Tuesday, July 26, 2011

ਸਿਰਫ 45 ਦਿਨਾਂ ਵਿੱਚ ਬਣੋ ਡੇਅਰੀ ਵਿਕਾਸ ਦੇ ਮਾਹਰ

ਡੇਅਰੀ ਉੱਦਮ ਸਿਖਲਾਈ ਡੇਅਰੀ ਫਾਰਮਰ ਦੀ ਸਵੈ ਨਿਰਭਰਤਾ ਵਾਲੀ ਕੁੰਜੀ- ਰਣੀਕੇ
ਚੰਡੀਗੜ-26 ਜੁਲਾਈ:ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਚਲਾਈ ਜਾ ਰਹੀ 45 ਦਿਨਾਂ ਡੇਅਰੀ ਉੱਦਮ ਸਿਖਲਾਈ ਰਾਜ ਦੇ ਡੇਅਰੀ ਫਾਰਮਰਾਂ ਲਈ ਸਵੈ ਨਿਰਭਰਤਾ ਦੀ ਕੁੰਜੀ ਹੈ। ਇਹ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਪੰਜਾਬ ਦੇ ਪਸੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਗੁਲਜਾਰ ਸਿੰਘ ਰਣੀਕੇ,ਨੇ ਦੱਸਿਆ ਕਿ 45 ਦਿਨਾਂ ਦੀ ਇਹ ਸਿਖਲਾਈ ਸਚਮੁੱਚ ਡੇਅਰੀ ਫਾਰਮਰ ਨੂੰ ਇੱਕ ਡੇਅਰੀ ਉੱਦਮੀ ਬਣਾਉਨ ਦੀ ਸਮਰੱਥਾ ਰੱਖਦੀ ਹੈ। 
ਰਣੀਕੇ ਨੇਦੱਸਿਆ ਕਿ ਪੰਜਾਬ ਵਿੱਚ ਡੇਅਰੀ ਉੱਦਮ ਸਿਖਲਾਈ ਦੇ ਹਰ ਸਾਲ ਪੰਜ ਬੈਚ ਚਲਾਏ ਜਾਂਦੇ ਹਨ। ਡੇਅਰੀ ਵਿਕਾਸ ਵਿਭਾਗ ਅਤੇ ਪੰਜਾਬ ਡੇਅਰੀ ਵਿਕਾਸ ਬੋਰਡ ਦ ਸੱਤ ਡੇਅਰੀ ਸਿਖਲਾਈ ਅਤੇ ਵਿਸਥਾਰ ਕਂਦਰਾਂ ਚਤਾਮਲੀ (ਜ਼ਿਲਾ ਰੋਪੜ), ਬੀਜਾ (ਜ਼ਿਲਾ ਲੁਧਿਆਣਾ), ਤਰਨਤਾਰਨ, ਫਗਵਾੜਾ (ਜ਼ਿਲਾ ਕਪੂਰਥਲਾ), ਗਿੱਲ(ਜ਼ਿਲਾ  ਮੋਗਾ), ਅਬੁੱਲ ਖੁਰਾਣਾ (ਜ਼ਿਲਾ ਮੁਕਤਸਰ) ਅਤੇ ਵੇਰਕਾ (ਜ਼ਿਲਾ ਅਮ੍ਰਿਤਸਰ) ਤੇ ਚਲਾਈ ਜਾਂਦੀ ਹੈ। ਇਸ ਸਿਖਲਾਈ ਵਿੱਚ ਡੇਅਰੀ ਫਾਰਮਿੰਗ ਸਬੰਧੀ ਮੁੱਢਲੀ ਜਾਣਕਾਰੀ ਤੋਂ ਇਲਾਵਾ ਬਰੀਡਿੰਗ ਅਤੇ ਦੁੱਧ ਪ੍ਰਬੰਧਨ ਦੇ ਤਕਨੀਕੀ ਵਿਸ਼ੇ ਸਾਮਲ ਕੀਤੇ ਗਏ ਹਨ। ਡੇਅਰੀ ਉੱਦਮ ਸਿਖਲਾਈ ਪ੍ਰਾਪਤ ਡੇਅਰੀ ਫਾਰਮਰ ਆਪਣੇ ਡੇਅਰੀ ਫਾਰਮ ਤੇ  ਸਾਰੇ ਕੰਮ ਖੁਦ ਸੰਭਾਲ ਸਕਦਾ ਹੈ, ਜਿਸ ਕਾਰਨ ਸਾਰੇ ਕੰਮ ਸਮੇਂ ਸਿਰ ਹੋ ਸਕਦੇ ਹਨ ਅਤੇ ਫਾਰਮ ਦੀ ਕਾਰਜਕੁਸਲਤਾ ਵਿੱਚ ਵਾਧਾ ਹੁੰਦਾ ਹੈ।
ਮੰਤਰੀ ਣੇ ਦੱਸਿਆ ਕਿ ਡੇਅਰੀ ਉੱਦਮ ਸਿਖਲਾਈ ਲਈ ਹਰ ਦਸਵੀਂ ਪਾਸ ਨੌਜਵਾਨ, ਜਿਸ ਦੀ ਉਮਰ 18 ਤੋਂ 45 ਸਾਲ ਹੈ,  ਯੋਗ ਪਾਤਰ ਹੈ, ਪਰ ਉਸ ਕੋਲ ਘੱਟ ਤੋਂ ਘੱਟ 5 ਦੁਧਾਰੂ ਪਸੂਆਂ ਦਾ ਡੇਅਰੀ ਫਾਰਮ ਹੋਣਾ ਚਾਹੀਦਾ ਹੈ। ਇਸ ਸਿਖਲਾਈ ਲਈ ਜਨਰਲ ਕੈਟਾਗਰੀ ਦੇ ਉਮੀਦਵਾਰਾਂ ਨੂੰ 3000/- ਰੁਪÂ ਅਤੇ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਨੂੰ 2500/- ਪ੍ਰਤੀ ਕੋਰਸ ਦੀ ਫੀਸ ਦਣੀ ਹੋਵਗੀ। ਹਰ ਸਿਖਲਾਈ ਕੇਂਦਰ ਤੇ ਹੋਸਟਲ ਦਾ ਯੋਗ ਪ੍ਰਬੰਧ ਹੈ, ਜਿਸ ਵਿੱਚ ਮੈੱਸ, ਸਹਿਕਾਰੀ ਤੌਰ ਤ ਸਿਖਿਆਰਥੀਆਂ ਵੱਲੋਂ ਆਪਣੇ ਖਰਚ ਤੇ ਚਲਾਉਣੀ ਹੁੰਦੀ ਹੈ।
ਉਨਾਂ ਅੱਗੇ ਦੱਸਿਆ ਕਿ ਇਸ ਸਿਖਲਾਈ ਵਿੱਚ ਦਾਖਲ ਹੋਣ ਲਈ ਪੂਰੀ ਵਿਧੀ ਬਹੁਤ ਹੀ ਪਾਰਦਰਸੀ ਹੈ। ਸੌ ਰੁਪਏ ਦੀ ਕੀਮਤ ਨਾਲ ਪ੍ਰਾਸਪੈਕਟਸ ਖਰੀਦਿਆ ਜਾ ਸਕਦਾ ਹੈ, ਜਿਸ ਵਿੱਚ ਦਾਖਲੈ ਲਈ ਬਿਨੈ ਪੱਤਰ ਸਾਮਲ ਹੁੰਦਾ ਹੈ। ਗਠਿਤ ਕਮੈਟੀਆਂ ਵੱਲੋਂ ਉਮੀਦਾਰਾਂ ਦੀ ਚੋਣ ਲਈ ਇੰਟਰਵਿਊ ਕੀਤੀ ਜਾਂਦੀ ਹੈ। ਇਸ ਸਿਖਲਾਈ ਦਾ ਅਗਲਾ ਬੈਚ ਮਿਤੀ 16-8-2011 ਤੋਂ ਚੱਲੇਗਾ ਅਤੇ ਇੰਟਰਵਿਊ ਹਰ ਸਿਖਲਾਈ ਕਂਦਰ ਤੇ ਮਿਤੀ 8-8-2011 ਨੂੰ ਸਵੇਰੇ 100 ਵਾਜੇ ਤੋਂ ਆਰੰਭ ਹੋਵਗੀ। ਯੋਗ ਡਅਰੀ ਫਾਰਮਰਾਂ ਨੂੰੰ ਪੁਰਜੋਰ ਅਪੀਲ ਹੈ ਕਿ ਉਹ ਆਪਣੇ 
ਡੇਅਰੀ ਫਾਰਮ ਦੇ ਸਫਲ ਮੈਂਬਰ ਬਣਨ ਲਈ ਆਪਣੇ ਨਜਦੀਕੀ ਡੇਅਰੀ ਸਿਖਲਾਈ ਕੇਂਦਰ ਤੋਂ ਡੇਅਰੀ ਉੱਦਮ ਸਿਖਲਾਈ ਜਰੂਰ ਪ੍ਰਾਪਤ ਕਰਨ।
ਵਧੇਰੇ ਜਾਣਕਾਰੀ ਲਈ ਹਰ ਜ਼ਿਲੇ ਦ ਡਿਪਟੀ ਡਾਇਰੈਕਟਰ, 
ਡੇਅਰੀ, ਹਰ ਡਅਰੀ ਸਿਖਲਾਈ ਕਂਦਰ ਦ ਇੰਨਚਾਰਜ ਅਤੇ  ਮੁੱਖ ਦਫਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਹੈਲਪਲਾਈਨ ਨੰ 0172-2700228 ਉੱਤ ਟੈਲੀਫੋਨ ਕੀਤਾ ਜਾ ਸਕਦਾ ਹੈ।

No comments: