Tuesday, July 26, 2011

ਰਾਘਵਨ ਕਮਟੀ ਦੀਆਂ ਸਿਫਾਰਸ਼ਾਂ ਤੁਰੰਤ ਲਾਗੂ ਕਰਨ ਦੇ ਹੁਕਮ

*ਰੈਗਿੰਗ ਰੋਕਣ ਲਈ ਨੋਡਲ ਅਫ਼ਸਰ ਲਾਉਣ ਦੀਆਂ ਹਦਾਇਤਾਂ  
*ਪ੍ਰਿੰਸੀਪਲਾਂ ਨੂੰ ਦਿਸ਼ਾ ਨਿਰਦੇਸ਼ ਜਾਰੀ 
ਚੰਡੀਗੜ:  26 ਜੁਲਾਈ::ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਅਰੁਣਸ਼ ਸ਼ਾਕਿਰ ਨੂੰ ਅੱਜ ਸਾਰੇ ਸਰਕਾਰੀ ਤੇ ਪ੍ਰਾਈਵਟ ਮੈਡੀਕਲ, ਡੈਂਟਲ, ਆਯੁਰਵੈਦਿਕ, ਹੋਮਿਓਪੈਥੀ, ਪੈਰਾ ਮੈਡੀਕਲ ਤੇ  ਨਰਸਿੰਗ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਰੈਗਿੰਗ ਰੋਕਣ ਲਈ ਨੋਡਲ ਅਫ਼ਸਰ ਨਿਯੁਕਤ ਕਰਨ ਦੇ ਨਿਰਦਸ਼ ਜਾਰੀ ਕੀਤੇ ਹਨ। ਸ੍ਰੀ ਸ਼ਾਕਿਰ ਨੇ ਜਾਰੀ ਨਿਰਦਸ਼ਾਂ ਵਿੱਚ ਕਿਹਾ ਕਿ ਨੋਡਲ ਅਫ਼ਸਰ ਨਿਯੁਕਤ ਕਰਨ ਲਈ ਮੈਡੀਕਲ ਸੁਪਰਡੈਂਟ ਨੂੰ ਤਰਜੀਹ ਦਿੱਤੀ ਜਾਵੇ।
ਮੰਤਰੀ ਨੇ ਅੱਗੇ ਕਿਹਾ ਕਿ ਇਹ ਨੋਡਲ ਅਫ਼ਸਰ ਕਾਲਜ ਵਿੱਚ ਰੈਗਿੰਗ ਰੋਕਣ ਲਈ ਜ਼ਿੰਮਵਾਰ ਹੋਣਗੇ। ਉਹਨਾਂ ਕਿਹਾ ਕਿ ਸਾਰੇ ਕਾਲਜ ਨੋਡਲ ਅਫ਼ਸਰਾਂ ਦਾ ਨਾਂ ਤੇ ਮੋਬਾਈਲ ਨੰਬਰ ਕਾਲਜ ਵਿੱਚ ਵੱਖ ਵੱਖ ਥਾਵਾਂ 'ਤੇ ਲਗਾਉਣ ਤਾਂ ਕਿ ਰੈਗਿੰਗ ਹੋਣ ਦੀ ਸੂਰਤ ਵਿੱਚ ਵਿਦਿਆਰਥੀ ਉਹਨਾਂ ਨਾਲ 
ਤੁਰੰਤ ਅਤੇ ਆਸਾਨੀ ਨਾਲ ਸੰਪਰਕ ਕਰ ਸਕਣ। ਮੰਤਰੀ ਨੇ ਕਿਹਾ ਕਿ ਨੋਡਲ ਅਫ਼ਸਰ ਆਪਣੇ  ਪੱਧਰ 'ਤੇ  ਵਿਦਿਆਰਥੀਆਂ ਨੂੰ ਇਸ ਬੁਰਾਈ ਖਿਲਾਫ਼ ਜਾਗਰੂਕ ਕਰਦੇ ਹੋਏ ਕਾਲਜ ਵਿੱਚ ਨਵਂ ਆਏ ਵਿਦਿਆਰਥੀਆਂ ਦਾ ਪੁਰਾਣੇ ਵਿਦਿਆਰਥੀਆਂ ਨਾਲ ਤਾਲਮੈਲ ਵਧਾਉਣ।
ਸ੍ਰੀ ਸ਼ਾਕਿਰ ਨੇ ਕਿਹਾ ਕਿ ਰੈਗਿੰਗ ਵਿੱਚ ਸ਼ਾਮਲ ਪਾਏ ਜਾਣ ਵਾਲੈ ਵਿਦਿਆਰਥੀਆਂ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ। ਉਹਨਾਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਡਾਇਰੈਕਟਰ ਮੈਡੀਕਲ ਐਜੂਕਸ਼ਨ ਐਂਡ ਰਿਸਰਚ, ਡਾਇਰੈਕਟਰ ਆਯੂਸ਼ ਅਤੇ ਮੈਡੀਕਲ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਕਿਹਾ ਕਿ ਉਹ ਰੈਗਿੰਗ ਰੋਕਣ ਲਈ ਸੁਪਰੀਮ ਕੋਰਟ ਵੱਲੋਂ ਜਾਰੀ ਹਦਾਇਤਾਂ ਨੂੰ ਹਰ ਹਾਲ ਵਿੱਚ ਲਾਗੂ ਕਰਨ। ਉਹਨਾ ਕਿਹਾ ਕਿ ਹੁਣ ਜਦੋਂ ਇਹਨਾਂ ਕਾਲਜਾਂ ਵਿੱਚ ਨਵਾਂ ਸੈਸ਼ਨ ਸ਼ੁਰੂ ਹੋ ਰਿਹਾ ਹੈ ਤਾਂ ਇਹਨਾਂ ਕਾਲਜਾਂ ਦੇ ਮੁਖੀਆਂ ਨੂੰ ਰੈਗਿੰਗ ਰੋਕਣ ਲਈ ਵਿਦਿਆਰਥੀਆਂ 'ਤੇ ਸਖ਼ਤ ਨਜ਼ਰ ਰੱਖਣ ਦੀ ਜ਼ਰੂਰਤ ਹੈ।
ਉਹਨਾਂ ਕਿਹਾ ਕਿ ਸਾਰੀਆਂ ਸਿੱਖਿਆ ਸੰਸਥਾਵਾਂ ਰੈਗਿੰਗ ਰੋਕਣ ਲਈ ਰਾਘਵਨ ਕਮਟੀ ਦੀਆਂ ਸਿਫਾਰਸ਼ਾਂ ਤੁਰੰਤ ਲਾਗੂ ਕਰਨ। ਉਹਨਾਂ ਕਿਹਾ ਕਿ ਰੈਗਿੰਗ ਹੋਣ ਦੀ ਸੂਰਤ ਵਿੱਚ ਵਿਦਿਆਰਥੀ ਤੁਰੰਤ ਨੋਡਲ ਅਫ਼ਸਰ ਜਾਂ ਕਾਲਜ ਮੁਖੀ ਨੂੰ ਸੂਚਿਤ ਕਰਨ ਜੋ ਅੱਗੇ ਤੁਰੰਤ ਪੁਲੀਸ ਨੂੰ ਸੂਚਿਤ ਕਰਨਗੇ। ਸ੍ਰੀ ਸ਼ਾਕਿਰ ਨੇ ਨਿਰਦੇਸ਼ ਦਿੱਤਾ ਕਿ ਜੇਕਰ ਕਿਸੇ ਵਿਦਿਆਰਥੀ ਵਿਰੁੱਧ ਰੈਗਿੰਗ ਦੀ ਸ਼ਿਕਾਇਤ ਮਿਲਦੀ ਹੈ ਤਾਂ ਉਸ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ ਤੇ ਜਾਂਚ ਦੌਰਾਨ ਨਿਰਦੋਸ਼ ਪਾਏ ਜਾਣ 'ਤੇ ਹੀ ਉਸ ਨੂੰ ਕਾਲਜ ਤੇ ਹੋਸਟਲ ਵਿੱਚ ਦੁਬਾਰਾ ਦਾਖਲਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਸਿੱਖਿਆ ਸੰਸਥਾਵਾਂ ਦੇ ਮੁਖੀ ਰੈਗਿੰਗ ਦੇ ਕਿਸ ਵੀ ਮਾਮਲੈ ਦੀ ਜਾਣਕਾਰੀ ਮੌਕੇ' ਤੇ ਹੀ ਪੁਲਿਸ ਨੂੰ ਦੇਣ।
 ਇਸਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਮੈਡੀਕਲ ਸੰਸਥਾਵਾਂ ਵਿੱਚ ਨਵਾਂ ਸੈਸ਼ਨ ਸ਼ੁਰੂ ਹੋਣ ਕਾਰਨ ਰੈਗਿੰਗ ਦੀ ਸੰਭਾਵਨਾ ਜ਼ਿਆਦਾ ਹੈ ਜਿਸ ਨੂੰ ਰੋਕਣ ਲਈ ਕਾਲਜ ਪ੍ਰਿੰਸੀਪਲ, ਨੋਡਲ ਅਫ਼ਸਰ ਅਤ ਸਟਾਫ ਪੁਰਾਣ ਤ ਨਵਂ ਵਿਦਿਆਰਥੀਆਂ ਦੀਆਂ ਗਤੀਵਿਧੀਆਂ 'ਤ ਸਖਤ ਨਜ਼ਰ ਰੱਖਣ। ਮੰਤਰੀ ਨ ਕਿਹਾ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਲਾਗੂ ਕਰਨ ਦੇ ਮਾਮਲੈ ਵਿੱਚ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵਗੀ। --ਕਲਿਆਣੀ ਸਿੰਘ 

No comments: