Saturday, July 23, 2011

ਪਹਿਲਾਂ ਹਜੂਰ ਸਹਿਬ ਤੇ ਪਟਨਾ ਸਹਿਬ ਵਿਖੇ ਦਸਮ ਦਾ ਪ੍ਰਕਾਸ ਬੰਦ ਕਰਕੇ ਆਉ

ਹਰਦੀਪ ਸਿੰਘ ਧਾਲੀਵਾਲ ਨੇ ਦੱਸੇ ਵਿਰੋਧੀਆਂ ਨੂੰ ਤਿੰਨ ਕਰਨ ਵਾਲੇ ਕੰਮ 'ਤੇ ਨਾਲ ਹੀ ਕੀਤਾ ਸ਼ਾਲੀਨਤਾ ਤੇ ਸੁਆਲ                                                    
 ਮੈ ਇਕ ਕਹਾਣੀ ਪਡ਼ੀ ਹੈ ਕੇ ਇਕ 22 ਸਾਲ ਦੇ ਬਚੇ ਨੇ ਦੋ ਕੁਤੇ ਰਖ ਲਏ ਜਿਹਨਾਂ ਨੂੰ ਉਹ ਬਹੁਤ ਸੌਕ ਨਾਲ ਪਾਲਦਾ ਸੀ। ਇਕ ਦਿਨ ਉਹ ਆਪਨੇ ਨਾਨਕੇ ਚਲਿਆ ਤਾ ਇਕ ਕੁਤੇ ਨੂੰ ਆਪਣੇ ਨਾਲ ਲੈ ਗਿਆ। ਊਸ ਦੇ ਮਾਮੇ ਨੂੰ ਕੁਤਿਆ ਤੋ ਬਹੁਤ ਨਫਰਤ ਸੀ ,ਉਸ ਨੇ ਕਿਹਾ ਪੁਤ ਵੇਖ ਤੂੰ ਕੁਤੇ ਨੁੰ ਨਾਲ ਲੈ ਆਇਆ ਹੈ ਪਰ ਮੇਰੇ ਘਰ ਚ ਇਹ ਕੁਤਾ ਭੌਂਕਣਾ ਨਹੀ ਚਹੀਦਾ ਜੋ ਮਰਜੀ ਇਸ ਨੁੰ ਖੁਵਾ ਲੈ ਰਜਾ ਲੈ, ਜੇ ਇਹ ਭੋਕਿਆ ਤਾ ਮੈ ਤੈਨੁੰ ਵੀ ਘਰੋ ਕਢ ਦੇਨਾ ਹੈ। ਹੁਣ ਕੁਤਾ ਭੋਕਨ ਤੋ ਬਿਨਾ ਰਹਿ ਨਹੀ ਸਕਦਾ. ਬੱਚੇ ਨੂੰ ਬਹੁਤ ਫਿਕਰਕੇ ਕੀ ਕੀਤਾ ਜਾਵੇ ਉਸ ਨੇ ਕੁਤੇ ਨੂੰ ਚੰਗੀ ਤਰਾ ਰਜ੍ਹਾ ਕੇ ਮੂੰਹ ਬੰਨ ਤਾ। ਸਾਰੀ ਮੂੰਹ ਬੰਦ ਰਿਹਾ ਸਵੇਰੇ ਆਪਣੇ ਘਰ ਆ ਗਿਆ। ਦੂਜੇ ਕੁਤੇ ਨੇ ਪੁਛਿਆ ਹਾ ਬਈ ਦਸ ਚੰਗੀ ਸੇਵਾ ਹੋਈ ਪ੍ਰਹੋਨਚਾਰੀ ਚੋ ਆਇਆ ਹੈ, ਉਸ ਕੁਤੇ ਨੇ ਕਿਹਾ ਖਾਣ ਨੁੰ ਤਾ ਬਹੁਤ ਕੁਝ ਮਿਲਿਆ ਪਰ ਸਵਾਦ ਨਹੀ ਆਇਆ, ਹੈਰਾਨ ਹੋ ਕਿ ਪੁਛਿਆ ਖਾਣ ਨੂੰ ਬਹੁਤ ਕੁਝ ਮਿਲਿਆ ਫਿਰ ਸਵਾਦ ਕਿਉ ਨਹੀ ਆਇਆ? ਉਸ ਨੇ ਦੱਸਿਆ ਕਿ ਯਾਰ ਸਾਰੀ ਰਾਤ ਭੌਂਕਣ ਤੋ ਬਿਨਾ ਰਿਹਾ ਹਾ ਇਸ ਲਈ ਸਵਾਦ ਨਹੀ ਆਇਆ।
ਮੈਨੁੰ ਲਗਦਾ ਦਸਮ ਵਿਰੋਧੀਆ ਦਾ ਵੀ ਇਹੀ ਹਾਲ ਹੈ ਇਹਨਾ ਨੁੰ ਭੌਂਕਣ ਦੀ ਆਦਤ ਪੈ ਗਈ ਹੈ ਹੋਰ ਕੋਈ ਮਤਲਬ ਨਹੀ ਹੈ। ਅੱਜ ਤੱਕ ਇਹਨਾ ਦਸਮ ਦੇ ਵਿਰੋਧ 'ਚ ਭੌਂਕਣ ਤੋ ਬਿਨਾ ਹੋਰ ਕੀ ਕੀਤਾ ਹੈ ਮੇਰੀ ਬੇਨਤੀ ਹੈ ਕਿ ਜੇ ਤੁਸੀ ਇਸ ਮੁਦੇ ਤੇ ਸੁਹਿਰਦ ਹੋ ਤਾ ਤਿੰਨ ਕੰਮ ਕਰਨੇ ਬਣਦੇ ਹਨ ਤੁਹਾਨੂੰ। ਪਹਿਲਾ ਕੰਮ: ਹਜੂਰ ਸਹਿਬ ਤੇ ਪਟਨਾ ਸਹਿਬ ਵਿਖੇ ਦਸਮ ਦਾ ਪ੍ਰਕਾਸ ਬੰਦ ਕਰਕੇ ਆਉ ਭਾਵੇ ਤੁਹਾਡੇ 10-20 ਬੰਦੇ ਮਰ ਵੀ ਕਿਉ ਨਾ ਜਾਣ। ਦੂਜਾ ਕੰਮ: ਸਾਰੀਆ ਪ੍ਰੈਸਾ ਬੰਦ ਕਰਾਉ ਜਿਥੇ ਦਸਮ ਛਪਦਾ ਹੈ। ਤੀਜਾ ਕੰਮ: ਇਕ ਮੋਰਚਾ ਲਾਉ ਗ੍ਰਿਫਤਾਰੀਆ ਦੇਵੋ ਸਰਕਾਰ ਤੋ ਇਹ ਕਨੂੰਨ ਬਾਣਵਾਉ ਕੇ ਦਸਮ ਗ੍ਰੰਥ ਤੇ ਪਾਤਸਾਹੀ ੧੦ ਨਹੀ ਲਿਖਿਆ ਜਾਣਾ ਚਹੀਦਾ। ਤੁਸੀ ਕਹਿਦੇ ਹੋ ਕੇ ਦਸਮ 'ਚ ਗੰਦ ਲਿਖਿਆ ਹੈ ਮੈਨੂੰ ਲਗਦਾ ਲੁਚੇ ਤੁਸੀ ਹੋ ਜੋ ਸਵਾਦ ਲੈ ਲੈ ਕੇ ਲਿਖਦੇ ਹੋ.
ਤੁਹਾਡਾ ਇਹ ਰੌਲਾ ਸੁਣ-ਸੁਣ ਕੇ ਲੋਕ ਅੱਕ ਗਏ ਹਨ ਕਿ ਦਸਮ ਗ੍ਰੰਥ ਵਿਚ ਅਸ਼ਲੀਲਤਾ ਹੈ। ਜੇ ਇਸ ਵਿਚ ਅਸ਼ਲੀਲਤਾ ਹੈ, ਤਾਂ ਫਿਰ ਤੁਸੀਂ ਇਸ ਅਸ਼ਲੀਲਤਾ ਦੇ ਪ੍ਰਚਾਰਕ ਹੋ, ਕਿਉਂਕਿ ਚੁਣ-ਚੁਣ ਕੇ ਉਹੋ ਪੰਕਤੀਆਂ ਲਿਖਦੇ, ਬੋਲਦੇ ਅਤੇ ਪ੍ਰਕਾਸ਼ਿਤ ਕਰਦੇ ਹੋ, ਜਿਨ੍ਹਾਂ ਨੂੰ ਅਸ਼ਲੀਲ ਕਹਿੰਦੇ ਹੋ। ਜੇ ਇਹ ਪੰਕਤੀਆਂ ਵਾਸਤਵ ਵਿਚ ਅਸ਼ਲੀਲ ਹਨ, ਤਾਂ ਅਸ਼ਲੀਲ ਬਚਨ ਲਿਖਣ ਤੋਂ ਗ਼ੁਰੇਜ਼ ਕਰੋ। ਅਸਲ ਵਿਚ ਤੁਸੀਂ ਆਪ ਕਦੋਂ ਸ਼ਾਲੀਨ ਪੁਰੁਸ਼ ਹੋ? ਤੁਹਾਡੇ ਹਿਰਦੇ ਵਿਚ ਕੰਜਰ-ਕੰਜਰੀਆਂ ਵਸੀਆਂ ਹੋਈਆਂ ਹਨ, ਜਿਸ ਕਰ ਕੇ ਕੰਜਰ-ਕੰਜਰ ਦਾ ਨਿਤਨੇਮ ਕਰਦਿਆਂ ਤੁਹਾਨੂੰ ਲੱਜਾ ਨਹੀਂ ਆਉਂਦੀ। ਸਿਖਾਂ ਨੂੰ ਕੋਝੀਆਂ ਗਾਹਲਾਂ ਕਢਣਾ, ਉਨ੍ਹਾਂ ਨੂੰ ਝੂਠੋ-ਝੂਠ ਸਰਕਾਰੀ ਸਿਖ ਕਹਿਣਾ ਇਹ ਕਿਹਡ਼ੀ ਸ਼ਾਲੀਨਤਾ ਹੈ? ਜੇ ਦਸਮ ਗ੍ਰੰਥ ਵਿਚ ਅਸ਼ਲੀਲਤਾ ਹੁੰਦੀ, ਤਾਂ ਉਸ ਅਸ਼ਲੀਲਤਾ ਨੂੰ ਜਿਵੇਂ ਤੁਸੀਂ ਉਭਾਰ ਉਭਾਰ ਕੇ ਲਿਖਦੇ ਹੋ ਹੁਣ ਤਕ ਸਰਕਾਰ ਤੁਹਾਨੂੰ ਅਸ਼ਲੀਲ ਸਾਹਿਤ ਰਚਣ ਦੇ ਦੋਸ਼ ਵਿਚ ਜੇਲ੍ਹ ਦਾ ਰਾਹ ਜ਼ਰੂਰ ਵਿਖਾ ਦੇਂਦੀ। ਤੁਸਾਂ ਮੈਨੂੰ ਸਵਾਲ ਕੀਤਾ ਹੈ ਕਿ ਦਸਮ ਗ੍ਰੰਥ ਦੇ ਇਹ ਪਦ ਕਦੇ ਆਪਣੀ ਕੁਡ਼ੀ ਨੂੰ ਸੁਣਾਏ ਹਨ। ਮੈਂ ਤੁਹਾਡੇ ਜਿਹਾ ਅਗਿਆਨੀ ਨਹੀਂ। ਮੈਂ ਦਸਮ ਸਾਹਿਬ ਦੇ ਬਚਨਾਂ ਤੋਂ ਇਹ ਜਾਣ ਲਿਆ ਹੈ ਕਿ ਚਰਿਤਰ-ਉਪਖਿਆਨਾਂ ਦੇ ਪਹਿਲੇ ਅਤੇ ਅੰਤਲੇ ਭਾਗਾਂ ਨੂੰ ਛਡ ਕੇ ਬਾਕੀ ਕਥਾਵਾਂ ਇਕ ਸੂਝਵਾਨ ਅਤੇ ਵਫ਼ਾਦਾਰ ਮੰਤ੍ਰੀ ਦੀ ਆਪਣੇ ਕਾਮ-ਵੱਸ ਹੋਏ ਰਾਜੇ ਨੂੰ ਦਿੱਤੀ ਮੰਤ੍ਰਣਾ ਹੈ, ਜਿਸ ਨੂੰ ਇਸਤ੍ਰੀਆਂ ਵਿਚ ਬਹਿ ਕੇ ਪਡ਼੍ਹਨਾ ਜ਼ਰੂਰੀ ਨਹੀਂ। ਪਰ ਇਹ ਉਪਕਾਰ ਤੁਸੀਂ ਆਪਣੀਆਂ ਬਹੂ-ਬੇਟੀਆਂ ਤੇ ਤਾਂ ਕਰ ਹੀ ਰਹੇ ਹੋ, ਜਦੋਂ ਤੁਸੀਂ ਆਪਣੀ ਭੱਦੀ ਸ਼ਬਦਾਵਲੀ ਵਿਚ ਚਰਿਤ੍ਰਾਂ ਦੇ ਅੰਸ਼ ਲੇਖਾਂ ਵਿਚ ਲਿਖਦੇ ਹੋ, ਤਾਂ ਤੁਹਾਡੇ ਸੰਬੰਧੀਆਂ ਦਾ ਇਨ੍ਹਾਂ ਨੂੰ ਧਿਆਨ ਨਾਲ ਪਡ਼੍ਹਨਾ ਲਾਜ਼ਮੀ ਹੋ ਜਾਂਦਾ ਹੈ, ਕਿਉਂਕਿ ਵਿਦਵਤਾ ਦੀਆਂ ਡੀਂਗਾਂ ਮਾਰਨ ਵਾਸਤੇ ਤੁਸੀਂ ਆਪਣੇ ਅਭੱਦਰ ਲੇਖ ਘਰ ਵਿਚ ਜ਼ਰੂਰ ਵਿਖਾਂਦੇ ਹੋਵੋਗੇ। 
ਹਰਦੀਪ ਸਿੰਘ ਧਾਲੀਵਾਲ 

No comments: