Saturday, July 16, 2011

ਅੱਜ ਦਾ ਹੁਕਮਨਾਮਾ

Hukamnama Sri Harmandir Sahib Ji 16th July ,2011 Ang 698
[ SATURDAY ] , 1st Sawan (Samvat 543 Nanakshahi) ]
Plz cover your head before reading the Gurbani Ji
 ਜੈਤਸਰੀ ਮਹਲਾ ੪ ॥ 
ਸਤਸੰਗਤਿ ਸਾਧ ਪਾਈ ਵਡਭਾਗੀ ਮਨੁ ਚਲਤੌ ਭਇਓ ਅਰੂੜਾ ॥ 
ਅਨਹਤ ਧੁਨਿ ਵਾਜਹਿ ਨਿਤ ਵਾਜੇ ਹਰਿ ਅੰਮ੍ਰਿਤ ਧਾਰ ਰਸਿ ਲੀੜਾ ॥੧॥ 
Jaitsari Mahala 4 ॥
Satsangnt Saadh Payi Wadhbhagi Man Chalto Bhayo Arurra ॥
Anhat Dhun Vaajeh Nit Vaaje Har Amrit Dhaar Ras Lirra ॥1॥ 
जैतसरी महला ४ ॥ 
सतसंगति साध पाई वडभागी मनु चलतौ भइओ अरूड़ा ॥ 
अनहत धुनि वाजहि नित वाजे हरि अम्रित धार रसि लीड़ा ॥१॥ 
 ENGLISH TRANSLATION :-
Jaitsree, Fourth Mehl: In the Sat Sangat, the True Congregation, I found the Holy, by great good fortune; my restless mind has been quieted. The unstruck melody ever vibrates and resounds; I have taken in the sublime essence of the Lord's Ambrosial Nectar, showering down. ||1|| 
ਪੰਜਾਬੀ ਵਿਚ ਵਿਆਖਿਆ :-
ਹੇ ਭਾਈ! ਜਿਸ ਮਨੁੱਖ ਨੇ ਵੱਡੇ ਭਾਗਾਂ ਨਾਲ ਗੁਰੂ ਦੀ ਸਾਧ ਸੰਗਤਿ ਪ੍ਰਾਪਤ ਕਰ ਲਈ, ਉਸ ਦਾ ਭਟਕਦਾ ਮਨ ਟਿਕ ਗਿਆ। ਉਸ ਦੇ ਅੰਦਰ ਇਕ-ਰਸ ਰੌ ਨਾਲ (ਮਾਨੋ) ਸਦਾ ਵਾਜੇ ਵੱਜਦੇ ਰਹਿੰਦੇ ਹਨ। ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਧਾਰ ਪ੍ਰੇਮ ਨਾਲ (ਪੀ ਪੀ ਕੇ) ਉਹ ਰੱਜ ਜਾਂਦਾ ਹੈ।੧।
 Meanings (ARTH):-
 Hey Bhai ! Jis Manukh ne wade Bhaga naal Guru de Sadh Sangant parapat kar laye, Us da bhatkda man tik Giya । Us de andar ik-raas ro naal mano sda vaje vajde rehnde Han । Atamak jiwan den wale Naam-jal di dhar Prem Naal (pi pi ke) oh rajh janda Hai ।1।

ਅੱਜ ਸਾਵਣ ਮਹੀਨੇ ਦੀ ਸੰਗਰਾਂਦ ਹੈ ਜੀ
ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ ॥ ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ ॥ 
(ਅੰਗ ੧੩੪)
Sawan Sarsi Kaamni Charan Kamal Siyo Pyaar ॥ Man Tan Rtta sach Rang Iko Naam Aadhaar ॥ 
सावणि सरसी कामणी चरन कमल सिउ पिआरु ॥ मनु तनु रता सच रंगि इको नामु अधारु ॥ 
 ENGLISH TRANSLATION :- 
In the month of Saawan, the soul-bride is happy, if she falls in love with the Lotus Feet of the Lord. Her mind and body are imbued with the Love of the True One; His Name is her only Support. 
ਪੰਜਾਬੀ ਵਿਚ ਵਿਆਖਿਆ :- 
ਜਿਵੇਂ ਸਾਵਣ ਵਿਚ (ਵਰਖਾ ਨਾਲ ਬਨਸਪਤੀ ਹਰਿਆਵਲੀ ਹੋ ਜਾਂਦੀ ਹੈ, ਤਿਵੇਂ ਉਹ) ਜੀਵ-ਇਸਤ੍ਰੀ ਹਰਿਆਵਲੀ ਹੋ ਜਾਂਦੀ ਹੈ (ਭਾਵ, ਉਸ ਜੀਵ ਦਾ ਹਿਰਦਾ ਖਿੜ ਪੈਂਦਾ ਹੈ) ਜਿਸ ਦਾ ਪਿਆਰ ਪ੍ਰਭੂ ਦੇ ਸੁਹਣੇ ਚਰਨਾਂ ਨਾਲ ਬਣ ਜਾਂਦਾ ਹੈ। ਉਸ ਦਾ ਮਨ ਉਸ ਦਾ ਤਨ ਪਰਮਾਤਮਾ ਦੇ ਪਿਆਰ ਵਿਚ ਰੰਗਿਆ ਜਾਂਦਾ ਹੈ, 
ARTH :- 
Jive Sawan wich (varkha Naal Banspati Haryawli Ho jandi Hai, tive oh) jeev istri Haryawli Ho Jande Hai ( Bhaav, us jeev da Hirde Khir painda Hai) jis da pyaar Prbhu de sohne charna naal Ban janda Hai। Us da man us da tan Parmatma de pyaaar wich Rangeya jana Hai Parmatma da Naam hi us di jindgi da aasra Ban janda Hai ।

WAHEGURU JI KA KHALSA 
WAHEGURU JI KI FATEH JI..

No comments: