Tuesday, July 19, 2011

ਬਿਕਰਮ ਸਿੰਘ ਮਜੀਠੀਆ ਨੇ ਕੀਤਾ ਵਾਹਿਗੁਰੂ ਦਾ ਸ਼ੁਕਰਾਨਾ

ਨੌਜਵਾਨਾਂ ਨੂੰ ਦਿੱਤਾ ਸਮਾਜਿਕ ਬੁਰਾਈਆਂ ਖਿਲਾਫ਼ ਇੱਕ ਜੁੱਟ ਹੋਣ ਦਾ ਸੱਦਾ
ਅੰਮ੍ਰਿਤਸਰ: ਵਿਕਾਸ ਅਤੇ ਖੁਸ਼ਹਾਲੀ ਲਈ ਨੌਜਵਾਨੀ ਨੂੰ ਲਾਮਬੰਦ ਕਰਨ ਦੇ ਸੱਦੇ ਨਾਲ ਅਕਾਲੀ ਦਲ ਦੇ ਯੂਥ ਵਿੰਗ ਦਾ ਸ਼ੁਕਰਾਨਾ ਮਾਰਚ ਅੱਜ ਬੜੇ ਹੀ ਜੋਸ਼ੋ ਖ਼ਰੋਸ਼ ਅਤੇ ਉਤਸ਼ਾਹ ਨਾਲ ਮੁਕੰਮਲ ਹੋ ਗਿਆ.  ਨੌਜਵਾਨ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦਾ ਨਵਾਂ ਪ੍ਰਧਾਨ ਨਿਯੁਕਤ ਕਰਨ ਤੇ ਖੁਸ਼ੀ ਅਤੇ ਸ਼ੁਕਰਾਨੇ ਦਾ ਪ੍ਰਗਟਾਵਾ ਕਰਦੇ ਇਸ ਮਾਰਚ ਵਿੱਚ ਮੰਤਰੀਆਂ ਅਤੇ ਵਿਧਾਇਕਾਂ ਦੇ ਨਾਲ ਬਹੁਤ ਸਾਰੇ ਹੋਰ ਆਗੂਆਂ ਨੇ ਵੀ ਸਰਗਰਮ ਸ਼ਮੂਲੀਅਤ ਕੀਤੀ. ਥਾਂ ਥਾਂ ਤੇ ਗਰਮਜੋਸ਼ੀ ਵਾਲੇ ਸਵਾਗਤ ਕਾਰਣ ਸ੍ਰ:ਮਜੀਠੀਆ ਨਿਸਚਿਤ ਸਮੇਂ ਤੋਂ ਕਾਫੀ ਦੇਰੀ ਨਾਲ ਪੁੱਜੇ ਪਰ ਇਸਦੇ ਬਾਵਜੂਦ ਉਹ ਘਟੋ ਘੱਟ ਦੋ ਘੰਟੇ ਇਸ ਪਾਵਨ ਧਰਤੀ ਦੇ ਅਧਿਆਤਮਿਕ ਵਾਤਾਵਰਣ ਵਿੱਚ ਰਹੇ. ਸ੍ਰ:ਮਜੀਠੀਆ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਓਹ ਪੰਜਾਬ ਦੇ ਸਿਆਸੀ– ਸਮਾਜਿਕ ਢਾਂਚੇ ‘ਚ ਉਸਾਰੂ ਲੀਹਾਂ ਪਾਉਣ ਅਤੇ ਸਮਾਜਿਕ ਬੁਰਾਈਆਂ ਖ਼ਿਲਾਫ਼ ਇੱਕ ਜੁੱਟ ਹੋ ਕੇ ਡਟ ਜਾਣ.ਪੰਜਾਬ ਵਿੱਚ ਵਿਕਾਸ ਅਤੇ ਖੁਸ਼ਹਾਲੀ ਦੇ ਇੱਕ ਨਵੇਂ ਯੁਗ ਦੀ ਸ਼ੁਰੂਆਤ ਕਰਨ ਦੇ ਸੰਕਲਪ ਨਾਲ ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਓਹ ਰਾਜ ਸਰਬ ਪੱਖੀ ਵਿਕਾਸ ਅਤੇ ਖੁਸ਼ਹਾਲੀ ਦੀ ਦੀ ਰਫਤਾਰ ਨੂੰ ਹੋਰ ਤੇਜ਼ ਕਰਨ ਲਈ ਯੂਥ ਅਕਾਲੀ ਦਲ ਦੇ ਝੰਡੇ ਹੇਠ ਲਾਮਬੰਦ ਇੱਕ ਜੁੱਟ ਹੋ ਜਾਣ. 
ਯੂਥ ਦਲ ਦਾ ਪ੍ਰਧਾਨ ਚੁਣੇ ਜਾਣ ਉਪਰੰਤ ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਅਕਾਲ ਪੁਰਖ ਦਾ ਸ਼ੁਕਰਾਨਾ ਅਦਾ ਕਰਨ ਅਤੇ ਨਵੀਂ ਜ਼ਿੰਮਵਾਰੀ ਸੁਚੱਜੇ ਢੰਗ ਤਰੀਕੇ ਨਾਲ ਨਿਭਾਉਣ ਲਈ ਗੁਰੂ ਸਾਹਿਬ ਦਾ ਓਟ ਆਸਰਾ ਲੈਣ ਵਾਸਤੇ ਹਜ਼ਾਰਾਂ ਨੌਜਵਾਨਾਂ ਦੇ ਠਾਠਾਂ ਮਾਰਦ ਕਾਫਲ ਦੀ ਅਗਵਾਈ ਕਰਦਿਆਂ ਚੰਡੀਗਡ਼ ਤੋਂ ਅੰਮ੍ਰਿਤਸਰ ਪਹੁੰਛੇ ਸ: ਮਜੀਠੀਆ ਨੇ ਨੌਜਵਾਨ ਸ਼ਕਤੀ ਨੂੰ ਪੰਜਾਬ ਅਤੇ ਦੇਸ਼-ਕੌਮ ਦਾ ਸਭ ਤੋਂ ਕੀਮਤੀ ਸਰਮਾਇਆ ਕਰਾਰ ਦਿੱਤਾ. ਯੂਥ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਜੋਕਾ ਯੁੱਗ ਇੱਕ ਬਿਹਤਰ ਅਤ ਮਾਣ-ਮੱਤਾ ਜੀਵਨ ਜਿਊਣ ਲਈ ਚੰਗਾ ਸਮਾਜ ਯਕੀਨੀ ਬਣਾਉਣ ਲਈ ਪੰਜਾਬ ਦੇ ਨੌਜਵਾਨਾਂ ਦੀ ਮਿਸਾਲੀ ਅਤੇ ਸਰਬਪੱਖੀ ਭੂਮਿਕਾ ਦੀ ਆਸ-ਉਡੀਕ ਕਰ ਰਿਹਾ ਹੈ. ਸ: ਮਜੀਠੀਆ ਨੇ ਪੰਜਾਬ ਦੀਆਂ ਕੁਰਬਾਨੀਆਂ ਦਾ ਜ਼ਿਕਰ ਕਰਦੀਆਂ ਕੇਂਦਰ ਸਰਕਾਰਾਂ ਵੱਲੋਂ ਹੁੰਦੇ ਆਏ ਵਿਤਕਰਿਆਂ ਦੀ ਵੀ ਗੱਲ ਕੀਤੀ. ਉਹਨਾਂ ਕਿਹਾ ਕਿ ਇਹ ਪੰਜਾਬ ਦੇ ਲੋਕ ਅਤੇ ਖਾਸ ਕਰਕੇ ਨੌਜਵਾਨ ਹਨ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ. ਦੇਸ਼ ਨੂੰ ਅਨਾਜ ਪੱਖੋਂ ਆਤਮ ਨਿਰਭਰ ਕਰਨ ‘ਚ ਸਭ ਤੋਂ ਵੱਧ ਯੋਗਦਾਨ ਪਾਇਆ, ਪਰ ਅਫਸੋਸ ਕਿ ਕੇਂਦਰ ਦੀਆਂ ਕਾਂਗਰਸੀ ਸਰਕਾਰਾਂ ਸੱਦਾ ਹੀ ਪੰਜਾਬ ਨੂੰ ਹਰ ਪੱਖੋਂ ਕਮਜ਼ੋਰ ਅਤੇ ਖਤਮ ਕਰ ਦੇਣ ਦੀਆਂ ਨੀਤੀਆਂ ਹੀ ਲਾਗੂ ਕਰਦੀਆਂ ਰਹੀਆਂ ਹਨ. 
ਉਨ੍ਹਾਂ ਕਿਹਾ ਕਿ ਹੁਣ ਯੂਥ ਅਕਾਲੀ ਦਲ ਅਤੇ ਪੰਜਾਬ ਦੇ ਲੋਕ ਕੇਂਦਰ ਸਰਕਾਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਬਰਦਾਸ਼ਤ ਨਹੀਂ ਕਰਨਗੇ. ਉਨ੍ਹਾਂ ਕੇਂਦਰ ਦੀ ਸਖ਼ਤ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਪੰਜਾਬ ਨਾਲ ਟੈਕਸ ਅਤੇ ਫੰਡਾਂ ਦੀ ਵੰਡ ਵਲ ਵੀ ਵਿਤਕਰਾ-ਪੂਰਨ ਨੀਤੀ ਅਪਣਾਈ ਹੋਈ ਹੈ. ਗੁਆਂਢੀ ਰਾਜਾਂ ਨੂੰ ਸਨਅਤੀ ਪੈਕਜ ਦੇ ਕੇ ਪੰਜਾਬ ਦੀ ਸਨਅਤ ਨੂੰ ਤਬਾਹੀ ਕੰਢ ਲਿਆ ਖਡ਼ਾ ਕਰ ਦਿੱਤਾ ਹੈ. ਕਿਸਾਨੀ ਨੂੰ ਫਸਲਾਂ ਦਾ ਲਾਹੇਵੰਦ ਭਾਅ ਨਹੀਂ ਦਿੱਤਾ ਜਾ ਰਿਹਾ ਤੇ ਨਾ ਹੀ ਕਰਜ਼ਾ ਮੁਆਫ਼ੀ ਦੌਰਾਨ ਪੰਜਾਬ ਦੇ ਕਿਸਾਨਾਂ ਨੂੰ ਕੋਈ ਰਾਹਤ ਮਿਲੀ ਹੈ. ਨਵੰਬਰ-84 ਦੇ ਸਿੱਖ ਕਤਲਆਮ ਦੇ ਦੋਸ਼ੀਆਂ ਨੂੰ ਅੱਜ ਤੱਕ ਕੋਈ ਸਜ਼ਾ ਨਹੀਂ ਦਿੱਤੀ ਗਈ. ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਯੂਥ ਵਿੰਗ ਕੇਂਦਰ ਦੀਆਂ ਪੰਜਾਬ ਪ੍ਰਤੀ ਪੱਖਪਾਤ ਵਾਲੀਆਂ ‘ਤੇ ਗਲਤ ਨੀਤੀਆਂ, ਸਿੱਖ ਵਿਰੋਧੀ ਨੀਤੀਆਂ, ਭ੍ਰਿਸ਼ਟਾਚਾਰ ਤੇ ਮਹਿੰਗਾਈ ਵਰਗ ਮੁੱਦਿਆਂ ਬਾਰੇ ਕੇਂਦਰ ਦਾ ਪਰਦਾਫਾਸ਼ ਕਰੇਗਾ. ਜਦੋਂ ਸ: ਮਜੀਠੀਆ ਨੇ ਘਰ ਤੋਂ ਬਾਹਰ ਕਦਮ ਰੱਖਿਆ ਉਸ ਮੌਕ ਭਾਰੀ ਗਿਣਤੀ ਵਿੱਚ ਹਾਜ਼ਰ ਯੂਥ ਵਰਕਰਾਂ ਵੱਲੋਂ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਜ਼ਿੰਦਾਬਾਦ ਦ ਗਰਮਜੋਸ਼ੀ ਨਾਲ ਨਾਅਰੇ ਲਗਾਏ ਗਏ. ਜਿਸ ਨਾਲ ਮਾਹੌਲ ਵਿੱਚ ਸ਼ੁਰੂ ਤੋਂ ਹੀ ਪੂਰਾ ਜੋਸ਼ ਭਰ ਗਿਆ ਸੀ. ਸ: ਮਜੀਠੀਆ ਨੇ ਆਪਣੇ ਕਾਫਲੇ ਨੂੰ ਸ੍ਰੀ ਦਰਬਾਰ ਸਾਹਿਬ ਤੋਂ ਕੁੱਝ ਦੂਰੀ ‘ਤੇ ਰੋਕਦਿਆਂ ਸਭ ਨੂੰ ਮੁਕੰਮਲ ਅਨੁਸ਼ਾਸਨ ਤੇ ਪੂਰੀਆਂ ਧਾਰਮਿਕ ਰੀਤਾਂ ਅਨੁਸਾਰ ਸ਼ਰਧਾਲੂਆਂ ਵਜੋਂ ਨਿਮਰਤਾ ਸਹਿਤ ਸ੍ਰੀ ਦਰਬਾਰ ਸਾਹਿਬ ਵਿਖੇ ਪ੍ਰਵੇਸ਼ ਕਰਨ ਦੀ ਬੇਨਤੀ ਕੀਤੀ. ਇਸ ਮੌਕੇ ਉਨ੍ਹਾਂ ਗੁਰੂ ਮਹਾਰਾਜ ਤੋਂ ਦੇਸ਼-ਕੌਮ ਦੀ ਚਡ਼ਦੀ ਕਲਾ ਅਤੇ ਪੰਜਾਬ ਦੇ ਰੌਸ਼ਨ ਭਵਿੱਖ ਲਈ ਅਰਦਾਸ ਵੀ ਕੀਤੀ.ਇਸ ਮੌਕੇ ਉਨ੍ਹਾਂ ਨਾਲ ਮੰਤਰੀਆਂ ਅਤੇ ਵਿਧਾਇਕਾਂ ਨੇ ਭਾਰੀ ਗਿਣਤੀ ਵਿੱਚ ਸਮੂਲੀਅਤ ਕੀਤੀ.-ਗਜਿੰਦਰ ਸਿੰਘ ਤਾਂ ਫਿਰ ਇੰਦਰਾ ਗਾਂਧੀ ਨੇ ਹਰਿਆਣਾ ਨੂੰ ਪਾਣੀ ਕਿਵੇਂ ਦਿੱਤਾ ਸੀ ?No comments: