Monday, July 25, 2011

ਸਫਾਈ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਜਾਰੀ


ਡਿਪਟੀ ਕਮਿਸ਼ਨਰ ਰਾਹੁਲ ਤਿਵਾੜੀ ਮਿੰਨੀ ਸਕੱਤਰੇਤ ਵਿਖੇ ਬਰਸਾਤ ਦੇ ਮੌਸਮ ਦੌਰਾਨ ਪੈਦਾ ਹੋਣ ਵਾਲੀਆਂ 
ਬੀਮਾਰੀਆਂ ਦੀ ਰੋਕਥਾਮ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ।
ਲੁਧਿਆਣਾ, 25 ਜੁਲਾਈ : ਡਿਪਟੀ ਕਮਿਸ਼ਨਰ ਰਾਹੁਲ ਤਿਵਾੜੀ ਨੇ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਨਗਰ ਕੌਸਲਾਂ/ਕਮੇਟੀਆਂ ਦੇ ਕਾਰਜਸਾਧਕ ਅਫਸਰਾਂ ਨੂੰ ਕਿਹਾ ਹੈ ਕਿ ਉਹ ਆਪਣੇ ਇਲਾਕਿਆਂ ਵਿੱਚੋ ਗੰਦਗੀ ਦੇ ਪਏ ਢੇਰਾਂ ਨੂੰ ਤੁਰੰਤ ਚੁੱਕਵਾ ਕੇ ਡੰਪਿੰਗ ਥਾਵਾਂ ਤੇ ਸੁਟਵਾਉਣ ਉਪਰੰਤ ਇਨ੍ਹਾਂ ਉਪਰ ਹਰ ਤੀਸਰੇ ਦਿਨ ਤਾਜੀ ਮਿੱਟੀ ਪਵਾ ਕੇ ਮਿਥਾਈਲ ਪਾਊਡਰ ਦਾ ਸਪਰੇਅ ਯਕੀਨੀ ਬਨਾਉਣ. ਖੜੇ ਪਾਣੀ ਤੇ ਮਿੱਟੀ ਦੇ ਤੇਲ ਦਾ ਛਿੜਕਾਅ ਕਰਵਾਇਆ ਜਾਵੇ ਅਤੇ ਇਸ ਪ੍ਰਕਿਰਿਆ ਦਾ ਉਚਿਤ ਰਿਕਾਰਡ ਰੱਖਿਆ ਜਾਵੇ।ਸ਼੍ਰੀ ਤਿਵਾੜੀ ਅੱਜ ਮਿੰਨੀ ਸਕੱਤਰੇਤ ਵਿਖੇ ਬਰਸਾਤ ਦੇ ਮੌਸਮ ਦੌਰਾਨ ਪੈਦਾ ਹੋਣ ਵਾਲੀਆਂ ਬੀਮਾਰੀਆਂ ਦੀ ਰੋਕਥਾਮ ਲਈ ਸਿਹਤ ਵਿਭਾਗ, ਨਗਰ ਨਿਗਮ ਅਤੇ ਸਥਾਨਿਕ ਸਰਕਾਰ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਨਗਰ-ਨਿਗਮ ਦੀ ਹਦੂਦ ਅੰਦਰ ਅਤੇ ਕਸਬਿਆਂ ਵਿੱਚ ਗੰਦਗੀ/ਕੂੜੇ ਦੇ ਢੇਰਾਂ ਨੂੰ ਤੁਰੰਤ ਚੁਕਵਾਉਣ ਅਤੇ ਪਾਣੀ ਦੇ ਟੋਇਆਂ ਨੂੰ ਭਰਨ ਅਤੇ ਨਾਲੀਆਂ, ਟੈਕੀਆਂ ਜਾਂ ਖਾਲੀ ਪਲਾਟਾਂ ਵਿਚ ਪਾਣੀ ਨਾ ਖੜੇ ਹੋਣ ਨੂੰ ਯਕੀਨੀ ਬਣਾਉਣ ਤਾ ਜੋ ਮੱਛਰ ਪੈਦਾ ਨਾ ਹੋ ਸਕੇ। ਉਹਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਹ ਹਰ ਸੰਭਵ ਉਪਰਾਲੇ ਕਰਨ ਕਿ ਉਹਨਾਂ ਦੇ ਇਲਾਕੇ ਵਿੱਚ ਕੋਈ ਭਿਆਨਕ ਬਿਮਾਰੀ ਪੈਦਾ ਨਾ ਹੋਵੇ।ਂ  
ਡਿਪਟੀ ਕਮਿਸ਼ਨਰ ਰਾਹੁਲ ਤਿਵਾੜੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 
ਉਹਨਾਂ ਇਹ ਵੀ ਹਦਾਇਤ ਕੀਤੀ ਕਿ ਅਧਿਕਾਰੀ ਇਹ ਵੀ ਚੈਕ ਕਰਨਗੇ ਕਿ ਬਰਸਾਤ ਦਾ ਪਾਣੀ ਕਦੋਂ ਅਤੇ ਕਿੱਥੇ ਜ਼ਿਆਦਾ ਖੜਦਾ ਹੈ ਅਤੇ ਪਿਛਲੇ ਸੀਜ਼ਨ ਵਿੱਚ ਇਹ ਬਿਮਾਰੀਆਂ ਕਿਹੜੇ ਕਿਹੜੇ ਇਲਾਕਿਆਂ ਵਿੱਚ ਫ਼ੈਲੀਆਂ ਸਨ ਅਤੇ ਉਹਨਾਂ ਇਲਾਕਿਆਂ ਵੱਲ ਵਧੇਰੇ ਧਿਆਨ ਦਿੱਤਾ ਜਾਵੇ। ਉਹਨਾਂ ਅਧਿਕਾਰੀਆਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਉਹ ਵਿਸ਼ਾਣੂਆਂ ਰਾਹੀ ਫੈਲਣ ਵਾਲੀਆਂ ਬੀਮਾਰੀਆਂ ਜਿਵੇ ਕਿ  ਮਲੇਰੀਆ, ਡੇਗੂ, ਚਿਕਨਗੁਨੀਆ, ਕਾਲਾ ਅਜ਼ਾਰ, ਫਲੇਰੀਆ, ਜਪਾਨੀ ਦਿਮਾਗੀ ਬੁਖਾਰ ਅਤੇ ਪਾਣੀ ਨਾਲ ਪੈਦਾ ਹੋਣ ਵਾਲੀਆਂ ਬੀਮਾਰੀਆਂ ਜਿਵੇ ਗੈਸਟਰੋ, ਹੈਜਾ, ਪੀਲੀਆ, ਟਾਈਫਾਈਡ ਦੀ ਰੋਕਥਾਮ ਅਤੇ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰਨ ਅਤੇ ਬਰਸਾਤ ਦਾ ਮੌਸਮ ਖਤਮ ਹੋਣ ਤੱਕ ਇਹ ਪ੍ਰਕਿਰਿਆ ਜਾਰੀ ਰੱਖੀ ਜਾਵੇ। ਉਹਨਾ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਘਰਾਂ ਦੇ ਆਸ-ਪਾਸ ਗੰਦਾ ਪਾਣੀ ਅਤੇ ਛੱਤਾਂ ਉਪਰ ਪਏ ਪੁਰਾਣੇ ਬਰਤਨਾਂ, ਪਾਣੀ ਦੀਆਂ ਟੈਕੀਆਂ ਵਿਚ ਪਾਣੀ ਖੜਾ ਨਾ ਹੋਣ ਦੇਣ।
ਏਸੇ ਹੀ ਮੀਟਿੰਗ ਦੇ ਕੁਝ ਹੋਰ ਪਲਾਂ ਦੀ ਤਸਵੀਰ 
ਲੁਧਿਆਣਾ ਦੇ ਸਿਵਲ ਸਰਜਨ ਡਾ: ਐਚ.ਐਸ.ਬਾਲੀ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਵਲੋ ਲੋਕਾਂ ਨੂੰ ਬਰਸਾਤ ਅਤੇ ਗਰਮੀ ਦੇ ਮੌਸਮ ਵਿੱਚ ਫ਼ੈਲਣ ਵਾਲੀਆਂ ਬਿਮਾਰੀਆਂ ਤੋ ਜਾਗਰੂਕ ਕਰਨ ਲਈ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਭਰਪੂਰ ਪ੍ਰਚਾਰ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਲੋਕਾਂ ਨੂੰ ਖਾਣ-ਪੀਣ ਦੀਆਂ ਵਸਤਾਂ ਵੱਲ ਉਚਿੱਤ ਧਿਆਨ ਦੇਣ ਬਾਰੇ ਵੀ ਅਨਾਊਸਮੈਂਟ ਅਤੇ ਪੈਫ਼ਲਿਟ ਵੰਡ ਕੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ   ਐਸ.ਡੀ.ਐਮ ਅਜੈ ਸੂਦ ਲੁਧਿਆਣਾ (ਪੂਰਬੀ),  ਐਸ.ਡੀ.ਐਮ ਖੰਨਾ ਮੈਡਮ  ਇੰਦਰਜੀਤ ਕੌਰ ਕੰਗ , ਸ੍ਰੀ੍ਰ ਜਸਵੀਰ ਸਿੰਘ ਐਸ.ਡੀ.ਐਮ. ਸਮਰਾਲਾ,ਐਸ.ਡੀ.ਐਮ ਪਾਇਲ ਨੀਰੂ ਕਤਿਆਲ ਸਿਵਲ ਸਰਜਨ ਡਾ: ਐਚ.ਐਸ.ਬਾਲੀ  ਜ਼ਿਲਾ ਸਿਹਤ ਅਫ਼ਸਰ ਡਾ: ਕੁਲਵਿੰਦਰ ਸਿੰਘ,  ਕਾਰਜਕਾਰੀ ਇੰਜਨੀਅਰ ਨਗਰ ਨਿਗਮ ਅਮਰਜੀਤ ਸਿੰਘ ਸੇਖੋਂ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਤੇ ਕਾਰਜ ਸਾਧਕ ਅਫਸਰ ਹਾਜਰ ਸਨ। --ਬਿਊਰੋ ਰਿਪੋਰਟ  

ਜੇ ਤੁਹਾਨੂੰ ਇਹਨਾਂ ਹੁਕਮਾਂ ਦੀ ਉਲੰਘਣਾ ਦਾ ਪਤਾ ਲੱਗੇ ਤਾਂ ਇਸਦੀ ਸੂਚਨਾ ਪ੍ਰਸ਼ਾਸਨ ਨੂੰ ਜ਼ਰੂਰ ਦਿਓ ਅਤੇ ਇਸਦੀ ਇੱਕ ਕਾਪੀ ਸਾਨੂੰ ਵੀ ਜ਼ਰੂਰ ਭੇਜੋ.

No comments: