ਵੀ ਬਹੁਤ ਕੁਝ ਲਿਖਿਆ ਗਿਆ  ਇਹਨਾਂ ਲਿਖਤਾਂ ਵਿੱਚ ਸ਼ਿਵ ਕੁਮਾਰ ਬਟਾਲਵੀ ਦੀ ਉਹ ਕਾਵਿ ਰਚਨਾ ਖਾਸ ਤੌਰ ਤੇ ਕਾਬਿਲੇ ਜ਼ਿਕਰ ਹੈ......ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ਕੁਝ ਰੁੱਖ ਲੱਗਦੇ ਮਾਵਾਂ...ਇਹ ਰਚਨਾ  ਵੀ ਲੋਕਾਂ ਦੇ ਦਿਲਾਂ ਤੱਕ ਉਤਰ ਗਈ.  ਮੈਂ ਇਸ ਰਚਨਾ ਦੇ ਬੋਲਾਂ ਨੂੰ ਬੜੀ ਥਾਈਂ ਬੜੇ ਹੀ ਸੋਹਣੇ ਢੰਗ ਨਾਲ ਲਿਖਿਆ ਦੇਖਿਆ. ਜੰਗਲਾਤ ਵਿਭਾਦ ਦੇ ਕਈ ਅਧਿਕਾਰੀਆਂ ਨੂੰ ਤਾਂ ਇਸਦੇ ਸਾਰੇ ਬੋਲ ਜ਼ੁਬਾਨੀ ਯਾਦ ਹਨ.ਸਕੂਲਾਂ ਵਿੱਚ, ਬਾਗਾਂ ਵਿੱਚ, ਸੜਕਾਂ ਕਿਨਾਰੇ, ਚਿੜਿਆ ਘਰਾਂ ਵਿੱਚ ਤੇ ਹੋਰ ਬਹੁਤ ਸਾਰੀਆਂ ਥਾਵਾਂ ਤੇ.
 ਹੁਣ ਇੱਕ ਹੋਰ ਰਚਨਾ ਮੇਰੀ ਨਜ਼ਰੀਂ ਪਈ ਹੈ. ਇਹ ਵੀ ਰੁੱਖਾਂ ਬਾਰੇ ਹੈ. ਹਰਿੰਦਰ ਅਨਜਾਣ ਦੀ ਇਸ ਰਚਨਾ ਦੇ ਬੋਲ ਵੀ ਬੜੀ ਹੀ ਮਾਸੂਮੀਅਤ ਨਾਲ ਸਾਫ਼ ਸਾਫ਼ ਦਿਲ ਦੀ ਗੱਲ ਕਰਦੀ ਹੈ. 
ਜੇ ਲੈਣੀ ਸੀ ਤੂੰ ਠੰਡੀ ਛਾਂ
ਉਹਨਾਂ ਦੇ ਕੋਲ ਜਾਣਾ ਸੀ
ਰੁੱਖ ਤਾਂ ਰੁੱਖ ਹੀ ਹੁੰਦੇ ਨੇ
ਵਿਚਾਰੇ ਚੱਲ ਨਹੀ ਸਕਦੇ
........
ਇਹ ਰੁੱਖ ਹੀ ਨੇ ਜੋ ਸੁਣਨਗੇ
ਤੇਰੇ ਦਰਦ ਬਿਨਾਂ ਕਾਹਲੀ ਦੇ
ਇਹ ਸੁਣ ਲੈਦੇ ਨੇ ਸਭ ਦੀ ਹੱਸ
ਆਪਣੀ ਕਰ ਗੱਲ ਨਹੀ ਸਕਦੇ

             --ਹਰਿੰਦਰ ਅਨਜਾਣ
ਜੇ ਤੁਸੀਂ ਵੀ ਇਸ ਵਿਸ਼ੇ ਤੇ ਕੁਝ ਲਿਖਿਆ ਹੈ ਤਾਂ ਜ਼ਰੂਰ ਭੇਜੋ. ਤੁਹਾਡੀ ਰਚਨਾ ਦੀ ਉਡੀਕ ਰਹੇਗੀ. --ਰੈਕਟਰ ਕਥੂਰੀਆ 

No comments: