Monday, July 25, 2011

ਪੰਜਾਬ ਵਿੱਚ ਵੀ ਚਿੰਤਾਜਨਕ ਹੱਦ ਤੱਕ ਵਧ ਰਿਹੈ ਮੋਟਾਪਾ

ਵਾਹਿਗੁਰੂ ਦਾ ਸ਼ੁਕਰਾਨਾ ਕਰਨ ਵੇਲੇ ਸਿਹਤ ਮੰਤਰੀ ਗੋਸਾਈੰ ਨੇ ਕੀਤਾ ਵਿਸ਼ੇਸ਼ ਮੁਹਿੰਮ ਦਾ ਐਲਾਨ
 ਅੰਮ੍ਰਿਤਸਰ ਤੋਂ ਗਜਿੰਦਰ ਸਿੰਘ  ਰਹਿਣ-ਸਹਿਣ ਦੇ ਆਧੁਨਿਕ ਤਰੀਕਿਆਂ ਕਾਰਨ ਲੋਕ ਦਿਨੋਂ ਦਿਨ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ ਅਤੇ ਮੋਟਾਪਾ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ। ਡਾਇਬਟੀਜ/ਸ਼ੁਗਰ ਦੀ ਬਿਮਾਰੀ ਵੀ ਅਜੋਕੇ ਰਹਿਣ-ਸਹਿਣ ਦੀ ਦੇਣ ਹੈ। ਪੰਜਾਬ ਸਰਕਾਰ ਇਸ ਰੁਝਾਨ ਨੂੰ ਠੱਲ ਪਾਉਣ ਲਈ 15 ਅਗਸਤ, 2011 ਤੋਂ ਸੂਬੇ ਵਿੱਚ ਇਕ ਨਵੀਂ ਸਕੀਮ ਸ਼ੁਰੂ ਕਰਨ ਜਾ ਰਹੀ ਹੈ, ਜਿਸ ਦੇ ਤਹਿਤ ਨਵ ਜੰਮੇ ਬੱÎਚਿਆਂ ਨੂੰ ਸ਼ੁਗਰ ਦੀ ਬਿਮਾਰੀ ਤੋਂ ਬਚਾਉਣ ਲਈ ਗਰਭ ਅਵਸਥਾ ਦੌਰਾਨ  ਮਹਿਲਾਵਾਂ ਦੀ ਬਲੱਡ ਸ਼ੁਗਰ ਸਬੰਧੀ ਟੈਸਟ ਲਾਜਮੀ ਕੀਤਾ ਜਾਵੇਗਾ। ਇਹ ਜਾਣਕਾਰੀ ਸਤਪਾਲ ਗੋਸਾਂਈ, ਸਿਹਤ ਮੰਤਰੀ ਪੰਜਾਬ ਨੇ ਅੱਜ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। 
ਸ੍ਰੀ ਗੋਸਾਂਈ ਮੰਤਰੀ ਬਣਨ ਉਪਰੰਤ ਪਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਵਿਸ਼ੇਸ਼ ਤੌਰ ਤੇ ਆਏ ਸਨ। ਉਨ੍ਹਾਂ ਜਿਥੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਉਥੇ ਪੰਜਾਬੀਆਂ ਦੀ ਸਿਹਤਯਾਬੀ ਅਤੇ ਚੜਦੀ ਕਲਾ ਲਈ ਅਰਦਾਸ ਬੇਨਤੀ ਕੀਤੀ। ਇਸ ਮੌਕੇ ਐਸ:ਜੀ:ਪੀ:ਸੀ ਦੇ ਆਹੁਦੇਦਾਰਾਂ ਨੇ ਸਿਹਤ ਮੰਤਰੀ ਨੂੰ ਸਨਮਾਨਤ ਕੀਤਾ। ਡਾ: ਬਲਦੇਵ ਰਾਜ ਚਾਵਲਾ, ਚੇਅਰਮੈਨ ਪੰਜਾਬ ਸੀਵਰੇਜ ਬੋਰਡ ਅਤੇ ਬੀ:ਜੇ:ਪੀ ਦੇ ਹੋਰ ਆਹੁੱਦੇਦਾਰ ਇਸ ਮੌਕੇ ਉਨ੍ਹਾਂ ਦੇ ਨਾਲ ਸਨ। ਬਾਅਦ ਵਿੱਚ ਸ੍ਰੀ ਗੋਸਾਂਈ ਨੇ ਜਲਿਆਂ ਵਾਲਾ ਬਾਗ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।
 ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਸ੍ਰੀ ਗੋਸਾਂਈ ਸ੍ਰੀ ਦੁਰਗਿਆਨਾ ਤੀਰਥ ਵਿਖੇ ਵੀ ਨਤਮਸਤਕ ਹੋਏ। ਸਿਹਤ ਮੰਤਰੀ ਪੰਜਾਬ ਨੇ ਅੰਮ੍ਰਿਤਸਰ ਵਿੱਚ ਆਯੋਜਤ ਮਾਂਵਾਂ ਦੀ ਮੌਤ ਦਰ ਘਟਾਉਣ ਹਿੱਤ ਰਾਜ ਪੱਧਰੀ ਵਰਕਸ਼ਾਪ ਵਿੱਚ ਵੀ ਸ਼ਮੂਲੀਅਤ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ  ਮੈਟਰਨਲ ਮੌਰਟੈਲੇਟੀ ਰੇਟ (ਮਾਂਵਾਂ ਦੀ ਮੌਤ ਦਰ) ਘਟਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਹਨ, ਜਿੰਨਾਂ ਦੇ ਚਲਦਿਆਂ ਇਹ 192 ਤੋਂ ਘੱਟ ਕੇ 172 ਹੋ ਗਈ ਹੈ।  ਉਨ੍ਹਾਂ ਦੱਸਿਆ ਕਿ ਇਸ ਮੰਤਵ ਲਈ ਸੰਸਥਾਗਤ ਜਨੇਪੇ ਦੇ ਰੁਝਾਨ ਨੂੰ ਉਤਸ਼ਾਹਤ ਕੀਤਾ ਗਿਆ ਹੈ ਅਤੇ ਗਰਭ ਅਵਸਥਾ ਦੌਰਾਨ ਲੋੜੀਂਦਾ ਟੀਕਾਕਰਨ ਅਤੇ ਚੈਕਅਪ ਸਬੰਧੀ ਜਾਗਰੂਕਤਾ ਫੈਲਾਈ ਗਈ ਹੈ। ਸ੍ਰੀ ਗੋਸਾਂਈ ਨੇ ਕਿਹਾ ਕਿ ਇਸ ਦਿਸ਼ਾ ਵੱਲ ਯੋਜਨਾਬੱਧ ਢੰਗ ਨਾਲ ਹੋਰ ਹੰਭਲੇ ਮਾਰੇ ਜਾਣਗੇ ਅਤੇ ਪੰਜਾਬ ਸਰਕਾਰ ਮੈਟਰਨਲ ਮੌਰਟੈਲੇਟੀ ਰੇਟ ਨੂੰ ਘਟਾ ਕੇ 100 ਤੱਕ ਲੈ ਜਾਵੇਗੀ।
         ਇਸ ਵਰਕਸ਼ਾਪ ਵਿੱਚ ਪੰਜਾਬ ਰਾਜ ਦੇ ਸਾਰੇ ਹੀ ਜਿਲ੍ਹਿਆਂ ਦੇ ਸਿਵਲ ਸਰਜਨਜ਼ ਅਤੇ ਪਰਿਵਾਰ ਭਲਾਈ ਅਫਸਰ ਹਾਜਰ ਹੋਏ। ਗਾਇਨੀਕਾਲੋਜਿਸਟ ਅਤੇ ਸਾਰੀਆਂ ਹੀ ਲੇਡੀ ਡਾਕਟਰਾਂ ਜੋ ਕਿ ਵਿਸ਼ੇਸ਼ ਤੌਰ ਤੇ ਚਾਰ ਜਿਲ੍ਹੇ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ ਅਤੇ ਕਪੂਰਥਲਾ ਤੋਂ ਇਸ ਵਰਕਸ਼ਾਪ ਵਿੱਚ ਸ਼ਾਮਲ ਹੋਏ। ਇਸ ਵਰਕਸ਼ਾਪ ਵਿੱਚ ਡਾਇਰੇਕਟਰ ਸਿਹਤ ਤੇ ਪਰਿਵਾਰ ਭਲਾਈ  ਪੰਜਾਬ ਡਾ: ਅਸੋਕ ਨਈਅਰ, ਡਾ: ਅਵਤਾਰ ਸਿੰਘ ਜਰੇਵਾਲ ਸਿਵਲ ਸਰਜਨ ਅੰਮ੍ਰਿਤਸਰ, ਡਾ: ਕਰਨਜੀਤ ਸਿੰਘ ਡਿਪਟੀ ਡਾਇਰੈਕਟਰ ਐਮ:ਸੀ:ਐਚ ਪੰਜਾਬ, ਡਾ: ਦਲੀਪ ਕੁਮਾਰ ਡਿਪਟੀ ਡਾਇਰੈਕਟਰ ਨੇ ਵਿਸ਼ੇਸ਼ ਤੌਰ ਤੇ ਹਿੱਸਾ ਲਿਆ। ਵਰਕਸ਼ਾਪ ਦੌਰਾਨ  ਡਾ: ਮਧੂ ਨਾਗਪਾਲ ਮੁਖੀ ਗਾਇਨੀ ਵਿਭਾਗ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਅਤੇ ਰਿਸਰਚ ਨੇ ਮਾਂਵਾਂ ਦੀ ਮੌਤ ਦੇ ਨਾਲ ਸਬੰਧਤ ਕਾਰਨਾਂ ਬਾਰੇ ਵਿਸਥਾਰ ਸਿਹਤ ਜਾਣਕਾਰੀ ਦਿੱਤੀ। ਡਾ: ਸੁਜਾਤਾ ਸ਼ਰਮਾ ਗਾਇਨੀ ਵਿਭਾਗ ਦੀ ਮੁਖੀ ਗੌਰਮਿੰਟ ਮੈਡੀਕਲ ਕਾਜਲ ਅੰਮ੍ਰਿਤਸਰ ਅਤੇ ਡਾ: ਲਖਬੀਰ ਕੌਰ ਧਾਲੀਵਾਲ ਮੁਖੀ ਗਾਇਨੀ ਵਿਭਾਗ ਪੀ:ਜੀ:ਆਈ, ਚੰਡੀਗੜ੍ਹ ਨੇ ਕ੍ਰਮਵਾਰ ਗਰਭ ਦੇ ਦੌਰਾਨ ਤੇ ਜਨੇਪੇ ਤੋਂ ਬਾਅਦ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਆਪਣੇ ਵਿਚਾਰ ਰੱਖੇ।
         ਬਾਅਦ ਵਿੱਚ ਸਿਹਤ ਮੰਤਰੀ ਨੇ ਭਰੂਣ ਹੱÎਤਿਆਂ ਰੋਕਣ ਸਬੰਧੀ ਆਯੋਜਤ ਵਰਕਸ਼ਾਪ ਵਿੱਚ ਹਿੱਸਾ ਲਿਆ। ਸ੍ਰੀ ਗੋਸਾਂਈ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਪੰਜਾਬ ਸਰਕਾਰ ਨੇ ਭਰੂਣ ਹੱਤਿਆ ਰੋਕਣ ਲਈ ਪੀ:ਐਨ:ਡੀ:ਟੀ ਐਕਟ (ਪ੍ਰੀ ਨੇਟਲ ਡਾਇਗਨੋਸਟਿਕ ਟੈਸਟ) ਨੂੰ ਸਖਤੀ ਨਾਲ ਲਾਗੂ ਕੀਤਾ ਹੈ ਅਤੇ ਇਸੇ ਦਿਸ਼ਾ ਵੱਲ ਸਖਤ ਕਦਮ ਪੁੱਟਦਿਆਂ  ਹੋਇਆਂ ਗਰਭਵਤੀ ਮਹਿਲਾਵਾਂ ਨੂੰ ਗਰਭ ਦੇ 12 ਹਫਤਿਆਂ ਦੌਰਾਨ ਗਰਭ ਦਾ ਨਜਦੀਕੀ ਹੈਲਥ ਸੈਂਟਰ ਵਿਖੇ ਏ:ਐਨ:ਐਮ ਪਾਸ ਪੰਜੀਕਰਨ ਕਰਾਉਣਾ ਲਾਜਮੀ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗਰਭ ਦੇ ਪੰਜੀਕਰਨ ਉਪਰੰਤ ਜੇਕਰ ਕਿਸੇ ਮਹਿਲਾ ਵੱਲੋਂ ਲਿੰਗ ਨਿਰਧਾਰਨ ਟੈਸਟ ਕਰਵਾ ਕੇ ਭਰੂਣ ਹੱਤਿਆਂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਏ:ਐਨ:ਐਮ ਨੂੰ ਮਿਸਿੰਗ ਪ੍ਰੈਗਨੈਂਸੀ ਬਾਰੇ ਪਤਾ ਲੱਗ ਜਾਂਦਾ ਹੈ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਵਰਕਸ਼ਾਪ ਵਿੱਚ ਹਾਜਰ ਸਮੂਹ ਸੋਨੋਲੋਜਿਸਟ ਅਤੇ ਰੇਡੀਓਗ੍ਰਾਫਰਜ ਨੂੰ ਅਪੀਲ ਕੀਤੀ ਕਿ ਉਹ ਆਪਣੇ ਸੈਂਟਰਾਂ ਵਿੱਚ ਲਿੰਗ ਨਿਰਧਾਰਨ ਟੈਸਟ ਨਾ ਕਰਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲਿੰਗ ਨਿਰਧਾਰਨ ਟੈਸਟਾਂ ਪ੍ਰਤੀ ਵਰਤੀ ਸਖਤੀ ਅਤੇ ਭਰੂਣ ਹੱਤਿਆ ਵਿਰੁੱਧ ਜਾਗਰੂਕਤਾ ਲਈ ਕੀਤੇ  ਉਪਰਾਲਿਆਂ ਸਦਕਾ  ਪੰਜਾਬ ਵਿੱਚ  ਸੈਕਸ ਰੇਸ਼ੋ 789 ਤੋਂ ਵੱਧ ਕੇ 846 ਹੋ ਗਈ ਹੈ।

 ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਗੋਸਾਂਈ ਨੇ ਮੀਡੀਆ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਗ੍ਰਿਫਤ ਤੋਂ ਬਚਾਉਣ ਲਈ ਸਰਕਾਰ ਨੂੰ ਸਹਿਯੋਗ ਦੇਣ ਅਤੇ ਗੈਰ ਕਾਨੂੰਨੀ ਢੰਗ ਨਾਲ ਨਸ਼ਿਆਂ ਦੀ ਕਿਤੇ ਵੀ ਹੋਰ ਰਹੀ ਵਿਕਰੀ ਸਬੰਧੀ ਸਿਹਤ ਵਿਭਾਗ ਨੂੰ ਸੂਚਿਤ ਕਰਨ ਤਾਂ ਜੋ ਨਸ਼ੇ ਦੇ ਵਪਾਰੀਆਂ ਵਿਰੁੱਧ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਨੇ ਸਮੂਹ ਦਵਾਈ ਵਿਕਰੇਤਾਵਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਨਸ਼ਿਆਂ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀ ਗੈਰ ਕਾਨੂੰਨੀ ਵਿਕਰੀ ਕਰਨ ਵਾਲੇ ਦੁਕਾਨਦਾਰਾਂ ਦੇ ਵਿਭਾਗ ਵੱਲੋਂ ਲਾਇਸੈਂਸ ਰੱਦ ਕੀਤੇ ਜਾਣਗੇ ਅਤੇ ਉਨ੍ਹਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।ਈ ਕੀਤੀ ਜਾਵੇਗੀ।

No comments: