Sunday, July 17, 2011

ਕੀ ਧੀ-ਪੁੱਤ ਮਹਿਜ਼ ਮਾਪਿਆਂ ਦੀ ਇੱਜਤ ਜਮ੍ਹਾਂ ਰੱਖਣ ਵਾਲੇ ਬੱਚਤ ਖਾਤੇ ਹਨ?

ਇਕ਼ਬਾਲ ਪਾਠਕ ਵੱਲੋਂ ਪੰਜਾਬ ਸਕਰੀਨ ਲਈ ਵਿਸ਼ੇਸ਼ 
ਪਰਿਵਾਰ ਦਾ ਸਰੂਪ ਕੋਈ ਬੱਝਿਆ ਹੋਇਆ ਸਰੂਪ ਹੈ ਅਜਿਹਾ ਨਹੀਂ, ਇਹ ਬਹੁਤ ਹਾਲਤਾਂਵਿੱਚੋਂ ਗੁਜ਼ਰ ਕੇ ਇੱਥੇ ਤੱਕ ਆਇਆ ਹੈ । ਕਦੇ ਅਸੀਂ ਕਬੀਲਾ ਪਰਿਵਾਰ ਦੇ ਵਸਨੀਕ ਸਾਂਅਤੇ ਰਿਸ਼ਤੇ ਟੋਲੀ ਵਿਆਹਾਂ ਦੀ ਪ੍ਰੰਪਰਾ ਵਿੱਚੋਂ ਗੁਜ਼ਰੇ, ਬਹੁ-ਕੰਤੀ, ਬਹੁ-ਪਤਨੀ ਵਿਆਹਵੀ ਰਹੇ, ਕੁਲ ਦੇ ਸਾਰੇ ਹੱਕ ਮਾਤਰੀ ਵੀ ਰਹੇ, ਮਤਲਬ ਹਰ ਸਮੇਂ ਦਾ ਪਰਿਵਾਰ ਆਪਣੀ ਇੱਕਖਾਸ ਬਣਤਰ ਰੱਖਦਾ ਰਿਹਾ ਹੈ । ਪਰਿਵਾਰ ਦਾ ਸਰੂਪ ਅੱਜ ਵੀ ਵਿਕਾਸ ਵਿੱਚ ਹੀ ਹੈ, ਮਤਲਬਇਹ ਕੋਈ ਮਰੀ ਹੋਈ ਜਡ਼੍ਹ ਚੀਜ਼ ਨਹੀਂ ਇੱਕ ਪ੍ਰਵਾਹ ਹੈ ਜਿਸ ਵਿੱਚ ਰਿਸ਼ਤੇ ਆਪਣਾ ਅਧਿਕਾਰਖੇਤਰ ਬਦਲਦੇ ਰਹੇ ਹਨ । ਬਹੁਤਾ ਪਿੱਛੇ ਜਾਣਾ ਇਸ ਥਾਂ ਵਾਜਿਬ ਨਹੀਂ, ਆਖਣ ਦਾ ਅਰਥਸਿਰਫ ਐਨਾ ਹੈ ਕਿ ਬੱਚਿਆਂ ਨਾਲ ਅਣਖ, ਇੱਜ਼ਤ ਦਾ ਜੁਡ਼ ਜਾਣਾ ਅਤੀਤ ਦੇ ਪਰਿਵਾਰ ਦੇਸਰੂਪਾਂ ਵਿਚਲਾ ਹੀ ਇੱਕ ਪ੍ਰਭਾਵ ਹੈ ।ਅੱਜ ਅਸੀਂ ਇੱਕੀਵੀਂ ਸਦੀ ਵਿੱਚ ਜਿਉਂ ਰਹੇ ਹਾਂ ਜਦ ਚਾਰੇ ਪਾਸੇ ਪੂੰਜੀ ਦੀ ਚੌਧਰ ਹੈ,ਪਰਿਵਾਰਾਂ ਵਿਚਲੇ ਉੱਪਭਾਵੁਕ ਤੁਅੱਸਬ ਤਿੱਤਰ-ਬਿੱਤਰ ਹੋ ਰਹੇ ਹਨ ਤੇ ਇਸ ਯੁੱਗ ਨੇਸੰਬੰਧਾਂ ਵਿਚਲੀ ਗਰਜ਼ (ਮਤਲਬਪ੍ਰਸਤੀ) ਨੂੰ ਪੂਰੀ ਤਰ੍ਹਾਂ ਨੰਗਿਆਂ ਕਰ ਦਿੱਤਾ ਹੈ ।ਰਿਸ਼ਤਿਆਂ ਨੂੰ ਸਮਝਣ ਲਈ ਪੁਰਾਣੀ ਦ੍ਰਿਸ਼ਟੀ ਕਿਵੇਂ ਵੀ ਜਾਇਜ਼ ਨਹੀਂ । ਪਰ ਅੱਜ ਵੀ ਕਈਲੇਖਕਾਂ ਚਿੰਤਕਾਂ ਵੱਲੋਂ 'ਖਾਪ-ਪੰਚਾਇਤਾਂ' ਦੇ ਫੈਸਲਿਆਂ ਵਰਗੀਆਂ ਲਿਖਤਾਂ ਅਕਸਰ ਹੀਪਡ਼੍ਹਨ ਨੂੰ ਮਿਲ ਜਾਂਦੀਆਂ ਹਨ । ਲੇਖਕਾਂ ਵੱਲੋਂ ਅਕਸਰ ਹੀ ਲਿਖਿਆ ਜਾਂਦਾ ਹੈ ਕਿ ਧੀ-ਪੁੱਤ ਮਾਂ ਬਾਪ ਦੀ ਇੱਜ਼ਤ ਨਾਲ ਖੇਡ ਰਹੇ ਹਨ। ਅਸਲ ਗੱਲ ਇਹ ਨਹੀਂ ਕਿ ਕੋਈ ਵੀ ਧੀ-ਪੁੱਤ ਆਪਣੇ ਬਾਪ ਦੀ ਇੱਜਤ (ਪੱਗ) ਨਾਲ ਖੇਡਣ ਦਾ''ਸ਼ੌਕ'' ਪਾਲੀ ਬੈਠਾ ਹੋਵੇ, ਜਿਸ ਵਾ ਪਰਦੇ ਦੁਖਾਂਤਾਂ ਦਾ ਜ਼ਿਕਰ ਕੀਤਾ ਜਾਂਦਾ ਹੈ ਉਹ ਹਨ :- ਖੂਨ ਦੇ ਸੰਬੰਧਾਂ ਵਿੱਚ ਨਜ਼ਾਇਜ਼ ਤਾਲੁਅਕ, ਧੀ-ਪੁੱਤ ਦਾ ਆਪਣੀ ਮਰਜ਼ੀ ਨਾਲ ਜੀਵਨਸਾਥੀ ਚੁਨਣਾ ਅਤੇ ਧੀ ਦਾ ਮਾਂ-ਬਾਪ ਦੀ ਰਜ਼ਾਮੰਦੀ ਬਿਨ੍ਹਾਂ ਉੱਧਲ ਜਾਣਾ। ਇਹ ਵੀ ਗੌਰਕਰਨ ਯੋਗ ਗੱਲ ਹੈ ਉੱਧਲ ਜਾਣ ਦਾ ਸੰਕਲਪ ਸਿਰਫ ਧੀ ਨਾਲ ਹੀ ਕਿਉਂ ਜੋਡ਼ਿਆ ਹੋਇਆ ਹੈ ?ਇਹ ਸਭ ਕਿਉਂ ਵਾਪਰ ਰਿਹਾ ਹੈ, ਇਹ ਬਹੁਤ ਹੀ ਗੰਭੀਰ ਵਿਸ਼ਾ ਹੈ, ਇਸ ਮਸਲੇ ਦਾ ਅੰਤਿਮ ਹੱਲ 'ਤਾਲਿਬਾਨੀ ਹੁਕਮ' ਚਾਡ਼੍ਹਨ ਨਾਲ ਨਹੀਂ ਹੋਣ ਵਾਲਾ। 
ਕੁੱਝ ਲੋਕ ਇਨ੍ਹਾਂ ਵਰਤਾਰਿਆਂ ਨੂੰ ਵੱਡਿਆਂ ਦੀ ਅੱਖ ਦੀ ਸ਼ਰਮ ਦੇ ਘੱਟ ਜਾਣ ਨਾਲ ਜੋਡ਼ਕੇਦੇਖਦੇ ਹਨ। ਇੱਥੇ ਵੀ ਮਸਲਾ ਉਹੀ ਹੈ ਕਿ ਅਸੀਂ ਅਜੋਕੇ ਸਮੇਂ ਵਿੱਚ ਰਹਿਣ ਨੂੰ, ਇਸਵਿੱਚ ਰਹਿੰਦੇ ਹੋਏ ਵੀ ਕਬੂਲ ਨਹੀਂ ਕਰ ਰਹੇ ਜਿੱਥੇ ਸੰਬੰਧ ਪੂੰਜੀ ਨਿਰਧਾਰਿਤ ਕਰ ਰਹੀਹੈ ਜਿਵੇਂ ਕਦੇ ਜਾਗੀਰ ਕਰਦੀ ਸੀ ਤਦ ਔਰਤ ਨੂੰ ਜ਼ਾਗੀਰ ਮੰਨਣ ਦਾ ਸੰਕਲਪ ਵਜ਼ੂਦ ਵਿੱਚ ਸੀਤੇ ਅਣਖ ਦਾ ਸਵਾਲ ਸੀ ਕਿ ਕੋਈ ਤੁਹਾਡੀ ਜਾਗੀਰ ਖੋਹ ਲਵੇ ।ਨੇਡ਼ਲੇ ਅਤੀਤ ਵਿੱਚ ਸਾਂਝੇ ਪਰਿਵਾਰ ਚਲਣ ਵਿੱਚ ਸਨ, ਜਿਵੇਂ ਦੂਰ ਅਤੀਤ ਵਿੱਚ ਕਬੀਲਾਪਰਿਵਾਰ । ਸਾਂਝੇ ਪਰਿਵਾਰਾਂ ਦੇ ਟੁੱਟਣ ਦਾ ਕਾਰਨ ਆਰਥਿਕਤਾ ਵਿੱਚ ਤਬਦੀਲੀ ਹੀ ਹੈ,ਜਿਸਨੂੰ ਛੋਹੇ ਬਿਨਾਂ ਤਹਿ ਤੱਕ ਨਹੀਂ ਜਾਇਆ ਜਾ ਸਕਦਾ, ਨਿੱਜੀ ਜਾਇਦਾਦ ਦੇ ਸੰਕਲਪ ਦੇਵਧਦੇ ਪ੍ਰਭਾਵ ਨੇ ਸਾਂਝੇ ਪਰਿਵਾਰ ਖੇਰੂ-ਖੇਰੂ ਕੀਤੇ ਹਨ । ਇਸ ਨਾਲ ਸਨਮਾਨ ਦੇ ਮਾਪਦੰਡ ਵੀ ਪੁਰਾਣੇ ਨਹੀਂ ਰਹੇ, ਅਧਿਆਪਕ ਜੋ ਕਦੇ ਗੁਰੂ ਸਨ ਅੱਜ ਨੌਕਰ ਹੋ ਗਏ, ਕਿਉਂਕਿਉਹ ਜਨਤਾ (ਸਾਡੇ) ਤੋਂ ਉਗਰਾਹੇ ਟੈਕਸਾਂ ਵਿੱਚੋਂ ਮੋਟੀਆਂ ਤਨਖਾਹਾਂ ਲੈ ਰਹੇ ਹਨ, ਇਹਸਭ ਵਿਦਿਆਰਥੀ ਜਾਣਦੇ ਹਨ, ਪਰਦਾਦਾਰੀ ਨਹੀਂ ਰਹੀ, ਸੋ ਸਨਮਾਨ ਦੀ ਜਗਾਹ ਹੱਕ ਆ ਗਿਆ,ਵਿਦਿਆਰਥੀ ਨੂੰ ਅਧਿਆਪਕ ਨੂੰ ਇਹ ਗੱਲ ਆਖ ਦੇਣ ਦਾ ਹੱਕ ਹੈ ਕਿ ਸਨਮਾਨ ਕਿਸ ਗੱਲ ਦਾ ?ਸੋ ਵੱਡਿਆਂ ਦੀ ਅੱਖ ਦੀ ਸ਼ਰਮ ਜੇ ਜਾਂਦੀ ਰਹੀ ਤਾਂ ਇਹ ਕੋਈ ਬੇ-ਨਿਯਮੀਂ ਜਾਂ ਵਿਕਲੋਤਰੀਘਟਨਾ ਨਹੀਂ ਹੈ, ਇਸਨੂੰ ਸਮੇਂ ਦੇ ਪ੍ਰਸੰਗ ਵਿੱਚ ਸਮਝਣਾ ਪਵੇਗਾ । ਸਾਂਝੇ ਪਰਿਵਾਰਾਂਦੇ ਆਪਣੇ ਸੁੱਖ ਵੀ ਸਨ ਤੇ ਆਪਣੇ ਦੁੱਖ ਵੀ ਉਸ ਸਮੇਂ ਦੇ ਹਿਸਾਬ ਨਾਲ । ਸਾਂਝੇਪਰਿਵਾਰਾਂ ਵਿੱਚ ਇੱਕ ਮਰਦ ਨੂੰ ਵਿਆਹੁਣਾ ਤੇ ਬਾਕੀ ਛਡ਼ੇ ਰੱਖਣੇ (ਜਾਗੀਰ ਦੇ ਲੋਭਵਿੱਚ) ਦੀ ਸ਼ਰਮਨਾਕ ਪ੍ਰੰਪਰਾ ਵੀ ਰਹੀ ਹੈ। ਖੈਰ ਇਹ ਗੱਲ ਵਿਸ਼ੇ ਤੋਂ ਦੂਰ ਚਲੀ ਜਾਵੇਗੀ। ਵਿਸ਼ੇ ਵੱਲ ਹੀ ਪਰਤਦੇ ਹਾਂ :ਕਈ ਮੂਡ਼੍ਹ ਲੋਕਾਂ ਦਾ ਮੱਤ ਰਿਹਾ ਹੈ ਕਿ ਲਡ਼ਕੀ ਨੂੰ ਘਰੋਂ ਬਾਹਰ ਨਾ ਜਾਣ ਦਿੱਤਾ ਜਾਵੇਕਿਉਂਕਿ ਲਡ਼ਕੀ ਨੇ ਬੇਗਾਨੇ ਘਰ ਜਾਣਾ ਹੈ ਸੋ ਪਡ਼੍ਹਾ ਲਿਖਾਕੇ ਕੀ ਲੈਣਾ ਹੈ । ਇਸ ਤਰਾਂਉਹ ਬਾਹਰ ਫਿਰਦੇ ਮੁਸ਼ਟੰਡੇ ਮੁੰਡਿਆਂ ਤੋਂ ਬਚ ਸਕੇਗੀ। ਮਜ਼ੇ ਦੀ ਗੱਲ ਇਹ ਕਿ ਉਸਦਾਭਵਿੱਖ ਵਿੱਚ ਹੋਣ ਵਾਲਾ ਪਤੀ ਵੀ ਹਾਲੇ ਮੁਸ਼ਟੰਡਿਆਂ ਵਿੱਚ ਸ਼ਾਮਿਲ ਹੀ ਹੁੰਦਾ ਹੈ, ਜੋਬਾਪ ਦੀ ਚੋਣ ਤੋਂ ਬਾਅਦ ਇੱਕਦਮ ਸਾਊ ਖਾਨਦਾਨੀ ਮੁੰਡੇ ਵਿੱਚ ਪਰਿਵਰਤਿਤ ਹੋ ਜਾਂਦਾ ਹੈਕੁੱਝ ਅਜਿਹੇ ਵੀ ਹਨ ਜੋ ਇਹ ਰਾਇ ਵੀ ਦਿੰਦੇ ਹਨ ਕਿ ਘਰ ਆਇਆਂ 'ਤੇ ਵੀ ਪੂਰੀ ਨਜ਼ਰ ਰੱਖੀਜਾਵੇ, ਚਾਹੇ ਉਹ ਕੋਈ ਖੂਨ ਦੇ ਸੰਬੰਧ ਵਾਲਾ ਹੀ ਕਿਉਂ ਨਾ ਹੋਵੇ, ਮਤਲਬ ਵਿਸ਼ਵਾਸ਼ ਨਾਕੀਤਾ ਜਾਵੇ । ਇਸ ਪਿੱਛੇ ਉਹ ਅਧਾਰ ਨੇਡ਼ਲੇ ਰਿਸ਼ਤਿਆਂ ਵਿੱਚ ਬਣ ਰਹੇ ਗਲਤ ਤਾਅਲੁਕਾਂ ਨੂੰ ਬਣਾਉਂਦੇ ਹਨ, ਜੋ ਅਕਸਰ ਅਖਬਾਰਾਂ ਆਦਿ ਵਿੱਚ ਖਬਰਾਂ ਦੇ ਜ਼ਰੀਏ ਸਾਡੇ ਤੱਕਪਹੁੰਚਦੇ ਹਨ, ਦੁਨੀਆਂ ਤੇ ਕੁਝ ਪਾਗਲ ਹਾਲੇ ਰਹਿਣਗੇ ਹੀ ਕਿਉਂਕਿ ਅਸੀਂ ਆਈਨੇ ਵਿਕਸਤਨਹੀਂ ਹੋਏ ਹਾਲੇ | ਜੇਕਰ ਇਸੇ ਆਧਾਰ 'ਤੇ ਹੀ ਚੱਲਿਆ ਜਾਵੇ ਤਾਂ ਅਖ਼ਬਾਰਾਂ ਵਿੱਚ 'ਬਾਪਵੱਲੋਂ ਲੰਮੇਂ ਅਰਸੇ ਤੱਕ ਧੀ ਨਾਲ ਬਲਾਤਕਾਰ' ਵਰਗੀ ਖ਼ਬਰ ਵੀ ਮਿਲਦੀ ਹੈ । ਤਾਂ ਕੀ ਸਾਨੂੰ ਇਹ ਸਿੱਖਿਆ ਵੀ ਦੇਣੀ ਪਵੇਗੀ ਕਿ ਕੋਈ ਵੀ ਧੀ ਆਪਣੇ ਬਾਪ ਤੇ ਵਿਸ਼ਵਾਸ਼ ਨਾ ਕਰੇ ?ਅਜਿਹੀਆਂ ਕੋਝੀਆਂ ਘਟਨਾਵਾਂ ਵਾਪਰਦੀਆਂ ਹਨ, ਪਰ ਇਨ੍ਹਾਂ ਦੇ ਅਧਾਰ 'ਤੇ ਪਰਿਵਾਰਾਂਵਿਚਲੇ ਵਿਸ਼ਵਾਸ਼ ਨੂੰ ਖੰਡਿਤ ਨਹੀਂ ਕੀਤਾ ਜਾ ਸਕਦਾ । ਸਗੋਂ ਸਾਨੂੰ ਉਹ ਕਾਰਨ ਲੱਭਣੇਪੈਣਗੇ ਜਿਨ੍ਹਾਂ ਕਾਰਨ ਇਹ ਸਭ ਵਾਪਰਦਾ ਹੈ । ਇਹਨਾਂ ਘਟਨਾਵਾਂ ਪਿੱਛੇ ਜਿਆਦਾ ਦੋਸ਼ੀਮਾਂ-ਬਾਪ ਹੀ ਹਨ, ਜੋ ਆਪਣੇ ਬੱਚਿਆਂ ਨੂੰ ਰਿਸ਼ਤਿਆਂ ਦੀ ਅਲਗ-ਅਲਗ ਪਹਿਚਾਣ ਅਤੇਅਹਿਮੀਅਤ ਨਹੀਂ ਸਮਝਾ ਸਕੇ । ਅਜਿਹੀਆਂ ਘਟਨਾਵਾਂ ਵਾਪਰਨ ਦੇ ਅਸਾਰ ਉੱ ਥੇ ਹੀ ਜਿਆਦਾਹਨ ਜਿੱਥੇ ਲੋਕ ਲਡ਼ਕੀ ਨੂੰ ਘਰ ਦੀ ਵਲਗਣ ਵਿੱਚ ਕੈਦ ਕਰਕੇ, ਬਾਹਰੀ ਮੁਸ਼ਟੰਡਿਆਂ ਤੋਂਬਚਾਉਣ ਦੇ ਹਤੈਸੀ ਹਨ । ਅਨਪਡ਼ਤਾ ਵੀ ਇਸ ਪਿਛਲਾ ਇੱਕ ਕਾਰਨ ਹੈ । ਮਾਂ-ਬਾਪ ਦੀ ਸਿੱਖਿਆਦੇਣ ਵਿੱਚ ਕੀਤੀ ਕੁਤਾਹੀ ਮੁੱਖ ਰੂਪ ਵਿੱਚ (ਪ੍ਰਧਾਨ ਰੂਪ ਵਿੱਚ) ਭਾਗੀਦਾਰ ਹੈ।ਜਵਾਨੀ ਦੇ ਪਿਆਰ ਅਰਥਾਤ ਜੀਵਨ ਸਾਥੀ ਦੀ ਚੋਣ ਵੀ ਇਹ ਅਖੌਤੀ ਚੇਤਨ ਲੋਕਾਂ ਨੂੰ ਵੀਬਹੁਤ ਪ੍ਰੇਸ਼ਾਨ ਕਰਦੀ ਹੈ, ਇਹ ਇੱਕ ਪਾਸੇ ਮੁੰਡਿਆਂ ਨੂੰ ਧੋਖੋਬਾਜ ਸਿੱਧ ਕਰਨ ਦੀਕੋਸ਼ਿਸ਼ ਵਿੱਚ ਜੁੱਟ ਜਾਂਦੇ ਹਨ ਤੇ ਦੂਜੇ ਪਾਸੇ ਇਸ ਕਰਮ ਲਈ ਸਿਰਫ ਧੀ ਹੀ ਕਸੂਰਵਾਰ ਹੈ,ਇਨ੍ਹਾ ਦੇ ਮਨ ਵਿੱਚ ਉਵੇਂ ਦਾ ਉਵੇਂ ਹੀ ਕਾਇਮ ਰਹਿੰਦਾ ਹੈ ।ਸਦੀਆਂ ਪੁਰਾਣਾ ਕੂਡ਼-ਕਬਾਡ਼ ਪਤਾ ਨਹੀਂ ਅਸੀਂ ਹੋਰ ਕਿੰਨਾਂ ਕੁ ਚਿਰ ਢੋਣ ਦੀ ਠਾਣ ਰੱਖੀਹੈ, ਅਖੇ “ਧੀ ਦੇ ਉੱਧਲ ਜਾਣ ਨਾਲ ਬਾਬਲ ਦੀ ਪਗਡ਼ੀ ਰੁਲ ਜਾਂਦੀ ਹੈ |” ਨਹੀਂ ਆਖਿਆ ਜਾਸਕਦਾ ਕਿ ਨਮੋਸ਼ੀ ਨਹੀਂ ਹੁੰਦੀ, ਪਰ ਇਹ ਨਮੋਸ਼ੀ ਪੁਰਾਣੀਆਂ ਧਾਰਨਾਵਾਂ ਨੂੰ ਅੱਜ ਵੀ (ਜਦਇਹ ਕਿਸੇ ਵੀ ਮਤਲਬ ਦੀਆਂ ਨਹੀਂ) ਸਿਰ 'ਤੇ ਚੁੱਕੀ ਰੱਖਣ ਕਾਰਨ ਹੈ । ਇਹ ਜਨੂਨ ਸ਼ਹਿਰੀਜ਼ਿੰਦਗੀ ਵਿੱਚੋਂ ਉਡਣ-ਛੂ ਹੋਣ ਲੱਗਾ ਹੈ । ਮਾਂ ਜਾਂ ਬਾਪ ਨੂੰ ਮਾਣ ਹੋਣਾ ਚਾਹੀਦਾ ਹੈਕਿ ਉਸਦੇ ਬੱਚੇ ਐਨੇ ਪਰਿਪੱਕ ਹੋ ਗਏ ਹਨ ਕਿ ਉਹ ਆਪਣਾ ਜੀਵਨ ਸਾਥੀ ਆਪ ਚੁਨਣ ਦੀ ਹਾਲਤਵਿੱਚ ਹਨ । ਜੇਕਰ ਧੀ-ਪੁੱਤ ਨੂੰ ਸਹੀ ਸਿੱਖਿਆ ਮਿਲੀ ਹੋਵੇ ਤੇ ਉਸਦੇ ਨਿੱਜੀ ਫੈਸਲਿਆਂਦਾ ਸਨਮਾਨ ਹੋਵੇ ਤਾਂ ਉਹ ਆਪਣੇ ਮਾਂ-ਬਾਪ ਨੂੰ ਆਪਣੇ ਹਰ ਰਿਸ਼ਤੇ ਬਾਰੇ ਦੱਸ ਦੇਣਗੇ ਤੇਉਧਾਲੇ ਆਦਿ ਗੈਰ-ਜ਼ਰੂਰੀ ਹੋ ਜਾਣਗੇ । ਉਧਾਲੇ ਦੇ ਪਿੱਛੇ ਧੀ-ਪੁੱਤ ਦੀ ਜੀਵਨ ਸਾਥੀ ਦੀਚੋਣ ਤੋਂ ਵੱਧ ਮਾਂ-ਬਾਪ ਦਾ ਬੇ-ਮਤਲਬ ਦਾ ਦਾਬਾ ਹੁੰਦਾ ਹੈ । ਖੁਦ ਨੂੰ ਸਭਿਅਤਾ ਦੇਸਮਰਥਕ ਲੇਖਕ ਮੰਨਦੇ ਹਨ ਕਿ ਪਿਆਰ ਰੂਹਾਂ ਦੀ ਸਾਂਝ ਦਾ ਨਾਮ ਹੈ, ਪਰ ਧੀ ਲਈ ਜੀਵਨਸਾਥੀ ਚੁਨਣ ਦਾ ਹੱਕ ਬਾਪ ਦੇ ਹੱਥ ਰੱਖਣ ਦੇ ਹਤੈਸ਼ੀ ਵੀ ਹਨ । ਇੰਝ ਉਹ ਅਚੇਤ ਰੂਪ ਵਿੱਚਦੋਗਲੀ ਸੋਚ ਵਾਲੇ ਹੋ ਜਾਂਦੇ ਹਨ, ਕਿਉਂਕਿ ਜੇ ਪਿਆਰ ਰੂਹਾਂ ਦੀ ਸਾਂਝ ਹੈ ਤਾਂ ਬਾਪਨੂੰ ਕੋਈ ਹੱਕ ਨਹੀਂ ਰਹਿੰਦਾ ਕਿ ਉਹ ਧੀ ਦੀ ਜਿਸ ਨਾਲ ਕੋਈ ਵੀ ਰੁਹਾਨੀ ਸਾਂਝ ਨਾ ਹੋਵੇਉਸ ਮੁੰਡੇ ਨਾਲ ਨਰਡ਼ ਦੇਵੇ ਤੇ ਪਿਆਰ ਵਿਹੂਣੀ ਜਿਸਮਾਂ ਦੀ ਖੇਡ ਖੇਡਣ ਲਈ ਮਜ਼ਬੂਰ ਕਰੇ ।ਇੱਕ ਬਾਪ ਧੀ ਨਾਲ ਆਪ ਬਲਾਤਕਾਰ ਕਰਦਾ ਹੈ ਤੇ ਦੂਜਾ ਸਮਾਜਿਕ ਰੀਤਾਂ ਰਸਮਾਂ ਦਾ ਅਡੰਬਰਰਚਕੇ ਇੱਕੀਵੀਂ ਸਦੀ ਵਿੱਚ ਵੀ ਕਿਸੇ ਨੌਜਵਾਨ ਨੂੰ ਧੀ ਨਾਲ ਬਲਾਤਕਾਰ ਕਰਨ ਦਾਸਰਟੀਫਿਕੇਟ ਦੇ ਦਿੰਦਾ ਹੈ, ਦੋਵਾਂ ਵਿੱਚ ਫਰਕ ਕਿੱਥੇ ਹੈ ?? ਬਲਾਤਕਾਰ ਦਾ ਅਰਥ ਹੀਹੁੰਦਾ ਹੈ 'ਮਰਜ਼ੀ ਦੇ ਬਿਨਾਂ ਜਿਸਮਾਨੀ ਤਾਲੁਕ ।' ਰੂਹਾਂ ਦੀ ਸਾਂਝ ਵਾਲਾ ਸਾਥੀ ਜੇਲਡ਼ਕੀ ਨੂੰ ਦੋ ਦਿਨਾਂ ਵਿੱਚ ਤਲਾਕ ਦੇ ਦੇਵੇਗਾ, ਜਾਂ ਅੱਗੇ ਵੇਚ ਦੇਵੇਗਾ ਆਦਿ ਆਦਿ ਤਾਂਜਿਸ ਨਾਲ ਕੋਈ ਰੁਹਾਨੀ ਸਾਂਝ ਹੀ ਨਹੀਂ (ਵੱਡਿਆਂ ਨੇ ਸਿਰਫ ਘਰ, ਦੌਲਤ ਆਦਿ ਦੇਖਕੇ ਸਭਤਹਿ ਕੀਤਾ ਹੈ) ਜਿਸ ਲਈ ਲਡ਼ਕੀ ਭੋਗਣ ਵਾਲੀ ਵਸਤੂ ਮਾਤਰ ਹੈ, ਉਸਤੋਂ ਤਾਂ ਇਹੀ ਉਮੀਦਕੀਤੀ ਜਾ ਸਕਦੀ ਹੈ ਕਿ ਉਹ ਇਸ ਤੋਂ ਵੀ ਬੁਰੀ ਹਾਲਤ ਕਰੇਗਾ । ਤਲਾਕਾਂ ਦੇ ਮਾਮਲੇ ਵਿੱਚਵੀ ਦੇਖਣਾ ਬਣਦਾ ਹੈ ਕਿ ਕਿੰਨੇ ਅਜਿਹੇ ਰਿਸ਼ਤੇ ਅਦਾਲਤਾਂ ਵਿੱਚ ਟੁੱਟਦੇ ਹਨ ਜੋ ਬਾਪ ਦੇਟੋਲੇ ਵਰ 'ਤੇ (ਅਰੇਂਜ਼ ਮੈਰਿਜ਼) ਅਧਾਰਿਤ ਹਨ, ਘਰਾਂ ਦੇ ਕਲੇਸ਼ਾਂ ਤੋਂ ਤਾਂ ਅਸੀਂ ਸਾਰੇਭਲੀ ਭਾਂਤ ਜਾਣੂ ਹੀ ਹਾਂ । ਰਹੀ ਗੱਲ ਪ੍ਰੇਮੀ ਵੱਲੋਂ ਅੱਗੇ ਵੇਚ ਦੇਣ ਦੀ, ਜਦ ਪਿਆਰਦਾ ਸੰਕਲਪ ਹਾਲੇ ਐਨਾ ਨਹੀਂ ਸੀ ਨਿੱਖਰਿਆ, ਔਰਤ ਤਾਂ ਤਦ ਵੀ ਕਈ ਕਈ ਥਾਵਾਂ 'ਤੇ ਵੇਚੀਜਾਂਦੀ ਰਹੀ ਹੈ । ਸਿਰਫ ਤੇ ਸਿਰਫ ਪਿਆਰ ਹੀ ਇੱਕ ਐਸਾ ਅਹਿਸਾਸ ਹੈ ਜੋ ਕਿਸੇ ਇਨਸਾਨਨੂੰ ਖਰੀਦਣ ਵੇਚਣ ਵਾਲੀ ਵਸਤੂ ਤੋਂ ਅਲਗ ਕਰਕੇ ਦੇਖਣ ਦੇ ਸਮਰੱਥ ਬਣਾ ਸਕਦਾ ਹੈ ।ਧੀ-ਪੁੱਤ ਦਾ ਆਪਣੀ ਮਰਜ਼ੀ ਦਾ ਜੀਵਨ ਸਾਥੀ ਚੁਨਣਾ, ਹਰਗਿਜ਼ ਹਰਗਿਜ਼ ਜੁਰਮ ਨਹੀਂ, ਜਿਸਨਾਲ ਲੇਖਕਾਂ ਨੇ ਬਾਪ ਦੀ ਸ਼ਮਲੇ ਵਾਲੀ ਪੱਗ ਦਾ ਨੀਵਾਂ ਹੋਣਾ ਤੇ ਮਾਂ ਦੀ ਚੁੰਨੀ ਦਾਦਾਗੀ ਹੋਣਾ ਜੋਡ਼ ਦਿੱਤਾ ਹੈ । ਚਾਹੀਦਾ ਇਹ ਹੈ ਕਿ ਜਵਾਨ ਧੀ- ਪੁੱਤ ਦੇ ਨਿੱਜੀ ਫੈਸਲੇਦਾ ਸਨਮਾਨ ਕਰਦੇ ਹੋਏ ਮਾਂ-ਬਾਪ ਆਪਣੀ ਔਲਾਦ ਦੇ ਹੱਕ ਵਿੱਚ ਖਡ਼੍ਹੇ ਹੋਣ ‘ਕਿਉਂਕਿ ਉਹਉਸਨੂੰ ਗਰਜ਼ ਰਹਿਤ ਪਿਆਰ ਕਰਦੇ ਹਨ’, ਆਦਮੀਂ ਸਮਾਜ ਨਾਲ ਬਾਅਦ ਵਿੱਚ ਪਹਿਲਾਂ ਆਪਣੇਬੱਚਿਆਂ ਨਾਲ ਸੰਬੰਧਿਤ ਹੁੰਦਾ ਹੈ । ਸ਼ਮਲੇ ਵਾਲੀ ਪੱਗ ਦੇ ਨੀਵੇਂ ਹੋਣ ਨੂੰ ਘੱਟੋ-ਘੱਟਜਵਾਨੀ ਦੇ ਨਿੱਜੀ ਫੈਸਲਿਆਂ 'ਤੇ ਨਾ ਲੱਦਿਆ ਜਾਵੇ । ਲਾਹਣਤ ਦੇ ਅਧਿਕਾਰੀ ਉਹ ਮਾਂ-ਬਾਪਹਨ ਜੋ ਬੱਚਿਆਂ ਲਈ ਖੁਦ ਜੀਵਨ ਸਾਥੀ ਟੋਲਦੇ ਫਿਰਦੇ ਹਨ ਜਿਨ੍ਹਾਂ ਨੇ ਆਪਣੀ ਧੀ-ਪੁੱਤਨੂੰ ਹਾਲੇ ਵੀ ਇਸ ਲਾਇਕ ਨਹੀਂ ਬਣਾਇਆ ਕਿ ਉਹ ਆਪਣਾ ਜੀਵਨ ਸਾਥੀ ਤਲਾਸ਼ ਕਰ ਸਕੇ ।ਧੀ ਤੋਂ ਕਲਪਨਾ ਚਾਵਲਾ ਬਨਣ ਦੀ ਉਮੀਦ ਸੰਜੋਈ ਬੈਠਾ ਬਾਪ ਨਹੀਂ ਸੋਚ ਰਿਹਾ ਕਿ ਉਸਦੀ ਧੀਦਾ ਮਨ ਤਾਂ ਆਪਣੇ ਹਾਣੀ ਵਿੱਚ ਅਟਕਿਆ ਹੋਇਆ ਹੈ, ਜਿਸਨੂੰ ਉਹ 'ਚੋਰੀ ਦੇ ਗੁਡ਼' ਵਾਂਗਲੁਕਾਉਣ ਲਈ ਮ॥ਬੂਰ ਹੈ । ਗੌਰ ਕਰਨਾ 'ਚੋਰੀ ਦਾ ਗੁਡ਼' ਜਿਆਦਾ ਆਕਰਸ਼ਨ ਭਰਪੂਰ ਹੁੰਦਾ ਹੈਤੇ ਇਸ ਵਿੱਚੋਂ ਬਹੁਤ ਰੋਗ ਨਿਕਲਦੇ ਹਨ ਚੰਗਾ ਹੈ ਅੱਲਡ਼੍ਹ ਉਮਰ ਨੂੰ ਵੱਡਿਆਂ ਦਾ ਸਾਥਮਿਲ ਜਾਵੇ ਤਾਂ ਉਸਤੋਂ ਗਲਤ ਫੈਸਲੇ ਹੋਣ ਦੀ ਗੁੰਜ਼ਾਇਸ਼ ਮਿਟ ਜਾਵੇ । ਲੋਡ਼ ਮਾਂ-ਬਾਪ ਤੇਬੱਚਿਆਂ ਦੇ ਸੰਬੰਧ ਨੂੰ ਦੋਸਤੀ ਦੇ ਪੱਧਰ 'ਤੇ ਲੈ ਆਉਣ ਦੀ ਹੈ ।ਪੁਰਾਣਾ ਸਭ ਕੁੱਝ ਸਹੀ ਹੀ ਸੀ ਇਹ ਜਿੱਦ ਸਾਨੂੰ ਹਨ੍ਹੇਰੀਆਂ ਗਲੀਆਂ ਵਿੱਚ ਲੈ ਜਾਵੇਗੀਤੇ ਅਸੀਂ ਬਾਬਾ ਆਦਮ ਦੇ ਜਮਾਨੇ ਵੱਲ ਪਰਤਣ ਦਾ ਰਾਹ ਫਡ਼ ਲਵਾਂਗੇ । ਜੋ ਵੀ ਚੰਗਾ ਨਵਾਂਆ ਰਿਹਾ ਹੈ ਉਸਦੇ ਸਨਮਾਨ ਲਈ ਤਿਆਰ ਰਹਿਣਾ ਹੀ ਜਿਉਂਦੇ ਹੋਣ ਦਾ ਸਬੂਤ ਹੈ ਅਤੇ ਜ਼ਿੰਦਗੀਦੇ ਅੱਗੇ ਵਧਣ ਲਈ ਜਰੂਰੀ ਵੀ ।ਕੁੱਝ ਲੇਖਾਂ ਵਿੱਚ ਮੋਬਾਇਲ ਅਤੇ ਟੀਵੀ ਵਰਗੀਆਂ ਤਕਨੀਕਾਂ ਦੇ ਨੁਕਸਾਨ ਗਿਣਾਕੇ ਇਸ ਸਭਲਈ ਮੁੱਖ ਰੂਪ ਜੁਮੇਵਾਰ ਮੰਨਿਆਂ ਜਾਂਦਾ ਹੈ । ਨੁਕਸਾਨ ਹੈ ਵੀ ਹਨ ਇਹ ਸੱਚ ਹੈ, ਪਰਇਨ੍ਹਾਂ ਦੇ ਫਾਇਦੇ ਨੁਕਸਾਨ ਤੋਂ ਸਦਾ ਹੀ ਜਿਆਦਾ ਹਨ, ਜ਼ਰੂਰਤ ਸਿੱਖਿਆ ਦੇਣ ਦੀ ਹੈ ਕਿਇਨ੍ਹਾਂ ਨੂੰ ਕਿਵੇਂ ਵਰਤਣਾ ਹੈ ਤੇ ਬੱਚਿਆਂ ਨੂੰ ਇਨ੍ਹਾਂ ਦੀਆਂ ਹਾਨੀਆਂ ਤੋਂ ਸੁਚੇਤਕਰਨ ਦੀ ਜ਼ਰੂਰਤ ਹੈ ।ਜਿੰਨਾ ਚਿਰ ਮਾਂ-ਬਾਪ ਬੱਚਿਆਂ ਨੂੰ ਵੀ ਆਪਣੀ ਪ੍ਰਾਪਰਟੀ (ਜਾਗੀਰ) ਦੀ ਤਰਾਂ ਦੇਖਣਗੇ,ਇਨ੍ਹਾਂ ਮਾਮਲਿਆਂ ਵਿੱਚ ਸ਼ਮਲੇ ਵਾਲੀਆਂ ਪੱਗਾਂ ਰੁਲਣ ਦਾ, ਚੁੰਨੀਆਂ ਦਾਗੀ ਹੋਣ ਦਾਸਿਲਸਿਲਾ ਬਣਿਆ ਰਹੇਗਾ । ਕਿਉਂਕਿ ਕਿਸੇ ਵੀ ਧਡ਼ਕਦੀ ਜਿੰਦਗੀ ਵਾਲੀ ਜਵਾਨੀ 'ਤੇ ਕੋਈ ਵੀਬਹੁਤਾ ਚਿਰ ਆਪਣੀ ਮਨ-ਮਰਜ਼ੀ ਦੇ ਕੋਟ (ਫੈਸਲੇ) ਨਹੀਂ ਟੰਗ ਸਕਦਾ ।ਲਡ਼ਕੇ ਤੇ ਲਡ਼ਕੀਆਂ ਨੂੰ ਦੂਰ ਕਰ ਦੇਣਾ ਇਸ ਮਸਲੇ ਦਾ ਹੱਲ ਨਹੀਂ, ਸਗੋਂ ਗਲਤ ਤਾਅਲੁਕਾਂਦੇ ਰੋਗ ਨੂੰ ਸ਼ਹਿ ਦੇਣਾ ਹੈ । ਲੋਡ਼ ਕੈਦ ਦੀ ਨਹੀਂ, ਚੇਤਨਾ ਵਿਕਸਤ ਕਰਨ ਦੀ ਹੈ, ਤਾਂ ਜੋ ਬੱਚੇ ਆਪਣਾ ਭਲਾ ਬੁਰਾ ਹਰ ਕਰਮ ਕਰਨ ਤੋਂ ਪਹਿਲਾਂ ਸੋਚ ਸਕਣ । ਇਹ ਮਾਂ-ਬਾਪ ਦੇਹੱਥ ਹੈ। 
ਇਕ਼ਬਾਲ ਪਾਠਕ 
98152-09617 
ਸਾਡੇ ਲਈ ਸ਼ਰਮ ਦੀ ਗੱਲ ਹੈ ਅੱਜ ਵੀ ਹਾਲਾਤ ਬਕੌਲ ਸੁਰਜੀਤ ਪਾਤਰ ਦਾ ਸ਼ਿਅਰ :ਇੱਕ ਕੈਦ ਚੋਂ ਦੂਜੀ ਕੈਦ 'ਚ ਪਹੁੰਚ ਗਈ ਏਂ,ਕੀ ਖੱਟਿਆ ਮਹਿੰਦੀ ਲਾਕੇ ਵਟਣਾ ਮਲਕੇ ।ਜਵਾਨੀ ਨੂੰ ਹੱਕ ਹੈ ਕਿ ਉਹ ਹਰ ਕੈਦ ਤੋਡ਼ ਦੇਵੇ, ਤੇ ਉਸਦਾ ਇੱਕ ਫਰਜ਼ ਵੀ ਹੈ ਮਾਨ-ਬਾਪਦੇ ਦਿੱਤੇ ਸਨਮਾਨ ਦਾ ਆਦਰ ਕਰਨਾ ਕਿ ਜੇਕਰ ਮਾਂ-ਬਾਪ ਦੇ ਦਿੱਤੇ ਗਏ ਸਨਮਾਨ ਤੋਂ ਬਾਅਦ ਵੀ ਉਹ ਪਰਦਾਦਾਰੀ ਕਾਇਮ ਰਖਦੇ ਹਨ ਤਾਂ ਗੁਨਾਹਗਾਰ ਹਨ । ਉਹਨਾਂ ਦੇ ਮਨ ਵਿੱਚ ਪਿਆਰਨਹੀਂ ਜਰੂਰ ਕੋਈ ਹੋਰ ਰੋਗ ਪਨਪ ਰਿਹਾ ਹੈ, ਜਿਸ ਵਿੱਚ ਕੋਈ ਗੁਨਾਹ ਵਰਗਾ ਅਹਿਸਾਸ ਹੈ ਜੋ ਜ਼ਾਹਿਰ ਨਹੀਂ ਹੋਣਾ ਚਾਹੁੰਦਾ। ਹੀਰ-ਰਾਂਝਾ, ਸੱਸੀ-ਪੁੰਨੂ, ਸੋਹਣੀ-ਮਹੀਵਾਲ, ਮਿਰਜ਼ਾ-ਸਹਿਬਾਂ ਦੇ ਕਿੱਸੇ ਤਾਂ ਬਡ਼ੇ ਜੁਸ਼ੋ ਖਰੋਸ਼ ਨਾਲ ਸੁਣੇ ਜਾਂਦੇ ਹਨ, ਪਰ ਇਸ ਪਿਆਰ ਦੇ ਸੰਬੰਧਾਂ ਨੂੰ ਹਕੀਕਤ ਵਿੱਚ ਵਾਪਰਦੇ ਦੇਖ ਬਜ਼ੁਰਗਾਂ ਦੇ (ਬਜ਼ੁਰਗਾਂ ਤੋਂ ਭਾਵ ਉਹ ਸਾਰੇ ਜੋ ਕਿਤੇ ਅਤੀਤ ਵਿੱਚ ਜਾਮਹੋ ਗਏ ਹਨ) ਪੈਰ ਕਿਉਂ ਕੰਬਣ ਲੱਗ ਜਾਂਦੇ ਹਨ ? ਉਪਰੋਕਤ ਸਾਰੇ ਕਿੱਸੇ ਦਸਦੇ ਹਨ ਕਿਪਿਆਰ ਨੂੰ ਸਨਮਾਨ ਨਾ ਦਿੱਤਾ ਗਿਆ ਤਾਂ ਉਧਾਲੇ ਨਹੀਂ ਰੁਕਣ ਲੱਗੇ। ਸਾਹਿਤ ਸਮਾਜ ਦਾਸ਼ੀਸ਼ਾ ਤਾਂ ਹੁੰਦਾ ਹੈ, ਫਕਤ ਮਨੋਰੰਜ਼ਨ ਦਾ ਸਾਧਨ ਨਹੀਂ। ਕਾਸ਼ ਜਿੰਨਾ ਸਨਮਾਨ ਅਸੀਂ'ਹੀਰ ਵਾਰਿਸ ਸ਼ਾਹ' ਨੂੰ ਦਿੱਤਾ ਉਨਾਂ ਹੀ ਸਨਮਾਨ ਪਿਆਰ ਦੇ ਰਿਸ਼ਤਿਆਂ ਨੂੰ ਦਿੱਤਾਹੁੰਦਾ ਤੇ ਪਿਆਰ ਦੇ ਸੰਬੰਧਾਂ ਨੂੰ ਹਿਕਾਰਤ ਭਰੀ ਨਜ਼ਰ ਨਾਲ ਨਾ ਦੇਖਿਆ ਹੁੰਦਾ ਤਾਂਉਧਾਲੇ ਹੁਣ ਤੱਕ ਅਤੀਤ ਦਾ ਕੋਈ ਵਾਕਿਆ ਹੋ ਜਾਣੇ ਸਨ ।'ਪਿਆਰ' ਤੇ 'ਵਿਸ਼ਵਾਸ਼' ਜਿੰਦਗੀ ਦੇ ਧੁਰੇ ਹਨ ਜੋ ਹਰ ਕੀਮਤ 'ਤੇ ਬਚਾਉਣੇ ਜ਼ਰੂਰੀ ਹਨ ।ਜੇਕਰ ਮਾਂ-ਬਾਪ ਬੱਚਿਆਂ ਤੋਂ ਸਨਮਾਨ ਲੋਡ਼ਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰਇੱਜਤ ਸਾਂਭਣ ਵਾਲੇ ਬੱਚਤ ਖਾਤੇ ਨਾ ਮੰਨਕੇ ਇੱਕ ਇਨਸਾਨ, ਉਨ੍ਹਾਂ ਦੀ ਸੁਤੰਤਰ ਨਿੱਜੀਜ਼ਿੰਦਗੀ, ਨਿੱਜੀ ਫੈਸਲਿਆਂ ਨੂੰ ਸਨਮਾਨ ਦੇਣ ਨੁੰ ਕਬੂਲ ਕਰਨਾ ਪਵੇਗਾ ਫਿਰ ਦਾਅਵਾ ਕੀਤਾਜਾ ਸਕਦਾ ਹੈ ਕਿ ਇੱਜਤ ਨਹੀਂ ਰੁਲੇਗੀ ਤੇ ਜਵਾਨੀ ਉਸਾਰੂ ਕੰਮਾਂ ਵੱਲ ਪ੍ਰੇਰਿਤ ਕੀਤੀਜਾ ਸਕੇਗੀ। 

1 comment:

Anonymous said...

ਲੋੜ ਹੈ ਬਚਿਆਂ ਨੂੰ ਆਪਣੀ ਨਿੱਜੀ ਜਾਇਦਾਦ ਨਾ ਸਮਝਿਆ ਜਾਵੇ , ਉਹਨਾਂ ਦੀ ਸਮਾਜਿਕ ਹਸਤੀ ਦਾ ਸਨਮਾਨ ਕਰਨਾ ਮਾਂ-ਬਾਪ ਦਾ ਫਰਜ਼ ਹੈ , ਤੇ ਸਾਹਿਤ ਸਿਰਜਣ ਵਾਲਿਆਂ ਦਾ ਵੀ

ਬਹੁਤ ਸੋਹਣਾ ਲੇਖ ਲਿਖਿਆ ਹੈ ਇਕਬਾਲ ਭਾ ਜੀ
- ਗੁਰਜਿੰਦਰ ਮਾਂਗਟ