Saturday, July 16, 2011

ਭਾਖਡ਼ਾ ਨੰਗਲ ਬੰਨ੍ਹ ’ਤੇ ਅੱਤਵਾਦੀ ਹਮਲੇ ਦਾ ਖਤਰਾ

ਮੁੰਬਈ ਧਮਾਕਿਆਂ ਦਾ ਦਰਦ ਅਜੇ ਯਾਜ਼ਾ ਹੀ ਹੈ ਕਿ ਇੱਕ ਹੋਰ ਚਿੰਤਾ ਜਨਕ ਖਬਰ ਪ੍ਰਾਪਤ ਆਈ. ਸ਼ਨੀਵਾਰ ਦੇਰ ਸ਼ਾਮ ਨੂੰ ਮਿਲੀ ਇਹ ਖਬਰ ਅਸੀਂ ਜਿਊਂ ਦੀ ਤਿਊਂ ਤੁਹਾਡੇ ਸਾਹਮਣੇ ਰਖ ਰਹੇ ਹਾਂ ਤਾਂ ਕਿ ਇਸ ਸਬੰਧੀ ਚੌਕਸੀ ਵਿੱਚ ਤੁਸੀਂ ਵਿ ਆਪਣਾ ਯੋਗ ਦਾਨ ਪਾ ਸਕੋ.


ਚੰਡੀਗਡ਼੍ਹ, 16 ਜੁਲਾਈ  : ਭਾਰਤ ਦੇ ਸਭ ਤੋਂ ਵੱਡੇ ਬੰਨ੍ਹ ਭਾਖਡ਼ਾ ਨੰਗਲ ਬੰਨ੍ਹ ’ਤੇ ਅੱਤਵਾਦੀ ਹਮਲੇ ਦਾ ਖਤਰਾ ਹੈ। ਪਾਕਿਸਤਾਨ ਵਿਚ ਲਸ਼ਕਰ ਏ ਤੋਇਬਾ ਨਾਲ ਜੁਡ਼ੀ ਜੱਥੇਬੰਦੀ ਜਮਾਤ ਏ ਦਾਵਾ ਨੇ ਖੁੱਲ੍ਹੇਆਮ ਭਾਖਡ਼ਾ ਬੰਨ੍ਹ ’ਤੇ ਹਮਲੇ ਦੀ ਚਿਤਾਵਨੀ ਦਿੱਤੀ ਹੈ। ਇਸ ਅੱਤਵਾਦੀ ਜੱਥੇਬੰਦੀ ਦੇ ਨੇਤਾ ਭਾਸ਼ਣ ਵਿਚ ਇਹ ਧਮਕੀ ਦੇ ਰਹੇ ਹਨ। ਇਸ ਤੋਂ ਬਾਅਦ ਭਾਰਤ ਵਿਚ ਖੁਫ਼ੀਆ ਬਿਉਰੋ (ਆਈਬੀ) ਨੇ ਚਿਤਾਵਨੀ ਜਾਰੀ ਕੀਤੀ ਹੈ। ਚਿਤਾਵਨੀ ਵਿਚ ਇਹ ਵੀ ਕਿਹਾ ਗਿਆ ਹੈ ਕਿ ਪਾਕਿਸਤਾਨ ਦੇ ਅੱਤਵਾਦੀ ਭਾਖਡ਼ ਬੰਨ੍ਹ ਅਤੇ ਆਸਪਾਸ ਦੇ ਇਲਾਕਿਆਂ ’ਤੇ ਨਜ਼ਰ ਰੱਖ ਰਹੇ ਹਨ। ਇਸ ਬੰਨ੍ਹ ਨੂੰ ਨਿਸ਼ਾਨਾ ਬਨਾਉਣ ਦੇ ਲਈ ਲਸ਼ਕਰ ਅਪਣੇ ਅੱਤਵਾਦੀਆਂ ਨੂੰ ਖ਼ਾਸ ਤੌਰ ’ਤੇ ਤਿਆਰ ਕਰ ਰਿਹਾ ਹੈ। ਇਸ ਦੇ ਤਹਿਤ ਭਾਖਡ਼ਾ ਬੰਨ੍ਹ ਦੀ ਸੁਰੱਖਿਆ ਵਧਾ ਦਿੱਤੀ ਹੈ। ਭਾਖਡ਼ਾ ਬੰਨ੍ਹ ਟੁੱਟਣ ਨਾਲ ਵੱਡੇ ਪੱਧਰ ’ਤੇ ਤਬਾਹੀ ਹੋਵੇਗੀ। ਇਸ ਨਾਲ ਤਕਰੀਬਨ 1500 ਪਿੰਡ ਪਾਣੀ ਵਿਚ ਡੁੱਬ ਜਾਣਗੇ ਅਤੇ ਛੇ ਮਹੀਨੇ ਤੱਕ ਇਨ੍ਹਾਂ ਇਲਾਕਿਆਂ ਵਿਚ ਖੇਤੀ ਨਹੀਂ ਹੋ ਸਕੇਗੀ। ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰ. ਜਵਾਹਰ ਲਾਲ ਨਹਿਰੂ ਨੇ ਭਾਖਡ਼ਾ ਨੰਗਲ ਬੰਨ੍ਹ ਨੂੰ ਨਵੇਂ ਭਾਰਤ ਦਾ ਨਵਾਂ ਮੰਦਰ ਦੱਸਿਆ ਸੀ। ਇਹ ਬੰਨ੍ਹ ਸਤਲੁਜ ਨਦੀ ’ਤੇ ਬਣਿਆ ਹੈ। ਇਹ ਬੰਨ੍ਹ ਦੋ ਬੰਨ੍ਹਾਂ ਭਾਖਡ਼ਾ ਅਤੇ ਨੰਗਲ ਬੰਨ੍ਹਾਂ ਨਾਲ ਮਿਲ ਕੇ ਬਣਿਆ ਹੈ। ਭਾਖਡ਼ਾ ਬੰਨ੍ਹ ਨੰਗਲ ਬੰਨ੍ਹ ਤੋਂ 13 ਕਿਲੋਮੀਟਰ ਉਪਰ ਬਣਿਆ ਹੈ।  

No comments: