Thursday, July 07, 2011

ਅਮਰੀਕਾ ਵੱਲੋਂ ਲੜੀ ਜਾ ਰਹੀ "ਇਨਸਾਫ਼ ਦੀ ਜੰਗ" ਦੇ ਕੁਝ ਕੁ ਅੰਕੜੇ

ਫੇਸਬੁਕ ਦੇ ਸਰਗਰਮ ਅਤੇ ਚੇਤੰਨ ਮਿੱਤਰ ਗੁਰਸੇਵਕ ਸਿੰਘ ਧੌਲਾ ਨੇ ਇਸ ਵਾਰ ਫੇਰ ਕੁਝ ਲਭ ਕੇ ਲਿਆਂਦਾ ਹੈ. ਇਹ ਅੰਕਡ਼ੇ ਅਮਰੀਕੀ ਕਾਰਵਾਈਆਂ ਵਿੱਚ ਮਾਰੇ ਗਏ ਲੋਕਾਂ ਦੇ ਹਨ. ਆਪਣੀ ਰਿਪੋਰਟ ਵਿੱਚ ਉਹਨਾਂ ਦੱਸਿਆ ਕਿ  ਵਾਸ਼ਿੰਗਟਨ,-ਯੂਨੀਵਰਸਿਟੀ ਦੇ ਖੋਜਕਰਤਾਵਾਂ ਅਨੁਸਾਰ ਅਮਰੀਕਾ ਵਿਚ ਹੋਏ 9/11 ਦੇ ਹਮਲੇ ਤੋਂ ਬਾਅਦ ਅਮਰੀਕਾ ਦੁਆਰਾ ਆਰੰਭੀ ਜੰਗ ਵਿਚ ਹੁਣ ਤੱਕ 225000 ਲੋਕ ਮਰ ਚੁੱਕੇ ਹਨ ਤੇ ਲਗਭਗ 4.4 ਅਰਬ ਅਮਰੀਕੀ ਡਾਲਰ ਇਸ 'ਤੇ ਖਰਚ ਹੋ ਚੁੱਕੇ ਹਨ. ਇਸ ਹਫਤੇ ਜਾਰੀ ਹੋਏ ਬਰਾਊਨ ਯੂਨੀਵਰਸਿਟੀ ਦੇ ਅੰਕਡ਼ੇ ਇਰਾਕ ਅਤੇ ਅਫਗਾਨਿਸਤਾਨ ਦੀ ਜੰਗ ਅਤੇ ਪਾਕਿਸਤਾਨ ਤੇ ਯਮਨ ਵਿਚ ਅੱਤਵਾਦੀਆਂ ਵਿਰੁੱਧ ਹਮਲਿਆਂ ਨੂੰ ਆਧਾਰ ਬਣਾ ਕੇ ਲਏ ਗਏ ਹਨ. ਅਧਿਐਨ ਵਿਚ ਕਿਹਾ ਗਿਆ ਹੈ ਕਿ ਬਹੁਤ ਹੀ ਨਜ਼ਦੀਕੀ ਅੰਦਾਜ਼ੇ ਮੁਤਾਬਿਕ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ ਕਰੀਬ 225,000 ਹੈ ਅਤੇ ਲਗਭਗ 365,000 ਲੋਕ ਜ਼ਖਮੀ ਹੋਏ ਹਨ. ਮਰਨ ਵਾਲੇ 31,741 ਸਿਪਾਹੀਆਂ ਵਿਚ 6000 ਅਮਰੀਕੀ, 1200 ਸੰਬੰਧਿਤ ਦਲ ਦੇ ਸਿਪਾਹੀ, 9900 ਇਰਾਕੀ, 8800 ਅਫਗਾਨੀ, 3500 ਪਾਕਿਸਤਾਨੀ ਅਤੇ 2300 ਅਮਰੀਕਾ ਦੀ ਨਿੱਜੀ ਸੁਰੱਖਿਆ ਦੇ ਠੇਕੇਦਾਰ ਸਨ। ਮਰਨ ਵਾਲੇ ਆਮ ਲੋਕਾਂ ਦੀ ਗਿਣਤੀ 1,72,000 ਹੈ ਜਿਨ੍ਹਾਂ ਵਿਚ 125000 ਇਰਾਕੀ, 35000 ਪਾਕਿਸਤਾਨੀ ਅਤੇ 12000 ਅਫਗਾਨੀ ਹਨ। ਰਿਪੋਰਟ ਦੱਸਦੀ ਹੈ ਕਿ 9/11 ਦੇ ਹਮਲੇ ਤੋਂ ਬਾਅਦ ਜਦੋਂ ਤੋਂ ਅਮਰੀਕਾ ਨੇ ਅੱਤਵਾਦੀਆਂ ਵਿਰੁੱਧ ਜੰਗ ਆਰੰਭੀ ਹੈ, ਮਰਨ ਵਾਲਿਆਂ ਵਿਚ 168 ਪੱਤਰਕਾਰ ਅਤੇ 266 ਮਨੁੱਖਤਾ ਦੇ ਭਲੇ ਲਈ ਕੰਮ ਕਰਨ ਵਾਲੇ ਕਾਮੇ ਵੀ ਮਾਰੇ ਗਏ ਹਨ.



    • Lok Raj ਇਸ ਵਿਚ ਕੋਈ ਸ਼ੱਕ ਨਹੀਂ ਕਿ ਅੱਜ ਅਮਰੀਕਾ ਸਭ ਤੋਂ ਵੱਡਾ 'ਅੱਤਵਾਦੀ ਦੇਸ਼' ਹੈ ਤੇ ਪੂਰੀ ਦੁਨੀਆਂ ਵਿਚ ਅਮਨ ਤੇ ਲੋਕ ਤੰਤਰ ਦੇ ਨਾਂ ਹੇਠ ਦਹਿਸ਼ਤ ਤੇ ਬਦ-ਅਮਨੀ ਫੈਲਾ ਕੇ ਦੂਜੇ ਦੇਸ਼ਾਂ ਦੇ ਸੋਮੇ ਹਥਿਆ ਰਿਹਾ ਹੈ ਤੇ ਨਾਲੇ ਆਪਣੇ ਹਥਿਆਰ ਵੇਚ ਰਿਹਾ ਹੈ
      27 minutes ago ·  ·  1 person

No comments: