Tuesday, July 05, 2011

ਹੁਣ ਆਸਟਰੇਲੀਆ ਦੇ ਹੋਟਲ 'ਚ ਹੋਇਆ ਪਗੜੀ ਦਾ ਅਪਮਾਨ

ਬਹਾਨਾ ਬਣਾਇਆ ਸੁਰੱਖਿਆ ਦਾ ਤੇ ਹੁਣ ਮੰਗੀ ਜਾ ਰਹੀ ਹੈ ਮਾਫ਼ੀ 
ਪਗੜੀ ਦਾ ਇਤਿਹਾਸ ਤਾਂ ਬਹੁਤ ਹੀ ਪੁਰਾਣਾ ਅਤੇ ਫਖਰਯੋਗ ਹੈ ਪਰ ਇਸ ਨੂੰ ਪਹਿਨਣ ਵਾਲੇ ਇਸਦੀ ਪਛਾਨ ਅਤੇ ਸਨਮਾਣ ਨੂੰ ਅਜੇ ਤੱਕ ਸਰਬ ਪ੍ਰਵਾਨਿਤ ਨਹੀਂ ਬਣਾ ਸਕੇ. ਲੱਗਦੈ ਪਗੜੀ ਦਾ ਅਪਮਾਨ ਹੁਣ ਆਮ ਗੱਲ ਹੋ ਗਈ ਹੈ.ਕਦੇ ਕਿਸੇ ਥਾਂ ਤੇ ਕਿਸੇ ਥਾਂ ਤੇ ਪਗੜੀ ਅਕਸਰ ਹੀ ਨਿਸ਼ਾਨਾ ਬਣ ਜਾਂਦੀ ਹੈ. ਫਿਰ ਚਾਰ ਕੁ ਦਿਨਾਂ ਦਾ ਰੌਲਾ ਗੌਲਾ, ਨਾਅਰੇ- ਮੁਜ਼ਾਹਰੇ ਤੇ ਮਾਮਲਾ ਠੰਡੇ ਬਸਤੇ ਵਿੱਚ. ਚਾਰ ਕੁ ਦਿਨਾਂ ਬਾਅਦ ਫਿਰ ਇਸ ਕਿਸਮ ਦੀ ਹੀ ਕੋਈ ਕੋਈ ਨਵੀਂ ਘਟਨਾ ਤੇ ਫਿਰ ਉਹੀ ਕੁਝ. ਹੁਣ ਨਵੀਂ ਘਟਨਾ ਵਾਪਰੀ ਹੈ .ਆਸਟ੍ਰੇਲੀਆ ਦੇ ਇੱਕ ਹੋਟਲ ਵਿੱਚ ਇਹ ਹੋਟਲ ਆਸਟਰੇਲੀਆ ਦੇ ਬ੍ਰਿਸਬੇਨ ਸ਼ਹਿਰ ਵਿੱਚ ਹੈ.ਇਸ ਹੋਟਲ ਦੇ ਸਟਾਫ਼ ਨੇ ਇੱਕ ਸਿੱਖ ਵਿਅਕਤੀ ਨੂੰ ਪਗਡ਼ੀ ਪਹਿਨਣ ‘ਤੇ ਹੋਟਲ ‘ਚ ਠਹਿਰਨ ਤੋਂ ਕੋਰੀ ਨਾਂਹ ਕਰ ਦਿੱਤੀ ਤੇ ਪਿਛਲੇ ਪੈਰੀ ਹੋਟਲ ਚੋਣ ਬਾਹਰ ਕੱਢ ਦਿੱਤਾ. ਭਾਸ਼ਾ ਅਤੇ  ਏ. ਐੱਨ. ਆਈ. ਵਰਗੀਆਂ ਖਬਰ ਏਜੰਸੀਆਂ ਦੇ ਨਾਲ ਨਾਲ ਉਥੇ ਵਸਦੇ ਪੰਜਾਬੀ ਪੱਤਰਕਾਰਾਂ ਨੇ ਵੀ ਇਸਦੀ ਪੂਰੀ ਖਬਰ ਭੇਜੀ ਹੈ. ਇਹਨਾਂ ਖਬਰਾਂ ਮੁਤਾਬਿਕ ਪਹਿਲਾਂ ਤਾਂ ਹੋਟਲ ਦੇ ਸਟਾਫ਼ ਨੇ ਇਸ ਸਰਦਾਰ ਵਿਅਕਤੀ ਨੂੰ ਆਪਣੀ ਪਗੜੀ ਉਤਾਰਨ ਲਈ ਕਿਹਾ ਜਦੋਂ ਉਸਨੇ ਇਸ ਅਪਮਾਨ ਜਨਕ ਗੱਲ ਨੂੰ ਮੰਨਣ ਤੋਂ ਇਨਕਾਰ ਕਰਦਿਆਂ ਪਗਡ਼ੀ ਉਤਾਰਨ ਤੋਂ ਨਾਂਹ ਕੀਤੀ ਤਾਂ ਉਸ ਨੂੰ ਹੋਟਲ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ. ਇਸ ਸਰਦਾਰ ਮਹਿਮਾਣ ਨੇ ਹੋਟਲ ਵਾਲਿਆਂ ਨੂੰ ਬਹੁਤ ਸਮਝਾਇਆ ਕੀ ਇਹ ਕੋਈ ਟੋਪੀ ਨਹੀਂ ਬਲਕਿ ਦਸਤਾਰ ਹੈ....ਸਾਡੇ ਸਿੱਖ ਧਰਮ ਦਾ ਇੱਕ ਅਹਿਮ ਅੰਗ ਅਤੇ ਧਾਰਮਿਕ ਨਿਸ਼ਾਨ ਹੈ ਪਰ ਹੋਟਲ ਵਾਲਿਆਂ ਨੇ ਉਸਦੀ ਇੱਕ ਨਾਂ ਸੁਣੀ. ਇਹ ਸਭ ਕੁਝ ਐਤਵਾਰ ਰਾਤ ਨੂੰ ਬ੍ਰਿਸਬੇਨ ਦੇ ਰਾਇਲ ਇੰਗਲਿਸ਼ ਹੋਟਲ ਵਿਚ ਵਾਪਰਿਆ. ਜਦੋਂ ਮਾਮਲਾ ਗਰਮਾ ਗਿਆ ਅਤੇ ਸਿੱਖ ਭਾਈਚਾਰੇ ਨੇ ਸਖਤ ਰੋਸ ਦਾ ਪ੍ਰਗਟਾਵਾ ਕੀਤਾ ਤਾਂ ਕੀਤੇ ਜਾ ਕੇ ਹੋਟਲ ਮੈਨੇਜਮੈਂਟ ਨੂੰ ਆਪਣੀ ਇਸ ਗੰਭੀਰ ਗਲਤੀ ਦਾ ਅਹਿਸਾਸ ਹੋਇਆ. ਇਸ ਘਟਨਾ ਦੀ ਪੁਸ਼ਟੀ ਕਰਦਿਆਂ ਉਕਤ ਹੋਟਲ ਦੇ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਹ ਮੁਆਫੀ ਮੰਗਣ ਲਈ ਉਕਤ ਸਿੱਖ ਵਿਅਕਤੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਅਜੇ ਤਕ ਉਸ ਦੀ ਪਛਾਣ ਨਹੀਂ ਹੋ ਸਕੀ. 
ਹੋਟਲ ਦੇ ਪ੍ਰਸ਼ਾਸਨ ਨੇ ਆਸਟ੍ਰੇਲੀਅਨ ਮੀਡੀਆ ਨੂੰ ਦੱਸਿਆ ਕਿ ਹੋਟਲ ‘ਚ ਉਸ ਦੇ ਇਕ ਮੁਲਾਜ਼ਮ ਨੇ ਹੈੱਡਗੀਅਰ’ ਦੀ ਨੀਤੀ ਅਧੀਨ ਉਕਤ ਸਿੱਖ ਮਹਿਮਾਨ ਨੂੰ ਪਗਡ਼ੀ ਉਤਾਰਨ ਲਈ ਕਿਹਾ ਸੀ.ਕਾਬਿਲੇ ਜ਼ਿਕਰ ਹੈ ਕੀ ਇਸ ਸਰਦਾਰ ਵਿਅਕਤੀ ਨੇ ਬਾਰ ਬਾਰ ਹੋਟਲ ਵਾਲਿਆਂ ਨੂੰ ਸਮਝਾਇਆ ਕੀ ਇਹ ਟੋਪੀ ਨਹੀਂ ਦਸਤਾਰ ਹੈ ਅਤੇ ਸਾਡੇ ਸਿੱਖ ਧਰਮ ਦਾ ਇੱਕ ਅਹਿਮ ਨਿਸ਼ਾਨ ਵੀ ਪਰ ਹੋਟਲ ਵਾਲਿਆਂ ਨੇ ਉਸਦੀ ਇੱਕ ਨਹੀਂ ਸੀ ਸੁਣੀ. ਹੁਣ ਹੋਟਲ ਦੇ ਬੁਲਾਰੇ ਨੇ ਕਿਹਾ ਕਿ ਉਕਤ ਸਿੱਖ ਮਹਿਮਾਨ ਨੂੰ ਪਗਡ਼ੀ ਉਤਾਰਨ ਲਈ ਕਹਿਣਾ ਇਕ ਗੰਭੀਰ ਭੁੱਲ ਸੀ ਪਰ ਨਾਲ ਹੀ ਉਸ ਨੇ ਸਪਸ਼ਟੀ ਕਰਨ ਦੇਂਦਿਆਂ ਕਿਹਾ ਕਿ ਸਾਡੇ ਹੋਟਲ ਦਾ ਨਿਯਮ ਹੈ ਕਿ ਸੁਰੱਖਿਆ ਪੱਖੋਂ ਕਿਸੇ ਵੀ ਵਿਅਕਤੀ ਨੂੰ ਸਿਰ ‘ਤੇ ਪਹਿਨੀ ਹੋਈ ਟੋਪੀ ਜਾਂ ਪਗਡ਼ੀ ਉਤਾਰਨ ਲਈ ਕਿਹਾ ਜਾ ਸਕਦਾ ਹੈ. ਇਸਦੇ ਨਾਲ ਹੀ ਹੋਟਲ ਦੇ ਬੁਲਾਰੇ ਨੇ ਫੁਰਤੀ ਨਾਲ ਗੱਲ ਸੰਭਾਲਦਿਆਂ ਇਹ ਵੀ ਕਿਹਾ ਕਿ ਇਸ ਘਟਨਾ ਵਿਸ਼ੇਸ਼ ਵਿਚ ਉਕਤ ਸਿੱਖ ਮਹਿਮਾਨ ਨੂੰ ਪਗਡ਼ੀ ਉਤਾਰਨ ਲਈ ਨਹੀਂ ਕਹਿਣਾ ਚਾਹੀਦਾ ਸੀ. ਬੇਸ਼ਕ ਹੋਤ ਮੈਨੇਜਮੈਂਟ ਨੇ ਆਪਣੀ ਗਲਤੀ ਮੰਨ ਲਈ ਹੈ ਪਰ ਇਹ ਸੋਚਣਾ ਫਿਰ ਵੀ ਜਰੂਰੀ ਹੈ ਕਿ ਪਗੜੀ ਦੇ ਅਪਮਾਨ ਦੀਆਂ ਅਜਿਹੀਆਂ ਘਟਨਾਵਾਂ ਦੀ ਪੱਕੀ ਰੋਕ ਥਾਮ ਲਈ ਕੀ ਕੀਤਾ ਜਾਣਾ ਜਰੂਰੀ ਹੈ ? : ਬਿਊਰੋ ਰਿਪੋਰਟ 

No comments: