Friday, July 08, 2011

ਚਲਤੇ ਹੀ ਚਲੋ, ਕਿ ਅਬ ਡੇਰੇ ਮੰਜਿਲ ਹੀ ਪੇ ਡਾਲੇ ਜਾਏਗੇਂ"...!

Wed, Jul 6, 2011 at 11:25 PM     
ਸਿੱਖ ਖਾੜਕੂਵਾਦ ਬਾਰੇ ਭਾਵੇਂ ਬੜੀ ਵਾਰ ਕਿਹਾ ਜਾ ਚੁੱਕਿਆ ਹੈ ਕਿ ਇਸ ਨੂੰ ਦਬਾ ਲਿਆ ਗਿਆ ਹੈ ਪਰ ਹਕੀਕਤ ਵਿੱਚ ਅਜੇ ਵੀ ਖਾੜਕੂ ਧਿਰਾਂ ਕਿਸੇ ਨਵੀਂ ਤਿਆਰੀ, ਨਵੇਂ ਜੋਸ਼ ਅਤੇ ਨਵੀਂ ਮਜਬੂਤੀ ਲਈ ਜਤਨਸ਼ੀਲ ਹਨ. ਇਸਦੀ ਝਲਕ ਮਿਲਦੀ ਹੈ ਜਗਤਾਰ ਸਿੰਘ ਹਵਾਰਾ ਦੇ ਇਸ ਖੁੱਲੇ ਪੱਤਰ ਵਿੱਚੋਂ.  ਇਸ ਪੱਤਰ ਵਿੱਚ ਇਤਿਹਾਸ ਤੋਂ ਲੈ ਕੇ ਵਰਤਮਾਨ ਤੱਕ, ਹਕੀਕਤਾਂ ਤੋਂ ਲੈ ਕੇ   ਸ਼ਾਇਰੀ ਤੱਕ  ਅਤੇ ਸੰਘਰਸ਼ ਤੋਂ ਲੈ ਕੇ ਨੀਤੀਆਂ ਬਣਾਉਣ ਤੱਕ ਦੇ ਖੇਤਰਾਂ ਨੂੰ ਬਹੁਤ ਹੀ ਬਾਰੀਕੀ ਨਾਲ ਛੋਹਿਆ ਗਿਆ ਹੈ. ਸੰਘਰਸ਼ ਵਿੱਚ ਆਈ ਖੜੋਤ ਨੂੰ ਵੀ ਸਵੀਕਾਰ ਕੀਤਾ ਗਿਆ ਹੈ, ਨਮੋਸ਼ੀ ਅਤੇ ਨਿਰਾਸ਼ਾ ਦੀ ਗੱਲ ਵੀ ਕੀਤੀ ਗਈ ਹੈ ਅਤੇ ਸ਼ਾਇਰੀ ਨੂੰ ਵੀ ਕਈ ਥਾਂ ਵਰਤਿਆ ਗਿਆ ਹੈ. ਲਓ ਪੜ੍ਹੋ ਇਹ ਪੂਰਾ ਪੱਤਰ ਜਿਸਦਾ ਪ੍ਰਕਾਸ਼ਨ ਕੁਝ ਤਕਨੀਕੀ ਮਜਬੂਰੀਆਂ ਕਾਰਣ ਲੇਟ ਹੋਇਆ. --ਰੈਕਟਰ ਕਥੂਰੀਆ 
ੴ ਸ੍ਰੀ ਅਕਾਲ ਜੀ ਸਹਾਇ ।।
ਪਰਮ ਸਤਿਕਾਰ ਯੋਗ ਗੁਰੂ ਪਿਆਰੇ ਖਾਲਸਾ ਪੰਥ ਜੀਉ
ਖਾਲਸਾ ਪੰਥ ਦੇ ਨਿਮਾਣੇ ਜਿਹੇ ਸੇਵਾਦਾਰ ਵਲੋਂ ਗਜ ਵਜ ਕੇ ਫਤਹਿ ਪ੍ਰਵਾਨ ਕਰੋ ਜੀ
ਵਾਹਿਗੁਰੂ ਜੀ ਕਾ ਖਾਲਸਾ ।। 
ਵਾਹਿਗੁਰੂ ਜੀ ਕੀ ਫਤਹਿ ।।
ਗੁਰੂ ਸਵਾਰੇ ਖਾਲਸਾ ਜੀਉ, ਸ਼ਹਾਦਤਾਂ ਅਤੇ ਕੁਰਬਾਨੀਆਂ ਭਰਿਆ ਜੂਨ ਦਾ ਮਹੀਨਾਂ ਫਿਰ ਆ ਗਿਆ ਹੈ। ਹਰ ਸਾਲ ਇਸ ਮਹੀਨੇ ਦੀ ਆਮਦ 'ਤੇ ਸਿੱਖ ਮਨਾਂ ਦੇ ਅੰਦਰ ਸਿੱਖ ਹਿਰਦਿਆਂ ਵਿਚ, ਅਸਹਿ ਤੇ ਅਕਹਿ ਦੁਖਾਂ ਨੂੰ ਪਰਨਾਈ ਹੋਈ ਇਕ ਵਿਸ਼ੇਸ ਤਰ੍ਹਾਂ ਦੀ ਟੀਸ,ਕਸਕ ਉੱਠਦੀ ਹੈ, ਦਰਦ ਦੀ ਇਕ ਤੇਜ ਲਹਿਰ ਹਰ ਪੰਥ ਦਰਦੀ ਦੇ ਹਿਰਦੇ ਨੂੰ ਚੀਰ ਜਾਂਦੀ ਹੈ। ਉਸ ਖੌਫਨਾਕ ਅਸਹਿ ਦਰਦ ਤੋਂ ਪ੍ਰਭਾਵਿਤ ਹੋ ਕੇ ਬਹੁਗਿਣਤੀ ਸਿੱਖਾਂ ਦੇ ਹਿਰਦਿਆਂ ਵਿਚ ਇਸ ਜੂਨ ਮਹੀਨੇ ਦੇ ਪ੍ਰਥਾਇ (ਨਮਿਤ) ਅਪਸ਼ਬਦ ਵੀ ਜਰੂਰ ਨਿਕਲਦੇ ਹੋਣਗੇ ਕਿ ਇਹ ਜੂਨ ੧੯੮੪ ਦਾ ਮਹੀਨਾ ਤੇ ਸਿੱਖ ਪੰਥ ਲਈ ਕੁਲਹਿਣਾਂ ਹੈ, ਮਾੜਾ ਹੈ, ਚੰਦਰਾ ਹੈ ਜਾਂ ਮਨਹੂਸ ਹੈ। ਇਹ ਅਤਿਕਥਨੀ ਗੱਲ ਵੀ ਨਹੀਂ ਬਲਕਿ ਤਕਰੀਬਨ ਹਰ ਮਨੁਖੀ ਮਨ ਦੀ ਫਿਤਰਤ ਹੁੰਦੀ ਹੈ। ਜਿਸ ਘੜੀ ਥਿਤੀ, ਵਾਰ, ਮਹੀਨੇ ਵਿਚ ਸਾਡਾ ਕੋਈ ਕੰਮ ਨੇਪਰੇ ਚੜ੍ਹਿਆ ਹੋਵੇ ਤਾਂ ਉਸ ਘੜੀ, ਥਿਤੀ, ਵਾਰ, ਮਹੀਨੇ ਨੂੰ ਅਸੀ ਬੜਾ ਭਾਗਾਂ, ਖੁਸ਼ੀਆਂ ਵਾਲਾ ਸਮਝਣ ਲੱਗ ਪੈਦੇਂ ਹਾਂ ਇਸ ਦੇ ਉਲੱਟ ਜੇਕਰ ਸਾਡਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੋ ਗਿਆ ਹੋਵੇ ਤਾਂ ਉਸ ਘੜੀ, ਮਹੀਨੇ ਨੂੰ ਅਸੀ ਮਨਹੂਸ ਸਮਝਣ ਲੱਗ ਪੈਦੇਂ ਹਾਂ ਜੀ। ਇਹ ਇਕ ਕੁਦਰਤੀ ਗਲ ਹੈ ਤੇ ਹਰ ਮਨੂਖ ਦਾ ਸੁਭਾਹ ਵੀ ਹੈ ਜੋ ਤਕਰੀਬਨ ਸਾਰੇ ਸੰਸਾਰ ਦੇ ਹਰ ਵਰਗ ਦੇ ਮੱਨੂਖਾਂ ਉਤੇ ਢੁੱਕਦਾ ਹੈ। ਸਾਡੇ ਗੁਰੂ ਸਾਹਿਬਾਨ ਜੀ ਨੇ ਅਪਣੀ ਇਲਾਹੀ ਧੁਰ ਕੀ ਬਾਣੀ ਵਿਚ ਸਾਰੇ ਸੰਸਾਰ ਲਈ (ਜੋ ਗੁਰੂ ਸਾਹਿਬ ਜੀ ਦੀ ਬਾਣੀ ਉੱਤੇ ਨਿਸ਼ਚਾ ਰੱਖਦੇ ਹਨ) ਇਹ ਸਖਤ ਤੇ ਅੱਟਲ ਫੂਰਮਾਨ ਕਰ ਰਹੇ ਹਨ ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥* (ਅੰਗ -੪) ਸੋ ਇਸ ਤੋਂ ਸਪਸ਼ਟ ਹੋ ਜਾਂਦਾ ਹੈ  ਕਿ ਸਿੱਖ ਫਲਸਫਾ ਤੇ ਸਿੱਖ ਸਿਧਾਤਾ ਦੇ ਮੁਤਾਬਿਕ ਸਾਨੂੰ ਕਿਸੇ ਵੀ ਸਿਖੱ ਨੂੱ ਇਹ ਹਕੱ ਹੀ ਨਹੀ ਹੈ ਕਿ ਇਸ ਸ੍ਰਿਸ਼ਟੀ ਦੇ ਸਿਰਜਣਹਾਰੇ ਅਕਾਲ ਪੁਰਖ ਜੀ ਦੇ ਸਿਰਜੇ ਹੋਏ ਕਿਸੇ ਦਿਨ ਪਹਿਰ ਘੜੀ ਵਾਰ ਮਹੀਨਾਂ ਸਾਲ ਨੂੱ ਚੰਗਾ ਜਾਂ ਮਾੜਾ ਕਹਿ ਸਕੀਏ। ਬਲਕਿ ਆਪਣੇ ਕਿਸੇ ਪਵਿਤੱਰ ਪੰਥਕ ਕਾਜ ਦੀ ਪ੍ਰਾਪਤੀ ਲਈ ਸਹਾਦਤ ਦਾ ਜਾਮ ਪੀ ਜਾਣਾ ਕਿਸੇ ਵੀ ਸਿੱਖ ਲਈ ਬਹੁਤ ਉੱਚਾ ਦਰਜਾ ਤੇ ਰੁਤਬਾ ਰੱਖਦਾ ਹੈ ਸੋ ਗੁਰੂ ਸਾਹਿਬਾਂਨ ਤੋ ਲੈਕੇ ਗੁਰੂ ਕੇ ਮਰਜੀਵੜੇ ਬੇਅੰਤ ਸਿਘਾਂ ਸਿੰਘਣੀਆਂ ਤੇ ਭੂਝੰਗੀਆਂ ਨੇ ਆਪਣੇ ਪਵਿਤੱਰ ਪੰਥਕ ਕਾਜ ਦੇ ਲਈ ਸਾਲ ੧੯੮੪ ਦੇ ਇਸੇ ਜੂਨ ਮਹੀਨੇ ਸ਼ਹਾਦਤਾਂ ਦੇ ਜਾਮ ਪੀਤੇ ਹਨ। ਇਸ ਲਈ ਇਹ ਜੂਨ ਦਾ ਮਹੀਨਾਂ ਆਪਣੇ ਕੌਮੀ ਹੱਕਾਂ ਪ੍ਰਤੀ ਡੱਟਕੇ ਜੂਝਣ ਲਈ ਸਿੱਖ ਪੰਥ ਵਿਚ ਇਕ ਨਵੀ  ਰੂਹ ਫੂਕਣ ਵਾਲਾ ਹੋ ਨਿਬੜਿਆ ਹੈ। 
ਜੂਨ ੮੪ ਦੇ ਘਲੂਘਾਰੇ ਵਿਚ ਸ਼ਹੀਦ ਹੋਏ ਹਜ਼ਾਰਾਂ ਸੂਰਮੇ ਸਿੰਘ, ਸਿੰਘਣੀਆਂ ਦੀ ਪਾਵਨ ਯਾਦ ਵਿਚ ਜੁੜ ਬੈਠੇ ਗੁਰੂ ਰੂਪ ਖਾਲਸਾ ਪੰਥ ਦੇ ਨਾਲ ਇਸ ਪਵਿਤੱਰ ਦਿਹਾੜੇ ਦੀ ਯਾਦ ਵਿਚ ਦਾਸ ਵੀ ਅਪਣੇ ਕੂਝ ਪੰਥਕ ਵਿਚਾਰ ਆਪ ਜੀ ਨਾਲ ਸਾਂਝੇ ਕਰ ਰਿਹਾ ਹੈ। ਸਭ ਤੋਂ ਪਹਿਲਾਂ ਅਪਣੀ ਅਕੀਦਤ 'ਤੇ ਸ਼ਰਧਾ ਦੇ ਫੂੱਲ ਸਮੂਹ ਪੁਰਾਤਨ ਅਤੇ ਵਰਤਮਾਨ ਸਿੰਘ-ਸਿੰਘਣੀਆਂ ਦੇ ਚਰਣਾਂ ਵਿਚ ਅਰਪਣ ਕਰ ਰਿਹਾ ਹਾਂ ਜੀ। ਅਪਣੀ ਗਲ ਦਾਸ ਕਿਸੇ ਕਵੀ ਦੇ ਇਸ ਸ਼ੇਅਰ ਤੋਂ ਸ਼ੁਰੂ ਕਰ ਰਿਹਾ ਹੈ ਕਿ * ਹਮੇਂ ਵਫਾ ਕੀ ਉਮੀੱਦ (ਸਦਾ) ਉਨਸੇ ਰਹੀ, ਜੋ ਜਾਨਤੇ ਭੀ ਨਹੀ ਕਿ ਵਫਾ ਕਿਆ ਹੈ * ਖਾਲਸਾ ਜੀ, ਇਸ ਮੁਲੱਕ (ਹਿੰਦੁਸਤਾਨ) ਦੀ ਆਜ਼ਾਦੀ ਲਈ ਤੇ ਇਥੋਂ ਦੇ ਗੈਰ ਸਿੱਖ ਲੋਕਾਂ ਲਈ ਸਿੱਖ ਕੌਮ ਨੇ ਬਿਨਾਂ ਕਿਸੇ ਵਿਤਕਰੇ,ਲੋਭ,ਲਾਲਚ ਤੇ ਭੇਦਭਾਵ ਤੋਂ ਪਹਿਲਾਂ ਹਮਲਾਵਰ ਤੇ ਜ਼ੋਰਾਵਰ ਮੁਗਲ ਫੌਜ਼ਾਂ ਦਾ ਟਾਕਰਾ ਕੀਤਾ ਤੇ ਇਨ੍ਹਾਂ ਦੀ ਧੀਆਂ-ਨੂੰਹਾ ਨੂੰ ਬਚਾਇਆ ਉਪੰਰਤ ਆਪਣੇ ਆਪ ਨੂੰ ਦੁਨੀਆ ਵਿਚ ਇਕੋ ਇਕ ਅਜਿੱਤ ਫੌਜ਼ ਸਮਝਣ ਵਾਲੀ ਅੰਗਰੇਜ਼ ਫੌਜ਼ ਦਾ ਹਰ ਘਾਤਕ ਵਾਰ ਅਪਣੀ ਹਿੱਕ ਉਤੇ ਝਲਦਿਆਂ ਇਨ੍ਹਾਂ ਨੂੰ ਉਨ੍ਹਾਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਇਆ। ਸਿੱਖ ਕੌਮ ਨੇ ਅਪਣਾ ਹਰ ਤਰ੍ਹਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਕਰਵਾ ਕੇ ਵੀ ਇਸ ਹਿੰਦੁ (ਹਿੰਦੁਸਤਾਨ) ਰਾਸ਼ਟਰ ਦੀ ਆਜ਼ਾਦੀ ਲਈ ਹਰ ਮੋਰਚੇ ਬਾਕੀ ਸਭ ਕੌਮਾਂ ਨਾਲੋਂ ਸਭ ਤੋਂ ਅਗੇ ਹੋ ਕੇ ਜੂਝਦੀ ਰਹੀ ਹੈ।  ਸਦੀਆਂ ਤੋਂ ਗੁਲਾਮੀ ਵਿਚ ਰਹਿ ਰਹੀ ਇਸ ਕੌਮ ਨੂੰ ਆਜ਼ਾਦੀ ਦਾ ਸਾਹ ਦਿਵਾਉਣ ਲਈ ਸਭ ਤੋਂ ਵੱਧ ੯੦% ਕੁਰਬਾਨੀਆਂ ਇਕੱਲੇ ਸਿੱਖ ਕੌਮ ਦੇ ਹਿੱਸੇ ਵਿਚ ਆਉਦੀਆਂ ਹਨ। ਇਤਨੀਆਂ ਕੁਰਬਾਨੀਆਂ ਅਤੇ ਅਪਣਾ ਸਭ ਕੂਝ ਵਾਰਣ ਤੋ ਬਾਅਦ ਵੀ ਸਿੱਖਾਂ ਦੇ ਪੱਲੇ ਚਾਣਕਿਆਂ ਨੀਤੀ ਦੇ ਮਾਹਰ ਬ੍ਰਾਹਮਣ ਲੀੱਡਰਾਂ ਦੀ ਸਿਰਫ ਵਕੱਤੀ ਝੂਠੀ ਸ਼ਾਬਾਸੀ ਜਾਂ ਫੌਕੀ ਹੱਲਾਸ਼ੇਰੀ ਤੋਂ ਬਿਨਾਂ ਕਿਸੇ ਵੀ ਤਰ੍ਹਾਂ ਦੀ ਪ੍ਰਾਪਤੀ ਨਹੀ ਹੈ ਜਿਸ ਉੱਤੇ ਸਿੱਖ ਕੌਮ ਮਾਣ ਕਰਦਿਆਂ ਫਖਰ ਨਾਲ ਅਪਣਾ ਸਿਰ ਉੱਚਾ ਕਰ ਸਕੇ। ਸਗੋਂ ਇਸ ਦੇ ਉਲਟ ਇਹ ਲੋਕ ਆਜ਼ਾਦੀ ਪ੍ਰਾਪਤ ਹੁੰਦੇ ਸਾਰ ਹੀ ਧੁਰ ਤੋਂ ਸਿੱਖਾਂ ਦੇ ਵਿਰੋਧੀ ਬ੍ਰਾਹਮਣ, ਬਾਣੀਆ ਹਿੰਦੂ ਲੀਡਰਾਂ ਦੀ ਚਾਲਾਕ ਤੇ ਸ਼ਾਤਰ ਚੋਕੜੀ ਨੇ, ਇਸ ਰਾਸ਼ਟਰ ਦੇ ਮਾਲਕ ਬਣਦਿਆਂ ਹੀ ਚਾਣਕਿਆਂ ਨੀਤੀ ਅਨੁਸਾਰ ਸਿੱਖ ਕੌਮ ਦੇ ਗਲੇ ਵਿਚ ਆਜ਼ਾਦੀ ਦੇ ਇਨਾਮ ਵਜੋਂ *ਜਰਾਇਮ ਪੇਸ਼ਾ ਲੋਕਾਂ ਦਾ ਟੋਲਾਂ * ਹੋਣ ਦਾ ਫੱਟਾ ਲਿਖ ਕੇ ਲਟਕਾ ਦਿੱਤਾ। ਇਨ੍ਹਾਂ ਦੁਸ਼ਟ ਅਤੇ ਅਕ੍ਰਿਤਘਣ ਲੀਡਰਾਂ ਨੇ  ਹਿੰਦੁਸਤਾਨ ਦੇ ਸਾਰੇ ਸੁਬੇਆ ਦੇ ਡਿਪਟੀ ਕਮਿਸ਼ਨਰਾਂ ਨੂੰ ਇਹ ਹਿਦਾਇਤ ਜ਼ਾਰੀ ਕਰ ਦਿੱਤੀ ਕਿ ਇਸ ਜਰਾਇਮ ਪੇਸ਼ਾ ਲੋਕਾਂ ਨਾਲ ਸਖਤੀ ਨਾਲ ਨਿਪਟਿਆ ਜਾਏ। ਆਜ਼ਾਦ ਹਿੰਦੁਸਤਾਨ ਦੇ ਬੇਈਮਾਨ ਲੀਡਰਾਂ ਵਲੋਂ ਆਜ਼ਾਦੀ ਦੇ ਪਹਿਲੇ ਇਨਾਮ ਵਜੋਂ *ਜਰਾਇਮ ਪੇਸ਼ਾ ਲੋਕਾ * ਦਾ ਖਿਤਾਬ ਮਿਲਣ ਤੋਂ ਬਾਅਦ ਸਾਰੀ ਕੌਮ ਜੱਕੀ ਬੱਕੀ ਰਹਿ ਗਈ ਸੀ। ਬ੍ਰਾਹਮਣ ਲੀਡਰਾਂ ਦੀ ਇਸ ਘਿਣਾਵਣੀ ਹਰਕਤ ਦਾ ਕੋਈ ਠੋਸ ਜੁਆਂਬ ਦੇਣ ਦੀ ਬਜਾਏ ਅਤੇ ਬ੍ਰਾਹਮਣ ਲੀਡਰਾਂ ਵਲੋ ਸਿੱਖ ਕੌਮ ਨੂੰ ਨੇਸਤੋਨਾਬੂਦ ਕਰ ਦੇਣ ਦੀ ਖਤਰਨਾਕ ਸਾਜਿਸ਼ ਤਹਿਤ ਸਿੱਖ ਕੌਮ ਨੂੰ ਲਾ ਦਿੱਤੀ ਗਈ *ਜਰਾਇਮ ਪੇਸ਼ਾ* ਕਹਿਣ ਵਾਲੀ ਘਾਤਕ ਬਿਮਾਰੀ ਦਾ ਜੇਕਰ ਸ਼ੁਰੂ ਵਿਚ ਹੀ ਕੂਝ ਜਰੂਰੀ ਅਤੇ ਸਾਰਥਕਵਿਚਾਰ ਕਰ ਲਏ ਹੁੰਦੇ ਤਾਂ ਅਜ ਸਿੱਖ ਕੌਮ ਦੇ ਇਹ ਹਾਲ ਨਹੀ ਹੋਣੇ ਸਨ ਪਰ ਸਿੱਖਾਂ ਦੇ ਅਖੋਤੀ ਲੀਡਰ ਯੋਗ ਅਤੇ ਠੋਸ ਬਾਨਣੂ ਬਨੰਣ ਦੀ ਬਜਾਏ ਛੋਟੇ ਮੋਟੇ ਧਰਨੇ 'ਤੇ ਜਲਸਿਆਂ ਵਿਚ ਹੀ ਲਗੇ ਰਹੇ ਜਿਸ ਨਾਲ ਸਮੇਂ ਦੀ ਸਰਕਾਰ ਤੇ ਜੂੰ ਵੀ ਨਹੀ ਰੇਗਣੀ ਸੀ । ਸਾਰੀ ਕੌਮ ਨੂੰ ਬਲਦੀ ਦੇ ਬੂਥੇ ਵਿਚ ਝੋਂਕ ਕੇ ਅਪਣੇ ਸਵਾਰਥੀ 'ਤੇ ਲਾਲਚੀ ਸੁਭਾਅ ਦੇ ਅਧੀਨ ਇਹ ਸਿੱਖ ਲੀਡਰ ਬ੍ਰਾਹਮਣਾਂ ਵਲੋ ਦਿਤੀਆਂ ਹੋਈਆਂ ਛੋਟੀਆਂ-ਛੋਟੀਆਂ ਵਜੀਰਿਆਂ ਦੇ ਲਾਲਚ ਵਿਚ ਸਭ ਕੂਝ ਭੁਲ ਭੁਲਾ ਗਏ। ਉਸ ਵਕਤ ਇਸ ਨਾਮੁਰਾਦ ਬਿਮਾਰੀ ਦਾ ਇਲਾਜ਼ ਬਹੁਤ ਹੀ ਸੌਖਾ ਸੀ ਬੇਸ਼ਕ ਸਿੱਖ ਕੌਮ ਦਾ ਕੂਝ ਹੋਰ ਜਾਨੀ ਤੇ ਮਾਲੀ ਨੁਕਸਾਨ ਹੋਣਾ ਸੀ ਪਰ ਉਸ ਨਾਲ ਸਿੱਖ ਕੌਮ ਦਾ ਬਹੁਤ ਕੂਝ ਸਵਰ ਜਾਣਾ ਸੀ, 'ਤੇ ਹਾਲਾਤਾਂ ਨੂੰ ਵੇਖਦਿਆ ਹੋਇਆ ਇਹ ਸੌਦਾ ਮਹਿੰਗਾਂ ਵੀ ਨਹੀ ਸੀ।
ਉਸ ਸਮੇਂ ਇਸ ਬੀਮਾਰੀ ਦੀ ਅਜੇ ਸੁਰੂਆਤ ਹੋਈ ਸੀ ਤੇ ਉਸ ਦੀ ਜੜ ਅਜੇ ਕੱਚੀ ਸੀ ਜਿਸ ਨੂੰ ਸਿਆਣਪ ਨਾਲ ਕੰਮ ਲੈਦਿਆਂ ਸੋਖਿਆ ਹੀ ਪੁਟਿਆ ਜਾ ਸਕਦਾ ਸੀ ਤੇ ਸਾਰੀ ਸਿੱਖ ਨੂੰ ਜਲਾਲਤ ਅਜੇ ਅੱਜ ਦੇ ਮੌਜੁਦਾ ਹਾਲਾਤਾਂ ਤੋਂ ਬਚਾਇਆ ਜਾ ਸਕਦਾ ਸੀ। "ਲਮਹੋਂ ਨੇ ਖਤਾ ਕੀ ਥੀ, ਸਦੀਉਂ ਨੇ ਸਜਾ ਪਾਈ" ਦੇ ਅਨੂਸਾਰ ਸਾਡੇ ਤਤਕਾਲੀ ਸਿੱਖ ਲੀਡਰਾਂ ਦੀ ਨਾ-ਅਹਿਲੀਯਤ, ਨਾ ਸਮਝੀ ਤੇ ਦੂਰ-ਅਦੇਂਸ਼ੀ ਦੀ ਘਾਟ (ਨੇ) ਕਾਰਣ ਕੌਮ ਨੂੰ ਲੱਗੀ ਹੋਈ ਉਹ ਬਿਮਾਰੀ ਕੈਂਸਰ ਦਾ ਰੂਪ ਧਾਰਣ ਕਰ ਕੇ ਸਾਰੇ ਸ਼ਰੀਰ ਵਿਚ ਫੈਲਦੀ ਜਾ ਰਹੀ ਹੈ। ਜੇਕਰ ਇਹ ਕਹਿ ਲਿਆ ਜਾਏ ਕਿ ਉਸ ਭਿਆਨਕ ਬਿਮਾਰੀ ਨੇ ਕੌਮ ਦੇ ਸਾਰੇ ਨਾਜੂਕ ਅੰਗਾਂ ਨੂੰ ਨਾਕਾਰਾ ਕਰ ਕੇ ਰੱਖ ਦਿੱਤਾ ਹੈ ਜੋ ਹੁਣ ਕੌਮ ਦੀ ਸਾਹ ਰੱਗ ਨੂੰ ਵੀ ਲਪੇਟ ਵਿਚ ਲੈਣ ਲਈ ਕਾਲੇ ਨਾਗ ਵਾਂਗ ਫੂੰਕਾਰੇ ਮਾਰਦੇ ਹੋਏ ਦਿਨੋ ਦਿਨ ਅੱਗੇ ਵੱਧ ਰਹੀ ਹੈ ਤਾਂ ਕੋਈ ਅਤਿ ਕਥਨੀ ਨਹੀ ਹੋਵੇਗੀ ।ਹਿੰਦੂ ਬ੍ਰਾਹਮਣਵਾਦੀ ਮੱਕਾਰ ਲੀਡਰਾਂ ਵਲੋਂ ਪੂਰੀ ਕੌਮ ਨੂੰ ਜਰਾਇਮਪੇਸ਼ਾ ਦੇ ਮੈਡਲ ਨਾਲ ਨਿਵਾਜਣ ਤੋ ਬਾਅਦ ਅਤੇ ਪੂਰੀ ਸਿੱਖ ਕੌਮ ਦੇ ਵਜੂਦ ਨੂੰ ਹੀ ਖਤਮ ਕਰ ਦੇਣ ਦੀ ਹੱਦ ਤਕ ਚਲੇ ਜਾਣ ਤੋਂ ਬਾਅਦ ਵੀ ਇਸ ਅਲਬੇਲੀ, ਲਾਹ ਪ੍ਰਵਾਹ ਤੇ ਅਣਭੋਲ ਸਿੱਖ ਕੌਮ ਜੋ ਕਿ "ਤੇਰੇ ਭਾਣੇ ਸਰਬਤ ਦਾ ਭਲਾ" ਮੰਗਦੀ ਹੈ ਨੇ ਇਸ ਦੇਸ਼ ਪ੍ਰਤੀ ਅਪਣੀ ਦੇਸ਼ਭਗਤੀ 'ਤੇ ਵਫਾਦਾਰੀ ਦੇ ਉੱਚੇ ਸੁੱਚੇ ਜੱਜ਼ਬੇ ਵਿਚ ਰੰਚਕ ਮਾਤਰ ਵੀ ਫਰਕ ਨਹੀ ਪੈਣ ਦਿੱਤਾ। ਇਸ ਦੇਸ਼ ਲਈ ਅਪਣਾ ਨੈਤਿਕ ਫਰਜ਼ ਪਹਿਚਾਨਣ ਹੋਏ ਸਿੱਖਾਂ ਨੇ ਹਰ ਮੁੱਕਾਮ ਤੇ ਸਭ ਤੋਂ ਅੱਗੇ ਹੋ ਕੇ ਲੜਾਈਆਂ ਲੜੀਆਂ ਹਨ ਤੇ ਦੇਸ਼ ਦੇ ਦੁਸ਼ਮਨਾਂ ਨੂੰ ਕਰਾਰੇ ਹੱਥੀ ਲੈ ਕੇ ਵੰਗਾਰਦੇ ਹੋਏ ਲੋਹੇ ਦੇ ਚਨ੍ਹੇ ਚੱਬਵਾਏ ਹਨ। ਭਾਵੇਂ ਉਹ ੧੯੬੨,੧੯੬੫ ਦੀ ਜਾਂ ੧੯੭੧ ਦੀ ਜੰਗ ਹੋਵੇ ਯਾ ਕਾਰਗਿਲ ਦੀ ਲੜਾਈ ਹੋਵੇ, ਸਿੱਖ ਕੌਮ ਦੇ ਜੰਗੀ ਪੈਤਰੇਆਂ ਅੱਤੇ ਪਹਾੜਾਂ ਵਰਗੇ ਅਡੋਲ ਹੋਸਲਿਆਂ ਸਾਹਮਣੇ ਦੁਸ਼ਮਨਾਂ ਨੂਂੰ ਹਰ ਮੁੱਕਾਮ ਤੇ ਹਾਰ ਦਾ ਮੂੰਹ ਖਾਣਾ ਪਿਆ ਹੈ । (ਇਸ ਦਾ ਸਿੱਲਾ ਜਨਰਲ ਸੁਬੇਗ ਸਿੰਘ ਜੀ, ਆਈ ਐ ਐਸ ਸਿਰਦਾਰ ਕਪੂਰ ਸਿੰਘ, ਜਨਰਲ ਜਗਜੀਤ ਸਿੰਘ ਅਰੋਰਾ ਅੱਤੇ ਹੋਰ ਉਚ ਔਹਦਿਆਂ ਤੇ ਬੈਠੇ ਸਿੱਖ ਅਫਸਰਾਂ ਨਾਲ ਬੇਇੰਸਾਫੀ ਵਿਚ ਮਿਲਿਆ ਹੈ ਤੇ ਅੱਜੇ ਵੀ ਇਹ ਚਾਲ ਚੱਲੀ ਜਾ ਰਹੀ ਹੈ ) ਜਦਕਿ ਇਸ ਦੇਸ਼ ਦੇ ਮਹਾਸ਼ਨ ਹਿੰਦੂ ਫੌਜੀਆਂ ਦਾ ਆਪਣੇ ਦੇਸ਼ ਪ੍ਰਤੀ ਕਿਰਦਾਰ, ਵਫਾਦਾਰੀ ਤੇ ਦੇਸ਼ਭਗਤੀ ਦੀਆਂ ਮਿਸਾਲਾਂ ਸਭ ਦੇ ਸਾਹਮਣੇ ਹਨ ਕਿ ਕਿਸ ਤਰ੍ਹਾਂ ਉਹ ਆਪਣੇ ਮੁਢੱਲੇ ਫਰਜ਼ਾਂ ਨੂੰ ਭੁਲਾ ਕੇ ਦੇਸ਼ ਨਾਲ ਗੱਦਾਰੀ ਕਰ ਰਹੇ ਹਨ ਜੋ ਅੱਜੇ ਤਕ ਜਾਰੀ ਹੈ ਇਸ ਦਾ ਗਵਾਹ ਇਤਿਹਾਸ ਹੈ ਕਿੳਂਕਿ ਪ੍ਰਤਖ ਨੂੰ ਪ੍ਰਮਾਣ ਦੀ ਜਰ੍ਰੂਰਤ ਨਹੀ ਹੁੰਦੀ ਭਾਵ ਰਾਣੀ ਨੂੰ ਕੋਣ ਆਖੇ ਕਿ ਤੂ ਅਪਣਾ ਅੱਗਾ ਢੱਕ ।
ਸਿੱਖ ਕੌਮ ਨੇ ਇਸ ਦੇਸ਼ ਪ੍ਰਤੀ ਆਪਣੀ ਵਫਾਦਾਰੀ ਅੱਤੇ ਦੇਸ਼ਭਗਤੀ ਦੇ ਬੜੇ ਠੋਸ 'ਤੇ ਅੱਕਟ ਸੱਬੂਤ ਦੇਂਦੇ ਹੋਏ ਅਪਣੇ ਤਮ ਮਨ ਧਨ ਨਾਲ ਨਿਭਾ ਕੇ ਵਿਖਾਈ ਹੈ 'ਤੇ ਹੁਣ ਤਕ ਵੀ ਨਿਰੰਤਰ ਨਿਭਾਉਂਦੇ ਆ ਰਹੇ ਹਨ। ਉੱਥੇ ਬ੍ਰਾਹਮਣ ਵਾਦੀ ਹਿੰਦੂ ਲੀਡਰਾਂ ਨੇ ਵੀ ਸਿੱਖ ਕੌਮ ਪ੍ਰਤੀ ਆਪਣੀ ਜੱਦੀ ਪੁਸ਼ਤੀ ਦੁਸ਼ਮਨੀ ਨਿਭਾਉਣ ਵਿਚ ਕੋਈ ਕਸਰ ਬਾਕੀ ਨਹੀ ਛੱਡੀ । ਸਿੱਖ ਕੌਮ ਦਾ ਵਜੂਦ ਮਿਟਾ ਦੇਣ ਲਈ ਆਪਣੇ ਜ਼ੁਲਮਾਂ ਦੇ ਕੁਹਾੜੇ ਨੂੰ ਹੋਰ ਤਿੱਖਾ ਤੇ ਸਿੱਖ ਕੌਮ ਪ੍ਰਤੀ ਵਿਰੋਧੀ ਗੰਦੀ ਤੇ ਘਿਨਾਉਣੀ ਸੋਚ ਨੂੰ ਦਿਨੋ ਦਿਨ ਹੋਰ ਪ੍ਰਚੰਡ ਕਰਦੇ ਜਾ ਰਹੇ ਹਨ । ਕਿੳਕਿ 

ਹਮ ਆਹ ਭੀ ਭਰਤੇ ਹੈਂ ਤੋ ਹੋ ਜਾਤੇ ਹੈਂ ਬਦਨਾਮ, 
ਵੋ ਕਤਲ ਭੀ ਕਰਤੇ ਹੈਂ ਤੋ ਚਰਚਾ ਨਹੀਂ ਹੋਤਾ !

ਸਿੱਖ ਕੌਮ ਨਾਲ ਆਪਣਾ ਮੁੱਢ ਕਦੀਮੀ, ਖਾਨਦਾਨੀ ਵੈਰ ਪੁਰੀ ਤਨ ਦੇਹੀ ਨਾਲ ਕਮਾਉਂਦੇ ਹੋਏ ਧੋਖੇਬਾਜ਼ ਹਿੰਦੂ ਲੀਡਰਾਂ ਨੇ ਸਮੇਂ ਸਮੇਂ ਸਿਰ ਜੋ ਜੋ ਧੋਖੇਬਾਜ਼ੀਆਂ, ਵਿਤਕਰੇਬਾਜੀਆਂ ਤੇ ਗੱਦਾਰੀਆਂ ਸਿੱਖ ਕੌਮ ਨਾਲ ਵੱਡੇ ਪੱਧਰ ਤੇ ਕੀਤੀਆਂ ਜੇਕਰ ਉਨ੍ਹਾਂ ਸਭ ਦਾ ਵੇਰਵਾ ਲਿਖਣ ਲਗੀਏ ਤਾਂ ਪੂਰੀ ਇਕ ਕਿਤਾਬ ਬਣ ਸਕਦੀ ਹੈ ਇਸ ਕਰ ਕੇ ਇਸ ਲੇਖ ਵਿਚ ਵੀ ਸਾਰੀ ਲਿਖਣੀਆਂ ਸੰਭਵ ਨਹੀ ਹਨ। ਸਾਡੀ ਨਵੀਂ ਪੀੜ੍ਹੀ ਦੇ ਨੋਜੁਆਨਾਂ ਦੀ ਜਾਣਕਾਰੀ ਲਈ ਉਨ੍ਹਾਂ ਵਿਚੋਂ ਕੂਝ'ਕੁ ਤੇ ਇਕ ਪੰਛੀ ਝਾਤ ਮਾਰਨੀ ਬਹੁਤ ਜਰੂਰੀ ਹੈ। ਖਾਲਸਾ ਜੀ, ਕਾਗਜ਼ੀ ਸ਼ੇਰ ਅੱਤੇ ਕੁਰਸੀ ਦੇ ਮਾਲਕ ਬਣੇ ਹਿੰਦੂ ਮੱਕਾਰ ਲੀਡਰਾਂ ਨੇ, ਜਾਬਾਂਜ਼ ਸਿੱਖ ਕੌਮ ਦੀ ਦੇਸ਼ ਪ੍ਰਤੀ ਨਿਭਾਈ ਵਫਾਦਾਰੀ ਅੱਤੇ {ਇਹ ਭੁਲਦੇ ਹੋਏ ਕਿ ਅੱਜ ਤੁਹਾਡੀ ਹੋਂਦ ਸਾਡੇ ਕਰ ਕੇ ਹੀ ਹੈ ਜੇ ਕਰ ਸਾਡੇ ੯ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੁ ਤੇਗ ਬਹਾਦੁਰ ਸਾਹਿਬ ਜੀ ਨੇ ਅਪਣੀ ਸ਼ਹੀਦੀ ਦੇ ਕੇ ਤੁਹਾਨੂੰ ਨਾ ਬਚਾਇਆ ਹੁੰਦਾ ਤੇ ਤੁਸੀ ਸਭ ਮੁਗਲਾਂ ਦਾ ਪੀਕਦਾਨ ਹੁੰਦੇ ਤੇ ਤੁਹਾਡੀਆਂ ਧੀਆਂ,ਭੇਣਾਂ ਦੇ ਡੋਲੇ ਮੁਗਲਾਂ ਦੇ ਮਹਲਾਂ ਵਿਚ ਸ਼ੋਭਦੇ} ਦੇਸ਼ਭਗਤੀ ਦਾ ਜੋ ਸਭ ਤੋਂ ਵਡਾ ਇਨਾਮ ਦਿੱਤਾ ਉਹ ਸੀ ਸ਼ਾਂਤੀ ਦੇ ਪੁੰਜ ਪੰਚਮ ਪਾਤਸਾਹ ਵਲੌ ਸਮੁਚੀ ਮਨੁਖਤਾ ਦੇ ਭਲੇ ਲਈ, ਸਿੱਖੀ ਦੇ ਪ੍ਰਸਾਰ ਲਈ ਸਿਰਜੇ ਸਿੱਖ ਕੌਮ ਦੀ ਸਾਹਰਗ ਜਿੰਦ ਜਾਨ, ਪਾਕ ਮੁਕੱਦਮ ਸੱਥਾਨ ਜਿਸ ਘਰ ਵਿਚ ਕਿਸੇ ਵੀ ਧਰਮ ਦੇ ਮਨੁਖ ਨੂੰ ਆਉਣ ਦੀ ਮਨਾਹੀ ਨਹੀ ਹੈ, ਸਚਖੰਡ ਸ੍ਰੀ ਦਰਬਾਰ ਸਾਹਿਬ ਜੀ ਅਤੇ ਤਖਤਾਂ ਦਾ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਇਨ੍ਹਾਂ ਨੇ ਟੈਕਾਂ, ਤੋਪਾਂ ਨਾਲ ਫੌਜੀ ਹਮਲੇ ਰਾਹੀ ਨੇਸਤਾਨਾਬੂਦ ਕਰ ਦਿੱਤਾ ।ਜਿਸ ਨੂੰ ਸਿੱਖ ਕਦੇ ਵੀ ਨਹੀ ਭੂਲ ਸਕਦੀ ਇਥੇ ਹੀ ਬਸ ਨਹੀ ਸਗੋਂ ਇਨ੍ਹਾਂ ਨੇ ਇਕੋ ਸਮੇਂ ਹਜੀ ਪੰਜਾਬ ਦੇ ਸਾਰੇ ਇਤਿਹਾਸਿਕ ਗੁਰਧਾਮਾਂ ਉਤੇ ਇਸੇ ਮਨਸ਼ਾ ਨਾਲ ਹਮਲਾ ਕੀਤਾ ਕਿ ਵੱਧ ਤੋਂ ਵੱਧ ਸਿੱਖਾਂ ਨੂੰ ਮਾਰਿਆ ਜਾਵੇ ਕਿਉਕਿ ਇਸੇ ਦਿਨ ਉਹ ਅਪਣੇ ਪੰਚਮ ਪਾਤਸਾਹ ਦੀ ਸ਼ਹੀਦੀ ਦੀ ਯਾਦ ਵਿਚ ਜੁੜੀ ਹੋਈ ਸੀ। ਖਾਲਸਾ ਜੀ ਇਤਿਹਾਸ ਗਵਾਹ ਹੈ ਕਿ ਸਚਖੰਡ ਸ੍ਰੀ ਦਰਬਾਰ ਸਾਹਿਬ ਜੀ ਤੇ ਹਮਲਾ ਕਰਵਾਉਣ ਵਾਲਾ ੧੫੮ ਦਿਨਾਂ ਤੋਂ ਵੱਧ ਜਿੳਂਦਾ ਨਹੀ ਰਿਹਾ ਤੇ ਇਸੇ ਇਤਿਹਾਸ ਨੂੰ ਦੁਹਰਾਉਂਦੇ ਹੋਏ ਭਾਈ ਬੇਅੰਤ ਸਿੰਘ ਜੀ, ਭਾਈ ਸਤਵੰਤ ਸਿੰਘ ਜੀ ਅਤੇ ਭਾਈ ਕੇਹਰ ਸਿੰਘ ਜੀ ਨੇ ਉਸ ਬੀਬੀ ਨੂੰ ਸਜ਼ਾ ਦਿੱਤੀ। ਇਸ ਉਪੰਰਤ ਇਨ੍ਹਾਂ ਨੇ ਨਵੰਬਰ ੧੯੮੪ ਵਿਚ ਦੇਸ਼ ਦੀ ਰਾਜਧਾਨੀ ਸਣੇ ਕਈ ਹੋਰ ਸੁਬੇਆ ਵਿਚ ਪਹਿਲਾਂ ਤੋਂ ਵਿਉਤੀ ਸਕੀਮ ਅਨੂਸਾਰ ਸਰਕਾਰੀ ਸ਼ਹਿ ਤੇ ਵੱਡੇ ਪੱਧਰ ਤੇ ਕਈ ਦਿਨਾਂ ਤਕ ਲਗਾਤਾਰ ਸਿੱਖ ਕੌਮ ਦੀ ਨਸਲਕੁਸ਼ੀ ਕੀਤੀ ਜਿਉਂਦੇ ਸਿਖਾਂ ਦੇ ਗਲੇ ਵਿਚ ਟਾਇਰ ਪਾ ਕੇ ਅੱਗ ਲਾਈ ਤੇ ਤਾੜੀਆਂ ਮਾਰ ਮਾਰ ਕੇ ਕਹਿ ਰਹੇ ਸਨ ਦੇਖੋ ਸਿੱਖੜਾ ਨਾਚ ਰਹਾ ਹੈ, ਭੈਣਾਂ ਮਾਤਾਵਾ ਤੇ ਧੀਆਂ ਦੀ ਸਰੇਆਮ ਬੇਪਤੀ ਕੀਤੀ ਗਈ ।ਸਭ ਤੋ ਵੱਡਾ ਜ਼ੁਲਮ ਤੇ ਇਹ ਸੀ ਕਿ ਇਨ੍ਹਾਂ ਨਾਲ ਪੁਲਿਸ ਵਾਲੇ ਵੀ ਰਲੇ ਹੋਏ ਸਨ ਤੇ ਉਹ ਸਭ ਆਪ ਅੱਗੇ ਹੋ ਕੇ ਸਿੱਖਾਂ ਦੇ ਘਰਾਂ ਦੀਆਂ ਨਿਸ਼ਾਨਦੇਹੀਆਂ ਕਰ ਰਹੇ ਸਨ। ਸਿੱਖ ਕੌਮ ਦੇ ਕਮਜੋਰ ਤੇ ਗੁਲਾਮ ਮਾਨਸਿਕਤਾ ਵਾਲੇ, ਕੁਰਸੀ, ਸ਼ੋਹਰਤ ਤੇ ਦੌਲਤ ਦੇ ਭੂੱਖੇ ਗੰਦੀ ਤੇ ਗਿਰੀ ਹੋਈ ਜ਼ਮੀਰ ਵਾਲੇ ਸਿੱਖ 'ਤੇ ਘਰ ਦੇ ਭੇਤੀ ਬੂਟਾ,ਬੇਅੰਤਾਂ.ਗਿੱਲ ਤੇ ਸਾਇਕਲ ਚੋਰ ਬਿੱਟੇ ਵਰਗਿਆਂ ਨੂੰ ਖਰੀਦ ਕੇ ਸਰਕਾਰ ਨੇ ਸਿੱਖ ਕੌਮ ਦਾ ਵੱਡਮੁਲਾ ਸਰਮਾਇਆ, ਹੀਰਿਆਂ ਵਰਗੇ ਲੱਖਾਂ ਹੀ ਬੇਗੁਨਾਹ ਸਿੱਖਾਂ ਦਾ ਸਾਲਾਂ ਬੱਧੀ ਝੂੱਠੇ ਪੁਲਿਸ ਮੁਕਾਬਲਿਆ ਵਿਚ ਮਾਰਣਾ ਤੇ ਸਿੱਖ ਕੌਮ ਦੀ ਇੱਜਤ ਗੈਰਤ ਮਾਵਾਂ,ਭੈਣਾਂ ਤੇ ਧੀਆਂ ਦੀ ਥਾਣਿਆ ਵਿਚ ਬੇਪਤੀ ਕਰਕੇ, ਪੂਰੀ ਕੌਮ ਨੂੰ ਮਾਨਸਿਕ ਤੇ ਸਮਾਜਿਕ ਤੋਰ ਤੇ ਜ਼ਲੀਲ ਕਰਵਾਂਦੇ ਰਹੇ ।(ਜਦ ਸਰਕਾਰੀ ਤੱਰਕੀਆਂ ਪਾਉਣ ਲਈ ਬੇਗੁਨਾਹ ਨੌਜੁਆਨਾਂ ਨੂੰ ਝੂਠੇ ਮੁਕਾਬਲਿਆ ਵਿਚ ਮਾਰ ਮੁੱਕਾ ਤੇ ਲਾਵਾਰਸ ਲਾਸ਼ਾ ਦਾ ਭੇਤ ਜਦ ਭਾਈ ਜਸਵੰਤ ਸਿੰਘ ਜੀ "ਖਾਲੜਾਂ" ਨੇ ਖੋਲਿਆ ਤੇ ਇਨ੍ਹਾਂ ਨੇ ਉਨ੍ਹਾਂ ਨੂੰ ਵੀ ਮਾਰ ਮੁਕਾਇਆ)। ਇਹ ਸਭ ਬ੍ਰਾਹਮਣਵਾਦੀ ਹਿੰਦੂ ਲੀਡਰਾਂ ਵਲੋਂ ਸਿੱਖ ਕੌਮ ਨੂੰ ਆਜ਼ਾਦ ਕਰਵਾਉਣ ਦੀ ਖੂਸ਼ੀ ਵਿਚ ਕੌਮ ਨੂੰ ਦਿੱਤੇ ਹੋਏ ਵੱਡਮੁਲੇ ਇਨਾਮ ਸਨ। ਜੋ ਜਨੂੰਨੀ ਤੇ ਤੁਅਸਬੀ ਹਿੰਦੂ ਲੀਡਰਾਂ ਦੀ ਗੰਦੀ ਤੇ ਗੀਦੀ, ਸਿੱਖ ਵਿਰੋਧੀ ਸੋਚ ਨੇ ਸਿੱਖ ਕੌਮ ਨੂੰ ਇਹਦੇ ਅਣਮੋਲ ਸਿਧਾਤਾਂ ਉੱਤੇ ਉੱਚੇ ਸੁੱਚੇ ਫਲਸਫੇ ਨੂੰ ਮਲਿਆਮੇਟ ਕਰਨ ਵਿਚ ਆਪਣੇ ਵਲੋਂ ਕੋਈ ਵੀ ਕਸਰ ਨਹੀ ਛੱਡੀ। ਇਹ ਅਕਾਲਪੁਰਖ ਦਾ ਹੀ ਕੋਈ ਕੌਤਕ ਵਰਤਾਇਆ ਹੋਇਆਂ ਹੈ ਜੋ ਕਿ ਖਾਲਸਾ ਪੰਥ ਦਾ ਇਤਨੇ ਵੱਡੇ ਵੱਡੇ ਕਹਿਰੀ ਤੁਫਾਨਾਂ ਵਿਚ ਵੀ ਵਜੂਦ ਅੱਜੇ ਤਕ ਕਾਇਮ ਦਾਇਮ ਹੈ। "ਖੁਲੀ ਛੱਤੋਂ ਕੇ ਦੀਏ ਕਬ ਕੇ ਬੁਝ ਚੁੱਕੇ ਹੋਤੇ, ਕੋਈ ਤੋ ਹੈ ਜੋ ਹਵਾਔਂ ਕੇ ਪਰ ਕੁਤਰਤਾ ਹੈ"।
ਖਾਲਸਾ ਜੀ. ਸ਼ਾਡੇ ਸਾਰੇਆਂ ਲਈ ਕਿਤਨੀ ਸ਼ਰਮ ਦੀ ਗਲ ਹੈ ਕਿ ਪੰਜਾਬ ਵਿਚ ਪੰਥਕ ਸਰਕਾਰ ਹੋਣ ਦੇ ਬਾਵਜੂਦ ਵੀ ਖਾਸ ਕਰ ਕੇ ਸਿੱਖ ਕੌਮ ਨੂੰ ਬਰਬਾਦੀ ਦੇ ਕਗਾਰ ਤਕ ਪਹੁੰਚਾਉਣ ਵਾਲੇ ਸਿੱਖ ਕੌਮ ਦੇ ਬੁਗੁਨਾਹ ਨੌਜੁਆਨਾਂ ਨੂੰ, ਬਜੁਰਗਾਂ, ਬੀਬੀਆਂ, ਭੈਣਾਂ ਤੇ ਭੁਜੰਗੀਆਂ ਨੂੰ ਕੋਹ ਕੋਹ ਕੇ ਮਾਰਨ ਵਾਲਿਆ ਨੂੰ ਤਰਕੀਆਂ ਅਤੇ ਮੈਡਲ ਦੇ ਨਾਲ ਨਾਲ ਉਨ੍ਹਾਂ ਦੀਆਂ ਯਾਦਗਾਰਾਂ ਵੀ ਡੰਡੇ ਦੇ ਜੋਰ ਨਾਲ ਪੰਜਾਬ ਦੀ ਧਰਤੀ ਮਾਂ ਦੀ ਹਿੱਕ ਤੇ ਬਣਾ ਦਿਤੀਆਂ ਹਨ ਪਰ ਗੁਰੂਆਂ ਦੀ ਪਵਿਤ੍ਰ ਧਰਤੀ ਦੇ ਅਸਲੀ ਵਾਰਸਾਂ ਦੀ ਜੋ ਅਪਣੀ ਮਾਂ ਬੋਲੀ ਦੀ ਲਾਜ਼ ਰੱਖਣ ਲਈ ਅਤੇ ਅੰਨਦਪੁਰ ਸਾਹਿਬ ਜੀ ਦਾ ਮੱਤਾ ਲਾਗੂ ਕਰਵਾਉਣ ਲਈ 'ਤੇ ਪੰਥ ਖਾਲਸਾ ਦੀ ਉੱਚੀ ਸ਼ਾਨ ਨੂੰ ਕਾਇਮ ਰੱਖਣ ਲਈ ਸ਼ਹੀਦਿਆ ਦਾ ਜ਼ਾਮ ਪੀ ਗਏ ਜਾਂ ਜ਼ਾਲਿਮ ਸਰਕਾਰ ਵਲੋਂ ਜਬਰਦਸਤੀ ਸ਼ਹੀਦ ਕਰ ਦਿੱਤੇ ਗਏ ਉਨ੍ਹਾਂ ਮਰਜੀਵੜਿਆਂ ਦੀ ਅਜ ੨੭ ਵਰ੍ਹੇ ਬੀਤ ਜਾਣ ਦੇ ਬਾਵਜੂਦ ਵੀ ਅਸੀ ਕੋਈ ਜਿਕਰਯੋਗ ਜਾਂ ਮਾਣ ਯੋਗ ਸ਼ਹੀਦੀ ਯਾਦਗਾਰ ਨਹੀਂ ਬਣਾ ਸਕੇ ਜੀ ।ਸਮੇਂ ਦੀ ਸਿਤਮਜਰੀਫੀ ਹੋਰ ਦੇਖੋ ਕਿ ਆਪਣੇ ਘਰ ਦਾ ਨਾਅਰਾ ਮਾਰਨ ਵਾਲੇ ਹੁਣ ਮੁੱਖ ਮੰਤਰੀ ਹੋਣ ਤੇ ਉਸ ਦੇ ਹੁੰਦੇ ਜੋ ਕੰਮ ਸਹਿਜੇ ਹੀ ਹੋ ਜਾਣਾ ਚਾਹੀਦਾ ਸੀ ਹੁਣ ਸਿੱਖ ਕੌਮ ਨੂੰ ਸ਼ਹੀਦੀ ਯਾਦਗਾਰ ਬਨਾਉਣ ਵਾਸਤੇ ਵੀ ਮੁਜਾਹਰੇ,ਧਰਨੇ ਲ਼ਾੳੇਣੇ ਪੈ ਰਹੇ ਹਨ ।ਹੁਣ ਅਖਬਾਰਾਂ ਰਾਹੀ ਪੜ ਕੇ ਇਹ ਲੱਗ ਰਿਹਾ ਹੈ ਕਿ ਪੰਥਕ ਜੱਥੇਬੰਦੀਆਂ ਦੇ ਸਖਤ ਸਟੈਂਡ ਨੂੰ ਦੇਖਦੇ ਹੋਏ ਇਸ ਵਾਰ ਸਹੀਦਾਂ ਦੀ ਯਾਦਗਾਰ ਜਰੂਰ ਬਣ ਜਾਏਗੀ ਜੀ ।ਦਾਸ ਸਮੂਹ ਪੰਥਕ ਜੱਥੇਬੰਦੀਆਂ ਅੱਤੇ ਸ੍ਰੀ ਅਕਾਲ-ਤਖਤ ਸਾਹਿਬ ਜੀ ਦੇ ਜੱਥੇਦਾਰ ਸਾਹਿਬ ਨੂੰ ਅਪੀਲ ਕਰਦਾ ਹੈ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਇਹ ਦੱਸਣ ਲਈ ਕਿ ਹਿੰਦੂਵਾਦੀ ਤਾਕਤਾਂ ਨੇ ਮਿਲ ਕੇ ਸਿੱਖ ਕੌਮ ਤੇ ਕਿਤਨਾ ਕਹਿਰ ਢਾਹਿਆ ਹੈ ਇਸ ਲਈ ਜਲਦ ਤੋਂ ਜਲਦ ਸ਼ਹੀਦੀ ਯਾਦਗਾਰ ਨੂੰ ਬਣਾ ਕੇ ਉਸ ਉਪਰ ਇਸ ਦਾ ਇਤਿਹਾਸ ਲਿਖਿਆ ਜਾਏ ਤਾਂ ਕਿ ਦੇਸ਼ ਵਿਦੇਸ਼ ਤੋਂ ਆਉਣ ਵਾਲਿਆ ਨੂੰ ਵੀ ਇਨ੍ਹਾਂ ਦੇ ਕੀਤੇ ਹੋਏ ਕਾਰੇ ਬਾਰੇ ਪਤਾ ਲਗਦਾ ਰਹੇ ਜੀ ।ਸ਼ਹੀਦੀ ਯਾਦਗਾਰ ਬਨਵਾਉਣ ਲਈ ਸਮੂਹ ਪੰਥਕ ਜੱਥੇਬਦੀਆਂ ਵਲੋਂ ਇਕੱਠੇ ਹੋ ਕੇ ਹੰਭਲਾ ਮਾਰਨਾ ਸਾਡੇ ਸਾਰੇਆਂ ਲਈ ਅਤੇ ਪੰਥ ਦੇ ਭਲੇ ਲਈ ਬਹੁਤ ਹੀ ਖੂਸ਼ੀ ਦੀ ਗਲ ਹੈ। ਖਾਲਸਾ ਪੰਥ ਦੇ ਕੌਮੀ ਘਰ ਦੀ ਪ੍ਰਾਪਤੀ ਲਈ ਲੰਮੇ ਸਮੇਂ ਤੋਂ ਚਲ ਰਹੇ ਸੰਘਰਸ਼ ਵਿਚ ਤਨ,ਮਨ ਤੋਂ ਸਮਰਪਿਤ ਪੰਥ ਖਾਲਸਾ ਦਾ ਇਕ ਨਿਮਾਣਾ ਜਿਹਾ ਸਿਪਾਹੀ ਹੋਣ ਦੇ ਨ੍ਹਾਤੇ ਸਿਰਮੋਰ ਪੰਥਕ ਜੱਥੇਬੰਦੀ, ਸ਼੍ਰੋਮਣੀ ਕਮੇਟੀ (ਸ੍ਰੀ ਦਰਬਾਰ ਸਾਹਿਬ ਜੀ), ਸ੍ਰੀ ਅਕਾਲ ਤਖਤ ਸਾਹਿਬ ਜੀ, ਸਮੂਹ ਪੰਥਕ ਜੱਥੇਬੰਦੀਆਂ, ਫੈਡਰੇਸ਼ਨਾਂ, ਪੰਥਕ ਟਕਸਾਲਾਂ ਤੇ ਪੰਥਕ ਸੰਪਰਦਾਵਾਂ ਨੂੰ ਮੇਰੀ ਹੱਥ ਜੋੜ ਕੇ ਹਾਰਦਿਕ ਬੇਨਤੀ ਹੈ ਕਿ ਜਿਸ ਪਵਿਤਰ ਪੰਥਕ ਕਾਜ਼ ਨੂੰ ਮੂੱਖ ਰੱਖ ਕੇ ਕੌਮ ਦੇ ਅਨੇਕਾਂ ਹੀ ਸਿੰਘ,ਸਿੰਘਣੀਆਂ ਅੱਤੇ ਭੁਜੰਗੀਆਂ ਧਰਮ ਯੂਧ ਮੋਰਚੇ ਵਿਚ ੧੯੭੮ ਤੋਂ ਲੈ ਕੇ ਹੁਣ ਤਕ ਸ਼ਹੀਦੀਆਂ ਪਾਈਆਂ ਹਨ 'ਤੇ ਹੁਣ ਵੀ ਕਿਸੇ ਨਾ ਕਿਸੇ ਰੂਪ ਵਿਚ ਪਾ ਰਹੇ ਹਨ, ਪਰ ਬੜੇ ਦੂਖੀ ਮਨ ਨਾਲ ਲਿਖਣਾ ਪੈ ਰਿਹਾ ਹੈ ਕਿ ਅੱਜ ਉਸ ਪੰਥਕ ਕਾਰਜ਼ ਲਈ ਉਪਰੋਕਤ ਕੋਈ ਵੀ ਪੰਥਕ ਧਿਰ ਗੰਭੀਰ ਤੇ ਸਪਸ਼ਟ ਨਹੀ ਹੈ। ਸਾਰੀਆਂ ਹੀ ਪਥਿੰਕ ਧਿਰਾਂ ਸਿਰਫ ਅਖਬਾਰੀ ਬਿਆਨ ਬਾਜ਼ੀ ਕਰਨ ਵਿਚ ਹੀ ਲਗੀਆਂ ਹੋਈਆਂ ਹਨ ਪਰ ਇਸ ਨੂੰ ਹਕੀਕਤ ਵਿਚ ਬਦਲਣ ਕੋਈ ਵੀ ਧਿਰ ਕਾਰਵਾਈ ਨਹੀ ਕਰ ਰਹੀ ਹੈ ।ਇਨ੍ਹਾਂ ਸਭ ਦੀ ਬਿਆਨਬਾਜੀ ਸਿਰਫ ਸ਼ਹੀਦੀ ਯਾਦਗਾਰ ਬਣਾਉਣ ਤਕ ਹੀ ਸੀਮਿਤ ਨਜ਼ਰ ਆ ਰਹੀ ਹੈ ਜਦਕਿ ਆਪਣੇ ਕੌਮੀ ਘਰ ਦੀ ਪ੍ਰਾਪਤੀ ਲਈ ਚਲ ਰਹੇ ਮੌਜੂਦਾ ਪੰਥਕ ਸੰਘਰਸ਼ ਦੇ ਸਿਰਜਣਹਾਰ ਵੀਹਵੀਂ ਸਦੀ ਦੇ ਮਹਾਨ ਸਿੱਖ ਕਥਨੀ ਅਤੇ ਕਰਨੀ ਦੇ ਪੂਰੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ "ਭਿੰਡਰਾਂਵਾਲੇ" ਦਾ ਕੌਮੀ ਘਰ ਦੀ ਪ੍ਰਾਪਤੀ ਬਾਰੇ ਬੜਾ ਸਾਫ ਤੇ ਸਪਸ਼ਟ ਬਿਆਨ ਸੀ ਜੋ ਕਿ ਇਤਿਹਾਸ ਦੇ ਪੰਨ੍ਹਿਆਂ ਵਿਚ ਸੁਨਹਿਰੀ ਅਖਰ੍ਹਾਂ ਵਿਚ ਦਰਜ਼ ਹੋ ਚੁਕਿਆ ਹੈ "ਜਿਸ ਦਿਨ ਹਿੰਦੁਸਤਾਨ ਦੀ ਜ਼ਾਲਿਮ ਸਰਕਾਰ ਵਲੋਂ ਸ੍ਰੀ ਦਰਬਾਰ ਸਾਹਿਬ ਜੀ ਤੇ ਹਮਲਾ ਹੋਇਆ ਉੱਸੇ ਦਿਨ "ਖਾਲਿਸਤਾਨ" ਦੀ ਨੀਂਹ ਰੱਖੀ ਜਾਵੇਗੀ"। ਹਿੰਦੁਸਤਾਨੀ ਫੌਜ ਵਲੋਂ ਜੂਨ ੧੯੮੪ ਵਿਚ ਸ੍ਰੀ ਦਰਬਾਰ ਸਾਹਿਬ ਜੀ ਤੇ ਕੀਤੇ ਗਏ ਹਮਲੇ ਤੋਂ ਬਾਅਦ ਸੰਤ ਜੀ ਦੇ ਉਪਰੋਕਤ ਵਚਨਾਂ ਤੇ ਪਹਿਰਾ ਦੇਂਦੇ ਹੋਏ ਕੌਮ ਦੇ ਮਰਜੀਵੜੇ ਅਣਖੀ ਸਿੰਘ ਬਿਨਾਂ ਕਿਸੇ ਵਿਤਕਰੇ ਤੋਂ ਆਪਣੀਆਂ ਜਾਨਾਂ ਹੂਲ ਕੇ ਹੁਣ ਤਕ ਪਹਿਰਾ ਦੇਂਦੇ ਆ ਰਹੇ ਹਨ ।ਉਹ ਸਭ ਪਰਵਾਨੇ ਅਜ ਵੀ ਆਪਣੇ ਕੌਮੀ ਘਰ ਦੀ ਪ੍ਰਾਪਤੀ ਵਾਲੇ ਰਾਹ ਦੀ ਮਜਿੰਲ ਵਲ ਸੇਧਤ ਅਡੋਲ ਹੌਸਲੇਆਂ ਤੇ ਮਜਬੂਤ ਕਦਮਾਂ ਨਾਲ ਵੱਧ ਰਹੇ ਹਨ ।ਭਾਵੇਂ ਇਸ ਕਾਰਜ਼ ਲਈ ਆਪਣਿਆਂ ਸ਼ਹੀਦੀਆਂ ਦੇ ਨਾਲ ਨਾਲ ਉਨ੍ਹਾਂ ਸਿਰਲੱਥ ਯੋਧਿਆਂ ਨੂੰ ਅਪਣੇ ਪੂਰੇ ਨਿਰਦੋਸ਼ ਪਰਿਵਾਰਾਂ ਦੀ ਵੀ ਜਾਨੀ ਤੇ ਮਾਲੀ ਆਹੁਤੀਆਂ ਦੇਣੀਆਂ ਪੈ ਰਹੀਆਂ ਹਨ ਪਰ ਸਰਕਾਰੀ ਦਹਿਸ਼ਤਗਰਦੀ ਦਾ ਕੀਤਾ ਹੋਇਆਂ ਕਹਿਰੀ ਅਣਮਨੁਖੀ ਤਸ਼ੱਦਦ ਵੀ ਉਨ੍ਹਾਂ ਖਾੜਕੂ ਸੁਰਮਿਆਂ ਦੇ ਅਪਣੀ ਮਜਿੰਲ ਵਲ ਵੱਧਦੇ ਹੋਏ ਕਦਮਾਂ ਨੂੰ ਨਹੀ ਰੋਕ ਸਕਦਾ । ਮੌਜੂਦਾ ਦੌਰ ਵਿਚ ਸਾਡਾ ਇਹ ਹੱਕੀ ਤੇ ਧਰਮੀ ਸੰਘਰਸ਼ ਯੋਗ ਲੀਡਰਸ਼ਿਪ ਦੀ ਕਮੀ ਸੰਘਰਸ਼ਸ਼ੀਲ ਜੱਥੇਬੰਦੀਆਂ ਦੀ ਆਪਸੀ ਫੂੱਟ ਤੇ ਕੁਝ ਹੋ ਘਰੋਗੀ ਕਾਰਣਾਂ ਕਰ ਕੇ ਖੜ੍ਹੋਤ ਦੀ ਹਾਲਾਤ ਵਿਚ ਆਇਆਂ ਹੋਇਆ ਹੈ। ਜਿਸ ਕਰ ਕੇ ਚਲ ਰਹੇ ਕੌਮੀ ਸੰਘਰਸ ਨੂੰ ਕਾਫੀ ਢਾੱਹ ਲਗੀ ਹੈ 'ਤੇ ਸਿੱਖ ਵਿਰੋਧੀ ਤਾਕਤਾਂ ਸਾਡੀ ਅਜੋਕੇ ਹਾਲਾਤਾਂ ਨੂੰ ਵੇਖ ਕੇ ਕੱਛਾਂ ਵਜਾਉਂਦੀਆਂ ਖੁਸ਼ੀ ਵਿਚ ਖੀਵੀਆਂ ਹੋ ਰਹੀਆਂ ਹਨ 'ਤੇ ਬੜੀ ਵਿਅੰਗਭਰੀ ਨਜ਼ਰਾਂ ਨਾਲ ਸਾਨੂੰ ਵੇਖ ਰਹੀਆਂ ਹਨ ।ਹੁਣ ਤੇ ਹਾਲਾਤ ਇਹ ਹੋ ਗਏ ਹਨ ਕਿ ਇਹ ਸਾਡੇ ਹੀ ਘਰ ਵਿਚ ਰਹਿ ਕੇ ਸਾਨੂੰ ਅਸਹਿ ਤੇ ਅਕਹਿ ਬੋਲ ਤੇ ਤਾਹ੍ਹਨੇ ਵੀ ਮਾਰੀ ਜਾ ਰਹੇ ਹਨ ਤੇ ਸਾਡੇ ਗੈਰਤਮੰਦ ਲੀਡਰ ਇਨ੍ਹਾਂ ਨੂੰ ਕੋਈ ਵੀ ਜੁਆਬ ਨਹੀ ਦੇ ਰਹੇ ਹਨ ।ਅਸੀ ਇਨ੍ਹਾਂ ਸਰਕਾਰੀ ਤੇ ਗੈਰਸਰਕਾਰੀ ਸਿੱਖ ਵਿਰੋਧੀ ਲਾੱਬੀ ਨੂੰ ਸਖਤ ਲਫਜ਼ਾ ਵੀ ਦੱਸ ਦੇਣਾ ਚਾਹੁੰਦੇ ਹਾਂ ਕਿ "ਖੌਫ-ਏ-ਬਾਤਿਲ ਨਹੀ (ਸਾਨੂੰ ਤੁਹਾਡੀ ਹਕੁਮਤ ਦਾ ਕੋਈ ਡਰ ਨਹੀਂ), ਹਮ ਸਿਰਫ ਉਸ ਖੁਦਾ ਕਾ ਖੌਫ ਰਖਤੇ ਹੈਂ । (ਪਵਿਤਰ) ਸ਼ਹਾਦਤ ਕੈ ਲੀਏ (ਹਰ ਵਕਤ) ਹਮ ਹੱਥੇਲੀ ਪੇ ਸਿਰ ਰਖਤੇ ਹੈਂ, ਯਹ ਅੱਲਗ ਬਾਤ ਹੈ ਕਿ (ਹਮਾਰੀ) ਟੂਟੀ ਹੈ ਕਮਾਨ ਅਭੀ, (ਮਗਰ) ਹਮ ਤੀਰ ਕੋ ਭੀ ਚਲਾਨੇ ਕਾ ਹੁਨੱਰ ਰਖਤੇ ਹੈਂ"
ਖਾਲਸਾ ਜੀ, ਇਸ ਲਈ ਸਮੂਹ ਸੰਬਧਤ ਪੰਥਕ ਧਿਰਾਂ ਨੂੰ ਅੱਤੇ ਹਮਸਫਰ ਜੱਥੇਬੰਦੀਆਂ ਨੂੰ ਮੇਰੀ ਨਿਮਾਣੇ ਦੀ ਸਿਰਫ ਇਹੋ ਬੇਨਤੀ ਹੈ ਕਿ ਸ਼ਹੀਦਾਂ ਦੀ ਯਾਦਗਾਰਾਂ ਬਨਾਉਣ ਦੇ ਨਾਲ ਨਾਲ, ਜਿਸ ਅਤਿਜਰੂਰੀ ਕੌਮੀ ਕਾਜ਼ ਲਈ ਸਾਡੇ ਹੀਰਿਆਂ ਤੋਂ ਵੀ ਵੱਧ ਅਨਮੋਲ, ਜਿਨ੍ਹਾਂ ਸਿੰਘਾਂ-ਸਿੰਘਣੀਆਂ ਨੇ ਸ਼ਹੀਦੀਆਂ ਪਾਈਆਂ, ਕਿਰਪਾ ਕਰ ਕੇ ਉਸ ਪਵਿਤਰ ਕਾਰਜ਼ ਪ੍ਰਤੀ ਵੀ ਪੰਥ ਸਾਹਮਣੇ, ਆਪ,ਆਪੋ ਆਪਣਾ ਸਟੈਂਡ ਸਪਸ਼ਟ ਕਰੋ ਤੇ ਸੰਗਤਾਂ ਦੇ ਸਹਿਯੋਗ ਨਾਲ, ਆਪਣੇ ਕੌਮੀ ਕਾਰਜ਼ ਦੀ ਪ੍ਰਾਪਤੀ ਲਈ, ਤਿਆਰ-ਬਰ-ਤਿਆਰ ਹੋ ਕੇ ਕੋਈ ਇਸ ਤਰ੍ਹਾਂ ਦਾ ਠੋਸ ਤੇ ਚੜ੍ਹਦੀਕਲਾ ਵਾਲਾ ਪ੍ਰੋਗਰਾਮ ਉਲਿਕੀਆਂ ਜਾਏ ਜਿਸ ਨਾਲ ਪੰਥ ਘੁਮੰਣਘੇਰੀ 'ਚੋਂ ਨਵਾ ਨਰੋਆ ਹੋ ਕੇ ਬਾਹਰ ਨਿਕਲ ਸੱਕੇ ਅਤੇ ਨੋਜੁਆਨਾਂ ਨੂੰ ਇਕ ਸਹੀ ਦਿਸ਼ਾ ਮਿਲ ਸਕੇ। ਇਸ ਨਾਲ ਪੰਥ ਵਿਚ ਛਾਇਆ ਹੋਇਆ ਹਨ੍ਹੇਰਾ ਤੇ ਧੂੰਦ ਦੂਰ ਹੋਵੇਗੀ ਤੇ ਸੰਸਾਰ ਨੂੰ ਪੰਥ ਖਾਲਸਾ ਦਾ ਕੌਮੀ ਨਿਸ਼ਾਨਾ ਸ਼ੀਸ਼ੇ ਵਾਂਗ ਨਜਰ ਆਏਗਾ । ਇਸ ਇਨਕਲਾਬੀ ਕੌਮੀ ਸੰਦੇਸ਼ ਰਾਹੀਂ ਮੇਰੀ ਸਮੂਹ ਪੰਥ ਦਰਦੀਆਂ ਨੂੰ ਵੀ ਇਹ ਪੁਰਜੋਰ ਅਪੀਲ ਹੈ ਕਿ ਪਿਆਰੇ ਖਾਲਸਾ ਜੀ, ਸਤਿਕਾਰਯੋਗ ਸ਼ਹੀਦਾਂ ਦੀਆਂ ਯਾਦਗਾਰਾਂ ਬਣਾ ਲੈਣ ਨੂੰ ਹੀ ਆਪਣੀ ਮੰਜਿਲ ਸਮਝਣ ਦੀ ਭੁਲ ਨਾ ਕਰ ਬੈਠਣਾ ਬਲਕਿ ਸੰਤ ਜਰਨੈਲ ਸਿੰਘ ਜੀ ਖਾਲਸਾ "ਭਿੰਡਰਾਂਵਾਲੇ" ਵਲੋਂ ਉਪਰੋਕਤ ਕੀਤੀ ਹੋਈ ਭਵਿੱਖਬਾਣੀ ਹੀ ਸਾਡਾ ਕੌਮੀ ਨਿਸ਼ਾਨਾ ਤੇ ਮੰਜਿਲ ਹੈ । ਉਸ ਤੋਂ ਰੰਚਕ ਮਾਤਰ ਵੀ ਘੱਟ ਸਾਨੂੰ ਕੁਝ ਵੀ ਮਨਜੂਰ ਨਹੀ ਹੋਣਾ ਚਾਹੀਦਾ । ਨੋਜੁਆਨਾਂ ਅਤੇ ਸਮੂਹ ਜੱਥੇਬੰਦੀਆ ਨੂੰ ਖਾਸ ਅਪੀਲ ਹੈ ਕਿ ਸਾਰੇਆਂ ਨੇ ਉਠਦੇ, ਬੈਠਦੇ, ਸੌਂਦੇਂ, ਜਾਗਦੇ ਹਰ ਸਮੇਂ ਆਪਣੀ ਤਿੱਖੀ ਤੇਜ਼ ਜੁਝਾਰੂ ਸੋਚ ਨੂੰ ਤੇ ਪੈਨੀਆਂ ਬਾਜ਼ ਨਜ਼ਰਾਂ ਨੂੰ ਹਮੇਸ਼ਾ ਅਪਣੇ ਕੌਮੀ ਨਿਸ਼ਾਨੇ ਵੱਲ ਲਗਾ ਕੇ ਰਖਣਾ ਹੈ। ਕੌਮੀ ਆਜ਼ਾਦੀ ਦੇ ਲਈ ਚਲ ਰਹੇ ਹਰ ਸੰਘਰਸ਼ਾਂ ਵਿਚ ਉਤਰਾਅ ਚੜਾਅ ਆਉਦੇਂ ਹੀ ਰਹਿੰਦੇ ਹਨ, ਇਨ੍ਹਾਂ ਤੋਂ ਸਾਨੂੰ ਡੋਲ੍ਹਣਾ ਨਹੀ ਚਾਹੀਦਾ, ਆਂਪਣੇ ਬੁਨਿਆਦੀ ਹੱਕਾਂ ਲਈ ਸੰਘਰਸ਼ ਕਰਨ ਵਾਲੇ, ਹਰ ਕੌਮ ਵਿਚ ਗਿਣੇ-ਚੁਣੇ ਗਿਣਤੀ ਦੇ ਬੰਦੇ ਹੀ ਹੋਇਆ ਕਰਦੇ ਹਨ ਤੇ ਆਪਣੀ ਕੌਮੀ ਜੰਗ ਨੂੰ ਕਦੇ ਬਹੁਗਿਣਤੀ ਨਹੀਂ ਲੜਿਆ ਕਰਦੀ, ਬਲਕਿ ਜੰਗ ਵਿਚ ਲੜਦਾ ਹੈ ਮਜਬੁਤ ਹੌਸਲਾ ਤੇ ਮਜਬੂਤ ਬਾਹਵਾਂ ।ਇਨ੍ਹਾਂ ਦੋਨਾਂ ਚੀਜਾਂ ਦੀ ਸਾਡੀ ਜੁਝਾਰੂ ਸਿੱਖ ਕੌਮ ਕੋਲ ਕੋਈ ਘਾਟ ਨਹੀ ਹੈ। ਸੋ ਸਤਿਗੁਰ ਸੱਚੇ ਪਾਤਸਾਹ ਜੀ ਦੀ ਓਟ ਆਸਰਾ ਲੈਕੇ, ਆਪਣੀ ਤਾਕਤ ਨੂੰ ਪਛਾਣਕੇ, ਆਪਣੇ ਕੌਮੀ ਨਿਸ਼ਾਨੇ ਦੀ ਪੁਰਤੀ ਲਈ, ਸੱਚੇ ਦਿਲੋਂ ਤਨੋ ਮਨੋ ਸਮਰਪਤ ਹੋਕੇ, ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕਤ੍ਰ ਹੋਕੇ, ਜਦੋਂ ਅਸੀ ਧਰਮ ਹੇਤ ਜੂਝਣ ਲਈ ਚਲ ਪਏ ਤਾਂ "ਨਿਸ਼ਚੈ ਕਰ ਅਪਨੀ ਜੀਤ ਕਰੋਂ" ਦੇ ਮੁਤਾਬਿਕ ਹਾਰ ਜਾਂ ਸ਼ਿਕਸਤ ਖਾਲਸੇ ਦੀ ਕਦੀ ਹੋ ਹੀ ਨਹੀ ਸਕਦੀ, ਖਾਲਸੇ ਦੀ "ਹਰ ਮੈਦਾਨ ਫਤਿਹ" ਹੋਵੇਗੀ । ਜਿੱਤ ਹਮੇਸ਼ਾ ਖਾਲਸਾ ਜੀ ਦੇ ਕਦਮ ਚੁੰਮੇਗੀ ।ਖਾਲਸਾ ਜੀਓ ਹਿੰਮਤ ਕਰੋ ਇਹ ਪੰਥ ਤੇ ਛਾਏ ਹੋਏ ਬੱਦਲ ਹਟਾਉਣ ਦੀ ਜਿਸ ਦਿਨ ਇਹ ਬੱਦਲ ਹਟ ਗਏ ਓਸ ਦਿਨ ਸੂਰਜ ਨਿਕਲੇਗਾ ਤੇ ਸੰਸਾਰ ਜਾਣਦਾ ਜਦ ਸੂਰਜ ਨਿਕਲਦਾ ਹੈ ਉਸ ਦੀ ਰੋਸਨੀ ਹਰ ਤਰਫ ਫੈਲ ਜਾਂਦੀ ਹੈ। ਹੁਣ ਸਾਨੂੰ ਲੌੜ ਹੈ ਸਿਰਫ ਮਨ ਬਣਾਉਣ ਦੀ, ਮਨ ਬਣਾ ਕੇ ਆਪਣੇ ਕੌਮੀ ਕਾਰਜ਼ ਲਈ ਤੁਰਨ ਦੀ । ਹਾਂ ਦਿਨ ਥੋੜੇ ਬਹੁਤੇ ਵੱਧ ਘੱਟ ਜਰੂਰ ਸਕਦੇ ਹਨ, ਪਰ ਸਾਨੂੰ ਆਪਣੀ ਮੰਜਿਲ'ਤੇ ਪੁੱਜਣ ਤੋਂ ਦੁਨਿਆ ਦੀ ਕੋਈ ਵੀ ਤਾਕਤ ਨਹੀ ਰੋਕ ਸਕਦੀ, ਅਸੀਂ ਆਪਣੀ ਕੌਮੀ ਮੰਜਿਲ ਤੇ ਇੱਕ ਨਾ ਇੱਕ ਦਿਨ ਜਰੂਰ ਪੁਜਾਂਗੇ, ਇਹ ਮੇਰਾ ਅਟੱਲ ਵਿਸ਼ਵਾਸ ਹੈ । ਪਰ ਧਿਆਂਨ ਰਖਿਓ ਸਿਰਫ ਜੌਸ਼ ਨਾਲ ਕੰਮ ਨਹੀ ਕਰਨਾ ਸਗੋਂ ਇਸ ਵਾਸਤੇ ਹੋਸ਼ ਵੀ ਬਹੁਤ ਜਰੂਰੀ ਹਨ। "ਅੱਜੇ ਨਾ ਆਈ ਮੰਜਿਲ ਤੇਰੀ, ਅੱਜੇ ਵਡੇਰਾ ਪਾੜਾ ਹੈ । ਹਿੰਮਤ ਕਰ ਅਲਬੇਲੇ ਰਾਹੀ, ਅੱਜੇ ਹਨ੍ਹੇਰਾ ਗਾੜਾ ਹੈ" । ਸਾਡੇ ਮਤਲਬੀ ਤੇ ਸਵਾਰਥੀ ਸਿੱਖ ਲੀਡਰਾਂ ਕਾਰਣ, ਆਂਪਣੇ ਖਾਂਲਸਾ ਪੰਥ ਦੀ ਅਜੋਕੀ ਤਰਸਯੋਗ ਹਾਲਤ ਵੇਖ ਕੇ, ਮੇਰਾ ਇੱਥੇ ਜੇਲ੍ਹ ਵਿਚ ਬੈਠੇ ਦਾ ਦਿਲ ਵੀ ਜ਼ਾਰ-ਜ਼ਾਰ ਖੁਨ ਦੇ ਹੰਝੂ ਰੋ ਰਿਹਾ ਹੈ। ਪਰ ਮੈਨੂੰ ਇਹ ਵੀ ਚੰਗੀ ਤਰ੍ਹਾਂ ਪਤਾ ਹੈ ਕਿ ਸਾਨੂੰ ਰੋਦਿੰਆਂ ਨੂੰ ਦੋ ਹਮਦਰਦੀ ਭਰੇ ਬੋਲ ਬੋਲਕੇ, ਚੁਪ ਕਰਾਓਣ ਕਿਸੇ ਨੇ ਨਹੀ ਆਉਣਾ, ਇੱਥੇ ਸਾਨੂੰ ਆਪਣੇ ਹੱਥਾਂ ਨਾਲ ਆਪਣਾ ਕਾਰਜ਼ ਆਪੇ ਹੀ ਸੰਵਾਰਣਾਂ ਪੈਣਾਂ ਹੈ। ਸੋ ਮਾਨਸਿਕ ਤੇ ਸ਼ਰੀਰਿਕ ਤੌਰ ਤੇ ਗੁਲਾਮ ਹੋ ਚੁੱਕੇ ਸਿੱਖ ਪੰਥ ਦੇ ਵਡੇਰੇ ਹਿੱਤਾਂ ਦਾ ਇਲਾਜ਼ ਸਿਰਫ ਆਪਣੇ ਕੌਮੀ ਘਰ ਵਿਚ ਹੀ ਹੋ ਸਕਦਾ ਹੈ। ਸਾਨੂੰ ਕੌਮੀ ਘਰ ਭਾਵ "ਖਾਲਿਸਤਾਨ" ਦੀ ਪ੍ਰਾਪਤੀ ਲਈ, ਆਪਣੇ ਸਾਰੇ ਨਿਜ਼ੀ ਹਿੱਤਾ ਤੋਂ ੳੱਪਰ ਉਠਕੇ, ਇਕਮੁਠ ਹੋ ਕੇ ਸੰਘਰਸ਼ ਕਰਨਾ ਹੀ ਪੈਣਾ ਹੈ। ਸਾਡੇ ਗੁਰੁ ਸਾਹਿਬ ਜੀ ਦਾ ਵੀ ਇਹੋ ਹੁਕਮ ਹੈ ਕਿ "ਕੋਉ ਕਿਸੀ ਕੋ ਰਾਜ਼ ਨਾ ਦੇ ਹੈ ਜੋ ਲੇ ਹੈ ਸੋ ਨਿਜ ਬਲ ਸੇ ਲੇ ਹੈ"। ਇਸ ਲਈ ਸਾਡੀ ਮੰਜਿਲ ਆਪਣੇ ਕੌਮੀ ਘਰ ਖਾਲਿਸਤਾਨ ਤੋਂ ਉਰੇ ਜਾਂ ਘੱਟ ਕੁਝ ਵੀ ਨਹੀਂ ਹੋਣੀ ਚਾਹੀਦੀ ਹੈ।
"ਸਿਰਫ ਹੰਗਾਮਾ ਖੜਾ ਕਰਨਾ ਮੇਰਾ ਮਕਸਦ ਨਹੀ, 
ਮੇਰੀ ਕੋਸ਼ਿਸ ਯਹ ਹੈ, ਯਹ ਸੂਰਤ ਬਦਲਨੀ ਛਾਹੀਏ"।
ਖਾਲਸਾ ਜੀ, ਸਾਡੀ ਸਿੱਖ ਕੌਮ ਬਹੁਤ ਹੀ ਨਾਜੁਕ ਦੌਰ 'ਚੋਂ ਗੁਜਰ ਰਹੀ ਹੈ। ਹੁਣ ਇਲੈਕਟ੍ਰੋਨੀਕ ਮੀਡੀਆਂ ਤੇ ਕੰਪਿਓਟਰ ਦਾ ਯੂਗ ਹੋਣ ਕਰ ਕੇ, ਜ਼ਮਾਨਾ ਬਹੁਤ ਤੇਜੀ ਨਾਲ ਬਦਲ ਰਿਹਾ ਹੈ। ਸੰਸਾਰ ਵਿਚ ਕਿੱਥੇ ਵੀ ਘੱਟੀ ਹੋਈ ਕੋਈ ਵੀ ਨਿੱਕੀ ਤੋਂ ਨਿੱਕੀ ਘਟਨਾ ਵੀ, ਬਿਜਲਈ ਮੀਡੀਏ ਰਾਹੀ ਦੁਨਿਆ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਕੋਨੇ ਤਕ ਮਿਨਟਾਂ-ਸਕਿੰਟਾਂ ਵਿਚ ਪੁੱਜ ਜਾਂਦੀ ਹੈ । ਸਾਰੀ ਦੁਨਿਆ ਇਕ ਪਿੰਡ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ। ਇਸ ਲਈ ਸਾਨੂੰ ਵੀ ਜਮਾਨੇ ਦੇ ਤੇਜ ਕਦਮਾਂ ਦੇ ਨਾਲ ਕਦਮ ਮਿਲਾ ਕੇ ਤੁਰਨਾ ਪਵੇਗਾ ਤਾਂ ਹੀ ਅਸੀ ਦਨਿਆ ਦੀ ਦੂਜੀ ਕੌਮਾਂ ਦੇ ਹਾਣ ਦੇ ਹੋ ਸਕਦੇ ਹਾਂ ਵਰਨਾ ਅਸੀਂ ਦੁਨਿਆਂ ਦੀ ਦੌੜ ਵਿਚ ਬਹੁਤ ਪਿੱਛੜ ਜਾਵਾਂਗੇ । ਸੰਘਰਸ਼ ਸ਼ੀਲ ਕੌਮਾਂ ਲਈ ਇਸ ਬਿਜਲਈ ਮੀਡੀਆ ਤੇ ਕੰਪਿਓਟਰ ਕ੍ਰਾਂਤੀ ਨੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਦੇ ਹੋਰ ਵੀ ਬਹੁਤ ਰਾਹ ਤੇ ਤਰੀਕੇ ਇਜ਼ਾਦ ਕਰ ਦਿੱਤੇ ਹਨ ।ਜਿਨ੍ਹਾਂ ਦਾ ਪੂਰੀ ਸੂਝਬੂਝ ਤੇ ਸਮਝਦਾਰੀ ਨਾਲ ਸਿੱਖ ਕੌਮ ਨੂੰ ਵੀ ਲਾਭ ਉਠਾਓਣਾ ਚਾਹੀਦਾ ਹੈ। ਇਹ ਸਾਡੀ ਸੰਘਰਸ਼ ਸ਼ੀਲ ਕੌਮ ਲਈ ਬਹੁਤ ਹੀ ਸੁਨਹਿਰੀ ਮੌਕਾ ਹੈ। ਇਸ ਲਈ "ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ।। ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ।।" ਅੰਗ (੧੧੮੫ ) ਦੇ ਗੁਰੁ ਮੁੱਖਵਾਕ ਵਿਚਾਰ ਅਨੁਸਾਰ ਸਮੂਹ ਪੰਥ ਦਰਦੀ ਪੰਥਕ ਧਿਰਾਂ ਨੂੰ ਪੁਰਜੋਰ ਅਪੀਲ ਹੈ ਕਿ ਕੇਸਰੀ ਨਿਸ਼ਾਨ ਸਾਹਿਬ ਜੀ ਦੇ ਥੱਲੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਛੱਤ੍ਰ ਛਾਯਾ ਵਿਚ ਇਕਤ੍ਰ ਹੋਕੇ ਧੰਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਸਿੱਖ ਸਿਧਾਤਾਂ ਦੇ ਫਲਸਫੇ ਅਨੁਸਾਰ ਚਲ ਰਹੇ ਮੌਜੁਦਾ ਸੰਘਰਸ਼ ਵਿਚ ਸ਼ਾਮਿਲ ਹੋ ਕੇ ਆਪਣੇ ਕੌਮੀ ਘਰ "ਖਾਲਿਸਤਾਨ" ਦੀ ਪ੍ਰਾਪਤੀ ਲਈ ਜੋਰਦਾਰ ਹੰਭਲਾਂ ਮਾਰੋ, ਨੋਜੁਆਨਾਂ ਨੂੰ ਨਵਾਂ ਸਾਰਥਕ ਅਤੇ ਠੋਸ ਪ੍ਰੋਗਰਾਮ ਦੇ ਕੇ ਕੌਮੀ ਸੰਘਰਸ਼ ਵਿਚ ਆ ਚੁਕੀ ਇਸ ਖੜੋਤ ਨੂੰ ਤੋੜੋ । ਆਪਣੀ ਕੌਮੀ ਮੰਜਿਲ ਦੀ ਜਲਦ ਤੋ ਜਲਦ ਪ੍ਰਾਪਤੀ ਲਈ ਸੰਘਰਸ਼ ਕਰਨ ਦੇ ਪੁਰਾਤਨ ਤਰੀਕਿਆਂ ਦੀ ਰੋਸਨੀ ਵਿਚ ਅਜੋਕੇ ਨਵੇਂ ਤਰੀਕੇ ਈਜਾਦ ਕਰਕੇ ਆਪਣੇ ਠੰਡੇ ਪੈ ਚੁੱਕੇ ਕੌਮੀ ਸੰਘਰਸ਼ ਨੂੰ ਹੋਰ ਤਿੱਖਾ ਅਤੇ ਪ੍ਰਚੰਡ ਕਰੋ ਜਿਸਦੀਆਂ ਲਪਟਾਂ ਦੂਰੋ ਹੀ ਉਠਦੀਆਂ ਦਿਖਾਈ ਦੇਣ। ਕਿਉਕਿ 
"ਦਿਲ ਨਾ ਉਮੀਦ ਤੋ ਨਹੀਂ ਨਾਕਾਮ ਹੀ ਤੋ ਹੈ । 
ਮਾਨਾ ਕਿ ਲੰਬੀ ਹੈ ਸੰਘਰਸ਼ ਕੀ ਸ਼ਾਮ, ਮਗਰ ਸ਼ਾਮ ਹੀ ਤੋ ਹੈ"।
ਖਾਲਸਾ ਜੀ,ਦਰਬਾਰ ਸਾਹਿਬ ਵਿਚ ਵਾਪਰੇ ਸਾਕਾ ਨੀਲਾ ਤਾਰਾ ਜੂਨ ੧੯੮੪ ਦੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਦੇ ਨਾਲ-ਨਾਲ ਸਿੱਖ ਕੌਮ ਦੇ ਲਾਸਾਨੀ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ "ਭਿੰਡਰਾਂਵਾਲੇ" ਵੱਲੋ ਉਲੀਕੀ ਗਈ ਕੌਮੀ ਮੰਜਿਲ ਵੱਲ, ਅਡੋਲ, ਮਜਬੂਤ ਕਦਮਾਂ ਨਾਲ ਵੱਧਣਾ ਤੇ ਹਰ ਮੈਦਾਨ ਫਤਿਹ ਕਰਦੇ ਹੋਏ ਆਪਣੀ ਕੌਮੀ ਮੰਜਿਲ ਨੂੰ ਸਰ ਕਰਨਾ ਹੀ ਮੌਜੂਦਾ ਕੌਮੀ ਸੰਘਰਸ਼ ਵਿੱਚ ਹੁਣ ਤਕ ਸ਼ਹੀਦ ਹੋ ਚੁਕੇ ਸਮੂਹ ਸਿੰਘਾਂ ਤੇ ਸਿੰਘਣੀਆਂ ਨੂੰ ਸਾਡੀ ਸੱਚੀ ਸ਼ਰਧਾੰਜਲੀ ਹੋਵੇਗੀ ਅਤੇ ਕੁਝ ਵੀਰ ਜਿਨ੍ਹਾਂ ਨੂੰ ਸਰਕਾਰ ਨੇ ਬੇਵਜਹ ਕੇਸ ਪਾ ਕੇ ਬੰਦ ਕੀਤਾ ਹੋਇਆਂ ਹੈ ਉਨ੍ਹਾਂ ਦੇ ਕੇਸਾਂ ਦੀ ਪੈਰਵਾਈ ਕਰਕੇ ਉਨ੍ਹਾਂ ਨੂੰ ਜਲਦ ਤੋਂ ਜਲਦ ਰਿਹਾ ਕਰਵਾਇਆ ਜਾਏ ।ਸੋ ਆਓ ਆਪਾਂ ਸਾਰੇ ਪੰਥ ਦਰਦੀ ਵੀਰ, ਭੈਣਾਂ ਅਤੇ ਬਜੁਰਗ ਕੇਸਰੀ ਨਿਸ਼ਾਨ ਸਾਹਿਬ ਜੀ ਦੇ ਥੱਲੇ ਇਕਤ੍ਰ ਹੋਕੇ, ਸੱਚੇ ਦਿਲੋਂ ਗੁਰੁ ਸਾਹਿਬ ਜੀ ਨੂੰ ਤਨ ਮਨ ਧਨ ਅਰਪਣ ਕਰ ਕੇ ਇਹ ਪ੍ਰਣ ਕਰੀਏ ਕਿ ਭਾਵੇਂ ਜਿਤਨੀਆਂ ਮਰਜੀ ਸਾਡੇ 'ਤੇ ਔਕੜਾਂ ਆਉਣ, ਬਿਜਲੀਆਂ ਕੜਕਣ, ਪਰ ਅਸੀ ਹਰ ਹਾਲ ਵਿਚ ਆਪਣੇ ਗੁਰੁ ਸਾਹਿਬ ਜੀ ਦਾ ਓਟ ਆਸਰਾ ਲੈਕੇ ਆਪਣੀ ਕੌਮੀ ਮੰਜਿਲ ਵੱਲ ਵੱਧਦੇ ਰਹਾਂਗੇ ਤੇ ਆਪਣੀ ਕੌਮੀ ਮੰਜਿਲ ਦੇ ਰਾਹ ਦੇ ਗਾੜ੍ਹੇ ਹਨ੍ਹੇਰੇ ਨੂੰ ਦੂਰ ਕਰਨ ਲਈ ਤੇਲ ਦੀ ਥਾਂ ਆਪਣੇ ਤਨਾਂ ਮਨਾਂ ਦੀ ਰੱਤ ਤੇ ਚਰਬੀ ਪਾਕੇ ਆਪਣੇ ਕੌਮੀ ਘਰ "ਖਾਲਿਸਤਾਨ" ਦੀ ਪ੍ਰਾਪਤੀ ਤੱਕਇਸ ਕੌਮੀ ਸ਼ਮਾਂ ਨੂੰ ਸਦਾ ਮੱਘਦੀ ਰਖਾਂਗੇ। ਸਰਕਾਰਾਂ ਨੂੰ ਦੱਸ ਦੇਣਾਂ ਕਿ ਤੁਸੀ ਅਪਣਾ ਜਿਤਨਾ ਮਰਜ਼ੀ ਜੋਰ ਲਾ ਲਵੋ ਪਰ ਇੱਕ ਗਲ ਦਾ ਧਿਆਨ ਜਰੂਰ ਰਖਣਾਂ ਗੁਰੁ ਸਾਹਿਬ ਜੀ ਫੁਰਮਾਉਦੇਂ ਹਨ "ਤੋਟਿ ਨਾ ਆਵੈ ਵੱਧਦੋ  ਜਾਈ" (੧੮੬) ਅਨੁਸਾਰ ਤੁਸੀ ਸਾਨੂੰ ਜਿਤਨਾ ਮਰਜੀ ਜੋਰ ਲਾ ਕੇ ਰੋਕ ਲਵੋ ਪਰ ਅਸੀ ਅਪਣੇ ਨਿਸ਼ਾਨੇ ਨੂੰ ਜਰੂਰ ਫਤਿਹ ਕਰਾਂਗੇ ਤੇ ਸਾਡੀ ਆਪਣੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਤੱਕ ਇਹ ਸੰਘਰਸ਼ ਸ਼ੀਲ ਜੱਦੋ ਜਹਿਦ ਜ਼ਾਰੀ ਰਹੇਗੀ……………………..
"ਕਟਤੇ ਭੀ ਚਲੋ, ਬੜ੍ਹਤੇ ਭੀ ਚਲੋ ।ਬਾਜੂ ਭੀ ਬਹੁਤ ਹੈ, ਸਰ ਭੀ ਬਹੁਤ ।
ਬਸ ਚਲਤੇ ਹੀ ਚਲੋ, ਕਿ ਅਬ ਡੇਰੇ ਮੰਜਿਲ ਹੀ ਪੇ ਡਾਲੇ ਜਾਏਗੇਂ" ।

ਗੁਰੁ ਪੰਥ ਦਾ ਨਿਮਾਣਾ ਸੇਵਕ
ਜਗਤਾਰ ਸਿੰਘ "ਹਵਾਰਾ"
ਨਜ਼ਰਬੰਦ ਤਿਹਾੜ ਜੇਲ੍ਹ
ਨਵੀ ਦਿੱਲੀ 

1 comment:

manpreet singh khalsa said...

ਭਾਈ ਜਗਤਾਰ ਸਿੰਘ "ਹਵਾਰਾ" ਵਲੋਂ ਇਸ ਲੇਖ ਵਿਚ ਉਹ ਦਰਦ ਝਲਕ ਰਿਹਾ ਹੈ ਜਿਸ ਨੂੰ ਪੜ ਕੇ ਹਰ ਇਕ ਸਿੱਖ ਜਿਸ ਨੁੰ ਪੰਥ ਖਾਲਸਾ ਨਾਲ ਪਿਆਰ ਹੈ ਝਕੋਰਦਾ ਹੈ ਜੀ । ਸਾਡਾ ਵੀ ਅਪਣਾ ਫਰਜ਼ ਬਣਦਾ ਹੈ ਕਿ ਅਪਣਾ ਵੱਧ ਤੋਂ ਵੱਧ ਸਮਾਂ ਪੰਥ ਖਾਲਸਾ ਦੀ ਚੜਦੀ ਕਲਾ ਲਈ ਸੇਵਾ ਵਿਚ ਲਗਾਈਏ ਜੀ ।