Tuesday, July 12, 2011

ਸਿੱਖ ਮਿਸ਼ਨਰੀ ਪ੍ਰਚਾਰ ਫਿਰ ਵਿਵਾਦਾਂ ਵਿੱਚ !

  • ਸਿੱਖ ਧਰਮ ਦੀ ਸਥਾਪਨਾ ਅਸਲ ਵਿੱਚ ਕ੍ਰਾਂਤੀਆਂ ਦਾ ਇੱਕ ਬਿਗਲ ਸੀ ਜਿਸ ਨੇ ਮਨੁੱਖਤਾ ਦੇ ਵੈਰੀਆਂ ਖਿਲਾਫ਼ ਇੱਕ ਜੰਗ ਦਾ ਐਲਾਨ ਕੀਤਾ. ਇਸ ਜੰਗ ਵਿੱਚ ਵਿਚਾਰ ਹੀ ਹਥਿਆਰ ਸਨ. ਦਲੀਲ ਦੀ ਵਰਤੋਂ ਵਿਰੋਧੀ ਨੂੰ ਨੀਵਾਂ ਦਿਖਾਉਣ ਲਈ ਨਹੀਂ ਸਗੋਂ ਉਸਦਾ ਮਨ ਬਦਲਣ ਲਈ ਕੀਤੀ ਜਾਂਦੀ ਸੀ. ਇਸ ਅੰਦਾਜ਼ ਨੇ ਬੜੇ ਮਨ ਬਦਲੇ. ਮਨਾਂ 'ਚ ਆ ਰਹੀ ਇਹ ਤੇਜ਼ ਰਫਤਾਰ ਤਬਦੀਲੀ ਕਿਸੇ ਕ੍ਰਿਸ਼ਮੇ ਨਾਲੋਂ ਘੱਟ ਨਹੀਂ ਸੀ ਅਤੇ ਅਜਿਹੇ ਕ੍ਰਿਸ਼ਮੇ ਆਏ ਦਿਨ ਵਾਪਰ ਰਹੇ ਸਨ. ਇਸਦੇ ਨਾਲ ਹੀ ਅੰਦਰਖਾਤੇ ਚੱਲ ਰਿਹਾ ਸੀ ਇੱਕ ਅਜਿਹਾ ਸਾਜ਼ਿਸ਼ੀ ਵਰਤਾਰਾ ਜਿਸਦਾ ਰਿਮੋਟ ਉਹਨਾਂ ਲੋਕਾਂ ਦੇ ਹਥਾਂ ਵਿੱਚ ਸੀ ਜਿਹਨਾਂ ਦੀਆਂ ਦੁਕਾਨਦਾਰੀਆਂ ਸਿੱਖ ਚੇਤਨਾ ਕਾਰਣ ਬੰਦ ਹੋ ਰਹੀਆਂ ਸਨ. ਇਹ ਸਾਜ਼ਿਸ਼ਾਂ ਏਨੀਆਂ ਵਧੀਆਂ ਏਨੀਆਂ ਵਧੀਆਂ ਕਿ ਪੂਰੀ ਤਰਾਂ ਸ਼ਾਂਤਮਈ ਰਹਿਣ ਵਾਲੀ ਸਿੱਖ ਕੌਮ ਨੂੰ ਵੀ ਸ਼ਾਂਤੀ ਅਤੇ ਸਿਧਾਂਤਾਂ ਦੀ ਰਾਖੀ  ਲਈ ਹਥਿਆਰ ਚੁੱਕਣੇ ਪਏ. ਇਹਨਾਂ ਜੰਗਾਂ ਅਤੇ ਸੰਘਰਸ਼ਾਂ ਦੌਰਾਨ ਸਿਧਾਂਤਕ ਪ੍ਰਚਾਰ ਦਾ ਕੰਮ ਮੱਠਾ ਪੈਂਦਾ ਗਿਆ .... 
    ...ਹੁਣ "ਮਿਸ਼ਨਰੀ ਸੰਸਥਾਵਾਂ" ਸਰਗਰਮ ਹਨ ਪਰ ਸਿਧਾਂਤਕ ਸੰਤੁਸ਼ਟੀ ਨਹੀਂ ਮਿਲ ਰਹੀ. ਜੇ ਕੋਈ ਇੱਕ ਪ੍ਰਚਾਰਕ ਇੱਕ ਤੁਕ ਦੇ ਕੁਝ ਅਰਥ ਕਢਦਾ ਹੈ ਤਾਂ ਕਿਸੇ ਹੋਰ ਥਾਂ ਬੈਠਾ ਦੂਹਾ ਪ੍ਰਚਾਰਕ ਉਸੇ ਹੀ ਤੁਕ ਦੇ ਕੁਝ ਹੋਰ ਅਰਥ ਕਢਦਾ ਹੈ. ਮਤਭੇਦਾਂ ਨਾਲ ਲਗਾਤਾਰ ਵਧ ਰਹੀ ਨਿਰਾਸ਼ਾ ਕੌਮ ਦੀ ਅੰਦਰੂਨੀ ਸ਼ਕਤੀ ਅਤੇ ਅਖੰਡਤਾ ਨੂੰ ਖੇਰੂੰ ਖੇਰੂੰ ਕਰ ਰਹੀ ਹੈ. ਇਸ ਨਾਜ਼ੁਕ ਘੜੀ ਵਿੱਚ ਇੱਕ ਅਜਿਹੀ ਲਿਖਤ ਨਜ਼ਰੀਂ ਪਈ ਹੈ ਜਿਸ ਨੂੰ ਫੇਸਬੁਕ ਤੇ ਪੋਸਟ ਕੀਤਾ ਹੈ ਹਰਦੀਪ ਸਿੰਘ ਹੁਰਾਂ ਨੇ. 
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ਜੀ

    ਇੱਕ ਹਰਭਜਨ ਸਿੰਘ ਨਾਮ ਦਾ ਬੰਦਾ , ਜੋ ਕਿ ਮਿਸ਼ਨਰੀ ਕਾਲਜ ਲੁਧਿਆਣੇ ਦਾ ਬਹੁਤ ਹੀ ਸਰਗਰਮ ਮੈਂਬਰ ਹੈ ਅਤੇ ਆਪਣੇ ਇਲਾਕੇ (ਡਾਬਾ ਰੋਡ, ਲੁਧਿਆਣਾ ਸਰਕਲ, ਮਿਸ਼ਨਰੀ ਕਾਲਜ) ਦਾ ਪ੍ਰਧਾਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਕਿੰਤੂ ਕਰ ਰਿਹਾ ਹੈ। ਇਸਦਾ ਕਹਿਣਾ ਹੈ ਕਿ ਭਗਤਾਂ ਦੀ ਬਾਣੀ ਗੁਰੂ ਸਾਹਿਬ ਜੀ ਦੇ ਸਰੂਪ ਵਿਚ ਬਾਅਦ ਚ ਰਲਾਈ ਗਈ ਹੈ। ਮੈਂ ਇਸ ਵੱਲੋਂ ਛਾਪਿਆ ਗਿਆ ਪੈਂਮਫਲੇਟ ਆਪਣੀ ਫੋਟੋ ਐਲਬਮ ਚ ਲੋਡ ਕਰ ਦਿੱਤਾ ਹੈ। ਜਿਸ ਵਿਚ ਉਸ ਨੇ ਆਪਣਾ ਫੋਨ ਨੰਬਰ ਵੀ ਦਿੱਤਾ ਹੈ। ਸੰਗਤਾ ਇਸ ਨੂੰ ਪੜ ਕੇ ਇਸ ਹਰਭਜਨ ਸਿੰਘ ਨੂੰ ਇਸਦਾ ਜਵਾਬ ਦੇਣ ।
    ਇਸਦਾ ਪਤਾ ਹੈ:- ਕੇ. ਡੀ. ਇੰਜ. ਵਰਕਸ, ਗਲੀ ਨੰ. 8/2 , ਬਾਬਾ ਮੁਕੰਦ ਸਿੰਘ ਨਗਰ, ਨੇੜੇ ਜਲੇਬੀਆਂ ਵਾਲਾ ਗੁ੍ਰਦੁਆਰਾ ਸਾਹਿਬ, ਡਾਬਾ ਰੋਡ, ਜੀ. ਟੀ. ਰੋਡ, ਲੁਧਿਆਣਾ।

    ਫੋਨ ਨੰ. 98551-22922, 94173-22922


    July 1 at 6:28pm ·  ·  · 

    • 2 people like this.

      • Kulwinder Singh baba ji eh ta phone nehi chuk reha
        July 1 at 7:41pm ·  ·  1 person

      • Kulwinder Singh ehdi mshinri v khrab ho gai aa
        July 1 at 7:47pm ·  ·  1 person

      • Kulwinder Singh bakvas karda sala gangu di olad
        July 1 at 7:47pm ·  ·  1 person

      • Kulwinder Singh jehda guru sahib te kintu kare ja bani te kintu oh sada kuj nehi lgda bhave sada ghar da member hi kio na hove koi te na hi oh sikh ho sakda aa
        July 1 at 7:49pm ·  ·  1 person

      • Sukhjinder Singh Is nu kaho ke tu apne aap te vichaar kar, kithon aayea hai, ki karan aayea hai, te kithe jana hai ant samhe. Is di budhi brisht ho chuki hai.
        July 1 at 8:04pm ·  ·  2 people

      • Kulwinder Singh meri gal hoi c hune ehde nal eh 65 ..70 sal da budha aa kehnda mai eh post pai ni c kise ne pa diti aa likhea kehna mai hi aa kehnda ho sakda mai galat hova baki bol ohde kol nehi c hunda changi tara mai kuj jayda nehi keha ohnu mai bjurag haiga aa hor kbhrah ke is hart atack aa jave mai usnu das dita ke eh panth vich tusi dhubhda pa rehe aa kehnda mai mafi chaunda je galti ho gai hove ta baki tusi gal kar sakde aa
        July 1 at 8:21pm ·  ·  2 people

      • Sukhmander Singh ਇਹ ਕਾਲੇ ਅਫਗਾਨੀਆਂ, ਦਰਸ਼ਨ ਮੱਲੀਆਂ ਤੇ ਸਰਕਾਰੀ ਕੈਟਾਂ ਦਾ ਆਉਣ ਵਾਲੇ ਸਮੇਂ ਦਾ ਰੂਪ ਹੈ। ਪਹਿਲਾਂ ਇਹ ਸਿਰਫ ਚਰਿਤਰੋ ਪਖਿਯਾਨ ਤੇ ਹੀ ਕਿੰਤੂ ਕਰਦੇ ਸਨ, ਹੁਣ ਅਰਦਾਸ ਤੇ ਅੰਮ੍ਰਿਤ ਦੀਆਂ ਬਾਣੀ ਦੇ ਉਲਟ ਜਹਿਰ ਉਗਲ ਰਹੇ ਹਨ । ਕਾਨਪੁਰ ਵਿੱਚ ਦਰਸ਼ਨ ਮੱਲੀਆਂ ਨੇ ਦੋ ਵਾਰ ਸਿਰਫ ਜਪੁਜੀ ਸਾਹਿਬ ਤੇ ਅਨੰਦ ਸਾਹਿਬ ਪੜ੍ਹ ਕੇ ਨਕਲੀ ਅੰਮ੍ਰਿਤ ਸੰਚਾਰ ਕੀਤਾ ਹੈ।
        ਸਪੋਕਸਮੈਨ ਵਾਲਾ ਪਹਿਲਾਂ ਹੀ ਕਹਿ ਚੁਕਾ ਹੈ ਕਿ ਸਾਡਾ ਅਗਲਾ ਨਿਸ਼ਾਨਾ ਗੁਰੂ ਗ੍ਰੰਥ ਸਾਹਿਬ ਹੈ।

        July 2 at 7:19am ·  ·  3 people

      • Hardeep Singh Dhaliwal ਵੀਰ ਜੀ ਮਿਸਨਰੀ ਨਾ ਦੀ ਕੋਈ ਸੰਸਥਾ ਨਹੀ ਹੈ ਸਿਖੀ ਚ। ਇਹ ਲੋਕ ਤਾ ਇਸਾਈ ਮਿਸਨਰੀ ਹਨ ਮਿਸਟਰ ਮਿਕਲੋਡ ਦੇ ਚੇਲੇ। ਜਿਨਾ ਦਾ ਕੰਮ ਗੁਰੂ ਗ੍ਰੰਥ ਸਾਹਿਬ ਜੀ ਨੂੰ ਖਤਮ ਕਰਨਾ
        July 2 at 9:54am ·  ·  6 people

      • Hardeep Singh Guru sahib g te jana khana ungal chuk reha hai, par sangat nu apne kamaa to vehal hi ni..
        July 3 at 6:37pm · 

      • ਖੜਗ ਸਿੰਘ ਹਮਨੇ ਬਾਤ ਕੀ ਥੀ ਰੋ ਕਰ ਮਾਫੀ ਮਾਗੀ ਹੈ
        July 4 at 12:57am ·  ·  2 people

      • Akali Gurtej Singh Singho.. Je koi kade meet khan ..ja na khan ,Sri Dasham Granth , di gal karda tan jutti chuk Lao hon ehna da koi ilaj nahi ..
        July 4 at 10:35am · 

      • Jag Sohana kahnu marna isnu hun budha eh koi nam isda layya lekin peeche salle koi hor professor a
        July 4 at 11:35am · 

      • Hardeep Singh bhaaji eh kenda k mai ta apna vichaar de reha han, k es te vichaar honi chaahidi hai
        July 7 at 8:57pm · 

      • Parminder Singh 
        ਗੁਰੂ ਪਿਆਰੀ ਸਾਧ ਸੰਗਤ ਜੀ


        ਵਾਹਿਗੁਰੂ ਜੀ ਕਾ ਖਾਲਸਾ
        ਵਾਹਿਗੁਰੂ ਜੀ ਕੀ ਫਤਹਿ


        ...ਵੀਰ ਹਰਦੀਪ ਸਿੰਘ ਅੰਮ੍ਰਿਤਸਰ ਵੱਲੋਂ ਕੁਝ ਦਿਨ ਪਹਿਲਾਂ fb ਦੇ ਬਹੁਤ ਸਾਰੇ ਗੱਰੁਪਾਂ ਤੇ ਗਿ: ਹਰਭਜਨ ਸਿੰਘ ਡਾਬਾ ਵਾਲੇ {ਸਿੱਖ ਮਿਸ਼ਨਰੀ ਕਾਲਜ ਲੁਧਿ: ਵਾਲਿਆਂ} ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਲਿਖਿਆ ਲੇਖ ਪਾਇਆ ਗਿਆ ਸੀ। ਕਈ ਵੀਰਾਂ ਭੈਣਾਂ ਵੱਲੋਂ fb, yahoo groups, emails ਰਾਹੀਂ ਹਜਾਰਾਂ ਦੀ ਤਾਦਾਦ ਚ ਸੰਗਤਾਂ ਤੱਕ ਪਹੁੰਚਦਾ ਕੀਤਾ ਗਿਆ। ਜਿਸਦੇ ਚਲਦਿਆਂ ਪੰਥਕ ਹਲਕਿਆਂ ਵਿਚ ਇੱਕ ਭਾਰੀ ਵਿਵਾਦ ਛਿੜ ਗਿਆ ਹੈ। ਇਸ ਸਾਰੇ ਮਸਲੇ ਦੀ ਸੱਚਾਈ ਜਾਨਣ ਅਤੇ ਇੱਕ ਨਿਰਪੱਖਤਾ ਪੂਰਨ ਜਾਂਚ ਰਿਪੋਰਟ ਸੰਗਤਾਂ ਸਨਮੁੱਖ ਪੇਸ਼ ਕਰਨ ਦੇ ਉਦੇਸ਼ ਨਾਲ ਗਿ: ਹਰਭਜਨ ਸਿੰਘ ਨੂੰ ਉਹਨਾਂ ਦੇ ਫੋਨ ਨੰ 98551-22922 ਤੇ ਸੰਪਰਕ ਕੀਤਾ ਗਿਆ। ਤੇ ਬਹੁਤ ਹੀ ਪਿਆਰ ਸਤਿਕਾਰ ਅਤੇ ਨਿਮਰਤਾ ਨਾਲ ਇਸ ਸਾਰੇ ਵਿਸ਼ੇ ਸਬੰਧੀ ਗੱਲ ਬਾਤ ਕੀਤੀ ਗਈ। ਗਿ: ਹਰਭਜਨ ਸਿੰਘ ਵੱਲੋਂ ਵੀ ਬੜੇ ਹੀ ਸਹਿਜ, ਦ੍ਰਿੜ ਤੇ ਨਿਮਰਤਾ ਪੂਰਵਕ ਅੰਦਾਜ ਵਿਚ ਦਾਸ ਵੱਲੋਂ ਪੁੱਛੇ ਗਏ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਗਏ। ਗਿ: ਹਰਭਜਨ ਸਿੰਘ ਅਤੇ ਉਹਨਾਂ ਵਲੋਂ ਦੱਸੇ ਗਏ ਉਹਨਾਂ ਦੇ ਹੋਰ ਸੰਗੀ ਸਾਥੀ ਵਿਦਵਾਨਾਂ ਨਾਲ ਫੋਨ ਤੇ ਕੀਤੀ ਗਈ ਗੱਲ ਬਾਤ ਨੂੰ on record ਰੱਖਿਆ ਗਿਆ ਹੈ। ਇਹਨਾਂ ਸਭ ਨਾਲ ਹੋਈ ਗੱਲ ਬਾਤ ਦਾ ਸੰਖੇਪ ਵੇਰਵਾ ਅਤੇ ਗੱਲ ਬਾਤ ਚੋਂ ਉੱਭਰ ਕੇ ਆਏ ਤੱਥ ਹੇਠ ਲਿਖੇ ਅਨੁਸਾਰ ਹਨ:-

        {ੳ} ਗਿ: ਹਰਭਜਨ ਸਿੰਘ ਜੀ ਨਾਲ ਹੋਈ ਗੱਲ ਬਾਤ ਵਿੱਚੋਂ ਉਹਨਾਂ ਵੱਲੋਂ ਹੇਠ ਲਿਖੇ ਤੱਥ ਪ੍ਰਗਟਾਏ ਗਏ:-

        ੧. ਗਿ: ਹਰਭਜਨ ਸਿੰਘ ਜੀ ਸਿੱਖ ਮਿਸ਼ਨਰੀ ਕਾਲਜ ਲੁਧਿ:, ਗੁਰਸਿੱਖ ਫੈਮਲੀ ਕੱਲਬ, ਗੁਰਸਿੱਖ ਭਾਈਚਾਰਾ ਅਤੇ ਹੋਰ ਅਨੇਕਾਂ ਜੱਥੇਬੰਦੀਆਂ ਨਾਲ ਸੇਵਾ ਨਿਭਾਉਂਦੇ ਹਨ। ਅਤੇ ਸਿੱਖ ਮਿਸ਼ਨਰੀ ਕਾਲਜ ਦੇ ਪਿਛਲੇ ਕਈ ਵਰ੍ਹਿਆਂ ਤੋਂ ਅਹੁਦੇਦਾਰ ਹਨ।

        ੨. ਗਿ: ਜੀ ਵੱਲੋਂ ਇਹ ਖੁੱਲਾ ਸੱਦਾ ਦਿੱਤਾ ਗਿਆ ਹੈ ਕਿ ਕੋਈ ਵੀ ਉਹਨਾਂ ਦੇ ਇਸ ਲੇਖ ਸਬੰਧੀ ਉਹਨਾਂ ਦੇ ਘਰ ਆ ਕੇ ਉਹਨਾਂ ਨਾਲ ਵਿਚਾਰ ਵਟਾਂਦਰਾ ਕਰ ਸਕਦਾ ਹੈ। ਉਹਨਾਂ ਵੱਲੋਂ ਇਹ ਰੋਸ ਪ੍ਰਗਟ ਕੀਤਾ ਗਿਆ ਹੈ ਕਿ ਕਈ ਲੋਕ ਉਹਨਾਂ ਨੂੰ ਫੋਨ ਤੇ ਮੰਦੀ ਸ਼ਬਦਾਵਲੀ, ਗਾਲੀ ਗਲੋਚ, ਅਤੇ ਧਮਕੀਆਂ ਦੇ ਰਹੇ ਹਨ। ਜਿਸ ਕਰਕੇ ਉਹ ਅਤੇ ਉਹਨਾਂ ਦਾ ਪਰਿਵਾਰ ਮਾਨਸਿਕ ਰੂਪ ਚ ਪਰੇਸ਼ਾਨ ਹਨ। ਉਹਨਾਂ ਨੇ ਇਹ ਬੇਨਤੀ ਕੀ ਤੀ ਹੈ ਕਿ ਉਹਨਾਂ ਨਾਲ ਇਸ ਤਰ੍ਹਾਂ ਨਾ ਕੀਤਾ ਜਾਵੇ।

        ੩. ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇਹ ਲੇਖ ਆਮ ਸੰਗਤਾਂ ਲਈ ਨਹੀ ਬਲਕਿ ਸਿੱਖ ਵਿਦਵਾਨਾਂ ਲਈ ਲਿਖਿਆ ਸੀ।

        ੪. ਲੇਖ ਇੰਟਰਨੈਟ ਤੇ ਪੈ ਜਾਣ ਸਬੰਧੀ ਪੁੱਛੇ ਜਾਣ ਤੇ ਪਹਿਲਾਂ ਉਹਨਾਂ ਨੇ ਕਿਹਾ ਕਿ ਇਹ ਲੇਖ ਉਹਨਾਂ ਨੇ ਸਿਰਫ ਪੰਜ ਸੱਤ ਬੰਦਿਆਂ ਨੂੰ ਹੀ ਦਿੱਤਾ ਸੀ। ਪਰ ਥੋੜੀ ਦੇਰ ਬਾਅਦ ਕਹਿਣ ਲੱਗੇ ਕਿ ੧੩- ੧੪ ਮਾਰਚ {੧ ਚੇਤ } ਵਾਲੇ ਦਿਨ ਧੂਰੀ ਦੇ ਕੋਲ ਕਿਸੇ ਪਿੰਡ ਵਿਖੇ ਹੋਈ ਮੀਟਿੰਗ ਵਿਚ ਉਹਨਾਂ ੨੦- ੨੫ ਵਿਦਵਾਨਾਂ ਨੂੰ ਇਸ ਲੇਖ ਦੀਆਂ ਕਾਪੀਆਂ ਵੰਡੀਆਂ ਸਨ। ਤੇ ਕੁਝ ਦੇਰ ਬਾਅਦ ਇਹ ਵਿ ਕਹਿਣ ਲੱਗੇ ਕਿ ਉਹਨਾਂ ਦੇ ਘਰ ਤੋਂ ਵੀ ਕੁਝ ਆਮ ਲੋਕ ਇਸ ਲੇਖ ਦੀਆਂ ਕਾਪੀਆਂ ਲੈ ਗਏ ਸਨ। ਉਹਨਾਂ ਇਹ ਵੀ ਖਦਸ਼ਾ ਪ੍ਰਗਟਾਇਆ ਕਿ ਸ਼ਾਇਦ ਉਸ ਪਿੰਡ ਵਿਚ ਉਹਨਾਂ ਨੇ ਜਿਨ੍ਹਾਂ ਵਿਦਵਾਨਾਂ ਨੂੰ ਇਸ ਲੇਖ ਦੀਆਂ ਕਾਪੀਆਂ ਵੰਡੀਆਂ ਸਨ ਉਹਨਾਂ ਵਿਚੋਂ ਕੁਝ ਨੇ ਅੱਗੋਂ ਇਸ ਲੇਖ ਦੀਆਂ ਫੋਟੋ ਕਾਪੀਆਂ ਵੰਡ ਦਿੱਤੀਆਂ ਹੋਣਗੀਆਂ। ਉਹਨਾਂ ਨੇ ਇਹ ਵੀ ਕਿਹਾ ਕਿ ਉਸ ਪਿੰਡ ਵਿਖੇ ਉਹਨਾਂ ਕੋਲੋਂ ਕੁਝ ਲੋਕਾਂ ਨੇ ਮੰਗ ਕੇ ੨-੪ ਕਾਪੀਆਂ ਵੱਧ ਵੀ ਲੈ ਲਈਆਂ ਸਨ।

        ੫. ਮੀਟਿੰਗ ਵਿਚ ਮੌਜੂਦ ਵਿਦਵਾਨਾਂ ਦੇ ਨਾਮ ਅਤੇ ਫੋਨ ਨੰਬਰਾਂ ਸਬੰਧੀ ਪੁੱਛੇ ਜਾਣ ਤੇ ਹੇਟ ਲਿਖੇ ਨਾਮ ਅਤੇ ਫੋਨ ਨੰਬਰ ਦੱਸੇ ਅਤੇ ਕਿਹਾ ਕਿ ਆਪ ਜੀ ਚਾਹੋ ਤਾਂ ਉਹਨਾਂ ਨਾਲ ਫੋਨ ਕਰਕੇ ਸਾਰੀ ਗੱਲ ਦੀ ਪੜਚੋਲ ਕਰ ਸਕਦੇ ਹੋ-

        ਮੀਟਿੰਗ ਵਿਚ ਸ਼ਾਮਲ ਕੁਝ ਵਿਦਵਾਨਾਂ ਦੇ ਨਾਮ:-

        ੧. ਡਾ. ਪਰਮਜੀਤ ਸਿੰਘ ਭੂੰਦੜੀ { ਜਗਰਾਂਉ } 98149-56247
        ੨. ਰਘਵੀਰ ਸਿੰਘ ਲੁਧਿਆਣਾ 98552-46219
        ੩. ਰਣਜੀਤ ਸਿੰਘ ਬਹਾਦੁਰਗੜ੍ਹ {ਸੰਗਰੂਰ} 99156-97300
        ੪. ਤਰਲੋਚਨ ਸਿੰਘ ਜੇ. ਈ. {ਲੁਧਿਆਣਾ} 96461-18566

        ੬. ਉਹਨਾਂ ਕਿਹਾ ਕਿ ਮੀਟਿੰਗ ਵਿਚ ਮੌਜੂਦ ਸਾਰੇ ਵਿਦਵਾਨਾਂ ਨੇ ਮੇਰੇ ਇਸ ਲੇਖ ਦੀ ਪ੍ਰਸ਼ੰਸਾ ਕੀਤੀ ਇਸ ਸਬੰਧੀ ਸਹਿਮਤੀ ਪ੍ਰਗਟ ਕੀਤੀ ਕਿ ਇਹਨਾਂ ਮੁੱਦਿਆਂ ਤੇ ਵਿਚਾਰਾਂ ਜਰੂਰ ਹੋਣੀਆਂ ਚਾਹੀਦੀਆਂ ਹਨ।

        ੭. ਉਹਨਾਂ ਇਹ ਵੀ ਕਿਹਾ ਕਿ ਉਹ ਫਤਹਿਨਾਮਾ ਦੇ ਸਾਬਕਾ ਸੰਪਾਦਕ ਬਲਜੀਤ ਸਿੰਘ ਖਾਲਸਾ ਨੂੰ ਵੀ ਇਸ ਲੇਖ ਦੀ ਕਾਪੀ ਪੜ੍ਹਾਂ ਚੁੱਕੇ ਹਨ ਅਤੇ ਉਹਨਾਂ ਕਿਹਾ ਕਿ ਬਲਜੀਤ ਸਿੰਘ ਖਾਲਸਾ ਜੀ ਵੀ ਸਾਡੇ ਨਾਲ ਸਹਿਮਤ ਹਨ ਅਤੇ ਆਪਣੇ ਨਵੇਂ ਮੈਗਜੀਨ "ਵੰਗਾਰ" ਵਿਚ ਇਸ ਬਾਰੇ ਛਾਪਣਗੇ।

        ੮. ਉਹਨਾਂ ਇਸ ਗੱਲ ਨੂੰ ਸਰਾਸਰ ਝੂਠ ਦੱਸਿਆ ਕਿ ਦਮਦਮੀ ਟਕਸਾਲ ਦੇ ਸਿੰਘ ਸਾਡੇ ਘਰ ਆਏ ਸਨ ਅਤੇ ਕਿਸੇ ਪ੍ਰਕਾਰ ਦੀ ਗਾਲੀ ਗਲੋਚ ਤੇ ਪਥਰਾਉਬਾਜੀ ਕੀਤੀ ਸੀ। ਉਹਨਾਂ ਕਿਹਾ ਕਿ ਇੰਟਰਨੈਟ ਤੇ ਇਸ ਪ੍ਰਕਾਰ ਦਾ ਪ੍ਰਚਾਰ ਕਰਨ ਵਾਲੇ ਬਹੁਤ ਗਲਤ ਬੰਦੇ ਹਨ। continue..

        Sunday at 6:34pm · 

      • Parminder Singh 
        ‎{ਅ} ਗਿ: ਜੀ ਵੱਲੋਂ ਦਿੱਤੇ ਗਏ ਫੋਨ ਨੰਬਰਾਂ ਵਿਚੋਂ ਦਾਸ ਵੱਲੋਂ ਸਭ ਤੋਂ ਪਹਿਲਾਂ ਪਰਮਜੀਤ ਸਿੰਘ ਭੂੰਦੜੀ ਨੂੰ on record ਫੋਨ ਕੀਤਾ ਗਿਆ। ਉਹਨਾਂ ਨਾਲ ਕੀਤੀ ਗਈ ਗੱਲਬਾਤ ਦਾ ਸੰਖੇਪ ਵੇਰਵਾ ਇਸ ਪ੍ਰਕਾਰ ਹੈ:-


        ੧. ਉਹਨਾਂ ਕਿਹਾ ਕਿ ਗਿ: ਜੀ ਵਿਰੁੱਧ ਕੀਤੇ ਜਾ ਰਹੇ ਪ੍ਰਚਾਰ ਦੀ ਉਹ ਬਹੁਤ ਨਿੱਖੇਧੀ ਕਰ...ਦੇ ਹਨ।

        ੨. ਉਹਨਾਂ ਕਿਹਾ ਕਿ ਭੱਟਾਂ ਦੇ ਸਵੱਯੀਏ ਤੇ ਭਗਤ ਬਾਣੀ ਸ੍ਰੀ ਗੁਰੂ ਗ੍ਰਥ ਸਾਹਿਬ ਵਿਚ ਬਾਅਦ ਵਿਚ ਰਲਾਈ ਗਈ ਹੈ। ਇਸ ਸਬੰਧੀ ਪੰਥ ਦੇ ਵਿਦਵਾਨ ਗਿ: ਤੇਜਾ ਸਿੰਘ "ਭਸੌੜ" ਨੇ ੮੦ ਸਾਲ ਪਹਿਲਾਂ ਹੀ ਸਭ ਕੁਝ ਲਿਖ ਦਿੱਤਾ ਸੀ, ਲੇਕਿਨ ਇਹਨਾਂ ਕੁੱਤਿਆਂ ਨੇ { ਜਥੇਦਾਰ, ਸਿੰਘ ਸਾਹਿਬਾਨਾਂ } ਜੋ ਕਿ ਕੇਵਲ ਭੋਂਕਣਾ ਤੇ ਕੱਟਣਾਂ ਜਾਣਦੇ ਹਨ, ਨੇ ਗਿ: ਤੇਜਾ ਸਿੰਘ ਜੀ ਨੂੰ ਪੰਥ ਵਿਚੋਂ ਛੇਕ ਦਿੱਤਾ ਸੀ।

        ੩. ਉਹਨਾਂ ਸ੍ਰੀ ਦਸਮ ਗ੍ਰੰਥ ਅਤੇ ਨਿੱਤਨੇਮ ਦੀਆਂ ਬਾਣੀਆਂ ਦਾ ਖੰਡਣ ਕਰਦਿਆਂ ਕਿਹਾ ਕਿ ਚੌਪਈ ਤਾਂ ਪਹਿਲਾਂ ਹੀ ਹਿੰਦੂ ਗ੍ਰੰਥਾਂ ਵਿਚ ਲਿਖੀ ਹੋਈ ਹੈ। ਇਸ ਬਾਰੇ ਰਜਿੰਦਰ ਸਿੰਘ { ਖਾਲਸਾ ਪੰਚਾਇਤ } ਵਾਲਿਆਂ ਨੇ www.sikhmarg.com ਤੇ ਵਿਸਥਾਰ ਸਹਿਤ ਖੋਜ ਪੂਰਕ ਲੇਖ ਲਿਖੇ ਹਨ। ਇਸਦਾ ਉਨ੍ਹਾਂ ਸਮਰਥਨ ਅਤੇ ਪ੍ਰਸ਼ੰਸਾ ਕੀਤੀ।

        ੪. ਉਹਨਾਂ ਕਿਹਾ ਕਿ ਮੌਜੂਦਾ ਅਰਦਾਸ ਵੀ ਗਲ਼ਤ ਹੈ। ਜਿਹੜੀ ਅਸੀਂ ਚੰਡੀ ਦੀ ਵਾਰ ਪੜ੍ਹਦੇ ਹਾਂ ਉਸ ਨਾਲੋਂ ਚੰਗਾ ਸੁਖਮਨੀ ਸਾਹਿਬ ਵਾਲੀ ਅਸਟਪਦੀ ਹੀ ਪੜ੍ਹ ਲੈਣੀ ਚਾਹੀਦੀ ਹੈ।

        ੫. ਉਹਨਾਂ ਦੱਸਿਆ ਕਿ ਮੀਟਿੰਗ ਵਿਚ ਗਿ: ਜਗਤਾਰ ਸਿੰਘ "ਜਾਚਕ", ਸਰਬਜੀਤ ਸਿੰਘ "ਧੁੰਦਾ", ਸਾਬਕਾ ਪ੍ਰਿੰਸੀਪਲ ਕੰਵਰ ਮਹਿੰਦਰ ਪ੍ਰਤਾਪ ਸਿੰਘ ਅਤੇ ਮੌਜੂਦਾ ਪ੍ਰਿੰਸੀਪਲ ਗੁਰਬਚਨ ਸਿੰਘ ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਹੋਰ ਵੀ ਬਹੁਤ ਸਾਰੇ ਵਿਦਵਾਨ ਵੀ ਸ਼ਾਮਲ ਸਨ।

        ੬. ਉਹਨਾਂ ਕਿਹਾ ਕਿ ਜਦੋਂ ਸਪੋਕਸਮੈਨ ਨੇ ਗੁਰੂ ਗ੍ਰੰਥ ਸਾਹਿਬ ਬਾਰੇ ਲੇਖ ਛਾਪਿਆ ਸੀ ਤਾਂ ਗਿ: ਜਾਚਕ ਅਤੇ ਹੋਰ ਵਿਦਵਾਨਾਂ ਨੇ ਇਕ ਮੀਟਿੰਗ ਕਰ ਕੇ ਉਸ ਨੂੰ ਸਮਝਾਇਆ ਸੀ ਕਿ ਹਾਲੇ ਇਹ ਮੁੱਦਾ ਨਾ ਛੇੜਿਆ ਜਾਵੇ ਅਤੇ ਇਸ ਬਾਰੇ ਲਿਖਤੀ ਮਤਾ ਵੀ ਪਾਇਆ ਸੀ ਜਿਸ ਤੇ ੧੭ ਵਿਦਵਾਨਾਂ ਨੇ ਦਸਤਖਤ ਵੀ ਕੀਤੇ ਸਨ। ਲੇਕਿਨ ਉਸ ਸਮੇਂ ਵੀ ਗਿ: ਹਰਭਜਨ ਸਿੰਘ ਜੀ ਦ੍ਰਿੜਤਾ ਨਾਲ ਸਪੋਕਸਮੈਨ ਵਾਲੇ ਦੇ ਹੱਕ ਚ ਖੜ੍ਹੇ ਹੋ ਗਏ ਸਨ ਕਿ ਉਸਨੇ ਜੋ ਲਿਖਿਆ ਹੈ ਉਹ ਠੀਕ ਲਿਖਿਆ ਹੈ। ਅਤੇ ਗਿ: ਜੀ ਨੇ ਉਸ ਮਤੇ ਤੇ ਦਸਤਖਤ ਵੀ ਨਹੀਂ ਕੀਤੇ ਸਨ।

        ੭. ਉਹਨਾਂ ਸ੍ਰੀ ਦਸਮ ਗ੍ਰੰਥ ਸਾਹਿਬ ਵਿਰੁੱਧ ਲਿਖੀਆਂ ਗਈਆਂ ਭਾਗ ਸਿੰਘ ਅੰਬਾਲਾ, ਜਸਵਿੰਦਰ ਸਿੰਘ ਦੁਬਈ, ਦਲਬੀਰ ਸਿੰਘ ਦਿੱਲੀ, ਗੁਰਮੁੱਖ ਸਿੰਘ ਦਿੱਲੀ, ਰਤਨ ਸਿੰਘ ਜੱਗੀ ਦੀਆਂ ਦਸਮ ਗ੍ਰੰਥ ਸਾਹਿਬ ਵਿਰੁੱਧ ਪੁਸਤਕਾਂ ਦੀ ਪ੍ਰੋੜਤਾ ਅਤੇ ਜਿਕਰ ਕਰਦਿਆਂ ਪੜ੍ਹਨ ਦੀ ਸਲਾਹ ਦਿੱਤੀ
        ਉਹਨਾਂ ਮੌਜੂਦਾ ਸਿੱਖ ਰਹਿਤ ਮਰਿਯਾਦਾ ਨੂੰ ਰੱਦ ਕਰਦਿਆਂ ਕਿਹਾ ਕਿ ਇਸ ਰਹਿਤ ਮਰਿਯਾਦਾ ਨੇ ਸਮੁੱਚੇ ਸਿੱਖ ਪੰਥ ਦਾ ਬੇੜਾ ਗਰਕ ਕਰ ਕੇ ਰੱਖ ਦਿੱਤਾ ਹੈ।

        ੮. ਡਾ. ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਭਗਤ ਬਾਣੀ ਅਤੇ ਭੱਟਾਂ ਦੀ ਬਾਣੀ ਸਬੰਧੀ ਬਹੁਤ ਸਾਰੇ ਲੇਖ ਅਤੇ ਸਮਗ੍ਰੀ ਇੱਕਠੀ ਕਰ ਰਹੇ ਹਨ। ਤੇ ਛੇਤੀਂ ਹੀ ਉਸ ਨੂੰ ਸਿੱਖ ਮਾਰਗ ਵੈਬਸਾਈਟ ਅਤੇ ਹੋਰ ਸਾਧਨਾਂ ਰਾਹੀਂ ਭਗਤ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਕਢਾਉਣ ਲਈ ਕੰਮ ਆਰੰਭ ਕਰਨਗੇ।

        Sunday at 6:44pm · 

      • Parminder Singh 
        ‎{ੲ} ਇਸ ਉਪਰੰਤ ਤਰਲੋਚਨ ਸਿੰਘ ਜੇ. ਈ. ਨੂੰ on record ਫੋਨ ਕਰਨ ਤੇ ਉਹਨਾਂ ਨੇ ਕਿਹਾ:-


        ੧. ਗਿ: ਹਰਭਜਨ ਸਿੰਘ ਜੀ ਨੂੰ ਮੈਂ ਕਈ ਸਾਲਾਂ ਤੋਂ ਜਾਣਦਾ ਹਾਂ। ਉਹ ਬਹੁਤ ਹੀ ਮਹਾਨ ਵਿਅਕਤੀ ਹਨ ਅਤੇ ਸਿੱਖੀ ਦੀ ਸੇਵਾ ਨਿਭਾ ਰਹੇ ਹਨ.।


        ੨. ਉਹਨਾਂ ਗਿ: ਜੀ ਦੇ ਇਸ ਲੇਖ ਨਾਲ ਪੂਰੀ ਸਹਿਮਤੀ ਪ੍ਰਗਟਾਉਦਿਆਂ ਉਹਨ...ਾਂ ਦਾ ਸਮਰਥਨ ਕੀਤਾ।

        ੩. ਉਹਨਾਂ ਕਿਹਾ ਕਿ ਗਿ: ਜੀ ਖਿਲਾਫ ਇੰਟਰਨੈਟ ਤੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਨਾ ਹੀ ਕੋਈ ਟਕਸਾਲੀ ਆਏ ਸਨ ਅਤੇ ਨਾ ਹੀ ਉਹਨਾਂ ਦੇ ਪੁੱਤਰ ਨੇ ਕੋਈ ਪਥਰਾੳ ਕੀਤਾ ਹੈ।

        {ਸ} ਇਸ ਉਪਰੰਤ ਰਘਬੀਰ ਸਿੰਘ ਲੁਧਿਆਣਾ ਨਾਲ ਹੋਈ ਗੱਲ ਬਾਤ ਦੋਰਾਨ ਉਹਨਾਂ ਨੇ ਕਿਹਾ ਕਿ ਮੀਟਿੰਗ ਵਿਚ ਸ਼ਾਮਲ ਸਾਰੇ ਵਿਦਵਾਨ ਗਿ: ਜੀ ਨਾਲ ਪੂਰੀ ਤਰਾਂ ਸਹਿਮਤ ਹਨ ਅਤੇ ਮੈ ਵੀ ਪੂਰੀ ਤਰਾਂ ਸਹਿਮਤ ਹਾਂ।

        {ਹ}
        ੧. ਇਸ ਤੋਂ ਉਪਰੰਤ ਫਤਹਿਨਾਮਾ ਦੇ ਸਾਬਕਾ ਸੰਪਾਦਕ ਅਤੇ "ਵੰਗਾਰ" ਦੇ ਮੌਜੂਦਾ ਸੰਪਾਦਕ ਬਲਜੀਤ ਸਿੰਘ ਖਾਲਸਾ ਨਾਲ ਹੋਈ ਗੱਲ ਬਾਤ ਦੋਰਾਨ ਉਹਨਾਂ ਨੇ ਕਿਹਾ ਕਿ ਉਹ ਇਹੋ ਜਿਹਾ ਕੋਈ ਵੀ ਲੇਖ ਜਾਂ ਵਾਦ ਵਿਵਾਦ ਵਾਲਾ ਛਾਪਣ ਦੇ ਹੱਕ ਵਿਚ ਕਦੇ ਵੀ ਨਹੀਂ ਹੁੰਦੇ। ਉਹ ਆਪਣੇ ਰਸਾਲੇ ਵਿਚ ਜੋ ਵੀ ਸਮੱਗ੍ਰੀ ਛਾਪਦੇ ਹਨ ਉਹ ਸਭ ਸਿੱਖ ਰਹਿਤ ਮਰਿਯਾਦਾ ਅਨੁਸਾਰ ਛਾਪਦੇ ਹਨ ਅਤੇ ਛਾਪਦੇ ਰਹਿਣਗੇ।

        ੨. ਖਾਲਸਾ ਜੀ ਨੇ ਕਿਹਾ ਕਿ ਗਿ: ਜੀ ਸਿੱਖ ਮਿਸ਼ਨਰੀ ਕਾਲਜ ਨਾਲ ਸਬੰਧਿਤ ਹਨ ਅਤੇ ਮਿਸ਼ਨਰੀ ਕਾਲਜ ਦੇ ਸਾਰੇ ਲਿਟਰੇਚਰ ਚ ਵੀ ਭਗਤ ਬਾਣੀ ਪੜ੍ਹਾਈ ਜਾਂਦੀ ਹੈ।

        ੩. ਸਿੱਖ ਮਿਸ਼ਨਰੀ ਕਾਲਜ ਦੇ ਸਾਰੇ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਗਿ: ਜੀ ਦੇ ਭਗਤ ਬਾਣੀ ਅਤੇ ਭੱਟਾਂ ਦੀ ਬਾਣੀ ਬਾਰੇ ਵਿਚਾਰਾਂ ਦਾ ਪਤਾ ਹੈ ਤੇ ਉਹ ਗਿ: ਜੀ ਦੇ ਇਹਨਾਂ ਵਿਚਾਰਾਂ ਨਾਲ ਸਹਿਮਤ ਨਹੀਂ ਹਨ। ਉਹਨਾਂ ਨੂੰ ਇਹ ਵੀ ਪਤਾ ਹੈ ਕਿ ਗਿ: ਜੀ ਪੰਚ ਖਾਲਸਾ ਦੀਵਾਨ ਭਸੌੜ ਨਾਲ ਸਬੰਧ ਰਖਦੇ ਹਨ ਅਤੇ ਉਹਨਾਂ ਦੀਆਂ ਕਿਤਾਬਾਂ ਦਾ ਪ੍ਰਚਾਰ ਕਰਦੇ ਹਨ। ਉਹਨਾਂ ਕਿਹਾ ਕਿ ਇਹੋ ਜਿਹੇ ਫਜੂਲ ਵਿਵਾਦਾਂ ਨਾਲ ਕੌਮ ਦੀ ਸ਼ਕਤੀ ਨੂੰ ਖੋਰਾ ਲਗਦਾ ਹੈ। ਅਤੇ ਗਿ: ਜੀ ਨੂੰ ਬੇਨਤੀ ਕਰਾਂਗੇ ਕਿ ਇਹੋ ਜਿਹੇ ਵਾਦ ਵਿਵਾਦ ਬੰਦ ਕਰ ਦੇਣ।

        ੪. ਉਹਨਾਂ ਕਿਹਾ ਕਿ ਜਿਨ੍ਹਾਂ ਵੀਰਾਂ ਨੇ fb ਤੇ ਇਹ ਮੁੱਦਾ ਛੇੜਿਆ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਇਸ ਮੱਦੇ ਨੂੰ ਛੇਤੀਂ ਹ ਬੰਦ ਕਰ ਦਿੱਤਾ ਜਾਵੇ।

        {ਕ} ਇਸ ਉਪਰੰਤ ਰਣਜੀਤ ਸਿੰਘ ਬਹਾਦੁਰਗੜ੍ਹ ਨੇ ਵੀ ਗਿ: ਜੀ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟ ਕੀਤੀ ਤੇ ਨਾਲ ਹੀ ਕਿਹਾ ਕਿ ਗਿ: ਜੀ ਨਾਲ ਪੰਚ ਖਾਲਸਾ ਭਸੌੜ ਅਤੇ ਹੋਰ ਵੀ ਕਈ ਜੱਥੇਬੰਦੀਆਂ ਸਹਿਮਤ ਹਨ। ਅਤੇ ਉਸ ਮੀਟਿੰਗ ਚ ਪੰਚ ਖਾਲਸਾ ਭਸੌੜ ਦੇ ਵੀ ਕਈ ਵਿਦਵਾਨ ਸ਼ਾਮਲ ਸਨ।

        ਤੱਤ ਸਾਰ ਬੇਨਤੀ:--

        ਪਿਛਲੇ ਲੱਗਭਗ ਇੱਕ ਹਫਤੇ ਤੋਂ ਲਗਾਤਾਰ ਚੱਲ ਰਹੇ ਇਸ ਵਿਸ਼ੇ ਬਾਰੇ ਦਾਸ ਵੱਲੋਂ ਜੋ ਗੱਲ ਬਾਤ ਇਹਨਾਂ ਸਾਰੇ ਵਿਅਕਤੀਆਂ ਨਾਲ on record ਹੋਈ ਹੈ ਉਸਦਾ ਸੰਖੇਪ ਸੰਗਤਾਂ ਸਾਹਮਣੇ ਰੱਖਿਆ ਗਿਆ ਹੈ। ਇਹਨਾਂ ਸਾਰੇ ਵਿਅਕਤੀਆਂ ਨਾਲ ਗੱਲਬਾਤ ਦੋਰਾਨ ਹੋਰ ਵੀ ਬਹੁਤ ਵਿਅਕਤੀਆਂ ਦੇ ਨਾਮ ਸਾਹਮਣੇ ਆਏ ਹਨ ਤੇ ਹੋਰ ਵੀ ਬਹੁਤ ਗੱਲਾਂ ਹੋਈਆਂ ਹਨ ਜਿਸਦਾ ਵਿਸਥਾਰ ਕਰਨਾ ਨਾ ਤਾ ਸੰਭਵ ਹੀ ਹੈ ਅਤੇ ਨਾ ਹੀ ਉਸਦੀ ਲੋੜ ਹੈ। ਸੰਗਤਾਂ ਗਿ: ਹਰਭਜਨ ਸਿੰਘ ਦਾ ਲੇਖ ਪੜ੍ਹ ਕੇ ਅਤੇ ਇਹਨਾਂ ਫੋਨ ਕਾਲਾਂ ਨੂੰ ਪੜ੍ਹ ਕੇ ਸਭ ਕੁਝ ਸਮਝ ਗਈਆਂ ਹੋਣਗੀਆਂ।

        ਦਾਸ ਵੱਲੋਂ ਸਮੂਹ ਸੰਗਤਾਂ ਦੇ ਚਰਨਾਂ ਚ ਬੇਨਤੀ ਹੈ ਕਿ ਆਪਾਂ ਸਭ ਗੁਰਮਤਿ ਸਬੰਧੀ ਹਰ ਵਿਸ਼ੇ ਤੇ ਬਹੁਤ ਹੀ ਸੁਚੇਤ ਹੋਈਏ ਅਤੇ ਕਿਸੇ ਵੀ ਵਿਸ਼ੇ ਸਬੰਧੀ ਬਹੁਤ ਹੀ ਸਮਝਦਾਰੀ ਨਾਲ ਵਿਚਾਰ ਵਟਾਂਦਰਾ ਕਰੀਏ।

        ਵੀਰ ਹਰਦੀਪ ਸਿੰਘ ਅਤੇ ਹੋਰ ਕਈ ਵੀਰਾਂ ਭੈਣਾ, ਜਿਨ੍ਹਾਂ ਨੇ ਇਹ ਲੇਖ ਫੈਲਾਇਆ ਹੈ, ਉਹਨਾਂ ਦੇ ਚਰਨਾਂ ਚ ਬੇਨਤੀ ਹੈ ਕਿ ਭਵਿੱਖ ਵਿਚ ਅਜਿਹਾ ਕੁਝ ਵੀ ਕਰਨ ਤੋਂ ਪਹਿਲਾਂ ਸੋਚ ਲਿਆ ਕਰਨ, ਕਿ ਕੀਤਾ ਜਾ ਰਿਹਾਂ ਕੰਮ ਪੰਥ ਦੇ ਕਿੰਨੇ ਕੁ ਹਿੱਤਾਂ ਵਿਚ ਹੈ।

        ਗੁਰੂ ਰਾਖਾ

        ਦਾਸ
        ਪਰਮਿੰਦਰ ਸਿੰਘSee More

        Sunday at 6:44pm · 

      • Sukhmander Singh ਮਿਸ਼ਨਰੀ ਲਾਣਾ ਦਸਮ ਬਾਣੀ ਤੋਂ ਸ਼ੁਰੂ ਹੋਇਆ ਖੰਡੇ ਦੀ ਪਾਹੁਲ ਤੇ ਅਰਦਾਸ ਨੂੰ ਨਕਾਰਦਾ ਹੋਇਆ, ਹੁਣ ਅਗਿਆਨੀ ਹਰਭਜਨ ਲੁਧਿਆਣਾ ਰਾਹੀਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਭਗਤ ਬਾਣੀ ਤੇ ਕਿੰਤੂ ਕਰਕੇ ਆਪਣੀ ਅਸਲੀਅਤ ਦਿਖਾਉਣ ਲੱਗ ਪਿਆ ਹੈ। ਜੋ ਕੰਮ ਸਰਸੇ ਵਾਲੇ ਜਾਂ ਨੂਰਮਹਿਲੀਏ ਨੇ ਨਹੀਂ ਕੀਤਾ ਉੁਹ ਇਹ ਸਿੱਖੀ ਦੇ ਭੇਸ ਵਿੱਚ ਕਰ ਰਹੇ ਹਨ।
        Yesterday at 5:21am ·  ·  1 person

      • Kulwinder Singh eh ki aa ji ?
        4 hours ago · 

      • Navneet Singh 
        ਵੀਰ ਪਰਮਿੰਦਰ ਸਿੰਘ ਨੇ ਇਹਨਾਂ ਲੋਕਾਂ ਨਾਲ ਗੱਲ ਕਰ ਕੇ ਜੋ ਇਹ ਰਿਪੋਰਟ ਤਿਆਰ ਕੀਤੀ ਹੈ ਉਸਨੂੰ ਪੜ੍ਹ ਕੇ ਮੇਰਾ ਆਪਣਾ ਇੱਕ ਅੰਦਾਜਾ ਹੈ ਕਿ ਇਹ ਸਾਰੇ ਹੀ ਝੂਠ ਬੋਲ ਰਹੇ ਹਨ। ਲੇਖ ਕੁਝ ਕੁ ਬੰਦਿਆਂ ਨੂੰ ਹੀ ਨਹੀਂ ਵੰਡਿਆ ਗਿਆ। ਇਹ ਲੇਖ ਕਾਫੀ ਤਾਦਾਦ ਚ ਵੰਡਿਆ ਗਿਆ ਹੋਵੇਗਾ। ਕਿਉਂ ਕਿ ਇਹ ਸਾਰੇ ਹੀ ਭਗ...ਤ ਬਾਣੀ ਅਤੇ ਭੱਟ ਬਾਣੀ ਦੇ ਖਿਲਾਫ ਹਨ। ਤੇ ਇਹ ਹੋ ਹੀ ਨੀ ਸਕਦਾ ਕਿ ਇਹਨਾਂ ਨੇ ਇਹ ਕਾਪੀਆਂ ਅੱਗੋਂ ਹੋਰ ਲੋਕਾਂ ਨੂੰ ਨਾ ਵੰਡੀਆਂ ਹੋਣ। ਮੀਟਿੰਗ ਵਿਚ ਮੌਜੂਦ ਜਿਨ੍ਹਾਂ ਬੰਦਿਆਂ ਦੀ ਲਿਸਟ ਸਾਹਮਣੇ ਆਈ ਹੈ ਇਸ ਤੋਂ ਸਾਫ ਹੈ ਕਿ ਇਹ ਸਾਰੇ ਹੀ ਸਪੋਕਸਮੈਨੀਏ, ਕਾਲੇ ਅਫਗਾਨੀਏ, ਭਸੌੜੀਏ, ਦਰਸ਼ਨ ਮੱਲੀਏ, ਅਤੇ ਮਿਸ਼ਨਰੀਏ ਹਨ। ਤੇ ਇਹਨਾਂ ਸਾਰਿਆਂ ਦਾ ਅਸਲੀ ਮਕਸਦ ਸਿੱਖ ਕੌਮ ਨੂੰ ਖਤਮ ਕਰਨਾ ਹੈ ।

        59 minutes ago · 

      • Singh Kulvant 
        ਪਰਮਜੀਤ ਸਿੰਘ ਭੂੰਦੜ ਨੇ ਜੋ ਗੱਲਾਂ ਕਹੀਆਂ ਹਨ ਉਸ ਤੋਂ ਸਾਫ ਹੈ ਕਿ ਹਰਭਜਨ ਸਿੰਘ ਭਗਤ ਬਾਣੀ ਅਤੇ ਭੱਟ ਬਾਣੀ ਦੇ ਖਿਲਾਫ ਹੈ। ਮੀਟਿੰਗ ਵਿਚ ਮੌਜੂਦ ਜਗਤਾਰ ਸਿੰਘ ਜਾਚਕ, ਰਣਜੀਤ ਸਪੋਕਸਮੈਨ ਅਤੇ ਹੋਰ ਬੰਦੇ ਪਹਿਲਾਂ ਹੀ ਰਹਿਤ ਮਰਿਯਾਦਾ, ਅਕਾਲ ਤਖੱਤ ਸਾਹਿਬ ਦੀ ਸਰਵਉੱਚਤਾ ਨਿੱਤਨੇਮ, ਅੰਮ੍ਰਿਤਸੰਚਾਰ ਦੀਆਂ ਬਾਣੀਆਂ, ਸ੍ਰੀ ਦਸਮ ਗ੍ਰੰਥ ਸਾਹਿਬ, ਅਤੇ ਸਿੱਖ ਧਰਮ ਦੀ ਹਰ ਮਾਣ ਮਰਿਯਾਦਾ ਅਤੇ ਪਰੰਪਰਾਵਾਂ ਦੇ ਕੱਟੜ ਵਿਰੋਧੀ ਹਨ। ਇਹ ਗੱਲ ਸਾਰੇ ਸਿੱਖ ਜਗਤ ਨੂੰ ਪਹਿਲਾਂ ਹੀ ਪਤਾ ਹੈ। ਇਹ ਹੀ ਅੰਦਰਖਾਤੇ ਨਿੱਜੀ ਮੁਲਾਕਾਤਾਂ ਅਤੇ ਮੀਟਿਗਾਂ ਵਿਚ ਥਾਂ ਥਾਂ ਤੇ ਆਪਣੇ ਅੰਦਰਲੀ ਇਸ ਪੰਥ ਵਿਰੋਧੀ ਨੀਤੀ ਦਾ ਪ੍ਰਗਟਾਵਾ ਅਤੇ ਪ੍ਰਚਾਰ ਕਰਦੇ ਰਹਿੰਦੇ ਹਨ। ਇਹਨਾਂ ਖੁਸਰਿਆਂ ਦੀ ਜਮਾਤ ਵਿਚ ਇਕ ਵੀ ਐਸਾ ਮਰਦ ਨਹੀਂ ਹੈ ਜੋ ਆਪਣੀ ਕਹੀ ਹੋਈ ਗੱਲ ਤੇ ਟਿੱਕ ਕੇ ਖੜ੍ਹਾ ਰਹਿ ਸਕੇ। ਹਰਭਜਨ ਸਿੰਘ ਸਮੇਤ ਸਾਰੇ ਹੀ ਛਿੱਤਰਾਂ ਤੋਂ ਡਰਦੇ ਹੁਣ ਆਪਣੇ ਕੁਕਰਮਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਰਮਿੰਦਰ ਸਿੰਘ ਦੀ ਰਿਪੋਰਟ ਨਾਲ ਜਾਂ ਬਲਜੀਤ ਸਿੰਗ ਖਾਲਸੇ ਦੇ ਕਹਿਣ ਨਾਲ, ਕਿ ਇਹ ਮੁੱਦਾ ਹੋਰ ਨਾ ਉਛਾਲਿਆ ਜਾਵੇ, ਇਹ ਮੁੱਦਾ ਖਤਮ ਨਹੀਂ ਹੋ ਜਾਵੇਗਾ।ਜਾਗਰੂਕ ਸਿੱਖ ਇਸ ਮੁੱਦੈ ਨੂੰ ਉਦੋਂ ਤੱਕ ਜਾਰੀ ਰੱਖਣਗੇ ਜਦੋਂ ਤੱਕ ਸਿੱਖੀ ਭੇਸ ਵਿਚ ਛੁਪੇ ਹੋਏ ਇਹਨਾਂ ਸਿੱਖੀ ਦੇ ਦੁਸ਼ਮਨਾਂ ਦੀ ਜੁੰਡਲੀ ਦਾ ਪੂਰੀ ਤਰਾਂ ਸਰਬਨਾਸ਼ ਨਹੀਂ ਕਰ ਦਿੱਤਾ ਜਾਂਦਾ।

        58 minutes ago ·  ·  1 person

      • Manpreet Singh ਇਹ ਜਿਨ੍ਹਾਂ ਵਿਦਵਾਨਾ ਦੀ ਮੀਟਿੰਗ ਹੋਈ ਹੈ, ਇਸ ਤੋਂ ਤਾਂ ਐਵੇਂ ਜਾਪਦਾ ਹੈ ਕਿ ਇਹ ਸਭ RSS ਦੇ ਪਾਲੇ ਹੋਏ ਕੁੱਤੇ ਹਨ। ਇਹ ਗੱਲ ਪੱਕੀ ਹੈ ਕਿ ਇਹਨਾਂ ਨੇ ਇਹ ਲੇਖ ਹਜਾਰਾਂ ਦੀ ਤਾਦਾਦ ਚ ਚੁੱਪ ਚੱਪੀਤੇ ਵੰਡਿਆ ਹੋਵੇਗਾ। ਪਰ ਹੁਣ ਡਰਦੇ ਮਾਰੇ ਗੱਲ ਨੂੰ ਛੁਪਾਣ ਦੀ ਕੋਸ਼ਿਸ਼ ਕਰ ਰਹੇ ਹਨ। ਇਹਨਾਂ ਦੁਸ਼ਟਾਂ ਨੂੰ ਤਾਂ ਨਰਕਾਂ ਵਿਚ ਵੀ ਜਗ੍ਹਾ ਨਹੀਂ ਮਿਲਣ। ਇਹ ਗੰਗੂ ਬਾਹਮਣ ਅਤੇ ਐਚ. ਕੇ. ਐਲ. ਭਗਤ ਦੀ ਤਰਾਂ ਕੀੜੇ ਪੈ ਕੇ ਮਰਨਗੇ।
        44 minutes ago ·  ·  1 person

    ਕੁਝ ਸਬੰਧਿਤ ਲਿੰਕ: ਇਹਨਾਂ ਨੂੰ ਵੀ ਜ਼ਰੂਰ ਪੜ੍ਹੋ: 


    ...ਤੇ ਹੁਣ ਇਹ ਪ੍ਰਚਾਰ ਕਿਸ ਮਿਸ਼ਨ ਅਧੀਨ ?




No comments: