Thursday, July 14, 2011

ਹੁਣ ਤੱਕ ਅਫੀਮ ਦੀਆਂ ਕਿੰਨੀਆਂ ਖੇਪਾਂ ਪੁੱਜ ਚੁੱਕੀਆਂ ਹਨ ਮਧ ਪ੍ਰਦੇਸ਼ ਤੋਂ ਪੰਜਾਬ ?

ਹੁਣ ਦੇਸ਼ ਦੇ ਅੰਦਰ ਇੱਕ ਵਾਰ ਫਿਰ ਸਰਗਰਮ ਹੋ ਗਏ ਹਨ  ਦੇਸ਼ ਦੇ ਅਜਿਹੇ ਦੁਸ਼ਮਣ ਜਿਹੜੇ ਪੰਜਾਬ ਨੂੰ ਅੰਦਰ ਹੀ ਅੰਦਰ ਖੋਖਲਾ ਕਰਨ ਦੀਆਂ ਖਤਰਨਾਕ ਸਾਜਿਸ਼ੀ ਯੋਜਨਾਵਾਂ ਨੂੰ ਸਿਰੇ ਚੜ੍ਹਾਉਣ ਵਿੱਚ ਲੱਗੇ ਹੋਏ ਹਨ. ਹੋਰਨਾਂ ਸੂਬਿਆਂ ਚੋਂ ਵੀ ਪੰਜਾਬ ਵਿੱਚ ਸਮਗਲ ਹੋ ਰਿਹਾ ਨਸ਼ਾ ਇਹ ਗੱਲ ਬਾਰ ਬਾਰ ਚੀਕ ਚੀਕ ਕੇ ਆਖ ਰਿਹਾ ਹੈ.ਲੁਧਿਆਣਾ ਰੇਲਵੇ ਸਟੇਸ਼ਨ ਤੇ ਪਕੜੀ ਗਈ ਇੱਕ ਕਿਲੋ ਅਫੀਮ ਦੇ ਮਾਮਲੇ ਨੇ ਅਜਿਹੇ ਕਈ ਇਸ਼ਾਰੇ ਕੀਤੇ ਹਨ ਜਿਹਨਾਂ ਦੇ ਰਾਜ਼ ਜਲਦੀ ਹੀ ਖੁੱਲਣਗੇ.  
ਪਰ ਇੱਕ ਗੱਲ ਸਾਫ਼ ਹੈ ਕਿ ਦੇਸ਼ ਦੇ ਸਰਹੱਦੀ ਸੂਬੇ ਪੰਜਾਬ ਨੂੰ ਨਸ਼ਿਆਂ ਨਾਲ ਖੋਖਲਾ ਕਰਨ ਦੀਆਂ ਖਤਰਨਾਕ ਸਾਜ਼ਿਸ਼ਾਂ ਲਗਾਤਾਰ ਜਾਰੀ ਹਨ. ਪਹਿਲਾਂ ਪਹਿਲਾਂ ਤਾਂ ਵਿਦੇਸ਼ੀ ਧਰਤੀਆਂ ਤੋਂ ਹੀ ਇਹ ਸਾਜਿਸ਼ਾ ਚਲਦੀਆਂ ਸਨ ਪਰ ਹੁਣ ਮਾਮਲਾ ਸਾਹਮਣੇ ਆਇਆ ਹੈ ਦੇਸ਼ ਦੇ ਅੰਦਰ ਹੀ ਅੰਦਰ ਤੇਜ਼ੀ ਨਾਲ ਫੈਲ  ਰਹੇ ਇਹਨਾਂ ਦੇਸ਼ ਦੁਸ਼ਮਣਾਂ ਦਾ. ਲੁਧਿਆਣਾ ਪੁਲਿਸ ਨੇ ਰੇਲਵੇ ਸਟੇਸ਼ਨ ਤੋਂ ਇੱਕ ਕਿਲੋ ਅਫੀਮ ਬਰਾਮਦ ਕੀਤੀ ਹੈ ਜਿਹੜੀ ਮਧ ਪ੍ਰਦੇਸ਼ ਤੋਂ ਲਿਆਂਦੀ ਗਈ ਸੀ ਪੰਜਾਬ ਵਿੱਚ ਸਪਲਾਈ ਕਰਨ ਲਈ. ਇਸਦਾ ਖੁਲਾਸਾ ਵੀਰਵਾਰ ਨੂੰ ਲੁਧਿਆਣਾ ਵਿੱਚ ਜੀ ਆਰ ਪੀ ਥਾਣੇ ਦੀ ਪੁਲਿਸ ਦਦੀ ਅਧਿਕਾਰੀਆਂ ਨੇ ਕੀਤਾ.ਦੇਸ਼ ਦੇ ਐਨ ਕੇਂਦਰ ਵਿੱਚ ਸਥਿਤ ਮਧ ਪ੍ਰਦੇਸ਼ ਸੂਬੇ ਨਾਲ ਤਕਰੀਬਨ ਤਕਰੀਬਨ ਪੂਰੇ ਦੇਸ਼ ਦੇ ਲੋਕ ਜੁੜੇ ਹੋਏ ਹਨ. ਭੂ ਮਧ ਰੇਖਾ ਏਸੇ ਹੀ ਸੂਬੇ ਚੋਂ ਹੋ ਕੇ ਲੰਘਦੀ ਹੈ.  ਇਸ ਲਈ ਇਸ ਸੂਬੇ ਨਾਲ ਲੋਕਾਂ ਦੀ ਸ਼ਰਧਾ ਅਤੇ ਆਸਥਾ ਕਾਫੀ ਲੰਬੇ ਸਮੇਂ ਤੋਂ ਜੁੜੀਆਂ ਹੋਈਆਂ ਹਨ.  ਇਸ ਭਾਵਨਾ ਨੂੰ ਸੱਟ ਲੱਗੀ ਉਸ ਸਮੇਂ ਜਦੋਂ ਪਤਾ ਲੱਗਿਆ ਕਿ ਇਸ ਸੂਬੇ ਵਿੱਚ ਪੰਜਾਬ ਅਤੇ ਦੇਸ਼ ਨੂੰ ਕਮਜ਼ੋਰ ਕਰਨ ਵਾਲੇ ਅਨਸਰ  ਏਸ  ਸੂਬੇ ਵਿੱਚ ਵੀ ਸਰਗਰਮ ਹਨ. 
ਇਹ ਅਨਸਰ ਪੰਜਾਬ ਨੂੰ ਵੱਡੀ ਪਧਰ ਤੇ ਨਸ਼ੀਲੇ ਪਦਾਰਥ ਸਪਲਾਈ ਕਰਕੇ ਪੂਰੀ ਤਰਾਂ ਖੋਖਲਾ ਕਰ ਰਹੇ ਹਨ. ਇਸਦਾ ਭੇਦ ਖੁੱਲਿਆ ਉਸ ਸਮੇਂ ਜਦੋਂ ਲੁਧਿਆਣਾ ਪੁਲਿਸ ਦੇ ਜਵਾਨ ਰੇਲਵੇ ਸਟੇਸ਼ਨ ਤੇ ਤਾਇਨਾਤ ਸਨ ਆਪਣੀ ਰੈਗੂਲਰ ਡਿਊਟੀ ਲਈ. ਆਤੰਕੀ ਹਮਲਿਆਂ ਦੇ ਵਧੇ  ਹੋਏ ਖਤਰਿਆਂ ਕਾਰਣ ਪੁਲਿਸ ਪਹਿਲਾਂ ਨਾਲੋਂ ਕੁਝ ਹੋਰ ਸੁਚੇਤ ਸੀ.  ਅਚਾਨਕ ਹੀ ਪੁਲਿਸ ਨੇ ਦੇਖਿਆ ਕਿ ਰੇਲ ਗੱਡੀ ਵਿੱਚ ਬੈਠਾ ਇੱਕ ਨੌਜਵਾਨ ਬਾਰ ਬਾਰ ਇਧਰ ਓਧਰ ਦੇਖ ਰਿਹਾ ਹੈ.  ਜਦੋਂ ਪੁਲਿਸ ਕੋਲੋਂ ਲੰਘਦੀ ਤਾਂ ਉਸਦੀ ਘਬਰਾਹਟ ਹੋਰ ਵਧ ਜਾਂਦੀ.  ਸ਼ਾਇਦ ਪੁਲਿਸ ਨੂੰ ਲੱਗਿਆ ਕਿ ਉਸ ਕੋਲ ਕੋਈ ਬੰਬ ਜਾਂ ਹਥਿਆਰ ਨਾਂ ਹੋਵੇ. ਜਦੋਂ ਉਸਨੂੰ ਸ਼ੱਕ ਦੇ ਅਧਾਰ ਤੇ ਗੱਡੀ ਤੋਂ ਉਤਾਰਿਆ ਗਿਆ ਤਾਂ ਪਤਾ ਤਲਾਸ਼ੀ ਦੌਰਾਨ ਉਸ ਕੋਲੋਂ ਕੀ ਨਿਕਲਿਆ. ਉਸ ਕੋਲੋਂ ਨਿਕਲੀ ਪੰਜ ਸੋ ਗ੍ਰਾਮ ਅਫੀਮ. ਉਹ ਵੀ ਪੂਰੀ ਤਰਾਂ ਸ਼ੁਧ ਅਤੇ ਬਹੁਤ ਹੀ ਮਹਿੰਗੇ ਭਾਅ  ਵਿਕਣ ਵਾਲੀ. 
ਪੁਲਿਸ ਅਜੇ ਇਸ ਮਾਮਲੇ ਨੂੰ ਸੁਲਝਾਉਣ ਤੇ ਹੀ ਲੱਗੀ ਸੀ ਕਿ ਇੱਕ ਹੋਰ ਟਰੇਨ ਵਿਚੋਂ ਏਸੇ ਉਮਰ ਦਾ ਹੀ ਇੱਕ ਹੋਰ ਨੌਜਵਾਨ ਕਾਬੂ ਕੀਤਾ ਗਿਆ ਅਤੇ ਉਸ ਕੋਲੋਂ ਵੀ ਮਿਲੀ ਏਸੇ ਤਰਾਂ ਪੰਜ ਸੋ ਗ੍ਰਾਮ ਅਫੀਮ. ਇਹ ਅਫੀਮ ਵੀ ਲਿਆਂਦੀ ਗਈ ਸੀ ਮਧ ਪ੍ਰਦੇਸ਼ ਵਿਚੋਂ ਅਤੇ ਇਸਨੂੰ ਵੀ ਲਿਜਾਇਆ ਜਾ ਰਿਹਾ ਸੀ ਨਵਾਂ ਸ਼ੇਹਰ ਜਲੰਧਰ ਵੱਲ. ਜਿਥੇ ਇਸਦੀ ਡਲਿਵਰੀ ਲੈਣੀ ਸੀ ਇੱਕ ਅਜਿਹੇ ਬੰਦੇ ਨੇ ਜਿਸਨੂੰ ਇਹਨਾਂ ਨੇ ਪਹਿਲਾਂ ਨਹੀਂ ਦੇਖਿਆ ਹੋਇਆ. ਪੁਸ਼ਕਰ ਅਤੇ ਮੁਕੇਸ਼ ਸਿੰਘ ਨਾਮ ਦੇ ਇਹ ਦੋਵੇਂ ਨੌਜਵਾਨ ਮਧ ਪ੍ਰਦੇਸ਼ ਦੇ ਇੱਕ ਪਿੰਡ ਦੇ ਰਹਿਣ ਵਾਲੇ ਹਨ. ਬੀਮੇ ਦਾ ਕੰਮ ਕਰਨ ਵਾਲੇ ਕਿਸੇ ਨੇਮੀਚੰਦ ਨੇ ਇਹਨਾਂ ਨੂੰ ਅਫੀਮ ਦਾ ਇੱਕ ਇੱਕ ਪੈਕੇਟ ਦਿੱਤਾ ਸੀ ਪੰਜਾਬ ਪਹੁੰਚਾਉਣ ਲਈ. ਪ੍ਪਰ ਦੋਵੇਂ ਪੁਲਿਸ ਨੇ ਕਾਬੂ ਕਰ ਲਏ. ਇੱਕ ਨੂੰ ਫੜਿਆ ਗਿਆ ਸੀ  ਸ਼ਾਨੇ ਪੰਜਾਬ ਵਿੱਚੋਂ ਅਤੇ ਦੂਜੇ ਨੂੰ ਫੜਿਆ ਗਿਆ ਸੀ ਮਾਲਵਾ ਐਕਸਪ੍ਰੈਸ ਵਿਚੋਂ.  ਪੁਛਗਿਛ  ਦੌਰਾਨ ਪਤਾ ਲੱਗਿਆ ਕਿ ਇਸ ਅਫੀਮ ਦੀ ਕੀਮਤ ਪੰਜਾਬ ਦੇ ਕਿਸੇ ਗੁਰਵਿੰਦਰ ਸਿੰਘ ਨੇ ਪਹਿਲਾਂ ਹੀ ਨੇਮੀ ਚੰਦ ਨੂੰ ਅਦਾ ਕਰ ਦਿੱਤੀ ਸੀ. ਗੁਰਵਿੰਦਰ ਸਿੰਘ ਦੇ ਸੰਪਰਕ ਮਧਪ੍ਰਦੇਸ਼ ਦੀਆਂ ਜੇਲ੍ਹਾਂ ਵਿੱਚ ਵੀ ਹਨ.
ਪੁਲਿਸ ਨੇ ਇਹਨਾਂ ਦੋਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਿਥੇ ਅਦਾਲਤ ਨੇ ਇਹਨਾਂ ਦੋਹਾਂ ਨੂੰ ਦੋ ਦਿਨ ਲਈ ਪੁਲਿਸ ਰਿਮਾੰਡ ਵਿੱਚ ਭੇਜ ਦਿੱਤਾ.  ਹੁਣ ਦੇਖਣਾ ਹੈ ਕਿ ਇਹਨਾਂ ਦੋ ਦਿਨਾਂ ਵਿੱਚ ਹੋਰ ਕੀ ਕੀ ਪਤਾ ਲੱਗਦਾ ਹੈ ? ਅਫੀਮ ਦੀਆਂ ਕਿੰਨੀਆਂ ਖੇਪਾਂ ਪੰਜਾਬ ਵਿੱਚ ਪੁੱਜ ਚੁੱਕੀਆਂ ਹਨ ਅਤੇ ਕਿੰਨੀਆਂ ਹੋਰ ਅਜੇ ਰਸਤੇ ਵਿੱਚ ਹਨ...ਅਜਿਹੇ ਕਈ ਸੁਆਲ ਹਨ ਜਿਹਨਾਂ ਦੇ ਜੁਆਬ ਅਜੇ ਬਾਕੀ ਹਨ.--ਬਿਊਰੋ ਰਿਪੋਰਟ

No comments: