Tuesday, July 12, 2011

ਬਾਬੇ ਦੇ ਘਰ ਤੋਂ ਸਵਾਲੀ ਨੂੰ ਲਾਹਨਤਾਂ, ਗਾਲ੍ਹਾਂ ਤੇ ਧਮਕੀਆਂ ?

ਪ੍ਰੋ.ਕਵਲਦੀਪ ਸਿੰਘ ਕੰਵਲ
ਦਸਮ ਗ੍ਰੰਥੀਆਂ ਦਾ ਇੱਕ ਹੋਰ ਗਿਰਿਆ ਚਰਿੱਤਰ !
ਦਸਮ ਗ੍ਰੰਥੀਏ ਤੇ ਮਹਾਂਕਾਲ/ਕਾਲਕਾ ਦੇ ਕੁਨਬੇ ਦੇ ਕੁਝ ਲੋਕ ਮਚਲੇ ਬਣ ਕੇ ਪਿਛਲੇ ਦਿਨੀਂ ਬਾਰ-੨ ਹਰਭਜਨ ਸਿੰਘ ਮਿਸ਼ਨਰੀ ਦਾ ਨਕਲੀ ਮੁੱਦਾ ਉਠਾ ਕੇ ਬਚਿੱਤਰ ਨਾਟਕ ਵਿਰੋਧੀ ਲਹਿਰ ਨੂੰ ਬਦਨਾਮ ਕਰਨ ਦੀ ਕੋਸ਼ਸ਼ ਵਿਚ ਹਨ | ਅਸਲ ਵਿੱਚ ਇਹਨਾਂ ਚਰਿੱਤਰੀਆਂ ਦਾ ਮੁੱਖ ਉਦੇਸ਼ ਨਕਲੀ ਮੁੱਦੇ ਉੱਠਾ ਕੇ ਜਾਗਰੂਕ ਸੰਗਤਾਂ ਦਾ ਧਿਆਨ ਵੰਡਣਾ ਤੇ ਜਿੰਨਾ ਹੋ ਸਕੇ ਦੁਬਿਧਾ ਪੈਦਾ ਕਰਨਾ ਹੈ | ਸਮੂੰਹ ਸੰਗਤ ਨੂੰ ਅਜਿਹੀਆਂ ਕਾਲੀਆਂ ਬਿੱਲੀਆਂ ਤੋਂ ਸਾਵਧਾਨ ਹੋਣ ਦੀ ਲੋਡ਼੍ਹ ਹੈ |
ਮੈਂ ਖੁੱਦ July 6 at 1:00pm ਨੂੰ ਸ. ਹਰਭਜਨ ਸਿੰਘ ਹੋਰਾਂ ਨਾਲ ਫੋਨ ’ਤੇ ਗੱਲ ਕੀਤੀ ਹੈ ! ਗੁਰਮਤਿ ਦਾ ਪਰਚਾਰ ਕਰਨ ਵਾਲੇ 68 ਸਾਲ ਦੇ ਸੁਲਝੇ ਹੋਏ ਵੀਰ ਹਨ.. ਜੀ.ਐਨ.ਈ. ਲੁਧਿਆਣਾ ਤੋਂ ਬੀ.ਐੱਸ ਸੀ. ਇੰਜੀਨਿਅਰਿੰਗ ਕੀਤੀ ਹੋਈ ਹੈ | ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਿਚ ਸੇਵਾ ਨਿਭਾਉਂਦੇ ਹਨ | ਰੌਜਾਨਾ ਪਿੰਡ-੨ ਜਾ ਕੇ ਜ਼ਮੀਨੀ ਪੱਧਰ ’ਤੇ ਸਕੂਲਾਂ ਵਿੱਚ ਗੁਰਮਤਿ ਦਾ ਪਰਚਾਰ ਕਰਦੇ ਹਨ | ਭਾਈ ਸਾਹਿਬ ਦੇ ਘਰ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਵੀ ਹੈ | ਉਸ ਵੇਲੇ ਵੀ ਕਿਸੇ ਪਿੰਡ ਦੇ ਸਕੂਲ ਵਿਚ ਬੱਚਿਆਂ ਦੀ ਧਾਰਮਿਕ ਪ੍ਰੀਖਿਆ ਵਿੱਚ ਵਿਅਸਤ ਸਨ | ਭਾਈ ਸਾਹਿਬ ਇੰਟਰਨੈਟ ’ਤੇ ਨਹੀ ਹਨ !
ਇਸ ਤੋਂ ਇਲਾਵਾ ਇਹਨਾਂ ਨੀਚ ਮਾਨਸਿਕਤਾ ਵਾਲਿਆਂ ਵਲੋਂ ਉਹਨਾਂ ਦੇ ਘਰ ਕਿਸੇ ਦੇ ਜਾਉਣ ਤੇ ਉਹਨਾਂ ਤੇ ਉਹਨਾਂ ਦੇ ਘਰਵਾਲਿਆਂ ਦੇ ਆਏ ਵਿਅਕਤੀਆਂ ਨੂੰ ਗਾਲ੍ਹਾਂ ਤੇ ਪਥਰ ਮਾਰ ਘਰੋ ਭਜਾਉਣ ਦੀ ਪਰਚਾਰੀ ਜਾ ਰਹੀ ਚਰਿੱਤਰ ਕਥਾ ਗੱਲ ਨਿਰੀ ਗਪੌਡ਼ ਤੇ ਸਾਜਿਸ਼ ਹੈ !
ਇਹ ਗਿਰੇ ਲੋਕ ਬਾਰ-੨ ਹਰਭਜਨ ਸਿੰਘ ਤੇ ਉਹਨਾਂ ਦੇ ਪਰਿਵਾਰ ਦੇ ਫੋਨ ਨੰਬਰ ਲਿਖ ਕੇ ਲੋਕਾਂ ਨੂੰ ਜ਼ਜਬਾਤੀ ਤੌਰ ’ਤੇ ਭਡ਼ਕਾ ਕੇ, ਉਹਨਾਂ ਦੇ ਘਰ ਫੋਨ ਕਰਵਾ ਰਹੇ ਹਨ, ਤਾਂ ਕਿ ਉਹਨਾਂ ਤੇ ਉਹਨਾਂ ਦੇ ਪਰਿਵਾਰ ਨੂੰ ਮਾਨਸਿਕ ਪਰੇਸ਼ਾਨੀ ਦਿੱਤੀ ਜਾ ਸਕੇ !
ਬਾਕੀ ਜਿਥੇ ਤਕ ਰਹੀ ਵੀਰ ਹਰਭਜਨ ਸਿੰਘ ਹੋਰਾਂ ਦੇ ਵਿਚਾਰਾਂ ਦੀ ਗੱਲ ਤਾਂ ਮੈਨੂੰ ਜਿਵੇਂ ਉਹਨਾਂ ਨੇ ਦੱਸਿਆ ਹੈ ਤੇ ਜੋ ਉਹਨਾਂ ਨਾਲ ਮੈਨੂੰ ਇੱਕ ਸੁਖਾਵੀਂ ਟੈਲੀਫ਼ੋਨਿਕ ਗਲਬਾਤ ਵਿੱਚ ਮਹਿਸੂਸ ਹੋਇਆ ਹੈ, ਉਸਨੂੰ ਆਪਣੇ ਸ਼ਬਦਾਂ ਵਿੱਚ ਕਰਨਾ ਚਾਹਵਾਂਗਾ...
ਵੀਰ ਹਰਭਜਨ ਸਿੰਘ ਹੋਰਾਂ ਨੇ ਕੁਝ ਸਵਾਲ ਪੁੱਛੇ ਹਨ, ਸਿਰਫ਼, ਨਿਰਨਾ ਨਹੀਂ ਦਿੱਤਾ ਕਿਤੇ ਵੀ, ਤਾਂ ਕਿ ਇਸ ਸੰਬੰਧੀ ਜੋ ਕਈ ਜਗ੍ਹਾ ਦੁਬਿਧਾ ਚਲ ਰਹੀ ਹੈ, ਅਨਮਤੀ ਤੇ ਹੋਰਾਂ ਨਾਸਤਿਕਾਂ ਵਲੋਂ ਵੀ ਅਜਿਹੇ ਕੁਝ ਸਵਾਲ ਪੁੱਛੇ ਜਾਣ ਕਰਕੇ, ਜਿਸਦਾ ਆਮ ਸਿੱਖ ਕੋਈ ਢੁਕਵਾਂ ਜਵਾਬ ਨਹੀਂ ਦੇ ਪਾਉਂਦਾ ਤੇ ਹੋਰ ਦੁਬਿਧਾ ਵਿੱਚ ਘਿਰ ਜਾਂਦਾ ਹੈ, ਉਹਨਾਂ ’ਤੇ ਗੁਰਮਤਿ ਦੇ ਅਨੁਸਾਰ ਸਾਂਝੀ ਪੰਥਕ ਵਿਚਾਰ ਸੁਖਾਵੇਂ ਤਰੀਕੇ ਨਾਲ ਹੋ ਸਕੇ ਤੇ ਦਲੀਲ ਯੁਕਤ ਕੋਈ ਅਜਿਹੇ ਜਵਾਬ ਲੱਭੇ ਜਾ ਸਕਣ ਤਾਂ ਕਿ ਅੱਗੇ ਤੋਂ ਜੋ ਵੀ ਕੋਈ ਅਜਿਹਾ ਸਵਾਲ ਕਿਸੇ ਸਿੱਖ ਨੂੰ ਕਰੇ, ਉਸ ਨੂੰ ਸਾਂਝੇ ਰੂਪ ਨਾਲ ਤਰਕ ਦੀ ਪਰਿਭਾਸ਼ਾ ’ਤੇ ਖਰ੍ਹਾ ਉੱਤਰਾਂ ਵਾਲਾ ਜਵਾਬ ਹੀ ਦਿੱਤਾ ਜਾਵੇ ਤੇ ਇਹ ਦਸ ਦਿੱਤਾ ਜਾਵੇ ਸਿੱਖ ਅਜੇ ਵੀ ਗਿਆਨੀ ਦਿੱਤ ਸਿੰਘ ਵਾਂਗ ਵੱਡੇ ਤੋਂ ਵੱਡੇ ਅਨਮਤੀ ਵਿਦਵਾਨ ਨੂੰ ਬੌਧਿਕ ਵਿਚਾਰ ਚਰਚਾ ਨਾਲ ਕਾਇਲ ਕਰ ਸਕਦੇ ਹਨ !
ਆਖਰ ਗੁਰੂ ਨਾਨਕ ਦਾ ਰਾਹ ਤਰਕ, ਗਿਆਨ ਅਤੇ ਵਿਚਾਰ ਚਰਚਾ ਦਾ ਰਾਹ ਹੈ, ਫੇਰ ਕਿਉਂ ਅਸੀਂ ਆਪਣੇ ਹੀ ਸਿੱਖ ਭਰਾ ਦੇ ਸਵਾਲ ’ਤੇ, ਜਿਗਿਆਸਾ ਤ੍ਰਿਪਤੀ ਦੀ ਗੱਲ ’ਤੇ, ਇਹ ਸਭ ਭੁੱਲ ਭੁਲਾ ਉਸ ਨੂੰ ਸੋਧਣ ਦੇ ਨਾਰ੍ਹੇ ਲਾਉਣੇ ਸ਼ੁਰੂ ਕਰ ਦਿੰਦੇ ਹਾਂ ? ਕਿਉਂ ਅਸੀਂ ਆਪਣੇ ਅੰਦਰ ਵਸਦੇ ਬਾਬਾ ਨਾਨਕ ਨੂੰ ਮਾਰਨ ’ਤੇ ਤੁੱਲ ਜਾਂਦੇ ਹਾਂ ? ਬਾਬਾ ਨਾਨਕ ਨੂੰ ਕੋਈ ਵੀ ਸਵਾਲ ਕਰਦਾ ਸੀ ਤਾਂ ਉਸ ਨੂੰ ਉੱਤਰ ਮਿਲਦਾ ਸੀ, ਕਿਉਂ ਅੱਜ ਬਾਬੇ ਦੇ ਘਰ ਤੋਂ ਸਵਾਲੀ ਨੂੰ ਲਾਹਨਤਾਂ, ਗਾਲ੍ਹਾਂ ਤੇ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ ?


ਸੋਚਣ ਦੀ ਲੋਡ਼੍ਹ ਹੈ......
ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ  

1 comment:

manpreet singh khalsa said...

ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫ਼ਤਹਿ ।।
ਸੋਚਣ ਦੀ ਗਲ ਤੇ ਇਹ ਹੈ ਕਿ ਇਨ੍ਹਾਂ ਵਰਗੇ ਵਿਚਾਰ ਦੇਣ ਵਾਲੇ ਬੰਦੇ ਨੂੰ ਜੀਉਣ ਦਾ ਹੱਕ ਹੀ ਖੋਹ ਲੈਣਾ ਚਾਹੀਦਾ ਹੈ । ਜੋ ਇਨਸਾਨ ਅਪਣੇ ਪਿਉ ਉਤੇ ਹੀ ਸ਼ਕ ਕਰਨ ਲੱਗ ਪਵੇ ਫੇਰ ਓਹ ਕਿਸ ਮੂੰਹ ਨਾਲ ਉਸਦਾ ਪੁਤਰ ਅਖਵਾਓਣ ਦੇ ਲਾਇਕ ਰਹਿ ਜਾਦਾਂ ਹੈ । ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਗ ਹਨ । ਬਾਬਾ ਦੀਪ ਸਿੰਘ ਜੀ ਦੇ ਹਸਤਲਿਖਤ ਸਰੂਪ ਅਜ ਵੀ ਪੰਥ ਕੋਲ ਮੌਜੂਦ ਹਨ ਜਿਨ੍ਹਾਂ ਨੂੰ ਪੜ ਕੇ ਇਸ ਤਰ੍ਹਾਂ ਦੇ ਵਿਸ਼ੇਆਂ ਤੇ ਸੇਧ ਲਈ ਜਾ ਸਕਦੀ ਹੈ ਜੀ ।
manpreet singh khalsa