Tuesday, July 26, 2011

ਪਾਕਿ ਫੀਆਂ ਮਿਜ਼ਾਈਲਾਂ ਦੇ ਨਿਸ਼ਾਨੇ ‘ਤੇ ਹੋਣਗੇ ਭਾਰਤੀ ਸ਼ਹਿਰ

ਪਤਾ ਨਹੀਂ ਮਨੁੱਖਤਾ ਨੂੰ ਇਹ ਕਿਹੋ ਜਿਹਾ ਸਰਾਪ ਮਿਲਿਆ ਹੋਇਆ ਹੈ ਕਿ ਜੰਗਾਂ ਵਿੱਚ ਬਾਰ ਬਾਰ ਲਹੂ ਡੋਲ੍ਹ ਕੇ ਵੀ ਇਨਸਾਨ ਇਸਤੋਂ ਤੌਬਾ ਨਹੀਂ ਕਰਦਾ. ਸਿਆਣਿਆਂ ਨੇ ਕਿਹਾ, ਪੀਰਾਂ ਪੈਗੰਬਰਾਂ ਨੇ ਕਿਹਾ, ਸ਼ਾਇਰਾਂ ਅਤੇ ਕਲਾਕਾਰਾਂ ਨੇ ਕਿਹਾ ਪਰ ਜੰਗੀ ਜਨੂੰਨ ਵਿੱਚ ਸਭ ਕੁਝ ਭੁੱਲੇ ਹੋਏ ਕੁਝ ਕੁ ਅਨਸਰਾਂ ਨੂੰ ਇਹ ਕੁਝ ਕਦੇ ਵੀ ਸੁਨਾਈ ਨਹੀਂ ਦਿੱਤਾ. ਹੁਣ ਖਬਰ ਏਜੰਸੀ ਪੀ ਟੀ ਆਈ ਅਤੇ ਭਾਸ਼ਾ ਨੇ ਇਸਲਾਮਾਬਾਦ ਡੇਟਲਾਈਨ ਤੋਂ ਇੱਕ ਖਬਰ ਰਲੀਜ਼ ਕੀਤੀ ਹੈ ਕਿ ਪਾਕਿਸਤਾਨ ਇਸ ਸਾਲ ਆਪਣੇ ਫੌਜੀ ਬੇਡ਼ੇ ਵਿਚ 24 ਨਵੀਆਂ ਪ੍ਰਮਾਣੂ ਸਮਰੱਥਾ ਵਾਲੀਆਂ ਮਿਜ਼ਾਈਲਾਂ ਨੂੰ ਸ਼ਾਮਲ ਕਰਨ ਵਾਲਾ ਹੈ. ਘੱਟ ਦੂਰੀ ਦੀਆਂ ਇਨ੍ਹਾਂ ਮਿਜ਼ਾਈਲਾਂ ਦੇ ਨਿਸ਼ਾਨੇ ‘ਤੇ ਭਾਰਤੀ ਸ਼ਹਿਰ ਹੋਣਗੇ. ‘ਦਿ ਐਕਸਪ੍ਰੈੱਸ ਟ੍ਰਿਬਿਊਨ ਨੇ ਆਪਣੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਜੇ ਸਰਕਾਰ ਇਹ ਨਿਸ਼ਾਨਾ ਪੂਰਾ ਕਰ ਲੈਂਦੀ ਹੈ ਤਾਂ ਇਹ ਪਾਕਿਸਤਾਨ ਵਲੋਂ ਇਕ ਸਾਲ ਵਿਚ ਵਿਕਸਿਤ ਸਭ ਤੋਂ ਵੱਧ ਮਿਜ਼ਾਈਲ  ਹੋਵੇਗੀ. ਖਬਰਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਹਵਾ ਤੋਂ ਹਵਾ ਤੇ ਜ਼ਮੀਨ ਤੋਂ ਹਵਾ ਤਕ ਮਾਰ ਕਰਨ ‘ਚ ਸਮਰੱਥ ਇਹ ਮਿਜ਼ਾਈਲਾਂ 700 ਤੋਂ 1000 ਹਜ਼ਾਰ ਦੀ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਆਪਣੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਸਕਦੀਆਂ ਹਨ. ਪਾਕਿਸਤਾਨ ਦੇ ਪ੍ਰਮਾਣੂ  ਭੰਡਾਰ ‘ਤੇ ਨਜ਼ਰ ਰੱਖਣ ਵਾਲੇ ਐੱਸ. ਪੀ. ਡੀ. ਵਲੋਂ ਇਨ੍ਹਾਂ ਨਵੀਆਂ ਮਿਜ਼ਾਈਲਾਂ ਦੇ ਨਿਰਮਾਣ ‘ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ. 
ਹਾਲਾਂਕਿ ਪਾਕਿਸਤਾਨ ਨੇ ਹਰ ਵਾਰ ਜੰਗ ਦੌਰਾਨ ਮੂੰਹ ਦੀ ਖਾਧੀ ਹੈ ਪਰ ਫਿਰ ਵੀ ਉਸਦਾ ਜੰਗੀ ਜਨੂੰਨ ਘਟਣ ਦਾ ਨਾਂਅ ਨਹੀਂ ਲੈਂਦਾ. ਇਸ ਖਬਰ ਨੂੰ ਪੰਜਾਬੀ ਅਖਬਾਰਾਂ ਨੇ ਕਾਫੀ ਅਹਿਮੀਅਤ ਨਾਲ ਪ੍ਰਕਾਸ਼ਿਤ ਕੀਤਾ ਹੈ. 

No comments: